ਐਚਐਮਪੀਵੀ ਵਾਇਰਸ
Human Metapneumovirus (HMPV) ਇੱਕ ਵਾਇਰਸ ਹੈ ਜੋ ਸਾਹ ਦੀਆਂ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਇਸ ਵਾਇਰਸ ਦੇ ਲੱਛਣ ਆਮ ਤੌਰ ‘ਤੇ ਆਮ ਜ਼ੁਕਾਮ ਵਰਗੇ ਹੁੰਦੇ ਹਨ। ਹਾਲਾਂਕਿ, ਇਹ ਵਾਇਰਸ ਫੇਫੜਿਆਂ ‘ਤੇ ਗੰਭੀਰ ਪ੍ਰਭਾਵ ਪਾਉਂਦਾ ਹੈ ਅਤੇ ਕਈ ਵਾਰ ਇਹ ਨਿਮੋਨੀਆ, ਦਮਾ ਜਾਂ ਪੁਰਾਣੀ ਕ੍ਰੋਨਿਕ ਓਬਸਟ੍ਰਕਟਿਵ ਪਲਮੋਨਰੀ ਡੀਜੀਜ (ਸੀਓਪੀਡੀ) ਵਰਗੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਲਈ ਖਤਰਨਾਕ ਹੋ ਸਕਦਾ ਹੈ। ਆਮ ਤੌਰ ‘ਤੇ ਇਸ ਵਾਇਰਸ ਦੇ ਮਾਮਲੇ ਬੱਚਿਆਂ ਵਿੱਚ ਦੇਖੇ ਜਾਂਦੇ ਹਨ। ਕੁਝ ਮਾਮਲਿਆਂ ਵਿੱਚ, ਇਹ ਕੁਝ ਮਾਮਲਿਆਂ ਵਿੱਚ ਬੱਚਿਆ ਵਿੱਚ ਹੋਣ ਵਾਲੀ ਆਮ ਬਿਮਾਰੀ RSV ਇੰਨਫੈਕਸ਼ਨ ਵਾਂਗ ਹੀ ਹੁੰਦੀ ਹੈ।
ਦੁਨੀਆ ਭਰ ਵਿੱਚ ਲਗਭਗ 10% ਤੋਂ 12% ਬੱਚਿਆਂ ਵਿੱਚ ਸਾਹ ਦੀਆਂ ਬਿਮਾਰੀਆਂ HMPV ਕਾਰਨ ਹੁੰਦੀਆਂ ਹਨ। ਜ਼ਿਆਦਾਤਰ ਕੇਸ ਹਲਕੇ ਹੁੰਦੇ ਹਨ ਅਤੇ ਕੁਝ ਲੱਛਣ ਹੁੰਦੇ ਹਨ, ਪਰ ਲਗਭਗ 5% ਤੋਂ 16% ਬੱਚਿਆਂ ਨੂੰ ਨਮੂਨੀਆ ਹੋਣ ਦਾ ਖ਼ਤਰਾ ਹੁੰਦਾ ਹੈ। ਨਿਮੋਨੀਆ ਇੱਕ ਖ਼ਤਰਨਾਕ ਬਿਮਾਰੀ ਹੈ ਜੋ ਸਮੇਂ ਸਿਰ ਕਾਬੂ ਨਾ ਹੋਣ ‘ਤੇ ਘਾਤਕ ਸਿੱਧ ਹੋ ਸਕਦੀ ਹੈ।
Human Metapneumovirus ਕੋਈ ਨਵੀਂ ਬਿਮਾਰੀ ਨਹੀਂ ਹੈ। ਇਹ ਦਹਾਕਿਆਂ ਪੁਰਾਣਾ ਵਾਇਰਸ ਹੈ। ਇਸਦੀ ਪਛਾਣ ਪਹਿਲੀ ਵਾਰ 2001 ਵਿੱਚ ਹੋਈ ਸੀ। ਇਹ ਵਾਇਰਸ ਹਰ ਤਰ੍ਹਾਂ ਦੇ ਮੌਸਮ ਵਿੱਚ ਵਾਤਾਵਰਨ ਵਿੱਚ ਮੌਜੂਦ ਹੁੰਦਾ ਹੈ। ਇਸ ਵਾਇਰਸ ਦੇ ਕੁਝ ਲੱਛਣ ਕੋਰੋਨਾ ਨਾਲ ਮਿਲਦੇ-ਜੁਲਦੇ ਵੀ ਹਨ ਅਤੇ ਇਹ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਤੇਜ਼ੀ ਨਾਲ ਫੈਲਦਾ ਹੈ। ਇਸ ਵਾਇਰਸ ਨਾਲ ਸੰਕਰਮਿਤ ਹੋਣ ‘ਤੇ ਖੰਘ, ਜ਼ੁਕਾਮ, ਬੁਖਾਰ ਅਤੇ ਸਾਹ ਲੈਣ ‘ਚ ਤਕਲੀਫ ਹੋ ਸਕਦੀ ਹੈ।