AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਮੋਬਾਈਲ ਅਤੇ ਲੈਪਟਾਪ ਦੀ ਜ਼ਿਆਦਾ ਸਕ੍ਰੀਨ ਦੇਖਣ ਦਾ ਦਿਮਾਗ ‘ਤੇ ਕੀ ਅਸਰ ਪੈਂਦਾ ਹੈ ?

ਇਨ੍ਹੀਂ ਦਿਨੀਂ ਮੋਬਾਈਲ ਅਤੇ ਲੈਪਟਾਪ ਦੀ ਵਰਤੋਂ ਕਾਫ਼ੀ ਵੱਧ ਗਈ ਹੈ। ਲਗਾਤਾਰ ਸਕ੍ਰੀਨਾਂ ਵੱਲ ਦੇਖਣ ਨਾਲ ਦਿਮਾਗ 'ਤੇ ਸਿੱਧਾ ਪ੍ਰਭਾਵ ਪੈ ਸਕਦਾ ਹੈ, ਜਿਸ ਨਾਲ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਆਓ ਇਸ ਬਾਰੇ ਡਾ. ਐਲ.ਐਚ. ਘੋਟੇਕਰ ਤੋਂ ਜਾਣੀਏ।

ਮੋਬਾਈਲ ਅਤੇ ਲੈਪਟਾਪ ਦੀ ਜ਼ਿਆਦਾ ਸਕ੍ਰੀਨ ਦੇਖਣ ਦਾ ਦਿਮਾਗ 'ਤੇ ਕੀ ਅਸਰ ਪੈਂਦਾ ਹੈ ?
ਮੋਬਾਈਲ ਅਤੇ ਲੈਪਟਾਪ ਦੀ ਜ਼ਿਆਦਾ ਸਕ੍ਰੀਨ ਦੇਖਣ ਦਾ ਦਿਮਾਗ ‘ਤੇ ਕੀ ਅਸਰ ਪੈਂਦਾ ਹੈ ?
tv9-punjabi
| Updated On: 02 Mar 2026 14:09 PM IST

ਅੱਜ, ਕੱਲ ਮੋਬਾਈਲ ਅਤੇ ਲੈਪਟਾਪ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਚੁਕੇ ਹਨ। ਪੜ੍ਹਾਈ, ਕੰਮ, ਮਨੋਰੰਜਨ, ਖਰੀਦਦਾਰੀ ਅਤੇ ਗੱਲ-ਬਾਤ ਸਭ ਕੁਝ ਸਕ੍ਰੀਨ ਨਾਲ ਜੁੜਿਆ ਹੋਇਆ ਹੈ। ਘਰ ਤੋਂ ਕੰਮ ਕਰਨਾ ਅਤੇ ਔਨਲਾਈਨ ਪੜ੍ਹਾਈ ਨੇ ਸਕ੍ਰੀਨ ਦੀ ਵਰਤੋਂ ਨੂੰ ਹੋਰ ਵਧਾ ਦਿੱਤਾ ਹੈ। ਸਕ੍ਰੀਨ ਨੂੰ ਲਗਾਤਾਰ ਦੇਖਣਾ ਅੱਖਾਂ ਅਤੇ ਦਿਮਾਗ ਦੋਵਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਲੰਬੇ ਸਮੇਂ ਲਈ ਡਿਜੀਟਲ ਡਿਵਾਈਸਾਂ ਦੀ ਵਰਤੋਂ ਦਿਮਾਗ ਨੂੰ ਆਰਾਮ ਤੋਂ ਵਾਂਝਾ ਕਰ ਦਿੰਦੀ ਹੈ, ਜਿਸ ਨਾਲ ਮਾਨਸਿਕ ਥਕਾਵਟ ਹੁੰਦੀ ਹੈ।

ਬੱਚੇ, ਟੀਨੇਜਰ ਅਤੇ ਜਿਹੜੇ ਲੋਕ ਦਫ਼ਤਰ ਵਿੱਚ ਲੰਬੇ ਸਮੇਂ ਤੱਕ ਕੰਮ ਕਰਦੇ ਹਨ, ਉਨ੍ਹਾਂ ਨੂੰ ਵਧੇਰੇ ਖ਼ਤਰਾ ਹੁੰਦਾ ਹੈ। ਜੋ ਲੋਕ ਦੇਰ ਰਾਤ ਤੱਕ ਸਕ੍ਰੀਨਾਂ ਵੱਲ ਦੇਖਦੇ ਰਹਿੰਦੇ ਹਨ ਜਾਂ ਬਿਨਾਂ ਬ੍ਰੇਕ ਦੇ ਕੰਮ ਕਰਦੇ ਹਨ, ਉਨ੍ਹਾਂ ਵਿੱਚ ਇਹ ਸਥਿਤੀ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਸ ਲਈ, ਸਕ੍ਰੀਨ ਦੀ ਵੱਧ ਰਹੀ ਵਰਤੋਂ ਨਾ ਸਿਰਫ਼ ਇੱਕ ਸਹੂਲਤ ਬਣ ਰਹੀ ਹੈ, ਸਗੋਂ ਇੱਕ ਸਿਹਤ ਚੁਣੌਤੀ ਵੀ ਬਣ ਰਹੀ ਹੈ। ਆਓ ਜਾਣਦੇ ਹਾਂ ਕਿ ਮੋਬਾਈਲ ਅਤੇ ਲੈਪਟਾਪ ਸਕ੍ਰੀਨਾਂ ਨੂੰ ਜ਼ਿਆਦਾ ਦੇਖਣਾ ਦਿਮਾਗ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ।

ਮੋਬਾਈਲ ਅਤੇ ਲੈਪਟਾਪ ਸਕ੍ਰੀਨਾਂ ਨੂੰ ਜ਼ਿਆਦਾ ਦੇਖਣ ਨਾਲ ਦਿਮਾਗ ‘ਤੇ ਕਿਵੇਂ ਅਸਰ ਪੈਂਦਾ ਹੈ?

ਲੇਡੀ ਹਾਰਡਿੰਗ ਹਸਪਤਾਲ ‘ਚ ਮੈਡੀਸਨ ਵਿਭਾਗ ਵਿੱਚ ਡਾਇਰੈਕਟਰ ਡਾ. ਐਲ.ਐਚ.ਘੋਟੇਕਰ ਦੱਸਦੇ ਹਨ ਕਿ ਲਗਾਤਾਰ ਸਕ੍ਰੀਨ ਦੇਖਣ ਨਾਲ ਦਿਮਾਗ ਤੇ ਜਾਣਕਾਰੀ ਦਾ ਬੋਝ ਪੈਣ ਲਗ ਜਾਂਦਾ ਹੈ। ਮੋਬਾਈਲ ਅਤੇ ਲੈਪਟਾਪਾਂ ਦੀ ਰੌਸ਼ਨੀ ਦਿਮਾਗ ਨੂੰ ਐਕਟਿਵ ਰੱਖਦੀ ਹੈ, ਇਸ ਨਾਲ ਉਸ ਨੂੰ ਆਰਾਮ ਨਹੀਂ ਮਿਲ ਪਾਂਦਾ। ਲੰਬੇ ਸਮੇਂ ਲਈ ਧਿਆਨ ਕੇਂਦਰਿਤ ਰੱਖਣ ਨਾਲ ਮਾਨਸਿਕ ਥਕਾਵਟ, ਚਿੜਚਿੜਾਪਨ ਅਤੇ ਇਕਾਗਰਤਾ ਦੀ ਘਾਟ ਹੋ ਸਕਦੀ ਹੈ।

ਸਕ੍ਰੀਨਾਂ ‘ਤੇ ਤੇਜ਼ੀ ਨਾਲ ਬਦਲਦੀ ਜਾਣਕਾਰੀ ਦਿਮਾਗ ‘ਤੇ ਭਾਰ ਪਾਉਂਦੀ ਹੈ, ਜੋ ਸੋਚ ਅਤੇ ਸਮਝ ਨੂੰ ਪ੍ਰਭਾਵਿਤ ਕਰ ਸਕਦੀ ਹੈ। ਲੰਬੇ ਸਮੇਂ ਤੱਕ ਸਕ੍ਰੀਨ ‘ਤੇ ਦੇਖਣ ਦੀ ਆਦਤ ਨੀਂਦ ਦੇ ਪੈਟਰਨਾਂ ਨੂੰ ਵੀ ਵਿਗਾੜਦੀ ਹੈ, ਜੋ ਸਿੱਧੇ ਤੌਰ ‘ਤੇ ਦਿਮਾਗ ਦੇ ਕੰਮ ਨੂੰ ਪ੍ਰਭਾਵਿਤ ਕਰਦਾ ਹੈ। ਸਮੇਂ ਦੇ ਨਾਲ, ਇਹ ਆਦਤ ਯਾਦਦਾਸ਼ਤ, ਫੈਸਲਾ ਲੈਣ ਦੀ ਯੋਗਤਾ ਅਤੇ ਭਾਵਨਾਤਮਕ ਸੰਤੁਲਨ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਕੀ ਹਨ ਲੱਛਣ ?

ਸਕ੍ਰੀਨਾਂ ਨੂੰ ਬਹੁਤ ਜ਼ਿਆਦਾ ਦੇਖਣ ਨਾਲ ਦਿਮਾਗ ਨਾਲ ਸਬੰਧਤ ਕਈ ਲੱਛਣ ਹੋ ਸਕਦੇ ਹਨ। ਵਾਰ-ਵਾਰ ਸਿਰ ਦਰਦ, ਥਕਾਵਟ ਅਤੇ ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਲ ਆਮ ਲੱਛਣ ਹਨ। ਛੋਟੀਆਂ-ਛੋਟੀਆਂ ਗੱਲਾਂ ‘ਤੇ ਚਿੜਚਿੜਾਪਨ ਵਧ ਸਕਦਾ ਹੈ। ਯਾਦਦਾਸ਼ਤ ਕਮਜ਼ੋਰ ਹੋਣੀ ਸ਼ੁਰੂ ਹੋ ਸਕਦੀ ਹੈ, ਅਤੇ ਗਲਤੀਆਂ ਹੋਣ ਦੀ ਸੰਭਾਵਨਾ ਵੱਧ ਸਕਦੀ ਹੈ।

ਕੁਝ ਲੋਕਾਂ ਨੂੰ ਬੇਚੈਨੀ, ਚਿੰਤਾ, ਜਾਂ ਸੌਣ ਵਿੱਚ ਮੁਸ਼ਕਲ ਵੀ ਆ ਸਕਦੀ ਹੈ। ਲੰਬੇ ਸਮੇਂ ਤੱਕ ਸਕ੍ਰੀਨ ਦੇਖਣ ਤੋਂ ਬਾਅਦ ਦਿਮਾਗ ਭਾਰਾ ਮਹਿਸੂਸ ਹੋਣਾ ਜਾਂ ਸੋਚਣ ਵਿੱਚ ਹੌਲੀ ਹੋਣਾ ਵੀ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਦਿਮਾਗ ਨੂੰ ਅਰਾਮ ਦੀ ਲੋੜ ਹੈ।

ਕਿਵੇਂ ਰੋਕਿਆ ਜਾਵੇ?

ਦਿਮਾਗ ਨੂੰ ਸਿਹਤਮੰਦ ਬਣਾਈ ਰੱਖਣ ਲਈ, ਸਕ੍ਰੀਨ ਟਾਈਮ ਨੂੰ ਸੰਤੁਲਿਤ ਕਰਨਾ ਜਰੂਰੀ ਹੈ। ਆਪਣੀਆਂ ਅੱਖਾਂ ਅਤੇ ਦਿਮਾਗ ਨੂੰ ਆਰਾਮ ਦੇਣ ਲਈ ਹਰ 30 ਤੋਂ 40 ਮਿੰਟਾਂ ਵਿੱਚ ਇੱਕ ਛੋਟਾ ਜਿਹਾ ਬ੍ਰੇਕ ਲਓ। ਸੌਣ ਤੋਂ ਘੱਟੋ-ਘੱਟ ਇੱਕ ਘੰਟਾ ਪਹਿਲਾਂ ਆਪਣੇ ਮੋਬਾਈਲ ਫੋਨ ਜਾਂ ਲੈਪਟਾਪ ਦੀ ਵਰਤੋਂ ਕਰਨ ਤੋਂ ਬਚੋ।

ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਸਰੀਰਕ ਗਤੀਵਿਧੀ ਅਤੇ ਬਾਹਰੀ ਹਵਾ ਨੂੰ ਸ਼ਾਮਲ ਕਰੋ। ਪੜ੍ਹਾਈ ਜਾਂ ਕੰਮ ਦੇ ਵਿਚਕਾਰ ਡੂੰਘੇ ਸਾਹ ਲਓ ਅਤੇ ਪਾਣੀ ਪੀਂਦੇ ਰਹੋ। ਬੱਚਿਆਂ ਅਤੇ ਟੀਨੇਜਰ ਦੇ ਸਕ੍ਰੀਨ ਸਮੇਂ ਵੱਲ ਵਿਸ਼ੇਸ਼ ਧਿਆਨ ਦਿਓ। ਲੋੜੀਂਦਾ ਆਰਾਮ ਅਤੇ ਸੰਤੁਲਿਤ ਰੁਟੀਨ ਤੁਹਾਡੇ ਦਿਮਾਗ ਦੀ ਰੱਖਿਆ ਕਰਨ ਵਿੱਚ ਮਦਦ ਕਰਦਾ ਹੈ।

Follow Us
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ...
Womens Reservation Bill: "543 ਸੀਟਾਂ 'ਤੇ 33% ਰਾਖਵਾਂਕਰਨ ਦੇਣ ਵਿੱਚ ਕੀ ਸਮੱਸਿਆ?" CM ਮਾਨ ਦਾ BJP ਤੇ ਹਮਲਾ
Womens Reservation Bill:
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ...
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ...
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ...
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ...
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ...
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ...
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ...