Funny Video: ਕਬੂਤਰ ਨੇ ਤੋੜੀ ਨੀਂਦ ਤਾਂ ਗੁੱਸੇ ‘ਚ ਆਈ ਬਿੱਲੀ ਨੇ ਚਪੇੜਾਂ ਮਾਰ ਕੇ ਲਾਲ ਕੀਤਾ ਮੁੰਹ, ਵੀਡੀਓ ਵੇਖ ਕੇ ਨਹੀਂ ਰੁੱਕੇਗਾ ਹਾਸਾ
Viral: ਕੁੱਤੇ-ਬਿੱਲੀ ਦੀ ਲੜਾਈ ਹਮੇਸ਼ਾ ਤੋਂ ਹੀ ਕਾਫੀ ਚਰਚਾ ਵਿੱਚ ਰਹੀ ਹੈ। ਬੱਚਿਆਂ ਨੂੰ ਵੀ ਬਚਪਨ ਤੋਂ ਹੀ ਇਕ ਸਟੋਰੀਜ਼ ਕਾਫੀ ਸੁਣਾਇਆਂ ਜਾਂਦੀਆਂ ਹਨ। ਕਿਉਂਕਿ ਇਹ ਕਾਫੀ ਮਜ਼ੇਦਾਰ ਹੁੰਦੀਆਂ ਹਨ। ਇਨ੍ਹਾਂ ਦੇ ਰਿਲੇਟਡ ਕਈ ਕਾਰਟੂਨ ਵੀ ਬਣੇ ਹਨ। ਪਰ ਹੁਣ ਜੋ ਵੀਡੀਓ ਵਾਇਰਲ ਹੋ ਰਿਹਾ ਹੈ। ਉਸ ਵਿੱਚ ਕੁੱਤੇ-ਬਿੱਲੀ ਦੀ ਨਹੀਂ ਸਗੋਂ ਬਿੱਲੀ ਤੇ ਕਬੂਤਰ ਦੀ ਲੜਾਈ ਦੇਖਣ ਨੂੰ ਮਿਲ ਰਹੀ ਹੈ।

ਤੁਸੀਂ ਬਚਪਨ ਵਿੱਚ Tom&Jerry Cartoon ਜ਼ਰੂਰ ਦੇਖਿਆ ਹੋਵੇਗਾ। ਬਚਪਨ ਵਿੱਚ ਹਰ ਬੱਚੇ ਦਾ ਮਨਪਸੰਦ ਕਾਰਟੂਨ ਜ਼ਿਆਦਾਤਰ ਇਹੀ ਹੁੰਦਾ ਸੀ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕੋਈ Tom ਤੇ Jerry ਦੀ ਲੜਾਈ ਨੂੰ ਬਹੁਤ ਖੁਸ਼ੀ ਨਾਲ ਦੇਖਦੇ ਹਨ। ਪਰ ਹਾਲ ਹੀ ਵਿੱਚ ਜੋ ਵੀਡੀਓ ਵਾਇਰਲ ਹੋਇਆ ਹੈ ਉਸ ਨੂੰ ਦੇਖ ਕੇ ਤੁਸੀਂ ਕੁੱਤੇ-ਬਿੱਲੀ ਦੀ ਲੜਾਈ ਬਿਲਕੁਲ ਭੁੱਲ ਜਾਓਗੇ ਅਤੇ ਬਿੱਲੀ ਤੇ ਕਬੂਤਰ ਦੀ ਲੜਾਈ ਨੂੰ Enjoy ਕਰੋਗੇ।
ਵਾਇਰਲ ਵੀਡੀਓ ਵਿੱਚ ਇਕ ਬਿੱਲੀ ਸੁਤੀ ਪਈ ਹੈ ਉਸ ਦੇ ਕੋਲ ਹੀ ਇਕ ਕਬੂਤਰ ਘੁੰਮ ਰਿਹਾ ਹੈ। ਕਬੂਤਰ ਥੋੜੀ ਦੇਰ ਤਾਂ ਇੱਧਰ-ਉੱਧਰ ਦੇਖਦਾ ਹੈ ਪਰ ਫਿਰ ਉਹ ਬਿੱਲੀ ਦੇ ਸਿਰ ‘ਤੇ ਬੈਠ ਕੇ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਹੈ। ਕਾਫੀ ਕੋਸ਼ਿਸ਼ਾਂ ਬਾਅਦ ਬਿੱਲੀ ਗੁੱਸੇ ਵਿੱਚ ਉੱਠਦੀ ਹੈ ਅਤੇ ਆਪਣੇ ਪੰਜਿਆਂ ਨਾਲ ਕਬੂਤਰ ਤੇ ਚਪੇੜਾਂ ਦੀ ਬਰਸਾਤ ਕਰ ਦਿੰਦੀ ਹੈ। 16 Seconds ਦੀ ਇਹ ਵੀਡੀਓ ਕਾਫੀ ਕਿਊਟ ਅਤੇ ਮਜ਼ੇਦਾਰ ਹੈ। ਅਕਸਰ ਬਿੱਲੀਆਂ ਤੋਤੇ ਅਤੇ ਹੋਰ ਪੰਛੀਆਂ ਨੂੰ ਆਪਣਾ ਸ਼ਿਕਾਰ ਸਮਝਦੀਆਂ ਹਨ। ਇਹੀ ਕਾਰਨ ਹੈ ਕਿ ਇਹ ਵੀਡੀਓ ਇਨ੍ਹਾਂ ਵਾਇਰਲ ਹੋ ਰਿਹਾ ਹੈ ਕਿਉਂਕਿ ਨਾ ਤਾਂ ਕਬੂਤਰ ਨੂੰ ਬਿੱਲੀ ਤੋਂ ਡਰ ਲੱਗ ਰਿਹਾ ਹੈ ਨਾ ਹੀ ਬਿੱਲੀ ਨੇ ਕਬੂਤਰ ਨੂੰ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ।
Bro I just wanted to make sure you were okay!
Why are you slapping me! pic.twitter.com/uAOL7bPYIS
— Nature is Amazing ☘️ (@AMAZlNGNATURE) April 2, 2025
ਇਹ ਵੀ ਪੜ੍ਹੋ- ਸ਼ਖਸ ਨੇ ਸੀਮੰਟ ਤੇ ਇੱਟਾਂ ਨਾਲ ਤਿਆਰ ਕੀਤਾ Royal Bed, ਕਲਾ ਸਾਹਮਣੇ ਫੇਲ ਹੋ ਜਾਣਗੇ ਚੰਗੇ-ਚੰਗੇ Carpenter
ਵਾਇਰਲ ਹੋ ਰਹੀ ਵੀਡੀਓ ਨੂੰ @AMAZlNGNATURE ਨਾਮ ਦੇ ਅਕਾਊਂਟ ਤੋਂ ਸੋਸ਼ਲ ਮੀਡੀਆ ਸਾਈਟ ਐਕਸ ‘ਤੇ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਹੁਣ ਤੱਕ 1.1M Views ਮਿਲ ਚੁੱਕੇ ਹਨ। ਇੰਟਰਨੈੱਟ ਯੂਜ਼ਰਸ ਇਸ ਮਜ਼ੇਦਾਰ ਵੀਡੀਓ ‘ਤੇ ਖੂਬ ਕਮੈਂਟ ਕਰ ਰਹੇ ਹਨ। ਇਕ ਯੂਜ਼ਰ ਨੇ ਕਮੈਂਟ ਕਰ ਕੇ ਲਿਖਿਆ- ਕਬੂਤਰ ਨਵੇਂ ਦੋਸਤ ਦੀ ਭਾਲ ਕਰ ਰਿਹਾ ਹੈ। ਦੂਜੇ ਯੂਜ਼ਰ ਨੇ ਲਿਖਿਆ- ਦੋਸਤੀ ਥੋੜੀ Extra ਡਰਾਮਾ ਨਾਲ।