AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

Hydrogen Train Viral Video: ਕੀ CJP ਸਮਰਥਕਾਂ ਨੇ ਹਾਈਡ੍ਰੋਜਨ ਟ੍ਰੇਨ ‘ਤੇ ਕੀਤੀ ਪੱਥਰਬਾਜ਼ੀ? ਰੇਲਵੇ ਨੇ ਦੱਸੀ ਸੱਚਾਈ

Hydrogen Train Viral Video: ਸੋਸ਼ਲ ਮੀਡੀਆ 'ਤੇ ਰੇਲਗੱਡੀ 'ਤੇ ਪੱਥਰਾਅ ਦਾ ਇੱਕ ਵੀਡੀਓ ਹਾਈਡ੍ਰੋਜਨ ਟ੍ਰੇਨ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਘਟਨਾ ਦੇ ਪਿੱਛੇ ਕਾਕਰੋਚ ਜਨਤਾ ਪਾਰਟੀ (CJP) ਅਤੇ ਉਸ ਦੇ ਸਮਰਥਕ ਹਨ। ਹਾਲਾਂਕਿ, ਉੱਤਰੀ ਰੇਲਵੇ ਨੇ ਇਨ੍ਹਾਂ ਦਾਵਿਆਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ।

Hydrogen Train Viral Video: ਕੀ CJP ਸਮਰਥਕਾਂ ਨੇ ਹਾਈਡ੍ਰੋਜਨ ਟ੍ਰੇਨ 'ਤੇ ਕੀਤੀ ਪੱਥਰਬਾਜ਼ੀ? ਰੇਲਵੇ ਨੇ ਦੱਸੀ ਸੱਚਾਈ
ਵਾਇਰਲ ਵੀਡੀਓ ਦੀ ਸੱਚਾਈ ਰੇਲਵੇ ਨੇ ਦੱਸੀ
tv9-punjabi
| Published: 21 Jul 2026 11:45 AM IST
Share

Hydrogen Train Viral Video: ਸੋਸ਼ਲ ਮੀਡੀਆ ‘ਤੇ ਰੇਲਗੱਡੀ ‘ਤੇ ਪੱਥਰਾਅ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਹੈ, ਜਿਸ ‘ਤੇ ਕਾਕਰੋਚ ਜਨਤਾ ਪਾਰਟੀ (CJP) ਅਤੇ ਉਸ ਦੇ ਸਮਰਥਕਾਂ ਨੇ ਹਮਲਾ ਕੀਤਾ। ਹਾਲਾਂਕਿ, ਜਾਂਚ ਵਿੱਚ ਇਹ ਦਾਅਵਾ ਗਲਤ ਸਾਬਤ ਹੋਇਆ। ਉੱਤਰੀ ਰੇਲਵੇ ਨੇ ਸਪੱਸ਼ਟ ਕੀਤਾ ਹੈ ਕਿ ਵੀਡੀਓ ਵਿੱਚ ਦਿਖਾਈ ਦੇ ਰਹੀ ਰੇਲਗੱਡੀ ਹਾਈਡ੍ਰੋਜਨ ਟ੍ਰੇਨ ਨਹੀਂ ਹੈ।

ਵਾਇਰਲ ਵੀਡੀਓ ਵਿੱਚ ਇੱਕ ਰੇਲਗੱਡੀ ਕਿਸੇ ਸਟੇਸ਼ਨ ‘ਤੇ ਆਉਂਦੀ ਹੋਈ ਨਜ਼ਰ ਆ ਰਹੀ ਹੈ। ਇਸੇ ਦੌਰਾਨ ਪਲੇਟਫਾਰਮ ਅਤੇ ਆਸ-ਪਾਸ ਮੌਜੂਦ ਕੁਝ ਲੋਕ ਰੇਲਗੱਡੀ ਵੱਲ ਪੱਥਰ ਸੁੱਟਣ ਲੱਗ ਪੈਂਦੇ ਹਨ। ਵੀਡੀਓ ਵਿੱਚ ਪੱਥਰਬਾਜ਼ੀ ਸਾਫ਼ ਦਿਖਾਈ ਦਿੰਦੀ ਹੈ, ਪਰ ਇਸ ਤੋਂ ਇਹ ਪਤਾ ਨਹੀਂ ਲੱਗਦਾ ਕਿ ਇਹ ਘਟਨਾ ਕਿਸ ਸਟੇਸ਼ਨ ਦੀ ਹੈ, ਕਦੋਂ ਵਾਪਰੀ ਅਤੇ ਵੀਡੀਓ ਵਿੱਚ ਦਿਖਾਈ ਦੇ ਰਹੀ ਰੇਲਗੱਡੀ ਕਿਹੜੀ ਹੈ। ਇਸ ਲਈ ਵੀਡੀਓ ਦੇ ਸਥਾਨ ਅਤੇ ਸਮੇਂ ਦੀ ਫਿਲਹਾਲ ਪੁਸ਼ਟੀ ਨਹੀਂ ਹੋ ਸਕੀ ਹੈ।

ਹਾਈਡ੍ਰੋਜਨ ਟ੍ਰੇਨ ਦੱਸ ਕੇ ਕੀਤੇ ਜਾ ਰਹੇ ਹਨ ਦਾਅਵੇ

ਵੀਡੀਓ ਵਾਇਰਲ ਹੋਣ ਤੋਂ ਬਾਅਦ ਕਈ ਸੋਸ਼ਲ ਮੀਡੀਆ ਅਕਾਊਂਟਾਂ ਨੇ ਇਸ ਨੂੰ ਭਾਰਤ ਦੀ ਪਹਿਲੀ ਸਵਦੇਸ਼ੀ ਹਾਈਡ੍ਰੋਜਨ ਟ੍ਰੇਨ ‘ਤੇ ਹਮਲਾ ਦੱਸਿਆ। ਕੁਝ ਪੋਸਟਾਂ ਵਿੱਚ ਦਾਅਵਾ ਕੀਤਾ ਗਿਆ ਕਿ ਇਸ ਘਟਨਾ ਦਾ ਸਬੰਧ ਜੰਤਰ-ਮੰਤਰ ‘ਤੇ ਚੱਲ ਰਹੇ ਕਾਕਰੋਚ ਜਨਤਾ ਪਾਰਟੀ (CJP) ਦੇ ਪ੍ਰਦਰਸ਼ਨ ਨਾਲ ਹੈ। ਕਈ ਯੂਜ਼ਰਾਂ ਨੇ ਇਨ੍ਹਾਂ ਦਾਵਿਆਂ ਦੇ ਆਧਾਰ ‘ਤੇ CJP ਅਤੇ ਉਸ ਨਾਲ ਜੁੜੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਂਦਿਆਂ ਟਿੱਪਣੀਆਂ ਵੀ ਕੀਤੀਆਂ।

ਨੌਰਦਰਨ ਰੇਲਵੇ ਨੇ ਕੀ ਕਿਹਾ?

ਵਾਇਰਲ ਦਾਵਿਆਂ ਦੇ ਵਿਚਕਾਰ ਨੌਰਦਰਨ ਰੇਲਵੇ ਨੇ ਸਪੱਸ਼ਟ ਕੀਤਾ ਕਿ ਵੀਡੀਓ ਵਿੱਚ ਦਿਖਾਈ ਦੇ ਰਹੀ ਰੇਲਗੱਡੀ ਹਾਈਡ੍ਰੋਜਨ ਟ੍ਰੇਨ ਨਹੀਂ, ਸਗੋਂ WAG-12 ਲੋਕੋਮੋਟਿਵ ਵੱਲੋਂ ਚਲਾਈ ਜਾ ਰਹੀ ਰੇਲਗੱਡੀ ਹੈ। ਨਾਲ ਹੀ ਇਹ ਵੀ ਦੱਸਿਆ ਗਿਆ ਕਿ ਇਹ ਸੰਭਾਵਤ ਤੌਰ ‘ਤੇ ਪੁਰਾਣਾ ਵੀਡੀਓ ਹੈ ਅਤੇ ਹਾਈਡ੍ਰੋਜਨ ਟ੍ਰੇਨ ਆਪਣੀ ਨਿਰਧਾਰਤ ਸਮਾਂ-ਸਾਰਣੀ ਮੁਤਾਬਕ ਆਮ ਤਰ੍ਹਾਂ ਚੱਲ ਰਹੀ ਹੈ।

ਵੀਡੀਓ ਸਾਹਮਣੇ ਆਉਣ ਤੋਂ ਬਾਅਦ ਰੇਲਵੇ ਨਾਲ ਜੁੜੇ ਕਈ ਲੋਕਾਂ ਅਤੇ ਸੋਸ਼ਲ ਮੀਡੀਆ ਯੂਜ਼ਰਾਂ ਨੇ ਕਿਹਾ ਕਿ ਵੀਡੀਓ ਵਿੱਚ ਦਿਖਾਈ ਦੇ ਰਿਹਾ ਇੰਜਣ ਹਾਈਡ੍ਰੋਜਨ ਟ੍ਰੇਨ ਦਾ ਨਹੀਂ, ਸਗੋਂ WAG-12 ਇਲੈਕਟ੍ਰਿਕ ਫ੍ਰੇਟ ਲੋਕੋਮੋਟਿਵ ਦਾ ਹੈ। WAG-12 ਭਾਰਤੀ ਰੇਲਵੇ ਅਤੇ ਅਲਸਟੋਮ ਦੀ ਸਾਂਝੇਦਾਰੀ ਨਾਲ ਵਿਕਸਿਤ ਕੀਤਾ ਗਿਆ 12,000 ਹਾਰਸਪਾਵਰ ਸਮਰੱਥਾ ਵਾਲਾ ਇਲੈਕਟ੍ਰਿਕ ਮਾਲਗੱਡੀ ਇੰਜਣ ਹੈ। ਇਸ ਦਾ ਨਿਰਮਾਣ ਬਿਹਾਰ ਦੇ ਮਧੇਪੁਰਾ ਸਥਿਤ ਫੈਕਟਰੀ ਵਿੱਚ ਕੀਤਾ ਜਾਂਦਾ ਹੈ।

Follow Us
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ...
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ...
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ...
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼...
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ...
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ...
ਘਰ ਖਰੀਦਣ ਤੋਂ ਪਹਿਲਾਂ ਜਾਣ ਲਵੋ ਇਹ 7 ਲੁਕੇ ਹੋਏ ਖਰਚ, ਵਿਗਾੜ ਸਕਦੇ ਹਨ ਤੁਹਾਡਾ ਬਜਟ!
ਘਰ ਖਰੀਦਣ ਤੋਂ ਪਹਿਲਾਂ ਜਾਣ ਲਵੋ ਇਹ 7 ਲੁਕੇ ਹੋਏ ਖਰਚ, ਵਿਗਾੜ ਸਕਦੇ ਹਨ ਤੁਹਾਡਾ ਬਜਟ!...
Sukhbir Badal: ਸੁਖਬੀਰ ਬਾਦਲ 'ਤੇ ਸ੍ਰੀ ਨਾਂਦੇੜ ਸਾਹਿਬ 'ਚ ਹਮਲਾ, ਮੁਲਜ਼ਮ ਕਾਬੂ
Sukhbir Badal: ਸੁਖਬੀਰ ਬਾਦਲ 'ਤੇ ਸ੍ਰੀ ਨਾਂਦੇੜ ਸਾਹਿਬ 'ਚ ਹਮਲਾ, ਮੁਲਜ਼ਮ ਕਾਬੂ...
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ...