Emotional Video: ਛੋਟੀ ਬੱਚੀ ਦੇ ਲਈ ਘੋੜਾ, ਗਾਈਡ ਅਤੇ ਗਾਰਜੀਅਨ ਬਣਿਆ ਕੁੱਤਾ, VIDEO ਵੇਖ ਕੇ ਲੋਕ ਵਰ੍ਹਾ ਰਹੇ ਪਿਆਰ
Emotional Video: ਅਕਸਰ ਕਿਹਾ ਜਾਂਦਾ ਹੈ ਕਿ ਕੁੱਤਿਆਂ ਵਿੱਚ ਇਨਸਾਨਾਂ ਵਾਂਗੂ ਜ਼ਜ਼ਬਾਤ ਹੁੰਦੇ ਹਨ। ਉਹ ਇਕ-ਇਕ ਚੀਜ਼ ਨੂੰ ਉਂਝ ਹੀ ਮਹਿਸੂਸ ਕਰਦੇ ਹਨ ਜਿਵੇਂ ਕੋਈ ਮਨੁੱਖ ਕਰਦਾ ਹੋਵੇ। ਪਾਲਤੂ ਕੁੱਤਿਆਂ ਦੇ ਕਈ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੁੰਦੀਆਂ ਹਨ। ਹਾਲ ਹੀ ਵਿੱਚ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਕੁੱਤਾ ਇਕ ਛੋਟੀ ਬੱਚੀ ਦਾ ਗਾਰਡੀਅਨ ਦੀ ਡਿਊਟੀ ਨਿਭਾ ਰਿਹਾ ਹੈ।
ਛੋਟੇ ਬੱਚਿਆਂ ਨੂੰ ਸਕੂਲ ਤੋਂ ਲਿਆਉਣ ਲਈ ਮਾਪੇ ਅਕਸਰ ਵਾਹਨਾਂ ਵਿੱਚ ਆਉਂਦੇ ਹਨ। ਪਰ ਇਸ ਬੱਚੀ ਨੂੰ ਸਕੂਲ ਤੋਂ ਲੈਣ ਲਈ ਉਸਦਾ ਕੁੱਤਾ ਪਹੁੰਚਿਆ। ਕੁੱਤਾ ਖਾਸ ਕਿਸਮ ਦੀ ਗੱਡੀ ‘ਤੇ ਬੈਠ ਕੇ ਬੱਚੀ ਨੂੰ ਘਰ ਲੈ ਆਇਆ। ਇਸ ਦੌਰਾਨ ਕੁੜੀ ਅਤੇ ਕੁੱਤੇ ਦੀ ਇੱਕ ਪਿਆਰੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ। ਲੋਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ।
ਇਸ ਤੋਂ ਬਾਅਦ ਕੁੱਤਾ ਗੱਡੀ ਨੂੰ ਖਿੱਚਣ ਲੱਗਦਾ ਹੈ। ਕਿਸੇ ਰੱਥ ਦੀ ਤਰ੍ਹਾਂ ਘੋੜੇ ਦੀ ਥਾਂ ਕੁੱਤਾ ਬੱਚੀ ਨੂੰ ਬਿੱਠਾ ਕੇ ਉਸ ਗੱਡੀ ਨੂੰ ਖਿੱਚਦਾ ਹੋਏ ਦੌੜ ਰਿਹਾ ਹੈ। ਸੜਕ ਤੇ ਹੋਰ ਗੱਡੀਆਂ ਵੀ ਚੱਲ ਰਹੀ ਹੈ। ਪਰ ਬੱਚੀ ਬਿਲਕੁਲ ਠਾਠ ਨਾਲ ਆਪਣੇ ਕੁੱਤੇ ਨਾਲ ਜਾ ਰਹੀ ਹੈ। ਇਸ ਦੇ ਨਾਲ ਹੀ ਉਹ ਇਸ ਯਾਤਰਾ ਦਾ ਆਨੰਦ ਵੀ ਲੈ ਰਹੀ ਸੀ। ਕੁੱਤਾ ਦੌੜਦਾ-ਦੌੜਦਾ ਆਖਰਕਾਰ ਕੁੜੀ ਨੂੰ ਉਸਦੇ ਘਰ ਤੱਕ ਲੈ ਜਾਂਦਾ ਹੈ ਅਤੇ ਗੱਡੀ ਨੂੰ ਖੜਾ ਕਰ ਕੇ ਉੱਥੇ ਹੀ ਬੈਠ ਜਾਂਦਾ ਹੈ। ਉਤਰ ਕੇ ਕੁੜੀ ਕੁੱਤੇ ਨੂੰ ਪਿਆਰ ਕਰਦੀ ਹੈ ਅਤੇ ਆਪਣੇ ਘਰ ਚਲੀ ਜਾਂਦੀ ਹੈ।
School pick up time
pic.twitter.com/Zkd6IUKCpU— Science girl (@gunsnrosesgirl3) August 25, 2024
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਆਲਟੋ ਕਾਰ ਚ ਬੈਠਾ ਨਜ਼ਰ ਆਇਆ ਊਠ, ਲੋਕ ਬੋਲ- ਇਹ ਕਰਾਮਾਤ ਕਿਵੇਂ ਹੋਈ?
ਇਸ ਖੂਬਸੂਰਤ ਵੀਡੀਓ ਨੂੰ ਸੋਸ਼ਲ ਸਾਈਟ ਐਕਸ ‘ਤੇ @gunsnrosesgirl3 ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਇਹ ਖਬਰ ਲਿਖੇ ਜਾਣ ਤੱਕ 56 ਲੱਖ ਲੋਕ ਇਸ ਨੂੰ ਦੇਖ ਚੁੱਕੇ ਹਨ ਅਤੇ 87 ਹਜ਼ਾਰ ਲੋਕ ਲਾਈਕ ਕਰ ਚੁੱਕੇ ਹਨ। ਵੀਡੀਓ ਦੇ ਕਮੈਂਟ ਸੈਕਸ਼ਨ ‘ਚ ਕੁੱਤਿਆਂ ਨਾਲ ਜੁੜੀਆਂ ਕਈ ਹੋਰ ਵੀਡੀਓਜ਼ ਵੀ ਸ਼ੇਅਰ ਕੀਤੀਆਂ ਗਈਆਂ ਹਨ।