ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

HMPV ਵਾਇਰਸ ਦਾ ਕੀ ਹੈ ਇਲਾਜ ਤੇ ਕਿਵੇਂ ਕਰੀਏ ਮਰੀਜ਼ ਦੀ ਦੇਖਭਾਲ, ਜਾਣੋ ਹਰ ਛੋਟੀ-ਵੱਡੀ ਜਾਣਕਾਰੀ

Human Metapneumovirus (HMPV): ਚੀਨ ਤੋਂ ਬਾਅਦ ਹੁਣ ਭਾਰਤ ਵਿੱਚ ਵੀ HMPV ਵਾਇਰਸ ਦੇ ਤਿੰਨ ਮਾਮਲੇ ਦਰਜ ਕੀਤੇ ਗਏ ਹਨ। ਇਹ ਤਿੰਨੋਂ ਮਾਮਲੇ ਛੋਟੇ ਬੱਚਿਆਂ ਵਿੱਚ ਸਾਹਮਣੇ ਆਏ ਹਨ। ਇਸ ਵਾਇਰਸ ਨੂੰ ਲੈ ਕੇ ਲੋਕਾਂ ਦੇ ਮਨਾਂ 'ਚ ਕਈ ਸਵਾਲ ਉੱਠ ਰਹੇ ਹਨ। ਕੀ ਭਾਰਤ 'ਚ ਵੀ ਖਤਰਾ ਹੋਵੇਗਾ? ਮਾਹਿਰਾਂ ਤੋਂ ਜਾਣੇ ਅਜਿਹੇ ਕਈ ਸਵਾਲਾਂ ਦੇ ਜਵਾਬ ।

HMPV ਵਾਇਰਸ ਦਾ ਕੀ ਹੈ ਇਲਾਜ ਤੇ ਕਿਵੇਂ ਕਰੀਏ ਮਰੀਜ਼ ਦੀ ਦੇਖਭਾਲ,  ਜਾਣੋ ਹਰ ਛੋਟੀ-ਵੱਡੀ ਜਾਣਕਾਰੀ
HMPV ਵਾਇਰਸ ਦਾ ਕੀ ਹੈ ਇਲਾਜ ਤੇ ਕਿਵੇਂ ਕਰੀਏ ਮਰੀਜ਼ ਦੀ ਦੇਖਭਾਲ, ਜਾਣੋ….
Follow Us
tv9-punjabi
| Updated On: 06 Jan 2025 17:40 PM

ਚੀਨ ਵਿੱਚ HMPV ਵਾਇਰਸ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਚੀਨ ਵਿੱਚ ਇਸ ਵਾਇਰਸ ਨਾਲ ਵੱਡੀ ਗਿਣਤੀ ਵਿੱਚ ਬੱਚੇ ਸੰਕਰਮਿਤ ਹੋ ਰਹੇ ਹਨ। ਹਸਪਤਾਲਾਂ ਵਿੱਚ ਲੰਬੀਆਂ ਕਤਾਰਾਂ ਲੱਗਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਦੌਰਾਨ ਭਾਰਤ ਵਿੱਚ ਵੀ ਇਸ ਨਵੇਂ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ। ਅਹਿਮਦਾਬਾਦ ‘ਚ 2 ਮਹੀਨੇ ਦੇ ਬੱਚੇ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਅਜਿਹੇ ਵਿੱਚ ਅਸੀ ਤੁਹਾਨੂੰ ਇਸ ਬਿਮਾਰੀ ਦੇ ਲੱਛਣ ਅਤੇ ਇਸਦੇ ਇਲਾਜ ਬਾਰੇ ਵਿਸਥਾਰ ਨਾਲ ਜਾਣਕਾਰੀ ਦੇ ਦਿੰਦੇ ਹਾਂ

Human Metapneumovirus (HMPV) ਕੀ ਹੈ?

ਡਾਕਟਰ ਰੋਹਨ ਕ੍ਰਿਸ਼ਨਨ ਦੱਸਦੇ ਹਨ ਕਿ ਹਿਊਮਨ ਮੈਟਾਪਨੀਓਮੋਵਾਇਰਸ (HMPV) ਇੱਕ ਵਾਇਰਸ ਹੈ ਜੋ ਸਾਹ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ। ਇਹ RSV ਅਤੇ ਮੀਜ਼ਲਜ਼ ਵਾਇਰਸ ਦੇ ਸਮਾਨ ਸਮੂਹ ਦਾ ਵਾਇਰਸ ਹੈ। HMPV ਦੇ ਸ਼ੁਰੂਆਤੀ ਲੱਛਣ ਵੀ ਇਹਨਾਂ ਵਾਇਰਸਾਂ ਦੇ ਸਮਾਨ ਹਨ। ਇਸ ਵਿਚ ਬੱਚਿਆਂ ਨੂੰ ਖਾਂਸੀ, ਜ਼ੁਕਾਮ, ਬੁਖਾਰ ਅਤੇ ਗੰਭੀਰ ਮਾਮਲਿਆਂ ਵਿਚ ਸਾਹ ਲੈਣ ਵਿਚ ਤਕਲੀਫ ਹੋ ਸਕਦੀ ਹੈ। ਇਸ ਵਾਇਰਸ ਦੇ ਜ਼ਿਆਦਾਤਰ ਮਾਮਲੇ ਬੱਚਿਆਂ ਵਿੱਚ ਹੁੰਦੇ ਹਨ ਅਤੇ ਉਹ ਵੀ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਜ਼ਿਆਦਾ ਦੇਖੇ ਜਾਂਦੇ ਹਨ।

HMP ਕਿਵੇਂ ਫੈਲਦਾ ਹੈ?

HMPV ਕਿਸੇ ਅਜਿਹੇ ਵਿਅਕਤੀ ਨਾਲ ਸਿੱਧੇ ਸੰਪਰਕ ਦੁਆਰਾ ਜਾਂ ਵਾਇਰਸ ਨਾਲ ਦੂਸ਼ਿਤ ਵਸਤੂਆਂ ਨੂੰ ਛੂਹਣ ਦੁਆਰਾ ਫੈਲਦਾ ਹੈ। ਉਦਾਹਰਨ ਲਈ, ਕਿਸੇ ਲਾਗ ਵਾਲੇ ਵਿਅਕਤੀ ਦੇ ਖੰਘਣ ਅਤੇ ਛਿੱਕਣ ਨਾਲ, ਸੰਕਰਮਿਤ ਵਿਅਕਤੀ ਜਾਂ ਬੱਚੇ ਨਾਲ ਹੱਥ ਮਿਲਾਉਣਾ, ਜੱਫੀ ਪਾਉਣਾ ਆਦਿ। ਇਸ ਤੋਂ ਇਲਾਵਾ ਇਹ ਵਾਇਰਸ ਦਰਵਾਜ਼ੇ ਦੇ ਹੈਂਡਲ, ਕੀਬੋਰਡ ਜਾਂ ਖਿਡੌਣਿਆਂ ਵਰਗੀਆਂ ਸਤ੍ਹਾ ਜਾਂ ਵਸਤੂਆਂ ਨੂੰ ਛੂਹਣ ਨਾਲ ਵੀ ਫੈਲ ਸਕਦਾ ਹੈ। ਜੇਕਰ ਵਾਇਰਸ ਇਨ੍ਹਾਂ ਸਤਹਾਂ ‘ਤੇ ਮੌਜੂਦ ਹੈ ਅਤੇ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਛੂਹਦੇ ਹੋ ਅਤੇ ਆਪਣੇ ਮੂੰਹ ਜਾਂ ਨੱਕ ‘ਤੇ ਹੱਥ ਰੱਖਦੇ ਹੋ, ਤਾਂ ਵਾਇਰਸ ਸਰੀਰ ਵਿਚ ਦਾਖਲ ਹੋ ਸਕਦਾ ਹੈ।

ਇਸ ਵਾਇਰਸ ਦੀ ਜਾਂਚ ਕਿਵੇਂ ਕੀਤੀ ਜਾਂਦੀ ਹੈ?

ਆਮ ਤੌਰ ‘ਤੇ, HMPV ਟੈਸਟ ਤੁਹਾਡੇ ਲੱਛਣਾਂ ਅਤੇ ਮੈਡੀਕਲ ਹਿਸਟਰੀ ਦੇ ਆਧਾਰ ‘ਤੇ ਕੀਤਾ ਜਾਂਦਾ ਹੈ। ਇਸ ਦੇ ਲਈ ਨੱਕ ਜਾਂ ਗਲੇ ਤੋਂ ਨਮੂਨਾ ਲਿਆ ਜਾਂਦਾ ਹੈ। ਨਮੂਨੇ ਲੈਣ ਲਈ ਇੱਕ ਨਰਮ ਟਿਪ ਸਟਿੱਕ (ਸਵਾਬ) ਦੀ ਵਰਤੋਂ ਕੀਤੀ ਜਾ ਸਕਦੀ ਹੈ (ਜਿਵੇਂ ਕਿ ਵਾਇਰਸ ਦਾ ਨਮੂਨਾ ਲੈਣ ਤੋਂ ਬਾਅਦ, ਇਸਨੂੰ ਟੈਸਟ ਲਈ ਲੈਬ ਵਿੱਚ ਭੇਜਿਆ ਜਾਂਦਾ ਹੈ।

ਕੀ ਕੋਵਿਡ ਜਿੰਨਾ ਖਤਰਨਾਕ ਹੈ ਇਹ ਵਾਇਰਸ ?

ਕੋਵਿਡ ਅਤੇ ਐਚਐਮਪੀਵੀ ਦੋਵੇਂ ਸਾਹ ਦੀਆਂ ਸਮੱਸਿਆਵਾਂ ਦਾ ਕਾਰਨ ਬਣਦੇ ਹਨ, ਪਰ ਐਚਐਮਪੀਵੀ ਇੱਕ ਪੁਰਾਣਾ ਵਾਇਰਸ ਹੈ ਅਤੇ ਇਸ ਦੇ ਕੇਸ ਪਹਿਲਾਂ ਵੀ ਸਾਹਮਣੇ ਆਏ ਹਨ। ਇਹ ਕੋਵਿਡ ਜਿੰਨਾ ਖ਼ਤਰਨਾਕ ਨਹੀਂ ਹੈ, ਪਰ ਫਿਰ ਵੀ ਚੌਕਸ ਰਹਿਣ ਅਤੇ ਸਾਵਧਾਨੀਆਂ ਵਰਤਣ ਦੀ ਲੋੜ ਹੈ।

HMPV ਤੋਂ ਕਿਵੇਂ ਕਰੀਏ ਬਚਾਅ

  • ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਵਾਰ-ਵਾਰ ਧੋਵੋ।
  • ਜਦੋਂ ਤੁਸੀਂ ਛਿੱਕ ਮਾਰਦੇ ਜਾਂ ਖੰਘਦੇ ਹੋ ਤਾਂ ਆਪਣਾ ਨੱਕ ਅਤੇ ਮੂੰਹ ਢੱਕੋ – ਆਪਣੀ ਕੂਹਣੀ ਨਾਲ, ਆਪਣੇ ਨੰਗੇ ਹੱਥ ਨਾਲ ਨਹੀਂ
  • ਜੇ ਤੁਸੀਂ ਬਿਮਾਰ ਹੋ ਅਤੇ ਦੂਜਿਆਂ ਦੇ ਆਲੇ-ਦੁਆਲੇ ਰਹਿਣ ਤੋਂ ਬਚ ਨਹੀਂ ਸਕਦੇ ਤਾਂ ਮਾਸਕ ਪਹਿਨਣ ਬਾਰੇ ਸੋਚੋ
  • ਆਪਣੇ ਚਿਹਰੇ, ਅੱਖਾਂ, ਨੱਕ ਅਤੇ ਮੂੰਹ ਨੂੰ ਛੂਹਣ ਤੋਂ ਬਚੋ

HMPV ਦੇ ਗੰਭੀਰ ਲੱਛਣ ਕੀ ਹਨ?

ਡਾ. ਰੋਹਨ ਦੱਸਦੇ ਹਨ ਕਿ ਜੇਕਰ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਤੇਜ਼ ਬੁਖਾਰ (103 ਡਿਗਰੀ ਫਾਰਨਹੀਟ/40 ਡਿਗਰੀ ਸੈਲਸੀਅਸ ਤੋਂ ਵੱਧ), ਸਾਹ ਲੈਣ ਵਿੱਚ ਮੁਸ਼ਕਲ, ਚਮੜੀ, ਬੁੱਲ੍ਹਾਂ ਜਾਂ ਨਹੁੰਆਂ ਦਾ ਨੀਲਾ ਰੰਗ (ਸਾਇਨੋਸਿਸ) ਵਰਗੇ ਲੱਛਣਾਂ ਦਾ ਅਨੁਭਵ ਹੋ ਰਿਹਾ ਹੈ, ਤਾਂ ਤੁਰੰਤ ਹਸਪਤਾਲ ਜਾਓ।

HMPV ਵਾਇਰਸ ਦੇ ਹੋਰ ਲੱਛਣ

ਕਰੋਨਾ ਵਰਗੇ ਲੱਛਣ
ਤੇਜ਼ ਬੁਖਾਰ ਅਤੇ ਖੰਘ
ਸਾਹ ਦੀ ਤਕਲੀਫ਼
ਫੇਫੜੇ ਦੀ ਲਾਗ
ਨੱਕ ਬੰਦ ਹੋਣਾ
ਗਲੇ ਵਿੱਚ ਘਰਘਰਾਹਟ
ਸੰਪਰਕ ਚ ਆਉਣ ਨਾਲ ਫੈਲਦਾ ਹੈ

ਚੀਨ ਵਿੱਚ ਬਹੁਤ ਤੇਜ਼ੀ ਨਾਲ ਫੈਲ ਰਿਹਾ ਵਾਇਰਸ

ਚੀਨ ਵਿੱਚ HMPV ਵਾਇਰਸ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਦੇ ਫੈਲਣ ਦੇ ਮੱਦੇਨਜ਼ਰ ਚੀਨ ਦੇ ਕਈ ਰਾਜਾਂ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਚੀਨ ਦੇ ਕਈ ਖੇਤਰਾਂ ਵਿੱਚ ਸਥਿਤੀ ਵਿਗੜ ਗਈ ਹੈ। ਚੀਨ ਵਿੱਚ ਇੱਕ ਵਾਰ ਫਿਰ ਮਾਸਕ ਦਾ ਦੌਰ ਵਾਪਸ ਆ ਗਿਆ ਹੈ। ਹਜ਼ਾਰਾਂ ਲੋਕ ਇਸ ਵਾਇਰਸ ਦਾ ਸ਼ਿਕਾਰ ਹਨ। ਬਜ਼ੁਰਗਾਂ ਅਤੇ ਬੱਚਿਆਂ ਵਿੱਚ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਹੀ ਹੈ। ਹਸਪਤਾਲਾਂ ਦੇ ਬਾਹਰ ਮਰੀਜ਼ਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਚਾਈਲਡ ਵਾਰਡ ਵਿੱਚ ਸਭ ਤੋਂ ਵੱਧ ਮਰੀਜ਼ ਹਨ।

ਚੀਨ ਦੇ ਹਾਲਾਤ ‘ਤੇ ਭਾਰਤ ਦੀ ਨਜ਼ਰ

ਚੀਨ ਦੀ ਸਥਿਤੀ ‘ਤੇ ਭਾਰਤ ਨਜ਼ਰ ਰੱਖ ਰਿਹਾ ਹੈ। ਭਾਰਤ ਸਰਕਾਰ ਵੀ ਇਸ ਵਾਇਰਸ ਨੂੰ ਲੈ ਕੇ ਚੌਕਸ ਹੋ ਗਈ ਹੈ। ਸਰਕਾਰ ਨੇ HMPV ਨੂੰ ਲੈ ਕੇ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਸਰਕਾਰ ਨੇ ਸਾਹ ਸਬੰਧੀ ਲੱਛਣਾਂ ਅਤੇ ਇਨਫਲੂਐਂਜ਼ਾ ਦੇ ਮਾਮਲਿਆਂ ਦੀ ਨੇੜਿਓਂ ਨਿਗਰਾਨੀ ਕਰਨ ਲਈ ਨਿਰਦੇਸ਼ ਦਿੱਤੇ ਹਨ। ਸਰਕਾਰ ਨੇ ਕਿਹਾ ਕਿ ਐਮਪੀਵੀ ਕੇਸਾਂ ਦੀ ਜਾਂਚ ਕਰਨ ਵਾਲੀਆਂ ਲੈਬਾਂ ਦੀ ਗਿਣਤੀ ਵਧਾਈ ਜਾਵੇਗੀ, ICMR ਸਾਲ ਭਰ ਵਿੱਚ HMPV ਵਾਇਰਸ ਦੇ ਰੁਝਾਨਾਂ ਦੀ ਨਿਗਰਾਨੀ ਕਰੇਗੀ।

ਭਾਰਤ ਸਰਕਾਰ ਨੇ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਨੂੰ ਨਿਗਰਾਨੀ ਰੱਖਣ ਲਈ ਕਿਹਾ ਹੈ। ਇਸ ਤੋਂ ਇਲਾਵਾ ਭਾਰਤ ਨੇ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੂੰ ਵੀ ਤਾਜ਼ਾ ਅਪਡੇਟ ਸ਼ੇਅਰ ਕਰਨ ਲਈ ਕਿਹਾ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹ ਸਾਹ ਦੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਤਰਨਤਾਰਨ 'ਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ, ਨਜਾਇਜ਼ ਹਥਿਆਰ ਬਰਾਮਦ
ਤਰਨਤਾਰਨ 'ਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ, ਨਜਾਇਜ਼ ਹਥਿਆਰ ਬਰਾਮਦ...
ਰਮੇਸ਼ ਬਿਧੂੜੀ ਦੇ ਬਿਆਨ 'ਤੇ ਰੋ ਪਏ ਦਿੱਲੀ CM ਆਤਿਸ਼ੀ
ਰਮੇਸ਼ ਬਿਧੂੜੀ ਦੇ ਬਿਆਨ 'ਤੇ ਰੋ ਪਏ ਦਿੱਲੀ CM ਆਤਿਸ਼ੀ...
ਵਿਜੇ ਸਾਂਪਲਾ ਦਾ ਵੱਡਾ ਦਾਅਵਾ - 'ਦਿੱਲੀ 'ਚ ਪੂਰੇ ਬਹੁਮਤ ਨਾਲ ਬਣੇਗੀ ਭਾਜਪਾ ਸਰਕਾਰ
ਵਿਜੇ ਸਾਂਪਲਾ ਦਾ ਵੱਡਾ ਦਾਅਵਾ - 'ਦਿੱਲੀ 'ਚ ਪੂਰੇ ਬਹੁਮਤ ਨਾਲ ਬਣੇਗੀ ਭਾਜਪਾ ਸਰਕਾਰ...
ਇੱਕ ਸ਼ਖਸ ਜਿਹੜਾ ਵਾਰ-ਵਾਰ ਬੰਦ ਕਰ ਦਿੰਦਾ ਹੈ ਸ਼ਿਮਲਾ-ਧਰਮਸ਼ਾਲਾ ਹਾਈਵੇਅ, ਜਾਣੋ ਬਗਾਵਤ ਦਾ ਕੀ ਹੈ ਕਾਰਨ!
ਇੱਕ ਸ਼ਖਸ ਜਿਹੜਾ ਵਾਰ-ਵਾਰ ਬੰਦ ਕਰ ਦਿੰਦਾ ਹੈ ਸ਼ਿਮਲਾ-ਧਰਮਸ਼ਾਲਾ ਹਾਈਵੇਅ, ਜਾਣੋ ਬਗਾਵਤ ਦਾ ਕੀ ਹੈ ਕਾਰਨ!...
ਕਸ਼ਮੀਰ ਦਾ ਨਾਂ ਕਸ਼ਿਅਪ ਦੇ ਨਾਂ ਤੇ ਹੋ ਸਕਦਾ ਹੈ, ਅਸੀਂ ਜੋ ਗਵਾਇਆ, ਉਹ ਵਾਪਸ ਲਵਾਂਗੇ : ਅਮਿਤ ਸ਼ਾਹ
ਕਸ਼ਮੀਰ ਦਾ ਨਾਂ ਕਸ਼ਿਅਪ ਦੇ ਨਾਂ ਤੇ ਹੋ ਸਕਦਾ ਹੈ, ਅਸੀਂ ਜੋ ਗਵਾਇਆ, ਉਹ ਵਾਪਸ ਲਵਾਂਗੇ : ਅਮਿਤ ਸ਼ਾਹ...
PM ਮੋਦੀ ਨੇ ਗਾਇਕ ਦਿਲਜੀਤ ਦੋਸਾਂਝ ਨਾਲ ਕੀਤੀ ਮੁਲਾਕਾਤ, ਕਿਹਾ ਨਵੇਂ ਸਾਲ ਦੀ ਸ਼ਾਨਦਾਰ ਸ਼ੁਰੂਆਤ
PM ਮੋਦੀ ਨੇ ਗਾਇਕ ਦਿਲਜੀਤ ਦੋਸਾਂਝ ਨਾਲ ਕੀਤੀ ਮੁਲਾਕਾਤ, ਕਿਹਾ ਨਵੇਂ ਸਾਲ ਦੀ ਸ਼ਾਨਦਾਰ ਸ਼ੁਰੂਆਤ...
ਇਹਨਾਂ ਖਿਡਾਰੀਆਂ ਨੂੰ ਮਿਲੇਗਾ ਖੇਡ ਰਤਨ ਪੁਰਸਕਾਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਕੀਤਾ ਐਲਾਨ
ਇਹਨਾਂ ਖਿਡਾਰੀਆਂ ਨੂੰ ਮਿਲੇਗਾ ਖੇਡ ਰਤਨ ਪੁਰਸਕਾਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਕੀਤਾ ਐਲਾਨ...
ਨਵੇਂ ਸਾਲ ਦੇ ਜਸ਼ਨ 'ਚ ਡੁੱਬਿਆ ਪੰਜਾਬ, ਜਾਣੋ ਕੀ ਬੋਲੇ ਲੋਕ?
ਨਵੇਂ ਸਾਲ ਦੇ ਜਸ਼ਨ 'ਚ ਡੁੱਬਿਆ ਪੰਜਾਬ, ਜਾਣੋ ਕੀ ਬੋਲੇ ਲੋਕ?...
ਇਸ ਸ਼ਰਤ 'ਤੇ ਮਰਨ ਵਰਤ ਖ਼ਤਮ ਕਰਨਗੇ ਡੱਲੇਵਾਲ, ਖ਼ਰਾਬ ਹੋ ਰਹੀ ਸਿਹਤ
ਇਸ ਸ਼ਰਤ 'ਤੇ ਮਰਨ ਵਰਤ ਖ਼ਤਮ ਕਰਨਗੇ ਡੱਲੇਵਾਲ, ਖ਼ਰਾਬ ਹੋ ਰਹੀ ਸਿਹਤ...