Viral Video: ਬੱਚੇ ਨੇ ਗੋਡਿਆਂ ਭਾਰ ਬੈਠ ਕੇ ਮਾਂ ਨੂੰ ਦਿੱਤਾ ਫੁੱਲ, VIDEO ਨੇ ਜਿੱਤਿਆ ਦਿਲ
Viral Video: ਮਾਂ-ਪੁੱਤ ਦੀ ਦਿਲ ਨੂੰ ਛੂਹ ਲੈਣ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦਰਅਸਲ ਇਸ ਵੀਡੀਓ 'ਚ ਛੋਟਾ ਬੱਚਾਂ ਗੋਡਿਆਂ 'ਤੇ ਬੈਠ ਕੇ ਮਾਂ ਨੂੰ ਫੁੱਲ ਦਿੰਦੇ ਨਜ਼ਰ ਆ ਰਿਹਾ ਹੈ, ਜਿਸ ਤੋਂ ਬਾਅਦ ਮਾਂ ਦੀ ਖੁਸ਼ੀ ਦਾ ਕੋਈ ਠਿਕਾਨਾ ਨਹੀਂ ਰਿਹਾ। ਇਸ ਤੋਂ ਬਾਅਦ ਮਾਂ ਨੇ ਜੋ ਕੀਤਾ, ਉਸ ਨੂੰ ਦੇਖ ਕੇ ਬੱਚਾ ਵੀ ਖੁਸ਼ੀ ਨਾਲ ਝੂਮ ਉੱਠਿਆ। ਲੋਕਾਂ ਨੂੰ ਇਸ ਵੀਡੀਓ ਕਾਫੀ ਪਸੰਦ ਆ ਰਹੀ ਹੈ।
ਛੋਟੇ ਬੱਚੇ ਨੇ ਗੋਡਿਆਂ ਭਾਰ ਬੈਠ ਕੇ ਮਾਂ ਨੂੰ ਦਿੱਤਾ ਫੁੱਲ, ਵੀਡੀਓ ਨੇ ਜਿੱਤੇ ਲੱਖਾ
ਇਸ ਧਰਤੀ ‘ਤੇ ਮਾਂ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ, ਜੋ ਆਪਣੇ ਬੱਚੇ ਲਈ ਹਰ ਦੁੱਖ-ਦਰਦ ਝੱਲਣ ਲਈ ਤਿਆਰ ਰਹਿੰਦੀ ਹੈ। ਲੋੜ ਪੈਣ ‘ਤੇ ਉਹ ਆਪਣੀ ਜਾਨ ਵੀ ਖਤਰੇ ‘ਚ ਪਾ ਦਿੰਦੀ ਹੈ, ਤਾਂ ਕਿ ਉਸ ਦੇ ਬੱਚੇ ਨੂੰ ਕੁਝ ਨਾ ਹੋਵੇ। ਇਸ ਸਮੇਂ ਸੋਸ਼ਲ ਮੀਡੀਆ ‘ਤੇ ਮਾਂ ਅਤੇ ਬੱਚੇ ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਲੋਕਾਂ ਦੇ ਦਿਲ ਖੁਸ਼ੀ ਨਾਲ ਭਰ ਗਏ ਹਨ। ਤੁਸੀਂ ਬਹੁਤ ਸਾਰੇ ਮੁੰਡਿਆਂ ਨੂੰ ਗੋਡਿਆਂ ਭਾਰ ਬੈਠ ਕੇ ਕੁੜੀਆਂ ਨੂੰ ਫੁੱਲ ਦੇ ਕੇ ਪ੍ਰਪੋਜ਼ ਕਰਦੇ ਦੇਖਿਆ ਹੋਵੇਗਾ ਪਰ ਕੀ ਤੁਸੀਂ ਕਦੇ ਕਿਸੇ ਛੋਟੇ ਬੱਚੇ ਨੂੰ ਆਪਣੀ ਮਾਂ ਨੂੰ ਇਸ ਤਰ੍ਹਾਂ ਫੁੱਲ ਦਿੰਦੇ ਦੇਖਿਆ ਹੈ? ਵਾਇਰਲ ਵੀਡੀਓ ‘ਚ ਅਜਿਹਾ ਸੀਨ ਦੇਖਣ ਨੂੰ ਮਿਲ ਰਿਹਾ ਹੈ।
ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਇਕ ਔਰਤ ਸੜਕ ਕਿਨਾਰੇ ਬੈਠੀ ਹੈ ਅਤੇ ਉਸ ਦੇ ਇਕ ਬੇਟੇ ਨੇ ਔਰਤ ਦੀਆਂ ਅੱਖਾਂ ਢੱਕੀਆਂ ਹੋਈਆਂ ਹਨ, ਤਾਂ ਜੋ ਛੋਟਾ ਭਰਾ ਆਪਣੀ ਮਾਂ ਨੂੰ ਸਰਪਰਾਈਜ਼ ਦੇ ਪਾਵੇ। ਫਿਰ ਜਿਵੇਂ ਹੀ ਉਹ ਆਪਣੀ ਮਾਂ ਦੀਆਂ ਅੱਖਾਂ ਤੋਂ ਆਪਣਾ ਹੱਥ ਹਟਾਉਂਦਾ ਹੈ, ਮਾਂ ਦੇਖਦੀ ਹੈ ਕਿ ਉਸਦਾ ਛੋਟਾ ਪੁੱਤਰ ਗੋਡਿਆਂ ‘ਤੇ ਬੈਠਾ ਹੈ ਅਤੇ ਹੱਥਾਂ ਵਿਚ ਫੁੱਲ ਫੜੀਆ ਹੋਇਆ ਹੈ। ਇਸ ਨਜ਼ਾਰੇ ਨੇ ਮਾਂ ਦਾ ਮਨ ਖੁਸ਼ ਕਰ ਦਿੱਤਾ। ਫਿਰ ਮਾਂ ਨੇ ਬੱਚੇ ਦੇ ਹੱਥੋਂ ਫੁੱਲ ਲੈ ਕੇ ਉਸ ਨੂੰ ਚੁੰਮਿਆ, ਜਿਸ ਤੋਂ ਬਾਅਦ ਬੱਚਾ ਵੀ ਖੁਸ਼ੀ ਨਾਲ ਨੱਚਣ ਲੱਗਾ। ਮਾਂ-ਪੁੱਤ ਦਾ ਇਹ ਅਦਭੁਤ ਪਿਆਰ ਦੇਖ ਕੇ ਤੁਹਾਡਾ ਦਿਲ ਜ਼ਰੂਰ ਖੁਸ਼ ਹੋ ਜਾਵੇਗਾ।
ਇਹ ਵੀ ਪੜ੍ਹੋ- ਜਾਨ ਬਚਾਉਣ ਲਈ ਦਰੱਖਤ ‘ਤੇ ਚੜ੍ਹਿਆ ਸੀ ਬਾਂਦਰ, ਪਰ ਫਿਰ ਵੀ ਆਗਿਆ ਤੇਂਦੁਏ ਦੇ ਹੱਥ ਇਸ ਸ਼ਾਨਦਾਰ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @ThebestFigen ਨਾਮ ਦੀ ਆਈਡੀ ਨਾਲ ਸ਼ੇਅਰ ਕੀਤਾ ਗਿਆ ਹੈ ਅਤੇ ਕੈਪਸ਼ਨ ‘ਚ ਲਿਖਿਆ ਹੈ, ‘ਜਦੋਂ ਉਹ ਆਪਣੀ ਮਾਂ ਨੂੰ ਫੁੱਲ ਦੇਣ ਲਈ ਗੋਡਿਆਂ ਭਾਰ ਬੈਠਦਾ ਹੈ ਅਤੇ ਖੁਸ਼ੀ ਨਾਲ ਛਾਲ ਮਾਰਨ ਲੱਗਦਾ ਹੈ’। ਸਿਰਫ 19 ਸੈਕਿੰਡ ਦੇ ਇਸ ਵੀਡੀਓ ਨੂੰ ਹੁਣ ਤੱਕ 4.4 ਮਿਲੀਅਨ ਯਾਨੀ 44 ਲੱਖ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ 1.5 ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਲਾਈਕ ਵੀ ਕਰ ਚੁੱਕੇ ਹਨ। ਇਸ ਦੇ ਨਾਲ ਹੀ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇਕ ਯੂਜ਼ਰ ਨੇ ਲਿਖਿਆ, ‘ਇਹ ਹੁਣ ਤੱਕ ਦੀਆਂ ਵੀਡੀਓਜ਼ ਚੋਂ ਸਭ ਤੋਂ ਵਧੀਆ ਵੀਡੀਓ ਹੈ’, ਜਦਕਿ ਇਕ ਹੋਰ ਯੂਜ਼ਰ ਨੇ ਲਿਖਿਆ, ‘ਜ਼ਿੰਦਗੀ ਦੀ ਅਸਲੀ ਖੂਬਸੂਰਤੀ ਮਾਂ ਦੀ ਮੌਜੂਦਗੀ ‘ਚ ਹੈ।’So cute when he kneels down and starts jumping with excitement after giving the flower to his mother.
pic.twitter.com/oLslK7JJe8 — The Best (@ThebestFigen) May 24, 2024ਇਹ ਵੀ ਪੜ੍ਹੋ


