Viral: ਅੰਕਲ-ਆਂਟੀ ਨੇ ਹਲਦੀ ਸੈਰੇਮਨੀ ਵਿੱਚ ਕੀਤਾ ਧਮਾਕੇਦਾਰ ਡਾਂਸ! ਦੇਖ ਕੇ ਤਾਰੀਫਾਂ ਦੇ ਪੁੱਲ ਬੰਨ੍ਹ ਰਹੇ ਲੋਕ
Uncle Aunty Dance Video Viral: ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪਰਪਲ ਮੈਚਿੰਗ ਵਿੱਚ ਇਹ 1991 ਵਿਚ ਆਈ ਬਾਲੀਵੁੱਡ ਫਿਲਮ 'ਫੂਲ ਔਰ ਕਾਂਟੇ' ਦੇ ਗੀਤ 'ਮੇਰੇ ਕਾਲਜ ਕੀ ਲੜਕੀ ਹੈ' 'ਤੇ ਜ਼ਬਰਦਸਤ ਡਾਂਸ ਕਰ ਰਿਹਾ ਹੈ। ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ @_lovelyposting ਨਾਮ ਦੇ ਹੈਂਡਲ ਤੋਂ ਸ਼ੇਅਰ ਕੀਤਾ ਗਿਆ ਹੈ।
ਇੱਕ ਅੰਕਲ-ਆਂਟੀ ਦਾ ਇੱਕ ਡਾਂਸ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਬਹੁਤ ਖੂਬ ਛਾਇਆ ਹੋਇਆ ਹੈ, ਜਿਸ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਇਹ ਵੀਡੀਓ ਹਲਦੀ ਸਮਾਰੋਹ ਦੀ ਦੱਸੀ ਜਾ ਰਹੀ ਹੈ, ਜਿਸ ਵਿੱਚ ਇਹ ਜੋੜਾ 90 ਦੇ ਦਹਾਕੇ ਦੇ ਇੱਕ ਸੁਪਰਹਿੱਟ ਗੀਤ ‘ਤੇ ਨੱਚਦਾ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਇੰਟਰਨੈੱਟ ਦੀ ਜਨਤਾ ‘ਚਾਰ ਲੋਗ ਕਿਆ ਕਹੇਂਗੇ’ ਵਾਲੀ ਗੱਲ ਨੂੰ ਪੂਰੀ ਤਰ੍ਹਾਂ ਭੁੱਲ ਜਾਣ ਦੀ ਗੱਲ ਕਹਿ ਰਹੀ ਹੈ।
ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪਰਪਲ ਮੈਚਿੰਗ ਵਿੱਚ ਜੋੜਾ 1991 ਦੀ ਬਾਲੀਵੁੱਡ ਫਿਲਮ ‘ਫੂਲ ਔਰ ਕਾਂਟੇ’ ਦੇ ਗੀਤ ‘ਮੇਰੇ ਕਾਲਜ ਕੀ ਲੜਕੀ ਹੈ’ ‘ਤੇ ਜ਼ਬਰਦਸਤ ਡਾਂਸ ਕਰ ਰਿਹਾ ਹੈ। ਇਹ ਗੀਤ ਅਜੇ ਦੇਵਗਨ ਅਤੇ ਮਧੂ ‘ਤੇ ਫਿਲਮਾਇਆ ਗਿਆ ਸੀ।
ਗਾਣੇ ‘ਤੇ ਅੰਕਲ ਦੇ ਸਟੈਪਸ ਅਤੇ ਫਿਰ ਪਿਆਰ ਨਾਲ ਆਂਟੀ ਨੂੰ ਡਾਂਸ ਵਿੱਚ ਸ਼ਾਮਲ ਕਰਨਾ ਇੰਟਰਨੈੱਟ ਦੀ ਪਬਲਿਕ ਨੂੰ ਬਹੁਤ ਪਸੰਦ ਆ ਰਿਹਾ ਹੈ । ਵੀਡੀਓ ਵਿੱਚ, ਤੁਸੀਂ ਦੇਖੋਗੇ ਕਿ ਨੇੜੇ ਖੜ੍ਹੇ ਲੋਕ ਵੀ ਤਾੜੀਆਂ ਵਜਾ ਕੇ ਜੋੜੇ ਦਾ ਉਤਸ਼ਾਹ ਵਧਾ ਰਹੇ ਹਨ।
ਇਸ ਵੀਡੀਓ ਨੂੰ ਹੁਣ ਤੱਕ 2 ਲੱਖ 37 ਹਜ਼ਾਰ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ। ਕੁਮੈਂਟ ਸੈਕਸ਼ਨ ਵਿੱਚ, ਨੇਟੀਜ਼ਨਸ ਇਸ ਜੋੜੇ ਦੀ ਰੱਜ ਕੇ ਤਾਰੀਫ ਕਰ ਰਹੇ ਹਨ।
ਇੱਥੇ ਦੇਖੋ ਵੀਡੀਓ, ਕਪਲ ਦਾ ਡਾਂਸ ਦੇਖ ਕੇ ਦੀਵਾਨੇ ਹੋਏ ਲੋਕ
ਇੱਕ ਯੂਜਰ ਨੇ ਕੁਮੈਂਟ ਕੀਤਾ, ਅੰਕਲ ਆਂਟੀ ਨੇ ਮੇਰਾ ਦਿਲ ਜਿੱਤ ਲਿਆ। ਇੱਕ ਹੋਰ ਯੂਜਰ ਨੇ ਕਿਹਾ, ਇਸਨੂੰ ਕਹਿੰਦੇ ਨੇ ਜਿੰਦਾਦਿਲ ਇਨਸਾਨ। ਇੱਕ ਹੋਰ ਯੂਜਰ ਨੇ ਲਿਖਿਆ, ਅੰਕਲ ਆਪਣੇ ਸਮੇਂ ਦੇ ਹੀਰੋ ਰਹੇ ਹੋਣਗੇ। ਇੱਕ ਹੋਰ ਯੂਜਰ ਨੇ ਟਿੱਪਣੀ ਕੀਤੀ, ਉਮਰ ਸਿਰਫ਼ ਇੱਕ ਨੰਬਰ ਹੈ।


