Live Updates: ਕੈਮਰਨ ਗ੍ਰੀਨ ਨੂੰ KKR ਨੇ 25.20 ਕਰੋੜ ਰੁਪਏ ‘ਚ ਖਰੀਦਿਆ, ਅਈਅਰ ਦੀ RCB ‘ਚ ਐਂਟਰੀ
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
IPL Auction 2026 ਵਿੱਚ ਡੀ ਕਾਕ ਦੀ ਮੁੰਬਈ ਵਿੱਚ ਵਾਪਸੀ
ਦੱਖਣੀ ਅਫ਼ਰੀਕਾ ਦੇ ਤਜਰਬੇਕਾਰ ਵਿਕਟਕੀਪਰ ਕੁਇੰਟਨ ਡੀ ਕਾਕ ਮੁੰਬਈ ਇੰਡੀਅਨਜ਼ ਵਿੱਚ ਵਾਪਸੀ ਕਰ ਗਏ ਹਨ। ਉਨ੍ਹਾਂ ਨੂੰ ₹1 ਕਰੋੜ ਦੀ ਬੇਸ ਪ੍ਰਾਈਸ ਵਿੱਚ ਖਰੀਦਿਆ ਗਿਆ ਸੀ।
-
ਕੈਮਰਨ ਗ੍ਰੀਨ ਨੂੰ KKR ਨੇ 25.20 ਕਰੋੜ ਰੁਪਏ ‘ਚ ਖਰੀਦਿਆ, ਅਈਅਰ ਦੀ RCB ‘ਚ ਐਂਟਰੀ
ਕੈਮਰਨ ਗ੍ਰੀਨ ਨੂੰ KKR ਨੇ 25.20 ਕਰੋੜ ਰੁਪਏ ‘ਚ ਖਰੀਦਿਆ, ਅਈਅਰ ਦੀ RCB ‘ਚ ਐਂਟਰੀ
-
ਗੋਆ ਨਾਈਟ ਕਲੱਬ ਅੱਗ ਮਾਮਲੇ ਦੇ ਮੁੱਖ ਦੋਸ਼ੀ ਲੂਥਰਾ ਭਰਾਵਾਂ ਪਹੁੰਚੇ ਦਿੱਲੀ
ਗੋਆ ਨਾਈਟ ਕਲੱਬ ਅੱਗ ਮਾਮਲੇ ਦੇ ਮੁੱਖ ਦੋਸ਼ੀ ਲੂਥਰਾ ਭਰਾਵਾਂ ਨੂੰ ਦਿੱਲੀ ਲਿਆਂਦਾ ਗਿਆ ਹੈ। ਉਹ ਇਸ ਹਾਦਸੇ ਤੋਂ ਬਾਅਦ ਥਾਈਲੈਂਡ ਭੱਜ ਗਏ ਸਨ।
-
ਯਮੁਨਾ ਐਕਸਪ੍ਰੈਸਵੇਅ ਹਾਦਸੇ ‘ਚ ਵਧੀ ਮਰਨ ਵਾਲਿਆਂ ਦੀ ਗਿਣਤੀ
ਯਮੁਨਾ ਐਕਸਪ੍ਰੈਸਵੇਅ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਗਈ ਹੈ। ਯਮੁਨਾ ਐਕਸਪ੍ਰੈਸਵੇਅ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ ਹੈ। ਕਈ ਲੋਕ ਜ਼ਖਮੀ ਹੋਏ ਹਨ ਤੇ ਉਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
-
ਨੈਸ਼ਨਲ ਹੈਰਾਲਡ ਮਾਮਲੇ ‘ਚ ਸੋਨੀਆ ਤੇ ਰਾਹੁਲ ਗਾਂਧੀ ਨੂੰ ਵੱਡੀ ਰਾਹਤ
ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਦਾਇਰ ਚਾਰਜਸ਼ੀਟ ਸਬੰਧੀ ਰਾਊਸ ਐਵੇਨਿਊ ਕੋਰਟ ‘ਚ ਸੁਣਵਾਈ ਚੱਲ ਰਹੀ ਹੈ। ਰਾਊਸ ਐਵੇਨਿਊ ਕੋਰਟ ਦੇ ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਫਿਲਹਾਲ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਦਾਇਰ ਚਾਰਜਸ਼ੀਟ ਦਾ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
-
ਅੱਜ ਦਿੱਲੀ ਪਹੁੰਚਣਗੇ ਲੂਥਰਾ ਬ੍ਰਦਰਜ਼, ਪਟਿਆਲਾ ਹਾਊਸ ਕੋਰਟ ‘ਚ ਕੀਤਾ ਜਾਵੇਗਾ ਪੇਸ਼
ਗੋਆ ਨਾਈਟ ਕਲੱਬ ਅੱਗ, ਜਿਸ ‘ਚ 25 ਲੋਕਾਂ ਦੀ ਜਾਨ ਗਈ ਸੀ, ਉਸ ਕਲੱਬ ਦੇ ਮਾਲਕਾਂ ਨੂੰ ਅੱਜ ਭਾਰਤ ਲਿਆਂਦਾ ਜਾਵੇਗਾ। ਇਸ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਪਟਿਆਲਾ ਹਾਊਸ ਕੋਰਟ ‘ਚ ਪੇਸ਼ ਕੀਤਾ ਜਾਵੇਗਾ।
-
‘ਟੈਰਿਫ ਲਗਾਉਣ ਦਾ ਹੋ ਰਿਹਾ ਅਮਰੀਕਾ ਨੂੰ ਫਾਇਦਾ’
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਮੇਰੇ 10 ਮਹੀਨਿਆਂ ਦੇ ਕਾਰਜਕਾਲ ਦੌਰਾਨ, ਸਟਾਕ ਮਾਰਕੀਟ 52 ਵਾਰ ਨਵੇਂ ਰਿਕਾਰਡ ਉੱਚੇ ਪੱਧਰ ‘ਤੇ ਪਹੁੰਚ ਗਿਆ ਹੈ। ਸਿਰਫ਼ ਇੱਕ ਦਿਨ ਪਹਿਲਾਂ ਵੀ, ਸਟਾਕ ਮਾਰਕੀਟ ਇਤਿਹਾਸ ਦੇ ਆਪਣੇ ਸਭ ਤੋਂ ਉੱਚੇ ਪੱਧਰ ‘ਤੇ ਸੀ। ਇਸ ਦਾ ਕਾਰਨ ਇਹ ਹੈ ਕਿ ਟੈਰਿਫਾਂ ਨੇ ਸਾਡੇ ਦੇਸ਼ ‘ਚ ਬਹੁਤ ਜ਼ਿਆਦਾ ਦੌਲਤ ਲਿਆਂਦੀ ਹੈ। ਚਿਪਸ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਚਿੱਪ ਕੰਪਨੀਆਂ ਤਾਈਵਾਨ ਤੇ ਹੋਰ ਥਾਵਾਂ ਤੋਂ ਆ ਰਹੀਆਂ ਹਨ, ਪਰ ਮੁੱਖ ਤੌਰ ‘ਤੇ ਤਾਈਵਾਨ ਤੋਂ, ਜਿਸ ਕੋਲ ਬਾਜ਼ਾਰ ਦਾ ਲਗਭਗ 100 ਪ੍ਰਤੀਸ਼ਤ ਹੈ ਤੇ ਹੁਣ ਅਸੀਂ ਚਿਪਸ ਬਣਾ ਰਹੇ ਹਾਂ ਤੇ ਅਸੀਂ ਕੁੱਝ ਵੀ ਭੁਗਤਾਨ ਨਹੀਂ ਕਰ ਰਹੇ ਹਾਂ। ਟੈਰਿਫਾਂ ਨੇ ਸਾਨੂੰ ਬਹੁਤ ਜ਼ਿਆਦਾ ਰਾਸ਼ਟਰੀ ਸੁਰੱਖਿਆ ਦਿੱਤੀ ਹੈ। ਪਿਛਲੇ 10 ਮਹੀਨਿਆਂ ‘ਚ ਜੋ ਹੋਇਆ ਹੈ, ਉਹ ਪਹਿਲਾਂ ਕਦੇ ਨਹੀਂ ਹੋਇਆ। ਟੈਰਿਫਾਂ ਨੇ ਸਾਨੂੰ ਬਹੁਤ ਜ਼ਿਆਦਾ ਰਾਸ਼ਟਰੀ ਸੁਰੱਖਿਆ ਤੇ ਬਹੁਤ ਜ਼ਿਆਦਾ ਦੌਲਤ ਦਿੱਤੀ ਹੈ।”
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।