AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਨਵੇਂ ਸਾਲ 2025 ‘ਤੇ ਅਬੂ ਧਾਬੀ ਨੇ ਤੋੜਿਆ ਪਟਾਕਿਆਂ ਦਾ ਗਿਨੀਜ਼ ਵਰਲਡ ਰਿਕਾਰਡ !ਦੇਖੋ ਵੀਡੀਓ

New Year Viral Video: ਨਵੇਂ ਸਾਲ 2025 ਦੇ ਮੌਕੇ 'ਤੇ ਪੂਰੀ ਦੁਨੀਆ 'ਚ ਜਸ਼ਨ ਮਨਾਏ ਜਾ ਰਹੇ ਹਨ। ਪਰ ਇਸ ਦੌਰਾਨ, ਯੂਜ਼ਰ ਦੇ ਦਾਅਵੇ ਦੇ ਅਨੁਸਾਰ, ਆਬੂ ਧਾਬੀ, ਯੂਏਈ 'ਚ ਇੱਕ ਨਵਾਂ ਵਿਸ਼ਵ ਰਿਕਾਰਡ ਬਣਾਇਆ ਗਿਆ ਹੈ। ਜੀ ਹਾਂ, 31 ਦਸੰਬਰ ਨੂੰ ਰਾਤ 12 ਵਜੇ ਜਿਵੇਂ ਹੀ ਸਾਲ ਬਦਲਿਆ, ਆਬੂ ਧਾਬੀ 'ਚ ਕਰੀਬ ਇੱਕ ਘੰਟੇ ਤੱਕ ਆਤਿਸ਼ਬਾਜ਼ੀ ਚਲਾਈ ਗਈ। ਜਿਸ ਕਾਰਨ ਪੁਰਾਣਾ ਗਿਨੀਜ਼ ਵਰਲਡ ਰਿਕਾਰਡ ਟੁੱਟ ਗਿਆ।

ਨਵੇਂ ਸਾਲ 2025 'ਤੇ ਅਬੂ ਧਾਬੀ ਨੇ ਤੋੜਿਆ ਪਟਾਕਿਆਂ ਦਾ ਗਿਨੀਜ਼ ਵਰਲਡ ਰਿਕਾਰਡ !ਦੇਖੋ ਵੀਡੀਓ
tv9-punjabi
| Published: 01 Jan 2025 19:30 PM IST
Share

ਨਵਾਂ ਸਾਲ ਇੱਕ ਤਿਉਹਾਰ ਹੈ ਜਿਸਨੂੰ ਦੁਨੀਆਂ ਭਰ ਦੇ ਲੋਕ ਮਨਾਉਂਦੇ ਹਨ। ਜਿਵੇਂ ਹੀ 31 ਦਸੰਬਰ 2024 ਦੀ ਰਾਤ ਨੂੰ ਘੜੀ ਦੇ 12 ਵੱਜੇ, ਸਾਲ ਬਦਲ ਗਿਆ ਅਤੇ ਇਸ ਦੇ ਨਾਲ ਹੀ ਪੂਰੀ ਦੁਨੀਆ ‘ਚ ਜਸ਼ਨ ਸ਼ੁਰੂ ਹੋ ਗਏ। ਇਸ ਦੌਰਾਨ ਸੰਯੁਕਤ ਅਰਬ ਅਮੀਰਾਤ ‘ਚ ਸਥਿਤ ਆਬੂ ਧਾਬੀ ‘ਚ ਭਾਰੀ ਜਸ਼ਨ ਦੇਖਣ ਨੂੰ ਮਿਲੀਆ ਹੈ। ਦਾਅਵੇ ਮੁਤਾਬਕ ਅਬੂ ਧਾਬੀ ਨੇ ਨਵੇਂ ਸਾਲ 2025 ਦੇ ਮੌਕੇ ‘ਤੇ ਜਸ਼ਨਾਂ ਦੇ ਮਾਮਲੇ ‘ਚ ਗਿਨੀਜ਼ ਵਰਲਡ ਰਿਕਾਰਡ ਬਣਾਇਆ ਹੈ।

ਮਹਿਲਾ ਦਾ ਕਹਿਣਾ ਹੈ ਕਿ ਆਬੂ ਧਾਬੀ ਨੇ ਲਗਭਗ ਇੱਕ ਘੰਟੇ ਤੱਕ ਆਤਿਸ਼ਬਾਜ਼ੀ ਚਲਾ ਕੇ ਪਟਾਕਿਆਂ ਦੇ ਮਾਮਲੇ ‘ਚ ਗਿਨੀਜ਼ ਵਰਲਡ ਰਿਕਾਰਡ ਤੋੜ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇੱਕ ਰਿਪੋਰਟ ਮੁਤਾਬਕ ਸਭ ਤੋਂ ਲੰਬੇ ਸਮੇਂ ਤੱਕ ਪਟਾਕੇ ਚਲਾਉਣ ਦਾ ਰਿਕਾਰਡ ਫਿਲੀਪੀਂਸ ਦੇ ਨਾਂ ਹੈ। ਪਰ ਤੁਸੀਂ ਵੀਡੀਓ ਦੇਖ ਕੇ ਆਤਿਸ਼ਬਾਜ਼ੀ ਦਾ ਮਜ਼ਾ ਲੈ ਸਕਦੇ ਹੋ।

ਆਤਿਸ਼ਬਾਜ਼ੀ ਇੰਨੀ ਦੇਰ ਤੱਕ ਚੱਲੀ…

ਇਸ ਵੀਡੀਓ ਨੂੰ ਰਿਕਾਰਡ ਕਰਨ ਵਾਲੀ ਮਹਿਲਾ ਇੰਫਰੁਲਾਂਸਰ ਦੱਸਦੀ ਹੈ ਕਿ ਆਬੂ ਧਾਬੀ ਨੇ 53 ਮਿੰਟਾਂ ਤੋਂ ਵੱਧ ਸਮੇਂ ਤੱਕ ਪਟਾਕੇ ਚਲਾ ਕੇ ਪਟਾਕਿਆਂ ਦਾ ਗਿਨੀਜ਼ ਵਰਲਡ ਰਿਕਾਰਡ ਤੋੜ ਦਿੱਤਾ ਹੈ। ਕਰੀਬ 28 ਸੈਕਿੰਡ ਦੀ ਕਲਿੱਪ ‘ਚ ਧੂੰਏਂ ਦੀ ਆਤਿਸ਼ਬਾਜ਼ੀ ਵੀ ਵੇਖੀ ਜਾ ਸਕਦੀ ਹੈ। ਝੂਲੇ ਮੇਲੇ ਦੇ ਖੇਤਰ ‘ਚ ਬਹੁਤ ਸ਼ਕਤੀਸ਼ਾਲੀ ਆਤਿਸ਼ਬਾਜ਼ੀ ਹੁੰਦੀ ਹੈ। ਇਸ ਦੌਰਾਨ ਉਥੇ ਖੜ੍ਹੇ ਲੋਕ ਵੀ ਖੂਬ ਆਨੰਦ ਨਾਲ ਆਤਿਸ਼ਬਾਜ਼ੀ ਦੇਖਦੇ ਰਹੇ।

ਨਵੇਂ ਸਾਲ ਦਾ ਇੰਨਾ ਸ਼ਾਨਦਾਰ ਸਵਾਗਤ ਦੇਖ ਕੇ ਲੋਕਾਂ ਦੀਆਂ ਅੱਖਾਂ ਚਮਕ ਜਾਂਦੀਆਂ ਹਨ। ਆਤਿਸ਼ਬਾਜ਼ੀ ਨਾਲ ਚਮਕਦੇ ਅਸਮਾਨ ਨੂੰ ਦੇਖ ਕੇ ਲੋਕ ਬਹੁਤ ਖੁਸ਼ ਵੇਖੇ ਜਾ ਸਕਦੇ ਹਨ। ਇੰਸਟਾਗ੍ਰਾਮ ‘ਤੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ, @cuptaleswithsafia ਨੇ ਲਿਖਿਆ- ਅਬੂ ਧਾਬੀ ਨੇ 50+ ਮਿੰਟਾਂ ਦੀ ਆਤਿਸ਼ਬਾਜ਼ੀ ਨਾਲ ਗਿਨੀਜ਼ ਵਰਲਡ ਰਿਕਾਰਡ ਤੋੜਿਆ। 2025 ਦੀਆਂ ਮੁਬਾਰਕਾਂ! ਕਿੰਨਾ ਸ਼ਾਨਦਾਰ ਦ੍ਰਿਸ਼।

ਇਹ ਵੀ ਪੜ੍ਹੋਂ- ਕੀ ਤੁਸੀਂ ਕਦੇ ਦੇਖਿਆ ਹੈ ਇਨ੍ਹਾਂ ਵੱਡਾ ਗਰੁੜ ਪੰਛੀ? ਵਾਇਰਲ Video ਨੇ ਉਡਾ ਦਿੱਤੇ ਹੋਸ਼

ਖ਼ਬਰ ਲਿਖੇ ਜਾਣ ਤੱਕ ਇਸ ਰੀਲ ਨੂੰ 4 ਲੱਖ 90 ਹਜ਼ਾਰ ਤੋਂ ਵੱਧ ਵਿਊਜ਼ ਅਤੇ 21 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਕੂਮੈਂਟ ਸ਼ੈਕਸ਼ਨ ‘ਚ 200 ਤੋਂ ਵੱਧ ਪ੍ਰਤੀਕਿਰਿਆਵਾਂ ਵੀ ਪ੍ਰਾਪਤ ਹੋਈਆਂ ਹਨ।

Follow Us
ਚੰਡੀਗੜ੍ਹ ਵਿੱਚ ਮੁਫ਼ਤ iPhone ਦਾ ਲੰਗਰ, ਕਾਰੋਬਾਰੀ ਤ੍ਰੇਹਨ ਬੋਲੇ - ਡਰਾਅ ਰਾਹੀਂ ਹੋਵੇਗਾ ਫੈਸਲਾ, ਘਰ ਜਾ ਕੇ ਦੇਵਾਂਗੇ ਫੋਨ
ਚੰਡੀਗੜ੍ਹ ਵਿੱਚ ਮੁਫ਼ਤ iPhone ਦਾ ਲੰਗਰ, ਕਾਰੋਬਾਰੀ ਤ੍ਰੇਹਨ ਬੋਲੇ - ਡਰਾਅ ਰਾਹੀਂ ਹੋਵੇਗਾ ਫੈਸਲਾ, ਘਰ ਜਾ ਕੇ ਦੇਵਾਂਗੇ ਫੋਨ...
ਪੰਥਕ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਇੱਕਜੁਟ ਹੋਣ ਦੀ ਲੋੜ...ਚੰਦੂਮਾਜਰਾ ਦੀ ਪੰਥਕ ਪਾਰਟੀਆਂ ਨੂੰ ਅਪੀਲ
ਪੰਥਕ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਇੱਕਜੁਟ ਹੋਣ ਦੀ ਲੋੜ...ਚੰਦੂਮਾਜਰਾ ਦੀ ਪੰਥਕ ਪਾਰਟੀਆਂ ਨੂੰ ਅਪੀਲ...
ਸਭ ਕੁਝ ਸੁਖਬੀਰ ਬਾਦਲ ਦੀ ਸਰਪ੍ਰਸਤੀ ਹੇਠ ਹੋ ਰਿਹਾ... ਚਾਵਲਾ ਰੇਪ ਕੇਸ ਨੂੰ ਲੈ ਕੇ ਭੜਕੇ ਪੰਨੂ
ਸਭ ਕੁਝ ਸੁਖਬੀਰ ਬਾਦਲ ਦੀ ਸਰਪ੍ਰਸਤੀ ਹੇਠ ਹੋ ਰਿਹਾ... ਚਾਵਲਾ ਰੇਪ ਕੇਸ ਨੂੰ ਲੈ ਕੇ ਭੜਕੇ ਪੰਨੂ...
BJP ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਕਿੰਨਾ ਪਵੇਗਾ ਅਸਰ....ਕੀ ਕਹਿੰਦੇ ਹਨ ਮਾਹਿਰ? ਜਾਣੋ...
BJP ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਕਿੰਨਾ ਪਵੇਗਾ ਅਸਰ....ਕੀ ਕਹਿੰਦੇ ਹਨ ਮਾਹਿਰ? ਜਾਣੋ......
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ...
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ...
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ...
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...