Shocking News: ਅਤੁਲ ਸੁਭਾਸ਼ ਦਾ ਕੀ ਸੀ 33ਵਾਂ ਟਾਰਗੇਟ? 32 ‘ਤੇ ਲਗਾਇਆ Done; ਸੁਸਾਈਡ ਵਾਲੇ ਦਿਨ ਇਹ 6 ਕੰਮ ਕੀਤੇ ਪੂਰੇ
Atul Subhash Task: ਅਤੁਲ ਸੁਭਾਸ਼ ਨੇ ਖੁਦਕੁਸ਼ੀ ਤੋਂ ਪਹਿਲਾਂ ਇੱਕ ਚੈਕਲਿਸਟ ਬਣਾਈ ਸੀ। ਇਸ ਚੈਕਲਿਸਟ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਸੀ। ਚੈਕਲਿਸਟ ਵਿੱਚ ਕੁੱਲ 33 ਕੰਮ ਸਨ। ਉਨ੍ਹਾਂ ਨੇ 32 ਟਾਸਕ 'ਤੇ Done ਲਿਖਿਆ ਸੀ। ਪਰ 33ਵੇਂ ਟਾਸਕ 'ਤੇ ਕੋਈ ਨਿਸ਼ਾਨ ਨਹੀਂ ਸੀ। ਆਖਰੀ ਕੀ ਸੀ ਉਹ ਕੰਮ ਆਓ ਜਾਣਦੇ ਹਾਂ।
AI ਸਾਫਟਵੇਅਰ ਇੰਜੀਨੀਅਰ ਅਤੁਲ ਸੁਭਾਸ਼ ਦੇ ਖੁਦਕੁਸ਼ੀ ਮਾਮਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਅਤੁਲ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਕੁਝ ਪੁਲਿਸ ਦੇ ਸ਼ਿਕੰਜੇ ਵਿੱਚ ਹਨ ਤਾਂ ਕੁਝ ਅਜੇ ਵੀ ਫਰਾਰ ਹਨ। ਬੈਂਗਲੁਰੂ ਪੁਲਿਸ ਅਤੁਲ ਦੇ ਸਹੁਰੇ ਘਰ ਯਾਨੀ ਜੌਨਪੁਰ ਪਹੁੰਚ ਚੁੱਕੀ ਹੈ। ਇਸ ਦੌਰਾਨ ਆਤਮਹੱਤਿਆ ਤੋਂ ਪਹਿਲਾਂ ਅਤੁਲ ਵੱਲੋਂ ਲਿਖਿਆ ਇੱਕ ਪੰਨਾ ਮਿਲਿਆ ਹੈ ਜਿਸ ਵਿੱਚ ਉਨ੍ਹਾਂ ਨੇ 33 ਟਾਸਕ ਦਾ ਜ਼ਿਕਰ ਕੀਤਾ ਹੈ।
ਅਤੁਲ ਨੇ ਇਕ ਮਹੀਨਾ ਪਹਿਲਾਂ ਹੀ ਖੁਦਕੁਸ਼ੀ ਦੀ ਤਿਆਰੀ ਕਰ ਲਈ ਸੀ। ਇਸ ਦੇ ਲਈ ਉਨ੍ਹਾਂ ਨੇ ਤਿੰਨ ਕਾਲਮ ਦੀ ਚੈਕਲਿਸਟ ਬਣਾਈ ਸੀ। ਇਹ ਚੈਕਲਿਸਟ ਉਨ੍ਹਾਂਦੇ ਹਰ ਕੰਮ ਦੀ ਸੀ। ਅਤੁਲ ਨੇ ਇਹ ਚੈਕਲਿਸਟ ਕਮਰੇ ਦੀ ਕੰਧ ‘ਤੇ ਚਿਪਕਾਈ ਸੀ। ਚੈਕਲਿਸਟ ਦੇ ਅੱਗੇ ਇੱਕ ਹੋਰ ਕਾਗਜ਼ ਚਿਪਕਾਇਆ ਗਿਆ ਸੀ ਜਿਸ ‘ਤੇ ਲਿਖਿਆ ਸੀ-ਇਨਸਾਫ਼ ਦਿੱਤਾ ਜਾਣਾ ਚਾਹੀਦਾ ਹੈ। ਇਸ ਚੈਕਲਿਸਟ ਦੇ ਤਿੰਨ ਭਾਗ ਸਨ – ਜੀਵਨ ਦੇ ਆਖਰੀ ਦਿਨ ਤੋਂ ਪਹਿਲਾਂ, ਮੌਤ ਦਾ ਦਿਨ ਅਤੇ ਮੁਕਤੀ ਤੋਂ ਪਹਿਲਾਂ ਦੇ ਕੰਮ।
ਅਤੁਲ ਨੇ ਇਸ ਵਿੱਚ ਕੁੱਲ 33 ਟਾਸਕ ਲਿਖੇ ਸਨ। ਆਪਣੇ ਦਫਤਰ ਦਾ ਲੈਪਟਾਪ ਵਾਪਸ ਕਰਨਾ, ਬੈਂਕ ਅਕਾਉਂਟ ਬੰਦ ਕਰਨਾ, ਸਾਰੇ ਨਜ਼ਦੀਕੀ ਲੋਕਾਂ ਅਤੇ ਦਫਤਰ ਦੇ ਸਾਥੀਆਂ ਨੂੰ ਈਮੇਲ ਭੇਜਣਾ, ਆਦਿ। ਇਸ ਤੋਂ ਇਲਾਵਾ ਮੁਕਤੀ ਤੋਂ ਪਹਿਲਾਂ ਅਤੁਲ ਨੇ ਆਖਰੀ ਦਿਨ 6 ਟਾਸਕ ਰੱਖੇ ਸਨ। ਅਤੁਲ ਨੇ 33 ‘ਚੋਂ 32 ‘ਤੇ ਡਨ ਲਿਖਿਆ। ਪਰ ਉਨ੍ਹਾਂ ਨੇ 33ਵੇਂ ਟਾਸਕ ‘ਤੇ ਕੋਈ ਵੀ ਡਨ ਦਾ ਨਿਸ਼ਾਨ ਨਹੀਂ ਲਗਾਇਆ।
ਮੁਕਤੀ ਤੋਂ ਪਹਿਲਾਂ ਦੇ ਕੰਮ-
- ਸਭ ਤੋਂ ਪਹਿਲਾਂ 24 ਪੰਨਿਆਂ ਦੇ ਸੁਸਾਈਡ ਨੋਟ ਨੂੰ ਮੇਜ਼ ‘ਤੇ ਰੱਖਣਾ ਹੋਵੇਗਾ, ਤਾਂ ਜੋ ਲੋਕ ਇਸ ਨੂੰ ਆਸਾਨੀ ਨਾਲ ਦੇਖ ਸਕਣ।
- ਦੂਸਰਾ ਕੰਮ ਕਮਰੇ, ਬਾਈਕ ਅਤੇ ਕਾਰ ਦੀਆਂ ਚਾਬੀਆਂ ਫਰਿੱਜ ਦੇ ਉੱਪਰ ਰੱਖਣਾ।
- ਤੀਜਾ ਕੰਮ ਭਗਵਾਨ ਸ਼ਿਵ ਦੇ ਨਾਮ ਦਾ 108 ਵਾਰ ਜਾਪ ਕਰਨਾ।
- ਚੌਥਾ ਕੰਮ ਕਮਰੇ ਦੀਆਂ ਸਾਰੀਆਂ ਖਿੜਕੀਆਂ ਖੋਲ੍ਹ ਕੇ ਕਮਰੇ ਦਾ ਦਰਵਾਜ਼ਾ ਬੰਦ ਕਰਨਾ।
- ਪੰਜਵਾਂ ਕੰਮ ਖੁਦਕੁਸ਼ੀ ਤੋਂ ਪਹਿਲਾਂ ਨਹਾਉਣਾ। ਅਤੁਲ ਨੇ ਇਸ ਨੂੰ ਵੀ ਪੂਰਾ ਕੀਤਾ।
- ਛੇਵਾਂ ਕੰਮ ਖੁਦਕੁਸ਼ੀ ਕਰ ਲੈਣਾ। ਅਤੁਲ ਇਸ ਟਾਸਕ ਦੇ ਸਾਹਮਣੇ ਡਨ ਨਹੀਂ ਲਿਖ ਸਕਦੇ ਸਨ। ਕਿਉਂਕਿ ਇਹ ਤਾਂ ਸਾਫ-ਸਿੱਧਾ ਹੈ ਕਿ ਕੋਈ ਮਰਿਆ ਹੋਇਆ ਵਿਅਕਤੀ Done ਕਿਵੇਂ ਲਿਖ ਸਕਦਾ ਹੈ।

‘…ਫੇਰ ਅਸਥੀਆਂ ਨੂੰ ਗਟਰ ਵਿੱਚ ਵਹਾ ਦੇਣਾ’
ਅਤੁਲ ਦੇ ਭਰਾ ਦੀ ਸ਼ਿਕਾਇਤ ‘ਤੇ ਬੇਂਗਲੁਰੂ ਪੁਲਿਸ ਨੇ ਪਤਨੀ ਨਿਕਿਤਾ, ਸੱਸ ਨਿਸ਼ਾ, ਸਾਲਾ ਅਨੁਰਾਗ ਅਤੇ ਚਾਚਾ-ਸਹੁਰਾ ਸੁਸ਼ੀਲ ਸਿੰਘਾਨੀਆ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਖੁਦਕੁਸ਼ੀ ਤੋਂ ਪਹਿਲਾਂ ਅਤੁਲ ਨੇ ਇੱਕ ਵੀਡੀਓ ਅਤੇ 24 ਪੰਨਿਆਂ ਦੇ ਨੋਟ ਰਾਹੀਂ ਆਪਣੀ ਕਹਾਣੀ ਸੁਣਾਈ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਮੈਨੂੰ ਇਨਸਾਫ਼ ਨਾ ਮਿਲਿਆ ਤਾਂ ਮੇਰੀਆਂ ਅਸਥੀਆਂ ਗਟਰ ਵਿੱਚ ਵਹਾ ਦੇਣਾ।