ਕੀ HMPV ਵਾਇਰਸ ਤੋਂ ਭਾਰਤ ਵਿੱਚ ਡਰਨ ਦੀ ਲੋੜ ਹੈ? ਮਾਹਰ ਨੇ ਦੱਸਿਆ, ਵੇਖੋ
ਚੀਨ ਵਿੱਚ HMPV ਵਾਇਰਸ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਚੀਨ ਵਿੱਚ ਇਸ ਵਾਇਰਸ ਨਾਲ ਵੱਡੀ ਗਿਣਤੀ ਵਿੱਚ ਬੱਚੇ ਸੰਕਰਮਿਤ ਹੋ ਰਹੇ ਹਨ। ਹਸਪਤਾਲਾਂ ਵਿੱਚ ਲੰਬੀਆਂ ਕਤਾਰਾਂ ਲੱਗਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਦੌਰਾਨ ਭਾਰਤ ਵਿੱਚ ਵੀ ਇਸ ਨਵੇਂ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ। ਕੀ ਭਾਰਤ ਨੂੰ ਇਸ ਵਾਇਰਸ ਤੋਂ ਡਰਨ ਦੀ ਲੋੜ ਹੈ?
ਭਾਰਤ ਵਿੱਚ Human Metapneumovirus (HMPV) ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਵਾਇਰਸ ਦੇ ਅੱਠ ਮਾਮਲੇ ਸਾਹਮਣੇ ਆਏ ਹਨ। ਸਾਰੇ ਮਾਮਲਿਆਂ ਵਿੱਚ ਬੱਚੇ ਸੰਕਰਮਿਤ ਹੋਏ ਹਨ। HMPV ਵਾਇਰਸ ਦੇ ਜ਼ਿਆਦਾਤਰ ਲੱਛਣ ਕੋਰੋਨਾ ਨਾਲ ਮਿਲਦੇ-ਜੁਲਦੇ ਹਨ, ਤਾਂ ਕੀ ਇਹ ਵਾਇਰਸ ਕੋਵਿਡ ਵਰਗਾ ਹੈ? ਅਤੇ ਕੀ ਭਾਰਤ ਨੂੰ ਇਸ ਵਾਇਰਸ ਤੋਂ ਡਰਨ ਦੀ ਲੋੜ ਹੈ? ਫੋਰਟਿਸ ਹਸਪਤਾਲ (ਗੁਰੂਗ੍ਰਾਮ) ਦੇ ਪਲਮੋਨੋਲੋਜੀ ਵਿਭਾਗ ਦੇ ਡਾ: ਮਨੋਜ ਕੁਮਾਰ ਗੋਇਲ ਨੇ ਇਸ ਬਾਰੇ ਵਿਸਥਾਰ ਵਿੱਚ ਦੱਸਿਆ ਹੈ। ਦੇਖੋ ਇਹ ਵੀਡੀਓ.