Cute Video: ਮੁਰਗੀ ਦੇ ਬੱਚਿਆਂ ਨਾਲ ਖੇਡ ਰਹੀ ਕਿਊਟ ਬੱਚੀ ਦਾ ਵੀਡੀਓ ਦੇਖ ਕੇ ਬਣ ਜਾਵੇਗਾ ਦਿਨ
Cute Video: ਸੋਸ਼ਲ ਮੀਡੀਆ 'ਤੇ ਇਕ ਬਹੁਤ ਹੀ ਪਿਆਰੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਛੋਟੀ ਬੱਚੀ ਛੋਟੇ ਚੂਚਿਆਂ ਨਾਲ ਖੇਡਦੀ ਨਜ਼ਰ ਆ ਰਹੀ ਹੈ। ਬੱਚੀ ਦੀ ਮਾਸੂਮੀਅਤ ਦੇਖ ਕੇ ਲੋਕ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਨ।
ਕਈ ਵਾਰ ਸਾਨੂੰ ਸੋਸ਼ਲ ਮੀਡੀਆ ‘ਤੇ ਅਜਿਹੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ, ਜਿਸ ਨੂੰ ਦੇਖ ਕੇ ਸਾਡਾ ਦਿਨ ਬਣ ਜਾਂਦਾ ਹੈ। ਅੱਜ ਅਸੀਂ ਤੁਹਾਡੇ ਨਾਲ ਅਜਿਹੀ ਹੀ ਇੱਕ ਵੀਡੀਓ ਸ਼ੇਅਰ ਕਰਨ ਜਾ ਰਹੇ ਹਾਂ। ਇਸ ਨੂੰ ਦੇਖਣ ਤੋਂ ਬਾਅਦ ਤੁਹਾਡੇ ਚਿਹਰੇ ‘ਤੇ ਮੁਸਕਰਾਹਟ ਆ ਜਾਵੇਗੀ। ਲੋਕ ਇਸ ਦਿਲ ਨੂੰ ਛੂਹ ਲੈਣ ਵਾਲੀ ਵੀਡੀਓ ਨੂੰ ਇੰਨਾ ਪਸੰਦ ਕਰ ਰਹੇ ਹਨ ਕਿ ਉਹ ਇਸ ਨੂੰ ਜਿੰਨੀ ਵਾਰ ਵੀ ਦੇਖ ਲੈਣ, ਉਨ੍ਹਾਂ ਦੀ ਤਸੱਲੀ ਨਹੀਂ ਹੁੰਦੀ। ਵੀਡੀਓ ‘ਚ ਛੋਟੇ ਚੂਚੇ ਅਤੇ ਉਨ੍ਹਾਂ ਦੇ ਨਾਲ ਇਕ ਪਿਆਰੀ ਕੁੜੀ ਦਿਖਾਈ ਦੇ ਰਹੀ ਹੈ, ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਇਹ ਫੈਸਲਾ ਨਹੀਂ ਕਰ ਪਾਓਗੇ ਕਿ ਦੋਹਾਂ ‘ਚੋਂ ਸਭ ਤੋਂ ਪਿਆਰਾ ਕੌਣ ਹੈ।
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਮਾਸੂਮ ਬੱਚੀ ਆਪਣੀ ਜੇਬ ‘ਚ ਦੋ ਛੋਟੇ-ਛੋਟੇ, ਪਿਆਰੇ ਦਿੱਖਣ ਵਾਲੇ ਚੂਜ਼ੇ ਰੱਖ ਰਹੀ ਹੈ। ਕੁੜੀ ਜੰਗਲ ਵਿੱਚ ਬੈਠੀ ਦਿਖਾਈ ਦਿੰਦੀ ਹੈ। ਜਿੱਥੇ ਉਹ ਉਨ੍ਹਾਂ ਚੂਚਿਆਂ ਨਾਲ ਖੇਡ ਰਹੀ ਹੈ। ਕਈ ਵਾਰ ਉਹ ਉਨ੍ਹਾਂ ਚੂਚਿਆਂ ਨੂੰ ਚੁੱਕ ਕੇ ਫੁੱਲਾਂ ਵਾਲੀ ਟੋਕਰੀ ਵਿੱਚ ਰੱਖ ਦਿੰਦੀ ਹੈ ਅਤੇ ਕਦੇ ਉਹ ਉਨ੍ਹਾਂ ਨੂੰ ਆਪਣੀਆਂ ਜੇਬਾਂ ਵਿੱਚ ਰੱਖ ਦਿੰਦੀ ਹੈ। ਕਈ ਵਾਰ ਉਹ ਉਨ੍ਹਾਂ ਨੂੰ ਪਿਆਰ ਨਾਲ KISS ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਕੁੜੀ ਉਨ੍ਹਾਂ ਚੂਜ਼ਿਆਂ ਨਾਲ ਗੱਲਬਾਤ ਵੀ ਕਰ ਰਹੀ ਹੈ। ਕੁਝ ਦੇਰ ਬਾਅਦ ਕੁੜੀ ਆਪਣੇ ਹੱਥਾਂ ਵਿੱਚ ਚੂਜ਼ੇ ਫੜ ਲੈਂਦੀ ਹੈ। ਫਿਰ ਉਹ ਉਨ੍ਹਾਂ ਚੂਜ਼ਿਆਂ ਨੂੰ ਇੱਕ ਛੋਟੀ ਟੋਕਰੀ ਵਿੱਚ ਲੈ ਕੇ ਉੱਥੋ ਚਲੀ ਜਾਂਦੀ ਹੈ।
View this post on Instagram
ਇਹ ਵੀ ਪੜ੍ਹੋ- ਛੋਟੀ ਬੱਚੀ ਦੇ ਲਈ ਘੋੜਾ, ਗਾਈਡ ਅਤੇ ਗਾਰਜੀਅਨ ਬਣਿਆ ਕੁੱਤਾ, VIDEO
ਇਹ ਵੀ ਪੜ੍ਹੋ
ਇੰਸਟਾਗ੍ਰਾਮ ‘ਤੇ ਵਾਇਰਲ ਹੋ ਰਹੀ ਇਹ ਛੋਟੀ ਕਲਿੱਪ ਲੋਕਾਂ ਦੇ ਦਿਲਾਂ ਨੂੰ ਛੂਹ ਗਈ। ਇਸ ਵੀਡੀਓ ਕਲਿੱਪ ਨੂੰ ਮਾਰੀਆ ਗੋਡੀਨੇਜ਼ ਨਾਂ ਦੇ ਯੂਜ਼ਰ ਨੇ ਆਪਣੇ ਅਕਾਊਂਟ @mamasoli_go ਤੋਂ ਸ਼ੇਅਰ ਕੀਤਾ ਹੈ। ਵੀਡੀਓ ‘ਚ ਨਜ਼ਰ ਆ ਰਹੀ ਬੱਚੀ ਯੂਜ਼ਰ ਦੀ ਬੇਟੀ ਹੈ। ਵੀਡੀਓ ਨੂੰ ਹੁਣ ਤੱਕ 1 ਕਰੋੜ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ 45 ਲੱਖ ਲੋਕਾਂ ਨੇ ਇਸ ਨੂੰ ਲਾਈਕ ਕੀਤਾ ਹੈ।
ਨਾਲ ਹੀ ਵੀਡੀਓ ਦੇਖਣ ਤੋਂ ਬਾਅਦ ਬੱਚੀ ਅਤੇ ਚੂਚਿਆਂ ਦੀ ਕਿਊਟਨੈੱਸ ਨੂੰ ਦੇਖ ਕੇ ਲੋਕਾਂ ਆਪਣੇ ਦਿੱਲ ਹਾਰ ਬੈਠੇ ਹਨ। ਲੋਕਾਂ ਨੇ ਬੱਚੀ ਦੀ ਕਿਊਟਨੈੱਸ ਦੀ ਖੂਬ ਤਾਰੀਫ ਕੀਤੀ। ਕਈ ਲੋਕਾਂ ਨੇ ਬੱਚੀ ਨੂੰ ਅਸ਼ੀਰਵਾਦ ਵੀ ਦਿੱਤਾ ਅਤੇ ਕਾਮਨਾ ਕੀਤੀ ਕਿ ਉਹ ਹਮੇਸ਼ਾ ਇਸੇ ਤਰ੍ਹਾਂ ਖੁਸ਼ ਰਹੇ। ਪ੍ਰਮਾਤਮਾ ਹਮੇਸ਼ਾ ਉਸਦੇ ਨਾਲ ਰਹੇ। ਕਈ ਹੋਰਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਇੰਨੀ ਪਿਆਰੀ ਰੀਲ ਕਦੇ ਨਹੀਂ ਦੇਖੀ ਹੈ।