Viral Video: ਕੁੜੀ ਨੇ ਬਰਗਰ ‘ਚ ਦਬਾ ਕੇ ਖਾਧਾ ਕਾਕਰੋਚ, ਵੀਡੀਓ ਦੇਖ ਹੈਰਾਨ ਰਹਿ ਗਏ ਲੋਕ!
Shocking Viral Video: ਸੋਸ਼ਲ ਮੀਡੀਆ 'ਤੇ ਇਕ ਬਹੁਤ ਹੈਰਾਨ ਕਰਨ ਵਾਲੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। @rising.tech ਨਾਮ ਦੇ ਇੰਸਟਾਗ੍ਰਾਮ ਹੈਂਡਲ ਤੋਂ ਇਸ ਕਲਿੱਪ ਸ਼ੇਅਰ ਕੀਤਾ ਗਿਆ ਹੈ। ਵਾਇਰਲ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਫੈਲ ਰਿਹਾ ਹੈ। ਕੁਝ ਲੋਕ ਇਸਨੂੰ ਦੇਖ ਕੇ ਕੁੜੀ ਨੂੰ 'ਦਲੇਰ' ਕਹਿ ਰਹੇ ਹਨ, ਜਦੋਂ ਕਿ ਕੁਝ ਨੇ ਇਸਨੂੰ 'ਘਿਣਾਉਣਾ' ਅਤੇ 'ਅਵਿਸ਼ਵਾਸ਼ਯੋਗ' ਕਿਹਾ ਹੈ। ਨੇਟੀਜ਼ਨ ਇਸ 'ਤੇ ਕਈ ਤਰ੍ਹਾਂ ਦੇ Reactions ਦੇ ਰਹੇ ਹਨ।

ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਆਮ ਤੌਰ ‘ਤੇ ਬਹੁਤ ਸਾਰੀਆਂ ਕੁੜੀਆਂ ਕਾਕਰੋਚ ਨੂੰ ਦੇਖ ਕੇ ਚੀਕਾਂ ਮਾਰਦੀਆਂ ਹਨ, ਪਰ ਇਸ ਵਾਇਰਲ ਵੀਡੀਓ ਵਿੱਚ ਇੱਕ ਰੈਸਟੋਰੈਂਟ ਵਿੱਚ ਬੈਠੀ ਇੱਕ ਕੁੜੀ ਨੇ ਜੋ ਕੀਤਾ ਉਹ ਜ਼ਰੂਰ ਕਿਸੇ ਦੇ ਵੀ ਹੋਸ਼ ਉਡਾ ਸਕਦਾ ਹੈ।
ਵਾਇਰਲ ਹੋ ਰਹੀ ਵੀਡੀਓ ਵਿੱਚ, ਇਹ ਦੇਖਿਆ ਜਾ ਸਕਦਾ ਹੈ ਕਿ ਇੱਕ ਕੁੜੀ ਇੱਕ ਰੈਸਟੋਰੈਂਟ ਵਿੱਚ ਆਪਣੇ ਬਰਗਰ Enjoy ਰਹੀ ਹੈ। ਪਰ ਫਿਰ ਇੱਕ ਕਾਕਰੋਚ ਉਸਦੀ ਮੇਜ਼ ‘ਤੇ ਰੇਂਗਦਾ ਹੋਇਆ ਆਉਂਦਾ ਹੈ। ਜ਼ਾਹਿਰ ਹੈ, ਤੁਸੀਂ ਸੋਚੋਗੇ ਕਿ ਕੁੜੀ ਡਰ ਨਾਲ ਚੀਕੇਗੀ ਅਤੇ ਉੱਥੋਂ ਭੱਜ ਜਾਵੇਗੀ। ਪਰ ਅਗਲੇ ਹੀ ਪਲ ਜੋ ਹੋਇਆ, ਉਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਵੀਡੀਓ ਵਿੱਚ, ਤੁਸੀਂ ਦੇਖੋਗੇ ਕਿ ਕੁੜੀ ਬਿਨਾਂ ਕਿਸੇ ਘਬਰਾਹਟ ਜਾਂ ਝਿਜਕ ਦੇ ਕਾਕਰੋਚ ਨੂੰ ਚੁੱਕਦੀ ਹੈ, ਅਤੇ ਫਿਰ ਇਸਨੂੰ ਆਪਣੇ ਬਰਗਰ ਵਿੱਚ ਦਬਾ ਕੇ ਖਾਣਾ ਸ਼ੁਰੂ ਕਰ ਦਿੰਦੀ ਹੈ। ਹਾਂ, ਤੁਸੀਂ ਬਿਲਕੁਲ ਸਹੀ ਪੜ੍ਹਿਆ ਹੈ। ਕੁੜੀ ਇਸਨੂੰ ਖਾ ਜਾਂਦੀ ਹੈ।
View this post on Instagram
@rising.tech ਨਾਮ ਦੇ ਇੰਸਟਾਗ੍ਰਾਮ ਹੈਂਡਲ ਤੋਂ ਸ਼ੇਅਰ ਕੀਤੀ ਗਈ ਇਸ ਕੁਝ ਸਕਿੰਟਾਂ ਦੀ ਕਲਿੱਪ ਨੂੰ ਦੇਖ ਕੇ ਨੇਟੀਜ਼ਨ ਹੈਰਾਨ ਹਨ, ਅਤੇ ਆਪਣੀਆਂ ਅੱਖਾਂ ‘ਤੇ ਵਿਸ਼ਵਾਸ ਨਹੀਂ ਕਰ ਪਾ ਰਹੇ ਹਨ। ਇਹ ਵੀਡੀਓ ਇੰਟਰਨੈੱਟ ‘ਤੇ ਜੰਗਲ ਦੀ ਅੱਗ ਵਾਂਗ ਫੈਲ ਰਿਹਾ ਹੈ, ਅਤੇ ਨੇਟੀਜ਼ਨ ਇਸ ‘ਤੇ ਕਈ ਤਰ੍ਹਾਂ ਦੇ Reactions ਦੇ ਰਹੇ ਹਨ। ਕੁਝ ਲੋਕ ਇਸਨੂੰ ‘ਦਲੇਰੀ’ ਕਹਿ ਰਹੇ ਹਨ, ਜਦੋਂ ਕਿ ਕੁਝ ਨੇ ਇਸਨੂੰ ‘ਘਿਣਾਉਣਾ’ ਅਤੇ ‘ਅਵਿਸ਼ਵਾਸ਼ਯੋਗ’ ਕਿਹਾ ਹੈ। ਕੁੱਲ ਮਿਲਾ ਕੇ, ਕੁੜੀ ਦੇ ਇਸ ਕਾਰਨਾਮੇ ਨੇ ਇੰਟਰਨੈੱਟ ‘ਤੇ ਹਲਚਲ ਮਚਾ ਦਿੱਤੀ ਹੈ, ਅਤੇ ਇਹ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਛੋਟੇ ਭਰਾ ਨੂੰ ਅਵਾਰਾ ਕੁੱਤੇ ਤੋਂ ਬਚਾਉਣ ਲਈ ਕੁੱਤੇ ਨਾਲ ਭਿੜ ਗਿਆ ਮੁੰਡਾ, ਵੀਡੀਓ ਦੇਖ ਬਣ ਜਾਵੇਗਾ ਤੁਹਾਡਾ ਦਿਨ
ਇੱਕ ਯੂਜ਼ਰ ਨੇ ਕਮੈਂਟ ਕੀਤਾ, ਦੀਦੀ ਨੂੰ Extra ਪ੍ਰੋਟੀਨ ਦੀ ਲੋੜ ਹੋਵੇਗੀ। ਇੱਕ ਹੋਰ ਯੂਜ਼ਰ ਨੇ ਕਿਹਾ, ਇਹ ਗੋਲਾ ਛੱਡਣ ਦਾ ਸਮਾਂ ਆ ਗਿਆ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ, ਮੈਨੂੰ ਉਲਟੀਆਂ ਆਉਣ ਲੱਗ ਪਈਆਂ। ਇੱਕ ਹੋਰ ਯੂਜ਼ਰ ਨੇ ਕਿਹਾ, ਇਹ ਥਾਈਲੈਂਡ ਵਿੱਚ ਹੈ ਆਮ ਗੱਲ ਹੈ।