AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਕਾਪੀ-ਪੇਸਟ ਕ੍ਰੀਏਟਰਾਂ ਤੇ ਚੱਲਿਆ X ਦਾ ਹੰਟਰ! ਜੇਕਰ ਕੀਤਾ ਇਹ ਕੰਮ ਤਾਂ ਨਹੀਂ ਮਿਲੇਗਾ 1 ਵੀ ਪੈਸਾ

X Platform: X ਨੇ ਕਾਪੀ-ਪੇਸਟ ਕਰਨ ਵਾਲਿਆਂ ਲਈ ਸਖ਼ਤ ਕਦਮ ਚੁੱਕੇ ਹਨ, ਹੁਣ ਪਲੇਟਫਾਰਮ ਤੇ ਛੋਟੇ ਕ੍ਰੀਏਟਰਾਂ ਦੇ ਵੀਡੀਓਜ਼ ਨੂੰ ਰੀਪੋਸਟ ਕਰਕੇ ਕਮਾਈ ਕਰਨ ਵਾਲਿਆਂ ਤੇ ਰੋਕ ਲਗਾਈ ਜਾਵੇਗੀ। ਕੰਪਨੀ ਦਾ ਕ੍ਰੀਏਟਰ ਰੇਵਨਿਊ ਸ਼ੇਅਰ ਪ੍ਰੋਗਰਾਮ ਹੁਣ ਅਸਲੀ (ਓਰਿਜਿਨਲ) ਕ੍ਰੀਏਟਰਾਂ ਨੂੰ ਤਰਜੀਹ ਦੇਵੇਗਾ

ਕਾਪੀ-ਪੇਸਟ ਕ੍ਰੀਏਟਰਾਂ ਤੇ ਚੱਲਿਆ X ਦਾ ਹੰਟਰ! ਜੇਕਰ ਕੀਤਾ ਇਹ ਕੰਮ ਤਾਂ ਨਹੀਂ ਮਿਲੇਗਾ 1 ਵੀ ਪੈਸਾ
X Twitter Creators
tv9-punjabi
| Published: 25 May 2026 18:45 PM IST
Share

ਜੇ ਤੁਸੀਂ ਮਾਈਕ੍ਰੋਬਲੌਗਿੰਗ ਪਲੇਟਫਾਰਮ X ਨੂੰ ਰੋਜ਼ਾਨਾ ਵਰਤਦੇ ਹੋ ਤਾਂ ਤੁਸੀਂ ਵੀ ਸ਼ਾਇਦ ਇਹ ਗੱਲ ਨੋਟਿਸ ਕੀਤੀ ਹੋਵੇਗੀ ਕਿ ਕਈ ਵਾਰ ਸਕ੍ਰੋਲ ਕਰਦੇ ਸਮੇਂ ਇੱਕ ਹੀ ਵਾਇਰਲ ਵੀਡੀਓ ਸਾਨੂੰ ਵਾਰ-ਵਾਰ ਦਿਖਾਈ ਦਿੰਦੀ ਹੈ, ਅਤੇ ਉਹ ਵੀ ਹਰ ਵਾਰ ਵੱਖ-ਵੱਖ ਅਕਾਊਂਟਾਂ ਰਾਹੀਂ। ਇਸ ਕਾਰਨ ਅਸਲੀ ਕ੍ਰੀਏਟਰ ਤੇ ਮੁਸ਼ਕਲ ਨਾਲ ਹੀ ਧਿਆਨ ਜਾਂਦਾ ਹੈ, ਜਦਕਿ ਰੀਪੋਸਟ ਕਰਨ ਵਾਲੇ ਅਕਾਊਂਟ ਲੱਖਾਂ ਵਿਊਜ਼ ਅਤੇ ਐਨਗੇਜਮੈਂਟ ਹਾਸਲ ਕਰਕੇ ਪੈਸਾ ਕਮਾਉਂਦੇ ਹਨ। ਪਰ ਹੁਣ ਬਹੁਤ ਹੋ ਗਿਆ ਕਿਉਂਕਿ X ਹੁਣ ਕਾਪੀ-ਪੇਸਟ ਕ੍ਰੀਏਟਰਾਂ ਤੇ ਸਖ਼ਤੀ ਕਰਕੇ ਉਨ੍ਹਾਂ ਦੀ ਕਮਾਈ ਤੇ ਰੋਕ ਲਗਾਉਣ ਦੀ ਤਿਆਰੀ ਕਰ ਰਿਹਾ ਹੈ।

X Product Head Nikita Bier

((ਫੋਟੋ-X/Nikita Bier)

X ਦੀ ਪ੍ਰੋਡਕਟ ਹੈੱਡ ਨੇ ਦਿੱਤੀ ਇਹ ਜਾਣਕਾਰੀ

X ਦੇ ਪ੍ਰੋਡਕਟ ਹੈੱਡ ਨਿਕੀਤਾ ਬੀਅਰ (Nikita Bier) ਦੇ ਅਨੁਸਾਰ, ਕੰਪਨੀ ਨੇ ਕਈ ਵੱਡੇ ਅਕਾਊਂਟਾਂ ਦੀ ਪਛਾਣ ਕੀਤੀ ਹੈ ਜੋ X ਦੇ ਕ੍ਰੀਏਟਰ ਰੇਵਨਿਊ ਸ਼ੇਅਰ ਪ੍ਰੋਗਰਾਮ ਦਾ ਫਾਇਦਾ ਲੈਣ ਲਈ ਛੋਟੇ ਅਕਾਊਂਟਾਂ ਤੋਂ ਪ੍ਰੋਗਰਾਮੈਟਿਕ ਤਰੀਕੇ ਨਾਲ ਕੰਟੈਂਟ ਰੀਅਪਲੋਡ ਕਰ ਰਹੇ ਸਨ। ਬੀਅਰ ਨੇ X ਤੇ ਇੱਕ ਪੋਸਟ ਵਿੱਚ ਲਿਖਿਆ ਕਿ ਪਿਛਲੇ ਮਹੀਨੇ, ਅਸੀਂ ਕਈ ਵੱਡੇ ਅਕਾਊਂਟਾਂ ਦੀ ਪਛਾਣ ਕੀਤੀ ਹੈ ਜੋ ਰੇਵਨਿਊ ਸ਼ੇਅਰ ਪ੍ਰੋਗਰਾਮ ਵਿੱਚ ਅਸਲੀ ਲੇਖਕ ਨੂੰ ਕ੍ਰੈਡਿਟ ਦੇਣ ਤੋਂ ਬਚਣ ਲਈ ਛੋਟੇ ਅਕਾਊਂਟਾਂ ਤੋਂ ਪ੍ਰੋਗਰਾਮੈਟਿਕ ਤਰੀਕੇ ਨਾਲ ਕੰਟੈਂਟ ਰੀਅਪਲੋਡ ਕਰ ਰਹੇ ਸਨ।

X ਹੁਣ ਨਵੇਂ ਕਦਮ ਚੁੱਕ ਰਿਹਾ ਹੈ ਤਾਂ ਜੋ ਪਲੇਟਫਾਰਮ ਤੇ ਚੱਲ ਰਹੇ ਕਾਪੀ-ਪੇਸਟ ਕੰਟੈਂਟ ਨੂੰ ਘੱਟ ਕੀਤਾ ਜਾ ਸਕੇ। ਦਰਅਸਲ ਬਹੁਤ ਸਾਰੇ ਲੋਕ ਲਾਭ ਜਾਂ ਕਹੋ ਪੈਸਾ ਕਮਾਉਣ ਲਈ ਛੋਟੇ ਕ੍ਰੀਏਟਰਾਂ ਦੇ ਕੰਟੈਂਟ ਨੂੰ ਤੇਜ਼ੀ ਨਾਲ ਦੁਬਾਰਾ ਪੋਸਟ ਕਰਦੇ ਹਨ, ਪਰ ਹੁਣ ਇਹ ਤਰੀਕਾ ਨਹੀਂ ਚਲੇਗਾ।

X ਦਾ ਕ੍ਰੀਏਟਰ ਰੇਵਨਿਊ ਸ਼ੇਅਰ ਪ੍ਰੋਗਰਾਮ ਯੋਗ ਕ੍ਰੀਏਟਰਾਂ ਨੂੰ ਪਲੇਟਫਾਰਮ ਤੇ ਐਨਗੇਜਮੈਂਟ ਦੇ ਆਧਾਰ ਤੇ ਪੈਸਾ ਕਮਾਉਣ ਦੀ ਸਹੂਲਤ ਦਿੰਦਾ ਹੈ। ਪਰ ਇਸ ਸਿਸਟਮ ਨੇ ਕੁਝ ਯੂਜ਼ਰਾਂ ਲਈ ਟ੍ਰੈਂਡਿੰਗ ਵੀਡੀਓਜ਼ ਅਤੇ ਵਾਇਰਲ ਕੰਟੈਂਟ ਨੂੰ ਅਸਲੀ ਕ੍ਰੀਏਟਰ ਦੇ ਟ੍ਰੈਕਸ਼ਨ ਲੈਣ ਤੋਂ ਪਹਿਲਾਂ ਹੀ ਤੇਜ਼ੀ ਨਾਲ ਰੀਪੋਸਟ ਕਰਨ ਲਈ ਪ੍ਰੇਰਣਾ ਵੀ ਦਿੱਤੀ। ਕੰਪਨੀ ਦੇ ਇਸ ਕਦਮ ਨਾਲ ਅਸਲੀ ਕ੍ਰੀਏਟਰਾਂ ਨੂੰ ਵੀਡੀਓ ਤੇ ਵੱਧ ਇੰਪਰੈਸ਼ਨ ਮਿਲ ਸਕਦੇ ਹਨ। ਪ੍ਰੋਡਕਟ ਹੈੱਡ ਨਿਕੀਤਾ ਬੀਅਰ ਨੇ ਕਿਹਾ ਕਿ ਅਸੀਂ ਹੁਣ ਇਨ੍ਹਾਂ ਪੋਸਟਾਂ ਦੀ ਪਛਾਣ ਕਰ ਰਹੇ ਹਾਂ ਅਤੇ ਇੰਪਰੈਸ਼ਨ ਪੂਰੀ ਤਰ੍ਹਾਂ ਕ੍ਰੀਏਟਰ ਨੂੰ ਹੀ ਦਿੱਤੇ ਜਾਣਗੇ।

Source: TV9 Hindi.com

Follow Us
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ......
PM Modi Breaks Nehru Record: PM ਮੋਦੀ ਨੇ ਤੋੜਿਆ ਨਹਿਰੂ ਦਾ ਰਿਕਾਰਡ , ਬਣੇ ਭਾਰਤ ਦੇ ਸਭ ਤੋਂ ਲੰਬੇ ਸਮੇਂ ਕਾਰਜਕਾਲ ਵਾਲੇ ਪ੍ਰਧਾਨ ਮੰਤਰੀ
PM Modi Breaks Nehru Record: PM ਮੋਦੀ ਨੇ ਤੋੜਿਆ ਨਹਿਰੂ ਦਾ ਰਿਕਾਰਡ , ਬਣੇ ਭਾਰਤ ਦੇ ਸਭ ਤੋਂ ਲੰਬੇ ਸਮੇਂ ਕਾਰਜਕਾਲ ਵਾਲੇ ਪ੍ਰਧਾਨ ਮੰਤਰੀ...
Lawrence Bishnoi ਦਾ ਜਾਨੀ ਦੁਸ਼ਮਨ Shehzad Bhatti ਭਾਰਤ ਵਿੱਚ ਬਣਾ ਰਿਹਾ ਗੈਂਗ, Special Cell ਦਾ ਵੱਡਾ ਖੁਲਾਸਾ
Lawrence Bishnoi ਦਾ ਜਾਨੀ ਦੁਸ਼ਮਨ Shehzad Bhatti ਭਾਰਤ ਵਿੱਚ ਬਣਾ ਰਿਹਾ ਗੈਂਗ, Special Cell ਦਾ ਵੱਡਾ ਖੁਲਾਸਾ...
Weather Update: ਉੱਤਰੀ ਭਾਰਤ ਵਿੱਚ ਝੁਲਸਾਉਣ ਲੱਗੀ ਗਰਮੀ! ਇਸ ਦਿਨ ਆਵੇਗਾ Monsoon
Weather Update: ਉੱਤਰੀ ਭਾਰਤ ਵਿੱਚ ਝੁਲਸਾਉਣ ਲੱਗੀ ਗਰਮੀ! ਇਸ ਦਿਨ ਆਵੇਗਾ Monsoon...
Zojila Tunnel: ਸ਼੍ਰੀਨਗਰ-ਲੇਹ ਰੂਟ 'ਤੇ ਆਲ ਵੈਦਰ ਕੁਨੈਕਟਿਵਿਟੀ ਦਾ ਨਵਾਂ ਅਧਿਆਇ
Zojila Tunnel: ਸ਼੍ਰੀਨਗਰ-ਲੇਹ ਰੂਟ 'ਤੇ ਆਲ ਵੈਦਰ ਕੁਨੈਕਟਿਵਿਟੀ ਦਾ ਨਵਾਂ ਅਧਿਆਇ...
ਨਾਇਬ ਸੈਣੀ ਦਾ ਧੁਰੀ ਰੈਲੀ, ਇੰਡੀਆ ਗਠਜੋੜ ਦੀ ਮੀਟਿੰਗ, ਸੀਐਮ ਦਾ ਤਿੱਖਾ ਪਲਟਵਾਰ
ਨਾਇਬ ਸੈਣੀ ਦਾ ਧੁਰੀ ਰੈਲੀ, ਇੰਡੀਆ ਗਠਜੋੜ ਦੀ ਮੀਟਿੰਗ, ਸੀਐਮ ਦਾ ਤਿੱਖਾ ਪਲਟਵਾਰ...
Monsoon Update: : ਕੇਰਲਮ ਵਿੱਚ ਮਾਨਸੂਨ ਦੀ ਦਸਤਕ, IMD ਦਾ ਅਲਰਟ, ਪੂਰੇ ਸੀਜ਼ਨ ਦੌਰਾਨ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ
Monsoon Update: : ਕੇਰਲਮ ਵਿੱਚ ਮਾਨਸੂਨ ਦੀ ਦਸਤਕ, IMD ਦਾ ਅਲਰਟ, ਪੂਰੇ ਸੀਜ਼ਨ ਦੌਰਾਨ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ...
'AAP' ਦਾ 'ਮਿਸ਼ਨ ਪੰਜਾਬ ਕਲੀਨ' ਲਾਂਚ, ਨਗਰ ਨਿਗਮ ਅਧਿਕਾਰੀਕਰਵਾਉਣਗੇ ਸਫਾਈ; ਮੰਤਰੀ VC ਰਾਹੀਂ ਲੈਣਗੇ ਹਾਜ਼ਰੀ
'AAP' ਦਾ 'ਮਿਸ਼ਨ ਪੰਜਾਬ ਕਲੀਨ' ਲਾਂਚ, ਨਗਰ ਨਿਗਮ ਅਧਿਕਾਰੀਕਰਵਾਉਣਗੇ ਸਫਾਈ; ਮੰਤਰੀ VC ਰਾਹੀਂ ਲੈਣਗੇ ਹਾਜ਼ਰੀ...