Viral: ਸੱਸ ਦੇ ਐਕਸੀਡੈਂਟ ਤੋਂ ਬਾਅਦ ਕੁੜੀ ਨੇ ਮੰਗਿਆ WFH, ਕੰਪਨੀ ਨੇ ਕਰ ਦਿੱਤਾ ਇਨਕਾਰ, ਹੋਇਆ ਵੱਡਾ ਹੰਗਾਮਾ
Viral Video: ਕਲਪਨਾ ਕਰੋ ਕਿ ਤੁਹਾਨੂੰ ਕਿਵੇਂ ਲੱਗੇਗਾ ਜੇਕਰ ਤੁਹਾਡੇ ਪਰਿਵਾਰ ਵਿੱਚ ਕਿਸੇ ਦਾ ਐਕਸੀਡੈਂਟ ਹੋ ਜਾਵੇ ਅਤੇ ਤੁਹਾਨੂੰ ਉਸ ਦੀ ਦੇਖਭਾਲ ਲਈ ਕੋਈ ਛੁੱਟੀ ਜਾਂ ਘਰ ਤੋਂ ਕੰਮ ਨਾ ਮਿਲੇ? ਅਜਿਹਾ ਹੀ ਮਾਮਲਾ ਇਸ ਸਮੇਂ ਖ਼ਬਰਾਂ ਵਿੱਚ ਹੈ। ਜਿਸ ਨੇ ਨਾ ਸਿਰਫ਼ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਬਲਕਿ ਉਨ੍ਹਾਂ ਨੂੰ ਗੁੱਸੇ ਵਿੱਚ ਵੀ ਪਾ ਦਿੱਤਾ ਹੈ।
ਭਾਰਤ ਵਿੱਚ ਬਹੁਤ ਸਾਰੀਆਂ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦਾ ਔਪਸ਼ਨਸ ਦਿੰਦੀਆਂ ਹਨ। ਖਾਸ ਕਰਕੇ ਕੋਵਿਡ-19 ਦੇ ਆਉਣ ਤੋਂ ਬਾਅਦ, ਉਹ ਕੰਪਨੀਆਂ ਵੀ ਜੋ ਪਹਿਲਾਂ ਇਹ ਸਹੂਲਤ ਨਹੀਂ ਦਿੰਦੀਆਂ ਸਨ। ਲੋੜ ਪੈਣ ‘ਤੇ ਘਰੋਂ ਕੰਮ ਕਰਨ ਦੀ ਪੇਸ਼ਕਸ਼ ਕਰ ਰਹੀਆਂ ਹਨ। ਹਾਲਾਂਕਿ, ਬਹੁਤ ਸਾਰੀਆਂ ਕੰਪਨੀਆਂ ਅਜੇ ਵੀ ਘਰੋਂ ਕੰਮ ਕਰਨ ਦੀ ਪੇਸ਼ਕਸ਼ ਕਰਨ ਤੋਂ ਝਿਜਕਦੀਆਂ ਹਨ। ਅਜਿਹਾ ਹੀ ਮਾਮਲਾ ਇਸ ਸਮੇਂ ਖ਼ਬਰਾਂ ਵਿੱਚ ਹੈ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਪੂਰੇ ਮਾਮਲੇ ਬਾਰੇ ਜਾਣਨ ਤੋਂ ਬਾਅਦ ਲੋਕ ਕੰਪਨੀ ਨਾਲ ਗੁੱਸੇ ਹੋ ਗਏ ਹਨ ਅਤੇ ਆਪਣਾ ਗੁੱਸਾ ਕੱਢ ਰਹੇ ਹਨ।
ਮਾਮਲਾ ਇਹ ਹੈ ਕਿ ਬੈਂਗਲੋਰ ਦੀ ਇੱਕ ਆਈਟੀ ਪ੍ਰੋਫੈਸ਼ਨ ਨੇ ਸੱਸ ਦੇ ਸੜਕ ਹਾਦਸੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਆਪਣੀ ਕੰਪਨੀ ਤੋਂ ਇੱਕ ਮਹੀਨੇ ਲਈ ਘਰੋਂ ਕੰਮ ਕਰਨ ਦੀ ਇਜਾਜ਼ਤ ਮੰਗੀ ਸੀ। ਪਰ ਕੰਪਨੀ ਨੇ ਇਨਕਾਰ ਕਰ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਮਹਿਲਾ ਕਰਮਚਾਰੀ ਨੇ ਸਬੂਤ ਵਜੋਂ ਹਸਪਤਾਲ ਅਤੇ ਪੁਲਿਸ ਦਸਤਾਵੇਜ਼ ਵੀ ਪੇਸ਼ ਕੀਤੇ, ਪਰ ਕੰਪਨੀ ਨੇ ਫਿਰ ਵੀ ਉਸ ਨੂੰ ਘਰੋਂ ਕੰਮ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ।
ਇਹ ਮੁੱਦਾ ਉਦੋਂ ਸਾਹਮਣੇ ਆਇਆ ਜਦੋਂ ਇੱਕ Reddit ਯੂਜ਼ਰ ਨੇ ਇਸ ਬਾਰੇ ਫੋਰਮ r/India ‘ਤੇ ਪੋਸਟ ਕੀਤਾ, ਜਿਸ ਵਿੱਚ ਕੈਪਸ਼ਨ ਦਿੱਤਾ ਗਿਆ, “ਭਾਰਤੀ ਵਰਕ ਕਲਚਰ ਸੱਚਮੁੱਚ ਵਿੱਚ ਬਹੁਤ ਹੀ ਟੌਕਸਿਕ ਹੈ” । ਉਸ ਦੀ ਪੋਸਟ ਜਲਦੀ ਹੀ ਵਾਇਰਲ ਹੋ ਗਈ। ਜਿਸ ਨਾਲ ਭਾਰਤੀ ਕਾਰਪੋਰੇਟ ਜਗਤ ਦੀ ਸਖ਼ਤ ਕੰਮ ਕਰਨ ਦੀ ਨੈਤਿਕਤਾ ਅਤੇ ਹਮਦਰਦੀ ਦੀ ਘਾਟ ਦੀ ਵਿਆਪਕ ਆਲੋਚਨਾ ਹੋਈ।
ਇਹ ਵੀ ਦੇਖੋ : Video: ਕੁੜੀਆਂ ਨੇ ਭੋਜਪੁਰੀ ਗਾਣੇ ਤੇ ਕੀਤਾ ਇੰਨਾ ਵਧੀਆ ਡਾਂਸ, ਹੈਰਾਨ ਹੋਏ ਲੋਕਹਾਦਸੇ ਵਿੱਚ ਜ਼ਖਮੀ ਸੱਸ
ਰੈੱਡਿਟ ਪੋਸਟ ਦੇ ਮੁਤਾਬਕ ਔਰਤ ਦੀ ਸੱਸ ਅਤੇ ਉਨ੍ਹਾਂ ਦੇ ਭਰ੍ਹਾ ਦਾ ਬਾਈਕ ਐਕਸੀਡੈਂਟ ਹੋਇਆ ਸੀ। ਜਿਸ ਦੇ ਨਤੀਜੇ ਵਜੋਂ ਉਸ ਦੀ ਸੱਸ ਦੀ ਬਾਂਹ ਟੁੱਟ ਗਈ ਸੀ ਅਤੇ ਉਨ੍ਹਾਂ ਦੇ ਭਰ੍ਹਾ ਦੀ ਬਾਂਹ ਅਤੇ ਚਿਹਰਾ ਸੁੱਜ ਗਿਆ ਸੀ ਅਤੇ ਸੱਟਾਂ ਲੱਗੀਆਂ ਸਨ। ਔਰਤ ਨੇ ਇੱਕ ਮਹੀਨੇ ਲਈ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਮੰਗੀ ਤਾਂ ਜੋ ਉਹ ਆਪਣੀ ਜ਼ਖਮੀ ਸਾਸੂ ਮਾਂ ਦੀ ਦੇਖਭਾਲ ਕਰ ਸਕੇ। ਫਿਰ ਕੰਪਨੀ ਨੇ ਹਾਦਸੇ ਦਾ ਸਬੂਤ ਮੰਗਿਆ, ਜੋ ਉਸ ਨੇ ਐਮਆਰਆਈ ਸਕੈਨ ਅਤੇ ਪੁਲਿਸ ਰਿਪੋਰਟ ਦੇ ਨਾਲ ਦਿੱਤਾ। ਫਿਰ ਕੰਪਨੀ ਨੇ ਇੱਕ ਮੀਟਿੰਗ ਕੀਤੀ ਅਤੇ ਟੀਮ ਵਿੱਚ ਕਰਮਚਾਰੀਆਂ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਉਸ ਨੂੰ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ।
ਵਾਇਰਲ ਪੋਸਟ ਇੱਥੇ ਦੇਖੋ।
Indian work culture is actually insane byu/fayazara inindia
ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਪੋਸਟ ‘ਤੇ ਕਈ ਤਰ੍ਹਾਂ ਦੇ ਰਿਐਕਸ਼ਨਸ ਆ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕੀਤਾ “ਮੈਂ ਹਮੇਸ਼ਾ ਸੁਣਿਆ ਹੈ ਕਿ ਵੱਡੀਆਂ ਕੰਪਨੀਆਂ ਵਿੱਚ ਹਮਦਰਦੀ ਦੀ ਘਾਟ ਹੁੰਦੀ ਹੈ, ਪਰ ਇਮਾਨਦਾਰੀ ਨਾਲ ਕਹਾਂ ਤਾਂ ਅਜਿਹਾ ਹੁੰਦੇ ਹੋਏ ਦੇਖਣਾ ਵੱਖਰਾ ਅਨੁਭਵ ਹੁੰਦਾ ਹੈ। ਇਹ ਘਿਣਾਉਣਾ ਹੈ”। ਇੱਕ ਹੋਰ ਨੇ ਲਿਖਿਆ “ਸਾਨੂੰ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਲਈ ਬਿਹਤਰ ਕਾਨੂੰਨਾਂ ਦੀ ਲੋੜ ਹੈ।”


