Viral video: ਮੁਰਗੇ ਨੇ ਕੀਤੀ ਬੱਚੇ ਦੀ ਹਾਲਤ ਟਾਈਟ, ਫੇਰ ਹੋਈ ‘ਡੋਗੇਸ਼ ਭਾਈ’ ਦੀ ਐਂਟਰੀ, ਵੋਖੋ VIDEO
Viral video: ਸੋਸ਼ਲ ਮੀਡੀਆ 'ਤੇ ਮੁਰਗੇ ਅਤੇ ਇੱਕ ਬੱਚੇ ਵਿਚਕਾਰ ਲੜਾਈ ਦਾ ਫਨੀ ਵੀਡੀਓ ਵਾਇਰਲ ਹੋ ਰਿਹਾ ਹੈ। ਮੁਰਗਾ ਬੱਚੇ 'ਤੇ ਹਮਲਾ ਕਰਕੇ ਉਸਦੀ ਹਾਲਤ ਟਾਈਟ ਕਰ ਦਿੰਦਾ ਹੈ। ਉਸੇ ਵੇਲ੍ਹੇ ਬੱਚੇ ਦੇ ਪਾਲਤੂ ਕੁੱਤੇ ਦੀ ਐਂਟਰੀ ਹੁੰਦੀ ਹੈ....ਉਸਤੋਂ ਬਾਅਦ ਜੋ ਹੁੰਦਾ ਹੈ....ਉਸਨੂੰ ਵੇਖ ਕੇ ਸੋਸ਼ਲ ਮੀਡੀਆ ਯੂਜਰਸ ਹੱਸ-ਹੱਸ ਕੇ ਮੁਧੇ ਹੋ ਰਹੇ ਹਨ। ਇਹ ਵੀਡੀਓ @NatureChapter ਨਾਂ ਦੇ ਅਕਾਉਂਟ ਤੋਂ ਸ਼ੇਅਰ ਕੀਤਾ ਗਿਆ ਹੈ।
ਸੋਸ਼ਲ ਮੀਡੀਆ ‘ਤੇ ਅਜਿਹੇ ਕਈ ਵੀਡੀਓ ਦੇਖਣ ਨੂੰ ਮਿਲਦੇ ਹਨ, ਜੋ ਯੂਜ਼ਰਸ ਨੂੰ ਹੱਸਣ ਲਈ ਮਜਬੂਰ ਕਰ ਦਿੰਦੇ ਹੈ। ਅੱਜਕੱਲ੍ਹ ਅਜਿਹਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਮੁਰਗਾ ਇੱਕਲੇ 8-10 ਸਾਲ ਦੇ ਬੱਚੇ ‘ਤੇ ਹਮਲਾ ਕਰਦਾ ਹੈ । ਵੀਡੀਓ ਦੇਖਣ ਤੋਂ ਬਾਅਦ ਲੋਕ ਹੱਸ ਰਹੇ ਹਨ ਅਤੇ ਕੁਝ ਇਸਨੂੰ ਹੁਣ ਤੱਕ ਦੀ ਅਨੌਖੀ ਲੜਾਈ ਵੀ ਕਹਿ ਰਹੇ ਹਨ।
ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮੁਰਗੇ ਨੇ 13-14 ਸਾਲ ਦੇ ਬੱਚੇ ਦੀ ਹਾਲਤ ਟਾਈਟ ਕਰ ਦਿੱਤੀ ਹੈ । ਬੱਚਾ ਡਰ ਕੇ ਜ਼ਮੀਨ ‘ਤੇ ਡਿੱਗ ਪੈਂਦਾ ਹੈ ਅਤੇ ਮੁਰਗੇ ਨੂੰ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਜਿਵੇਂ ਹੀ ਬੱਚਾ ਮੁਰਗੇ ਨੂੰ ਲੱਤਾਂ ਮਾਰਨ ਲੱਗਦਾ ਹੈ ਤੇ ਮੁਰਗਾ ਥੋੜ੍ਹਾ ਪਿੱਛੇ ਹਟ ਜਾਂਦਾ ਹੈ ਪਰ ਕੁਝ ਸੈਂਕਿਟਾਂ ਬਾਅਦ ਮੁੜ ਉਹ ਬੱਚੇ ‘ਤੇ ਹਮਲਾ ਕਰਨ ਦਾ ਮੌਕਾ ਲੱਭਣਾ ਸ਼ੁਰੂ ਕਰ ਦਿੰਦਾ ਹੈ।
ਇਸ ਦੌਰਾਨ, ਡਰਾਮੇ ਵਿੱਚ ਇੱਕ ਹੋਰ ਕੈਰੇਕਟਰ ਦੀ ਐਂਟਰੀ ਹੁੰਦੀ ਹੈ। ਇਹ ਕੋਈ ਹੋਰ ਨਹੀਂ ਸਗੋਂ ਸਾਡੇ ਡੋਗੇਸ਼ ਭਾਈ ਯਾਨੀ ਬੱਚੇ ਦਾ ਪਾਲਤੂ ਕੁੱਤਾ ਹੈ। ਕੁੱਤਾ ਬੱਚੇ ਦੀ ਮਦਦ ਲਈ ਅੱਗੇ ਆਉਂਦਾ ਹੈ। ਆਉਂਦੇ ਸਾਰ ਹੀ ਉਹ ਮੁਰਗੇ ਤੇ ਹਮਲਾ ਕਰ ਦਿੰਦਾ ਹੈ। ਇਨ੍ਹੇ ਵਿੱਚ ਮੁਰਗੇ ਨੂੰ ਆਪਣੀ ਜਾਨ ਬਚਾਉਣ ਲਈ ਭੱਜਣ ਲਈ ਮਜਬੂਰ ਹੋਣਾ ਪੈਦਾ ਹੈ। ਕਿਉਂਕਿ ਹੁਣ ਤੱਕ ਕੁੱਤਾ ਮੁਰਗੇ ਪਿੱਛੇ ਪੈ ਗਿਆ ਹੁੰਦਾ ਹੈ। ਇਸ ਤੋਂ ਬਾਅਦ ਹੀ ਮੁੰਡਾ ਸੁੱਖ ਦਾ ਸਾਹ ਲੈਂਦਾ ਹੈ।
ਤੇਜ਼ੀ ਨਾਲ ਵਾਇਰਲ ਹੋ ਰਹੀ ਵੀਡੀਓ
ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ ਯੂਜ਼ਰ @NatureChapter ਵਲੋਂ ਸ਼ੇਅਰ ਕੀਤਾ ਗਿਆ ਹੈ। ਇਸ 11-ਸਕਿੰਟ ਦੇ ਵੀਡੀਓ ਨੂੰ 200,000 ਤੋਂ ਵੱਧ ਵਾਰ ਦੇਖਿਆ ਗਿਆ ਹੈ, ਹਜ਼ਾਰਾ ਲੋਕਾਂ ਨੇ ਇਸਨੂੰ ਪਸੰਦ ਕੀਤਾ ਹੈ ਅਤੇ ਕਈ ਤਰ੍ਹਾਂ ਦੇ ਫਨੀ ਰਿਐਕਸ਼ਨਸ ਦਿੱਤੇ ਹਨ।
ਇੱਥੇ ਵੇਖੋ ਵੀਡੀਓ
— Nature Chapter (@NatureChapter) September 17, 2025ਇਹ ਵੀ ਪੜ੍ਹੋ
ਵੀਡੀਓ ਦੇਖਣ ਤੋਂ ਬਾਅਦ, ਇੱਕ ਯੂਜ਼ਰ ਨੇ ਲਿਖਿਆ, ” ਮੁਰਗਾ ਬੱਚੇ ਨਾਲੋਂ ਬਹਾਦਰ ਨਿਕਲਿਆ,” ਜਦੋਂ ਕਿ ਇੱਕ ਹੋਰ ਨੇ ਮਜ਼ਾਕ ਵਿੱਚ ਲਿਖਿਆ, “ਕੁੱਤਾ ਉਸਦੇ ਬਚਾਅ ਲਈ ਆਇਆ, ਨਹੀਂ ਤਾਂ ਮੁਰਗਾ ਹੀਰੋ ਬਣ ਜਾਂਦਾ।” ਬਹੁਤ ਸਾਰੇ ਯੂਜ਼ਰਸ ਨੇ ਪਾਲਤੂ ਕੁੱਤੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪਾਲਤੂ ਜਾਨਵਰ ਅਕਸਰ ਮੁਸੀਬਤ ਦੇ ਸਮੇਂ ਆਪਣੇ ਮਾਲਕਾਂ ਜਾਂ ਸਾਥੀਆਂ ਦੀ ਰੱਖਿਆ ਕਰਦੇ ਹਨ।


