Viral Video: ਉਹ ਮਾਂ ਹੈ, ਸਭ ਕੁਝ ਸਮਝਦੀ ਹੈ! ਮੈਟਰੋ ਦੀ ਇਹ ਵੀਡੀਓ ਦੇਖ ਕੇ ਹੋ ਜਾਓਗੇ ਭਾਵੁਕ, ਲੋਕਾਂ ਨੇ ਵੀ ਕੀਤਾ React
Viral Video: ਆਏ ਦਿਨ ਸੋਸ਼ਲ ਮੀਡੀਆ 'ਤੇ ਮੈਟਰੋ ਦੀਆਂ ਅਜੀਬੋ-ਗਰੀਬ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜਿਨ੍ਹਾਂ ਵਿੱਚੋਂ ਕੁਝ ਡਾਂਸ ਤਾਂ ਕੁਝ ਪ੍ਰੈਂਕ ਵੀਡੀਓਜ਼ ਹੁੰਦੇ ਹਨ। ਪਰ ਹਾਲ ਹੀ ਵਿੱਚ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਸ ਇਨ੍ਹਾਂ ਸਾਰੀਆਂ ਵੀਡੀਓਜ਼ ਤੋਂ ਕਾਫੀ ਅਲਗ ਹੈ। ਵਾਇਰਲ ਹੋ ਰਹੀ ਵੀਡੀਓ ਨੂੰ ਦੇਖ ਕੇ ਤੁਹਾਡੀਆਂ ਅੱਖਾਂ 'ਚ ਹੰਝੂ ਆ ਜਾਣਗੇ। ਔਰਤ ਨੇ ਇੱਕ ਅਣਜਾਣ ਲੜਕੇ ਲਈ ਜੋ ਕੀਤਾ, ਸ਼ਾਇਦ ਹੀ ਕੋਈ ਹੋਰ ਕਿਸੇ ਲਈ ਕਰਦਾ ਹੈ।
ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕਦੋਂ ਕੀ ਵਾਇਰਲ ਹੋਵੇਗਾ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਹੈ। ਹਰ ਰੋਜ਼ ਲੋਕ ਸੋਸ਼ਲ ਮੀਡੀਆ ‘ਤੇ ਵੱਖ-ਵੱਖ ਵੀਡੀਓਜ਼ ਪੋਸਟ ਕਰਦੇ ਹਨ ਅਤੇ ਇਨ੍ਹਾਂ ‘ਚੋਂ ਕੁਝ ਵੀਡੀਓ ਵਾਇਰਲ ਹੋ ਜਾਂਦੇ ਹਨ। ਡਾਂਸ, ਫਾਈਟਿੰਗ, ਸਟੰਟ, ਜੁਗਾੜ ਆਦਿ ਦੇ ਕਈ ਵੀਡੀਓ ਹਰ ਰੋਜ਼ ਵਾਇਰਲ ਹੁੰਦੇ ਹਨ ਪਰ ਕਈ ਵਾਰ ਕੁਝ ਅਜਿਹੇ ਵੀਡੀਓ ਵਾਇਰਲ ਹੋ ਜਾਂਦੇ ਹਨ ਜੋ ਲੋਕਾਂ ਨੂੰ ਭਾਵੁਕ ਕਰ ਦਿੰਦੇ ਹਨ। ਇਸ ਸਮੇਂ ਸੋਸ਼ਲ ਮੀਡੀਆ ‘ਤੇ ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਔਰਤ ਅਣਜਾਣ ਮੁੰਡੇ ਦੀ ਮਦਦ ਕਰਦੀ ਹੈ।
ਹੁਣ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਸ ‘ਚ ਦੇਖਿਆ ਜਾ ਰਿਹਾ ਹੈ ਕਿ ਇਕ ਮੁੰਡਾ ਮੈਟਰੋ ਕੋਚ ‘ਚ ਅਚਾਨਕ ਹੇਠਾਂ ਡਿੱਗ ਗਿਆ। ਇਹ ਦੇਖ ਕੇ ਇਕ ਔਰਤ ਉੱਠ ਕੇ ਉਸ ਨੂੰ ਚੁੱਕ ਕੇ ਸੀਟ ‘ਤੇ ਬਿਠਾ ਦਿੰਦੀ ਹੈ। ਇਸ ਤੋਂ ਬਾਅਦ ਜਦੋਂ ਕੋਈ ਉਸ ਦੀ ਮਦਦ ਲਈ ਨਹੀਂ ਪਹੁੰਚਦਾ ਤਾਂ ਔਰਤ ਫਿਰ ਉਸ ਕੋਲ ਜਾਂਦੀ ਹੈ ਅਤੇ ਉਸ ਨੂੰ ਪਾਣੀ ਪਿਲਾਉਂਦੀ ਹੈ। ਔਰਤ ਦੇ ਇਸ ਚੰਗੇ ਵਤੀਰੇ ਕਾਰਨ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਸਭ ਕੁਝ ਇਕ ਸਮਾਜਿਕ ਪ੍ਰਯੋਗ ਦਾ ਹਿੱਸਾ ਸੀ, ਜਿਸ ਨੂੰ ਲੋਕ ਅਕਸਰ ਜਨਤਕ ਥਾਵਾਂ ‘ਤੇ ਕਰਦੇ ਹਨ ਅਤੇ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਨ ਕਿ ਲੋਕ ਕਿਸੇ ਦੀ ਮਦਦ ਕਰਦੇ ਹਨ ਜਾਂ ਨਹੀਂ।
वो मां है ना “सब समझती है..❤️ pic.twitter.com/jFnGGIkAn0
— मुसाफिर_लड़की 🍁 (@musafir_ladki) October 30, 2024
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਰਾਤ 1.30 ਵਜੇ ਘਰ ਦੀਆਂ ਪੌੜੀਆਂ ਚੜ੍ਹਦਾ ਦਿਖਾਈ ਦਿੱਤਾ ਸ਼ੇਰ, ਕੈਮਰੇ ਚ ਕੈਦ, ਵੀਡੀਓ ਹੋਈ ਵਾਇਰਲ
ਜੋ ਵੀਡੀਓ ਤੁਸੀਂ ਹੁਣੇ ਦੇਖਿਆ ਹੈ ਉਸ ਨੂੰ X ਪਲੇਟਫਾਰਮ ‘ਤੇ @musafir_ladki ਨਾਮ ਦੇ ਅਕਾਊਂਟ ਤੋਂ ਪੋਸਟ ਕੀਤਾ ਗਿਆ ਹੈ। ਵੀਡੀਓ ਪੋਸਟ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਉਹ ਮਾਂ ਹੈ, ਸਭ ਕੁਝ ਸਮਝਦੀ ਹੈ।’ ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 1 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ, ਇੱਕ ਯੂਜ਼ਰ ਨੇ ਕਮੈਂਟ ਕੀਤਾ ਹੈ ਅਤੇ ਲਿਖਿਆ – ਵਾਹ, ਬਹੁਤ ਵਧੀਆ। ਇਕ ਹੋਰ ਯੂਜ਼ਰ ਨੇ ਲਿਖਿਆ- ਇਨਸਾਨੀਅਤ ਅਜੇ ਵੀ ਜ਼ਿੰਦਾ ਹੈ। ਤੀਜੇ ਯੂਜ਼ਰ ਨੇ ਹਾਰਟ ਇਮੋਜੀ ਸ਼ੇਅਰ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ।