Share Market Crash: ਚੀਨੀ ਵਾਇਰਸ ਦੀ ਐਂਟਰੀ ਨਾਲ ਕੰਬਿਆ ਸ਼ੇਅਰ ਬਾਜ਼ਾਰ,ਨਿਵੇਸ਼ਕਾਂ ਨੂੰ 11 ਲੱਖ ਕਰੋੜ ਦਾ ਨੁਕਸਾਨ
Share Market Update: ਚੀਨੀ ਵਾਇਰਸ ਤੋਂ ਇਲਾਵਾ ਸ਼ੇਅਰ ਬਾਜਾਰ ਵਿੱਚ ਗਿਰਾਵਟ ਦੇ ਕੁਝ ਹੋਰ ਵੱਡੇ ਕਾਰਨ ਵੀ ਮੰਨੇ ਜਾ ਰਹੇ ਹਨ। ਡਾਲਰ ਦੇ ਮੁਕਾਬਲੇ ਰੁਪਏ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਦੂਜੇ ਪਾਸੇ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਵਿਕਰੀ ਦਾ ਦੌਰ ਜਾਰੀ ਹੈ। ਸੋਮਵਾਰ ਨੂੰ ਏਸ਼ੀਆਈ ਬਾਜ਼ਾਰਾਂ 'ਚ ਵੀ 1.40 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ।
ਚੀਨ ਤੋਂ ਆਏ ਐਚਐਮਪੀਵੀ ਵਾਇਰਸ ਕਾਰਨ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। ਦਰਅਸਲ ਕਰਨਾਟਕ ‘ਚ ਦੋ ਅਤੇ ਗੁਜਰਾਤ ‘ਚ ਇਕ ਦੀ ਕੇਸ ਦੀ ਆਮਦ ਕਾਰਨ ਸ਼ੇਅਰ ਬਾਜ਼ਾਰ ‘ਚ ਕਾਫੀ ਹਫੜਾ-ਦਫੜੀ ਮਚ ਗਈ ਸੀ। ਬੰਬੇ ਸਟਾਕ ਐਕਸਚੇਂਜ ਅਤੇ ਨੈਸ਼ਨਲ ਸਟਾਕ ਐਕਸਚੇਂਜ ਦੇ ਸੂਚਕ ਅੰਕ ਡੇਢ ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਨਾਲ ਬੰਦ ਹੋਏ। ਟਾਟਾ ਸਟੀਲ ਤੋਂ ਲੈ ਕੇ ਇੰਫੋਸਿਸ ਤੱਕ 30 ‘ਚੋਂ 28 ਸ਼ੇਅਰ ਲਾਲ ਨਿਸ਼ਾਨ ‘ਤੇ ਬੰਦ ਹੋਏ। ਰਿਲਾਇੰਸ ਇੰਡਸਟਰੀਜ਼ ਅਤੇ HDFC ਬੈਂਕ ਦੇ ਸ਼ੇਅਰਾਂ ‘ਚ 2 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲੀ। ਇਸ ਗਿਰਾਵਟ ਕਾਰਨ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਨੂੰ 11 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ।
ਚੀਨੀ ਵਾਇਰਸ ਤੋਂ ਇਲਾਵਾ ਸ਼ੇਅਰ ਬਾਜ਼ਾਰ ‘ਚ ਗਿਰਾਵਟ ਦੇ ਕੁਝ ਹੋਰ ਵੱਡੇ ਕਾਰਨ ਵੀ ਮੰਨੇ ਜਾ ਰਹੇ ਹਨ। ਡਾਲਰ ਦੇ ਮੁਕਾਬਲੇ ਰੁਪਏ ‘ਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਦੂਜੇ ਪਾਸੇ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਵਿਕਰੀ ਦਾ ਦੌਰ ਜਾਰੀ ਹੈ। ਸੋਮਵਾਰ ਨੂੰ ਏਸ਼ੀਆਈ ਬਾਜ਼ਾਰਾਂ ‘ਚ ਵੀ 1.40 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਅੰਤ ਵਿੱਚ, ਬਜਟ ਅਤੇ ਫੇਡ ਪਾਲਿਸੀ ਦੇ ਨਾਲ-ਨਾਲ ਤਿਮਾਹੀ ਨਤੀਜਿਆਂ ਤੋਂ ਆਉਣ ਵਾਲੇ ਸੰਕੇਤਾਂ ਦੇ ਕਾਰਨ ਸਟਾਕ ਮਾਰਕੀਟ ਦਾ ਮੂਡ ਕੁਝ ਅਜਿਹਾ ਹੀ ਦੇਖਣ ਨੂੰ ਮਿਲ ਸਕਦਾ ਹੈ। ਉਂਝ ਪਿਛਲੇ ਦੋ ਕਾਰੋਬਾਰੀ ਸੈਸ਼ਨਾਂ ‘ਚ ਸੈਂਸੈਕਸ ਅਤੇ ਨਿਫਟੀ ‘ਚ ਦੋ ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਸੈਂਸੈਕਸ ਅਤੇ ਨਿਫਟੀ ‘ਚ ਵੱਡੀ ਗਿਰਾਵਟ
ਸੋਮਵਾਰ ਨੂੰ ਸ਼ੇਅਰ ਬਾਜ਼ਾਰ ‘ਚ ਡੇਢ ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ। ਬੰਬs ਸਟਾਕ ਐਕਸਚੇਂਜ ਦਾ ਮੁੱਖ ਸੂਚਕ ਅੰਕ ਸੈਂਸੈਕਸ 1,258.12 ਅੰਕਾਂ ਦੀ ਗਿਰਾਵਟ ਨਾਲ 77,964.99 ਅੰਕਾਂ ‘ਤੇ ਬੰਦ ਹੋਇਆ। ਸੈਂਸੈਕਸ ਜਿੱਥੇ 79,281.65 ਅੰਕਾਂ ‘ਤੇ ਖੁੱਲ੍ਹਿਆ, ਉੱਥੇ ਕਾਰੋਬਾਰੀ ਸੈਸ਼ਨ ਦੌਰਾਨ 1,441.49 ਅੰਕਾਂ ਦੀ ਗਿਰਾਵਟ ਦੇਖੀ ਗਈ ਅਤੇ ਸੈਂਸੈਕਸ 77,781.62 ਅੰਕ ਹੇਠਾਂ ਆ ਗਿਆ। ਹਾਲਾਂਕਿ ਪਿਛਲੇ ਦੋ ਦਿਨਾਂ ‘ਚ ਸੈਂਸੈਕਸ ‘ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਪਿਛਲੇ ਦੋ ਦਿਨਾਂ ਵਿੱਚ ਸੈਂਸੈਕਸ ਵਿੱਚ 1,978.72 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਨੈਸ਼ਨਲ ਸਟਾਕ ਐਕਸਚੇਂਜ ਦੇ ਮੁੱਖ ਸੂਚਕਾਂਕ ਨਿਫਟੀ ‘ਚ ਵੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸੋਮਵਾਰ ਨੂੰ ਨਿਫਟੀ 388.70 ਅੰਕਾਂ ਦੀ ਗਿਰਾਵਟ ਨਾਲ 23,616.05 ‘ਤੇ ਬੰਦ ਹੋਇਆ। ਉਂਝ ਕਾਰੋਬਾਰੀ ਸੈਸ਼ਨ ਦੌਰਾਨ ਨਿਫਟੀ 452.85 ਅੰਕ ਡਿੱਗ ਕੇ 23,551.90 ਅੰਕਾਂ ਦੇ ਹੇਠਲੇ ਪੱਧਰ ‘ਤੇ ਪਹੁੰਚ ਗਿਆ। ਹਾਲਾਂਕਿ ਪਿਛਲੇ ਦੋ ਦਿਨਾਂ ‘ਚ ਨਿਫਟੀ ‘ਚ 572.6 ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਕਿਹੜੇ ਸ਼ੇਅਰਾਂ’ਚ ਦਿਖੀ ਗਿਰਾਵਟ ਅਤੇ ਤੇਜੀ
ਇਸ ਵੱਡੀ ਗਿਰਾਵਟ ਦੇ ਵਿਚਕਾਰ ਕੁਝ ਸ਼ੇਅਰਾਂ ‘ਚ ਚੰਗੀ ਤੇਜ਼ੀ ਦੇਖਣ ਨੂੰ ਮਿਲੀ। ਅੰਕੜਿਆਂ ਮੁਤਾਬਕ ਅਪੋਲੋ ਹਸਪਤਾਲ ਦੇ ਸ਼ੇਅਰਾਂ ‘ਚ 1.94 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ। ਜਦੋਂ ਕਿ ਟਾਟਾ ਕੰਜ਼ਿਊਮਰ ਸ਼ੇਅਰਾਂ ‘ਚ 1.12 ਫੀਸਦੀ ਅਤੇ ਟਾਈਟਨ ਦੇ ਸ਼ੇਅਰਾਂ ‘ਚ 0.72 ਫੀਸਦੀ ਦਾ ਵਾਧਾ ਦੇਖਿਆ ਗਿਆ। ਐਚਸੀਐਲ ਟੈਕ ਅਤੇ ਆਈਸੀਆਈਸੀਆਈ ਬੈਂਕ ਦੇ ਸ਼ੇਅਰਾਂ ਵਿੱਚ ਮਾਮੂਲੀ ਵਾਧਾ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ
ਦੂਜੇ ਪਾਸੇ ਜੇਕਰ ਸ਼ੇਅਰਾਂ ‘ਚ ਗਿਰਾਵਟ ਦੀ ਗੱਲ ਕਰੀਏ ਤਾਂ NSE ‘ਤੇ ਟਾਟਾ ਸਟੀਲ ਦੇ ਸ਼ੇਅਰਾਂ ‘ਚ ਸਭ ਤੋਂ ਜ਼ਿਆਦਾ 4.60 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਟ੍ਰੇਂਟ ਦੇ ਸ਼ੇਅਰ 4.35 ਫੀਸਦੀ ਡਿੱਗ ਕੇ ਬੰਦ ਹੋਏ। ਬੀਪੀਸੀਐਲ ਅਤੇ ਐਨਟੀਪੀਸੀ ਦੇ ਸ਼ੇਅਰ 3.60 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਨਾਲ ਬੰਦ ਹੋਏ। ਜਦੋਂ ਕਿ ਅਡਾਨੀ ਇੰਟਰਪ੍ਰਾਈਜਿਜ਼ ਦੇ ਸ਼ੇਅਰ 3.61 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਏ।
ਨਿਵੇਸ਼ਕਾਂ ਨੂੰ ਵੱਡਾ ਨੁਕਸਾਨ
ਜੇਕਰ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਦੀ ਗੱਲ ਕਰੀਏ ਤਾਂ ਸੋਮਵਾਰ ਨੂੰ ਉਨ੍ਹਾਂ ਨੂੰ 11 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ। ਅੰਕੜਿਆਂ ਮੁਤਾਬਕ ਸ਼ੁੱਕਰਵਾਰ ਨੂੰ ਬੀਐਸਈ ਦਾ ਮਾਰਕੀਟ ਕੈਪ 4,49,78,130.12 ਕਰੋੜ ਰੁਪਏ ਸੀ। ਜੋ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਬੰਦ ਹੋਣ ਤੋਂ ਬਾਅਦ 4,38,79,406.58 ਕਰੋੜ ਰੁਪਏ ‘ਤੇ ਆ ਗਿਆ। ਇਸ ਦਾ ਮਤਲਬ ਹੈ ਕਿ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਨੂੰ ਦਿਨ ਭਰ 10,98,723.54 ਕਰੋੜ ਰੁਪਏ ਦਾ ਨੁਕਸਾਨ ਹੋਇਆ।