Video: ਔਰਤ ਨੂੰ ਸੁਚੇਤ ਕਰਨ ਲਈ ਕੁੜੀ ਨੇ ਟੋਕਿਆ ਪਰ ਜਵਾਬ ਸੁਣ ਕੇ ਹਾਸਾ ਨਹੀਂ ਰੁਕੇਗਾ, ਵਾਇਰਲ
Video Viral: ਤੁਹਾਡੇ ਨਾਲ ਵੀ ਬਹੁਤ ਵਾਰ ਹੋਇਆ ਹੋਣਾ ਕੀ ਤੁਸੀਂ ਕਿੱਥੇ ਜਾ ਰਹੇ ਹੋ ਅਤੇ ਤੁਹਾਡੇ ਸਾਹਮਣੇ ਜਾ ਰਹੇ ਬਾਈਕ ਜਾਂ ਸਕੂਟੀ ਵਾਲੀ ਔਰਤ ਦਾ ਦੁਪੱਟਾ ਬਾਈਕ ਤੋਂ ਥੱਲੇ ਟਾਈਰ ਕੋਲ ਡਿੱਗ ਰਿਹਾ ਹੁੰਦਾ ਹੈ। ਅਜਿਹਾ ਹੀ ਕੁਝ ਇਕ ਕੁੜੀ ਨਾਲ ਹੋਇਆ ਜਦੋਂ ਉਸ ਨੇ ਬਾਈਕ ਤੇ ਜਾ ਰਹੀ ਔਰਤ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਔਰਤ ਦਾ ਜਵਾਬ ਕਾਫੀ ਮਜ਼ੇਦਾਰ ਸੀ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਹਾਸਾ ਨਹੀਂ ਰੋਕ ਸਕੋਗੇ। ਵੀਡੀਓ ਦੇਖ ਕੇ ਲੋਕ ਖੂਬ ਮਜੇ ਲੈ ਰਹੇ ਹਨ।
ਅੱਜ, ਤੁਹਾਨੂੰ ਬਹੁਤ ਘੱਟ ਹੀ ਅਜਿਹੇ ਲੋਕ ਮਿਲਣਗੇ ਜੋ ਸਮਾਰਟ ਫੋਨ ਦਾ ਇਸਤੇਮਾਲ ਨਹੀਂ ਕਰਦੇ ਹੋਣਗੇ ਅਤੇ ਜਿਨ੍ਹਾਂ ਲੋਕਾਂ ਕੋਲ ਸਮਾਰਟ ਫ਼ੋਨ ਹਨ, ਉਨ੍ਹਾਂ ਵਿੱਚੋਂ ਬਹੁਤ ਘੱਟ ਲੋਕ ਹੋਣਗੇ ਜੋ ਸੋਸ਼ਲ ਮੀਡੀਆ ‘ਤੇ ਐਕਟਿਵ ਨਹੀਂ ਹੁੰਦੇ। ਜ਼ਿਆਦਾਤਰ ਲੋਕ ਸੋਸ਼ਲ ਮੀਡੀਆ ‘ਤੇ ਕੁਝ ਸਮਾਂ ਬਿਤਾਉਂਦੇ ਹਨ। ਤੁਸੀਂ ਵੀ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਐਕਟਿਵ ਰਹਿੰਦੇ ਹੀ ਹੋਵੋਗੇ ਜੇਕਰ ਹਾਂ, ਤਾਂ ਤੁਸੀਂ ਅਜਿਹੀਆਂ ਕਈ ਵੀਡੀਓਜ਼ ਜ਼ਰੂਰ ਦੇਖੀਆਂ ਹੋਣਗੀਆਂ ਜੋ ਵਾਇਰਲ ਹੁੰਦੀਆਂ ਹਨ। ਇਸ ਸਮੇਂ ਇੱਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ ਜੋ ਯਕੀਨਨ ਤੁਹਾਡਾ ਮਨੋਰੰਜਨ ਕਰੇਗਾ। ਆਓ ਤੁਹਾਨੂੰ ਦੱਸਦੇ ਹਾਂ ਕਿ ਵੀਡੀਓ ਵਿੱਚ ਕੀ ਹੈ।
ਸੜਕ ‘ਤੇ ਆਪਣੇ ਸਕੂਟਰ ‘ਤੇ ਜਾ ਰਹੀ ਇਕ ਲੜਕੀ ਨੇ ਦੇਖਿਆ ਕਿ ਇਕ ਔਰਤ ਕਿਸੇ ਨਾਲ ਬਾਈਕ ‘ਤੇ ਜਾ ਰਹੀ ਹੈ, ਉਸ ਦਾ ਦੁਪੱਟਾ ਹੇਠਾਂ ਲਟਕ ਰਿਹਾ ਹੈ। ਇਹ ਦੇਖ ਕੇ ਕੁੜੀ ਔਰਤ ਨੂੰ ਸੁਚੇਤ ਕਰਨ ਲਈ ਰੋਕਦੀ ਹੈ ਅਤੇ ਕਹਿੰਦੀ ਹੈ, ‘ਭਾਬੀ, ਪੱਲੂ-ਪੱਲੂ।’ ਇਹ ਸੁਣ ਕੇ ਔਰਤ ਨੂੰ ਆਪਣੇ ਦੁਪੱਟਾ ਸਾਂਭਨਾ ਸੀ ਪਰ ਉਹ ਕੁਝ ਹੋਰ ਹੀ ਸਮਝ ਗਈ ਅਤੇ ਕਹਿਣ ਲੱਗੀ, ‘1500 ਹੈ 1500 |’ ਔਰਤ ਦਾ ਇਹ ਜਵਾਬ ਵੀਡੀਓ ਵਾਇਰਲ ਹੋਣ ਦਾ ਕਾਰਨ ਬਣਿਆ ਅਤੇ ਕਾਫੀ ਵਾਇਰਲ ਹੋ ਰਿਹਾ ਹੈ। ਪਰ ਇਹ ਵੀਡੀਓ ਕਦੋਂ ਅਤੇ ਕਿੱਥੇ ਲਈ ਗਈ ਸੀ, ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ।
Aunty is just waiting for his whole life to tell the price 😭 pic.twitter.com/cIYMX6AMJg
— Ankit (@terakyalenadena) October 3, 2024
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਬਿੱਲੀ ਦਾ ਬਦਲਾ ਅਤੇ ਕੁੱਤੇ ਦੀ ਵਫ਼ਾਦਾਰੀ, ਇਹ ਵਾਇਰਲ ਵੀਡੀਓ ਇੰਟਰਨੈੱਟ ਤੇ ਮਚਾ ਰਹੀ ਹੈ ਹਲਚਲ
ਇਹ ਵੀਡੀਓ ਮਾਈਕ੍ਰੋ ਬਲੌਗਿੰਗ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ @terakyalenadena ਨਾਮ ਦੇ ਖਾਤੇ ਦੁਆਰਾ ਪੋਸਟ ਕੀਤਾ ਗਿਆ ਹੈ। ਵੀਡੀਓ ਪੋਸਟ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਆਂਟੀ ਆਪਣੀ ਪੂਰੀ ਜ਼ਿੰਦਗੀ ਕੀਮਤ ਦੱਸਣ ਦਾ ਇੰਤਜ਼ਾਰ ਕਰ ਰਹੀ ਹੈ।’ ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ ਕਈ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਦੱਸਣ ਦਾ ਤਰੀਕਾ ਥੋੜਾ ਆਮ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਆਂਟੀ ਜੀ ਛਾ ਗਈ। ਤੀਜੇ ਯੂਜ਼ਰ ਨੇ ਲਿਖਿਆ- ਔਰਤਾਂ ਦਾ ਕੰਮ।