0
2004 ਵਿੱਚ "ਜ਼ੀ ਨਿਊਜ਼" ਨਾਲ ਪੱਤਰਕਾਰੀ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ, “ਟੋਟਲ ਟੀਵੀ”, “ਨਿਊਜ਼24″, “ਇੰਡੀਆ ਟੀਵੀ”, ਫਿਰ “ਰਾਜਸਥਾਨ ਪੱਤਰਿਕਾ” ਅਖਬਾਰ ਅਤੇ ਫਿਰ ਟੀਵੀ 9 ਭਾਰਤਵਰਸ਼ ਨਾਲ ਜੁੜ ਗਏ।
Emergency Landing: ਛੱਤੀਸਗੜ੍ਹ ਦੇ ਰਾਏਪੁਰ ਵਿੱਚ ਇੰਡੀਗੋ ਦੀ ਇੱਕ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਨਾਗਪੁਰ ਤੋਂ ਕੋਲਕਾਤਾ ਜਾ ਰਹੀ ਇਸ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਹਵਾਈ ਅੱਡੇ 'ਤੇ ਸੁਰੱਖਿਆ ਸਖਤ ਕਰ ਦਿੱਤੀ ਗਈ ਅਤੇ ਬੰਬ ਸਕੁਐਡ ਨੂੰ ਬੁਲਾਇਆ ਗਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Air India Decision on Halal Food: ਭੋਜਨ ਵਿਵਾਦ ਨੂੰ ਲੈ ਕੇ ਏਅਰ ਇੰਡੀਆ ਨੇ ਵੱਡਾ ਫੈਸਲਾ ਲਿਆ ਹੈ। ਟਾਟਾ ਗਰੁੱਪ ਦੀ ਮਲਕੀਅਤ ਵਾਲੀ ਕੰਪਨੀ ਨੇ ਕਿਹਾ ਕਿ ਉਹ ਹੁਣ ਉਡਾਣਾਂ ਦੌਰਾਨ ਹਿੰਦੂਆਂ ਅਤੇ ਸਿੱਖਾਂ ਨੂੰ 'ਹਲਾਲ' ਭੋਜਨ ਨਹੀਂ ਪਰੋਸੇਗੀ। ਦਰਅਸਲ, ਕੁਝ ਦਿਨ ਪਹਿਲਾਂ ਕਾਂਗਰਸ ਦੇ ਸਾਂਸਦ ਮਨਿਕਮ ਟੈਗੋਰ ਨੇ ਏਅਰ ਇੰਡੀਆ ਵੱਲੋਂ ਭੋਜਨ ਨੂੰ ਧਰਮ ਦੇ ਆਧਾਰ 'ਤੇ ਲੇਬਲ ਕਰਨ 'ਤੇ ਚਿੰਤਾ ਪ੍ਰਗਟਾਈ ਸੀ।
Cancer Treatment Will Become Cheaper: ਦੀਵਾਲੀ ਤੋਂ ਠੀਕ ਪਹਿਲਾਂ ਸਰਕਾਰ ਨੇ ਕੈਂਸਰ ਦੇ ਮਰੀਜ਼ਾਂ ਨੂੰ ਵੱਡੀ ਰਾਹਤ ਦਿੱਤੀ ਹੈ। ਬ੍ਰੈਸਟ ਅਤੇ ਲੰਗ ਕੈਂਸਰ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਤਿੰਨ ਪ੍ਰਮੁੱਖ ਦਵਾਈਆਂ ਦੀਆਂ ਕੀਮਤਾਂ ਦੇ ਰੇਟ ਘੱਟ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਵਿੱਤ ਮੰਤਰਾਲੇ ਦੇ ਮਾਲ ਵਿਭਾਗ ਨੇ ਇਸ ਸਾਲ 23 ਜੁਲਾਈ ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਤਿੰਨ ਦਵਾਈਆਂ 'ਤੇ ਕਸਟਮ ਡਿਊਟੀ ਘਟਾ ਕੇ ਜ਼ੀਰੋ ਕਰ ਦਿੱਤੀ ਸੀ। ਪੜ੍ਹੋ ਇਹ ਖਬਰ...
Monkeypox Virus: ਭਾਰਤ ਵਿੱਚ ਮੰਕੀਪੌਕਸ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਇਹ ਮਰੀਜ਼ ਮੰਕੀਪੌਕਸ ਦੇ ਗ੍ਰੇਡ ਵਨ ਬੀ ਵਾਇਰਸ ਤੋਂ ਪੀੜਤ ਹੈ। ਮਰੀਜ਼ ਹਾਲ ਹੀ ਵਿੱਚ ਯੂਏਈ ਦੀ ਯਾਤਰਾ ਕਰਕੇ ਭਾਰਤ ਪਰਤਿਆ ਸੀ। ਸ਼ੁਰੂਆਤੀ ਲੱਛਣ ਮਿਲਣ ਤੋਂ ਬਾਅਦ ਜਦੋਂ ਉਸ ਦਾ ਟੈਸਟ ਕਰਵਾਇਆ ਗਿਆ ਤਾਂ ਵਾਇਰਸ ਦੀ ਪੁਸ਼ਟੀ ਹੋਈ।
Train Derail Plan Failed: ਰਾਮਪੁਰ 'ਚ ਉੱਤਰਾਖੰਡ ਬਾਰਡਰ ਨਾਲ ਲੱਗਦੀ ਕਾਲੋਨੀ ਦੇ ਪਿੱਛੇ ਤੋਂ ਲੰਘਦੀ ਰੇਲਵੇ ਲਾਈਨ 'ਤੇ ਇਕ ਪੁਰਾਣਾ ਟੈਲੀਕਾਮ ਖੰਭਾ ਲੱਗਾ ਰੱਖਿਆ ਹੋਇਆ ਸੀ, ਇਸੇ ਦੌਰਾਨ ਉਥੋਂ ਦੇਹਰਾਦੂਨ (ਦੂਨ) ਐਕਸਪ੍ਰੈੱਸ ਲੰਘ ਰਹੀ ਸੀ। ਟਰੇਨ ਦੇ ਲੋਕੋ ਪਾਇਲਟ ਨੇ ਐਮਰਜੈਂਸੀ ਬ੍ਰੇਕ ਲਗਾ ਕੇ ਵੱਡਾ ਹਾਦਸਾ ਹੋਣ ਤੋਂ ਟਾਲ ਦਿੱਤਾ।
Sitaram Yechury: ਸੀਪੀਆਈ (ਐਮ) ਨੇਤਾ ਸੀਤਾਰਾਮ ਯੇਚੁਰੀ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ। ਯੇਚੁਰੀ ਲੰਬੇ ਸਮੇਂ ਤੋਂ ਬੀਮਾਰ ਸਨ। ਉਨ੍ਹਾਂ ਦਾ ਦਿੱਲੀ ਏਮਜ਼ 'ਚ ਇਲਾਜ ਚੱਲ ਰਿਹਾ ਸੀ। ਐਕਊਟ ਟਰੈਕਟ ਇੰਫੈਕਸ਼ਨ ਦੀ ਗੰਭੀਰ ਬੀਮਾਰੀ ਤੋਂ ਪੀੜਤ ਸੀ। ਉਨ੍ਹਾਂ ਨੂੰ 19 ਅਗਸਤ ਨੂੰ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ।
Stone Pelting on Vande Bharat Train: ਬਿਹਾਰ 'ਚ ਵੰਦੇ ਭਾਰਤ ਟਰਾਇਲ ਟਰੇਨ 'ਤੇ ਪਥਰਾਅ ਦੀ ਘਟਨਾ ਸਾਹਮਣੇ ਆਈ ਹੈ। ਟਰੇਨ ਜਮਸ਼ੇਦਪੁਰ ਟਾਟਾ ਤੋਂ ਗੋਮੋ ਨੇਤਾਜੀ ਸੁਭਾਸ਼ ਚੰਦਰ ਬੋਸ ਜੰਕਸ਼ਨ ਰਾਹੀਂ ਗਯਾ ਵੱਲ ਆ ਰਹੀ ਸੀ। ਇਸ ਦੌਰਾਨ ਸ਼ਰਾਰਤੀ ਅਨਸਰਾਂ ਨੇ ਬੰਧੂਆ ਅਤੇ ਤਨਕੁੱਪਾ ਸਟੇਸ਼ਨਾਂ ਵਿਚਕਾਰ ਪਥਰਾਅ ਸ਼ੁਰੂ ਕਰ ਦਿੱਤਾ।
Monkeypox First Case in India: ਦੇਸ਼ 'ਚ ਮੰਕੀਪੌਕਸ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਹੈ। ਸ਼ੱਕੀ ਮਰੀਜ਼ ਨੂੰ ਇੱਕ ਦਿਨ ਪਹਿਲਾਂ ਹਸਪਤਾਲ ਵਿੱਚ ਆਇਸੋਲੇਟ ਕੀਤਾ ਗਿਆ ਸੀ। ਉਸ ਦੇ ਨਮੂਨੇ ਦੀ ਜਾਂਚ ਤੋਂ ਬਾਅਦ ਐਮਪੌਕਸ ਵਾਇਰਸ ਦੀ ਪੁਸ਼ਟੀ ਹੋਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਇਸ ਸਬੰਧੀ ਪੈਨਿਕ ਨਾ ਹੋਣ ਦੀ ਸਲਾਹ ਦਿੱਤੀ ਹੈ।
Vinesh Phogat & Bajrang Punia: ਭਾਰਤੀ ਰੇਲਵੇ ਨੇ ਸੋਮਵਾਰ ਨੂੰ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਦੇ ਅਸਤੀਫੇ ਸਵੀਕਾਰ ਕਰ ਲਏ ਹਨ। ਵਿਨੇਸ਼ ਫੋਗਾਟ ਦਾ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ। ਹੁਣ ਉਨ੍ਹਾਂ ਲਈ ਚੋਣ ਲੜਨ ਦਾ ਰਾਹ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ। ਜੇਕਰ ਉਨ੍ਹਾਂ ਦਾ ਅਸਤੀਫਾ ਸਵੀਕਾਰ ਨਾ ਕੀਤਾ ਗਿਆ ਹੁੰਦਾ ਤਾਂ ਵਿਨੇਸ਼ ਫੋਗਾਟ ਚੋਣ ਮੈਦਾਨ 'ਚ ਉਤਰਣ ਨਾਲ ਸੰਕਟ ਪੈਦਾ ਹੋ ਸਕਦਾ ਸੀ।
ਕੋਲਕਾਤਾ ਵਿੱਚ ਇੱਕ ਸਿਖਿਆਰਥੀ ਡਾਕਟਰ ਨਾਲ ਹੋਈ ਦਰਿੰਦਗੀ ਦੇ ਵਿਰੋਧ ਵਿੱਚ ਅੱਜ ਦਿੱਲੀ ਦੇ ਵੱਡੇ ਹਸਪਤਾਲਾਂ ਵਿੱਚ ਰੈਜ਼ੀਡੈਂਟ ਡਾਕਟਰ ਹੜਤਾਲ ਤੇ ਹਨ। ਇਨ੍ਹਾਂ ਡਾਕਟਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਏਮਜ਼ ਸਮੇਤ ਦਿੱਲੀ ਦੇ ਕਈ ਸਰਕਾਰੀ ਹਸਪਤਾਲਾਂ ਵਿੱਚ ਓਪੀਡੀ, ਓਟੀ ਅਤੇ ਵਾਰਡ ਸੇਵਾਵਾਂ ਵਿੱਚ ਵਿਘਨ ਪਿਆ ਹੈ, ਜਿਸ ਕਾਰਨ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਕੇਂਦਰ ਸਰਕਾਰ ਨੇ ਨਵਾਂ ਹੁਕਮ ਜਾਰੀ ਕੀਤਾ ਹੈ। ਇਸ ਅਨੁਸਾਰ ਜਿਨ੍ਹਾਂ ਦਵਾਈਆਂ ਦਾ ਕਲੀਨਿਕਲ ਟਰਾਇਲ ਵਿਦੇਸ਼ਾਂ ਵਿੱਚ ਪੂਰਾ ਹੋ ਚੁੱਕਾ ਹੈ, ਭਾਰਤ ਵਿੱਚ ਉਨ੍ਹਾਂ ਦੇ ਟਰਾਇਲ ਕਰਨ ਦੀ ਕੋਈ ਲੋੜ ਨਹੀਂ ਹੈ। ਅਜਿਹੀਆਂ ਦਵਾਈਆਂ ਦੀ ਵਰਤੋਂ ਵਿਦੇਸ਼ੀ ਟਰਾਇਲ ਰਿਪੋਰਟਾਂ ਦੇ ਆਧਾਰ 'ਤੇ ਹੀ ਕੀਤੀ ਜਾਵੇਗੀ।
Neet UG Seat Detail: ਕੇਂਦਰੀ ਸਿਹਤ ਮੰਤਰਾਲੇ ਨੇ NEET ਕਾਉਂਸਲਿੰਗ ਵਿੱਚ ਹਿੱਸਾ ਲੈਣ ਵਾਲੀਆਂ ਸੰਸਥਾਵਾਂ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਵਿੱਚ ਸਾਰਿਆਂ ਤੋਂ ਸੀਟਾਂ ਬਾਰੇ ਜਾਣਕਾਰੀ ਮੰਗੀ ਗਈ ਹੈ। ਕਾਲਜਾਂ ਨੂੰ ਇਨ੍ਹਾਂ ਵੇਰਵਿਆਂ ਨੂੰ ਪੋਰਟਲ 'ਤੇ ਅਪਡੇਟ ਕਰਨਾ ਹੋਵੇਗਾ।