ਬਿੱਲੀ ਦੀ ਤਾਂ ਯਮਰਾਜ ਨਾਲ ਉੱਠਣਾ ਬੈਠਣਾ… ਬਿਜਲੀ ਦਾ ਝਟਕਾ ਵੀ ਨਹੀਂ ਵਿਗਾੜ ਸਕਿਆ ਕੁੱਝ, Viral Video
Viral Video: ਅਕਸਰ ਦੇਖਿਆ ਗਿਆ ਹੈ ਕਿ ਬਿੱਲੀਆਂ ਜਾਂ ਪੰਛੀ ਬਿਜਲੀ ਦੀਆਂ ਤਾਰਾਂ 'ਤੇ ਬੈਠਦੇ ਹਨ ਤੇ ਫਿਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਹ ਵੀਡੀਓ ਕੁੱਝ ਅਜਿਹਾ ਹੀ ਦਿਖਾਉਂਦਾ ਹੈ। ਬਿਜਲੀ ਦੀਆਂ ਤਾਰਾਂ 'ਤੇ ਤੁਰਦੇ ਸਮੇਂ, ਬਿੱਲੀ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਦਾ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਇਹ ਬੱਚ ਜਾਂਦੀ ਹੈ।
ਜਾਨਵਰਾਂ ਦੀਆਂ ਵੀਡੀਓਜ਼ ਹਰ ਰੋਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਹਨ, ਕੁੱਝ ਲੋਕਾਂ ਦੇ ਦਿਲਾਂ ਨੂੰ ਛੂਹ ਲੈਂਦੀਆਂ ਹਨ ਤੇ ਕੁੱਝ ਉੱਚੀ ਆਵਾਜ਼ ‘ਚ ਹੱਸਣ ਲਈ ਮਜਬੂਰ ਕਰਦੀਆਂ ਹਨ, ਇਸ ਦੇ ਨਾਲ ਹੀ ਕੁੱਝ ਵੀਡੀਓਜ਼ ਹੈਰਾਨ ਕਰਨ ਵਾਲੀਆਂ ਵੀ ਹੁੰਦੀਆਂ। ਅੱਜਕੱਲ੍ਹ ਇੱਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਲੋਕ ਇਹ ਯਕੀਨ ਨਹੀਂ ਕਰ ਪਾ ਰਹੇ ਹਨ ਕਿ ਇਹ ਸੱਚ ਹੈ ਜਾਂ ਝੂਠ। ਵੀਡੀਓ ‘ਚ, ਇੱਕ ਬਿੱਲੀ ਬਿਜਲੀ ਦੀ ਤਾਰ ‘ਤੇ ਤੁਰਦੀ ਦਿਖਾਈ ਦੇ ਰਹੀ ਹੈ ਤੇ ਉਸ ਨੂੰ ਕਰੰਟ ਲੱਗ ਜਾਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਬਿੱਲੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
ਵੀਡੀਓ ‘ਚ, ਤੁਸੀਂ ਬਿੱਲੀ ਨੂੰ ਨਿਡਰਤਾ ਨਾਲ ਬਿਜਲੀ ਦੀ ਤਾਰ ‘ਤੇ ਤੁਰਦੇ ਹੋਏ ਦੇਖ ਸਕਦੇ ਹੋ। ਪਰ ਜਿਵੇਂ ਹੀ ਇਹ ਖੰਭੇ ‘ਤੇ ਪਹੁੰਚਦੀ ਹੈ, ਉਸ ਨੂੰ ਅਚਾਨਕ ਇੱਕ ਜ਼ੋਰਦਾਰ ਝਟਕਾ ਲੱਗਦਾ ਹੈ ਤੇ ਖੰਭੇ ਤੋਂ ਚੰਗਿਆੜੇ ਨਿਕਲਦੇ ਹਨ। ਝਟਕਾ ਇੰਨਾ ਜ਼ੋਰਦਾਰ ਹੁੰਦਾ ਹੈ ਕਿ ਬਿੱਲੀ ਹਵਾ ‘ਚ ਉੱਡਦੀ ਹੈ ਤੇ ਸਿੱਧੀ ਹੇਠਾਂ ਡਿੱਗਦੀ ਹੈ। ਹਾਲਾਂਕਿ ਬਿੱਲੀ ਨੂੰ ਕੁੱਝ ਨਹੀਂ ਹੁੰਦਾ। ਵੀਡੀਓ ਦੇਖ ਕੇ, ਅਜਿਹਾ ਲੱਗਦਾ ਹੈ ਕਿ ਬਿੱਲੀ ਕਿਸੇ ਤਰ੍ਹਾਂ ਪਰਲੋਕ ਦੀ ਯਾਤਰਾ ਦੇ ਕੰਢੇ ਤੋਂ ਆਪਣੇ ਆਪ ਨੂੰ ਵਾਪਸ ਖਿੱਚਣ ‘ਚ ਕਾਮਯਾਬ ਹੋ ਗਈ।
‘ਬਿੱਲੂ ਭਾਈ ਨੂੰ ਯਮਰਾਜ ਨਾਲ ਘੁੰਮਣਾ ਪਵੇਗਾ’
ਇਸ ਹੈਰਾਨ ਕਰਨ ਵਾਲੀ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @abeyaaaaaar ਨਾਮ ਦੇ ਅਕਾਊਂਟ ਤੋਂ ਸਾਂਝਾ ਕੀਤਾ ਗਿਆ ਸੀ, ਜਿਸ ‘ਚ ਹਾਸੋਹੀਣੀ ਕੈਪਸ਼ਨ ਸੀ, ‘ਬਿੱਲੂ ਭਾਈ ਦਾ ਯਮਰਾਜ ਦੇ ਨਾਲ ਉੱਠਣਾ ਬੈਠਣਾ ਹੈ’। ਇਸ ਸਿਰਫ਼ 10 ਸਕਿੰਟ ਦੇ ਵੀਡੀਓ ਨੂੰ ਲੱਖਾਂ ਵਾਰ ਦੇਖਿਆ ਗਿਆ ਹੈ, ਹਜ਼ਾਰਾਂ ‘ਚ ਯੂਜ਼ਰਸ ਇਸ ਨੂੰ ਲਾਈਕ ਵੀ ਕਰ ਚੁੱਕੇ ਹਨ ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।
Billu bhai ka yamraj k sath uthna baithna hai 😂 pic.twitter.com/EShQFWwQyN
— Rajat (@abeyaaaaaar) October 26, 2025
ਵੀਡੀਓ ਦੇਖਣ ਤੋਂ ਬਾਅਦ, ਇੱਕ ਯੂਜ਼ਰ ਨੇ ਲਿਖਿਆ, ‘ਭਰਾ, ਬਿੱਲੀ ਨੇ ਹੁਣੇ ਹੀ ਯਮਰਾਜ ਨੂੰ ਹੈਲੋ ਕਿਹਾ ਤੇ ਵਾਪਸ ਆ ਗਈ’, ਜਦੋਂ ਕਿ ਇੱਕ ਹੋਰ ਨੇ ਕਿਹਾ, ‘ਇਸ ਨੂੰ ਸ਼ੌਕ ਥੈਰੇਪੀ ਕਿਹਾ ਜਾਂਦਾ ਹੈ, ਡਾਕਟਰ ਤੋਂ ਬਿਨਾਂ ਇਲਾਜ।’ ਜਦੋਂ ਕਿ ਇੱਕ ਹੋਰ ਯੂਜ਼ਰ ਨੇ ਮਜ਼ਾਕ ‘ਚ ਲਿਖਿਆ, ‘ਹੁਣ ਇਹ ਬਿੱਲੀ ਇੱਕ ਪ੍ਰਮਾਣਿਤ ਇਲੈਕਟ੍ਰੀਸ਼ੀਅਨ ਬਣ ਗਈ ਹੈ’, ਕੁਝ ਯੂਜ਼ਰ ਨੇ ਕਿਹਾ ਹੈ ਕਿ ਇਹ ਵੀਡੀਓ ਅਸਲੀ ਨਹੀਂ ਹੈ। ਸਗੋਂ ਇਸ ਨੂੰ ਐਡਿਟ ਕੀਤਾ ਗਿਆ ਹੈ, ਕਿਉਂਕਿ ਇੱਕ ਬਿੱਲੀ ਇੰਨਾ ਜ਼ੋਰਦਾਰ ਬਿਜਲੀ ਦਾ ਝਟਕਾ ਲੱਗਣ ਤੋਂ ਬਾਅਦ ਨਹੀਂ ਬਚ ਸਕੇਗੀ।


