AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਸ਼ਹੀਦ ਦਾ ਪੋਤਾ ਤੁਹਾਡੇ ਨਾਲ ਤਾਂ ਠੀਕ, ਪਰ ਹੁਣ ਅਜਿਹੇ ਸ਼ਬਦ… ਰਾਹੁਲ ਗਾਂਧੀ ਨਾਲ ਵਿਵਾਦ ਤੋਂ ਬਾਅਦ ਬੋਲੇ ਬਿੱਟੂ

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ, "ਜਿੰਨਾ ਚਿਰ ਮੈਂ ਉਨ੍ਹਾਂ ਨਾਲ ਸੀ, ਠੀਕ ਸੀ, ਪਰ ਹੁਣ ਜਦੋਂ ਮੈਂ ਭਾਜਪਾ ਵਿੱਚ ਹਾਂ, ਉਹ ਮੈਨੂੰ ਇਸ ਤਰ੍ਹਾਂ ਸੰਬੋਧਨ ਕਰ ਰਹੇ ਹਨ।" ਬਿੱਟੂ ਨੇ ਕਿਹਾ ਕਿ ਗਾਂਧੀ ਪਰਿਵਾਰ ਦੇਸ਼ ਦਾ ਦੁਸ਼ਮਣ ਹੈ।

ਸ਼ਹੀਦ ਦਾ ਪੋਤਾ ਤੁਹਾਡੇ ਨਾਲ ਤਾਂ ਠੀਕ, ਪਰ ਹੁਣ ਅਜਿਹੇ ਸ਼ਬਦ... ਰਾਹੁਲ ਗਾਂਧੀ ਨਾਲ ਵਿਵਾਦ ਤੋਂ ਬਾਅਦ ਬੋਲੇ ਬਿੱਟੂ
ਰਵਨੀਦ ਸਿੰਘ ਬਿੱਟੂ, ਕੇਂਦਰੀ ਰਾਜ ਮੰਤਰੀ
kumar-kundan
| Updated On: 04 Feb 2026 14:38 PM IST
Share

ਅੱਜ, ਬੁੱਧਵਾਰ ਨੂੰ ਸੰਸਦ ਕੰਪਲੈਕਸ ‘ਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ‘ਚ ਵਿਵਾਦ ਹੋ ਗਿਆ। ਰਾਹੁਲ ਨੇ ਬਿੱਟੂ ਨੂੰ ਗੱਦਾਰ ਦੋਸਤ ਕਿਹਾ, ਜਿਸ ਦਾ ਕੇਂਦਰੀ ਮੰਤਰੀ ਨੇ ਜਵਾਬ ਦਿੱਤਾ। ਉਨ੍ਹਾਂ ਨੇ ਰਾਹੁਲ ਨੂੰ ਦੇਸ਼ ਦਾ ਦੁਸ਼ਮਣ ਕਿਹਾ। ਇਸ ਪੂਰੇ ਵਿਵਾਦ ਤੋਂ ਬਾਅਦ, ਰਵਨੀਤ ਸਿੰਘ ਬਿੱਟੂ ਨੇ ਰਾਹੁਲ ਤੇ ਗਾਂਧੀ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ‘ਚ ਹਿੰਸਾ ਭੜਕਾਈ ਸੀ। ਹਜ਼ਾਰਾਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਕਤਲ ਕਰ ਦਿੱਤਾ ਗਿਆ।

ਬਿੱਟੂ 1984 ਦੇ ਦੰਗਿਆਂ ਦਾ ਹਵਾਲਾ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਸਾਡੀਆਂ ਭੈਣਾਂ ਤੇ ਮਾਵਾਂ ਦਾ ਕਤਲ ਕਰ ਦਿੱਤਾ ਗਿਆ ਸੀ। ਭਾਜਪਾ ਸੰਸਦ ਮੈਂਬਰ ਨੇ ਕਿਹਾ ਕਿ ਸਮੱਸਿਆ ਇਹ ਸੀ ਕਿ ਜੇਕਰ ਕਿਸੇ ਸ਼ਹੀਦ ਦਾ ਪੋਤਾ ਜਿੰਨਾ ਚਿਰ ਤੁਹਾਡੇ ਨਾਲ ਸੀ, ਤਾਂ ਠੀਕ ਸੀ, ਪਰ ਹੁਣ ਜਦੋਂ ਉਹ ਭਾਜਪਾ ‘ਚ ਹੈ, ਤਾਂ ਤੁਸੀਂ ਮੈਨੂੰ ਅਜਿਹੇ ਸ਼ਬਦਾਂ ਨਾਲ ਸੰਬੋਧਨ ਕਰ ਰਹੇ ਹੋ। ਬਿੱਟੂ ਨੇ ਕਿਹਾ ਕਿ ਗਾਂਧੀ ਪਰਿਵਾਰ ਦੇਸ਼ ਦਾ ਦੁਸ਼ਮਣ ਹੈ। ਉਹ ਹਰ ਰੋਜ਼ ਸੈਨਿਕਾਂ ਵਿਰੁੱਧ ਬੋਲਦੇ ਹਨ।

“ਰਾਹੁਲ ਗਾਂਧੀ ਖ਼ੁਦ ਨੂੰ ਕੀ ਸਮਝਦੇ ਹਨ?”

ਬਿੱਟੂ ਨੇ ਪੁੱਛਿਆ ਕਿ ਰਾਹੁਲ ਗਾਂਧੀ ਖ਼ੁਦ ਨੂੰ ਕੀ ਸਮਝਦੇ ਹਨ। ਉਨ੍ਹਾਂ ਨੇ ਮੇਰੇ ਵੱਲ ਆਪਣਾ ਹੱਥ ਇਸ ਤਰ੍ਹਾਂ ਵਧਾਇਆ ਜਿਵੇਂ ਉਹ ਕੋਈ ਬਾਦਸ਼ਾਹ ਹੋਣ। ਉਹ ਆਪਣੇ ਆਪ ਨੂੰ ਇਸ ਦੇਸ਼, ਇਸ ਦੁਨੀਆਂ ਦਾ ਮਾਲਕ ਸਮਝਦੇ ਹਨ। ਮੈਂ ਗਾਂਧੀ ਪਰਿਵਾਰ ਤੋਂ ਨਾ ਹੋਵਾਂ, ਪਰ ਮੇਰੇ ਸਿਰ ‘ਤੇ ਪੱਗ ਹੈ। ਇਸ ਲਈ, ਜਦੋਂ ਉਨ੍ਹਾਂ ਨੇ ਮੇਰੇ ਨਾਲ ਹੱਥ ਮਿਲਾਉਣ ਲਈ ਹੱਥ ਵਧਾਇਆ, ਤਾਂ ਮੈਂ ਕਿਹਾ ਕਿ ਤੁਸੀਂ ਲੋਕ ਦੇਸ਼ ਦੇ ਗੱਦਾਰ ਹੋ, ਦੇਸ਼ ਦੇ ਦੁਸ਼ਮਣ ਹੋ, ਜੋ ਰੋਜ਼ ਫੌਜ ਤੇ ਦੇਸ਼ ਵਿਰੁੱਧ ਬੋਲਦੇ ਹੋ। ਗਾਂਧੀ ਪਰਿਵਾਰ ਸਿੱਖਾਂ ਦਾ ਕਾਤਲ ਹੈ। ਉਸ ਗਾਂਧੀ ਪਰਿਵਾਰ ਦੇ ਵਾਰਿਸ ਨਾਲ ਮੇਰਾ ਹੱਥ ਨਹੀਂ ਮਿਲੇਗਾ।

ਕੀ ਹੈ ਪੂਰਾ ਮਾਮਲਾ?

ਦਰਅਸਲ, ਬੁੱਧਵਾਰ ਨੂੰ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਕਾਰ ਉਸ ਸਮੇਂ ਗਰਮਾ-ਗਰਮ ਬਹਿਸ ਹੋਈ, ਜਦੋਂ ਕਾਂਗਰਸ ਨੇਤਾ ਨੇ ਸੰਸਦ ਕੰਪਲੈਕਸ ‘ਚ ਉਨ੍ਹਾਂ ਨੂੰ ਗੱਦਾਰ ਕਿਹਾ, ਤੇ ਬਿੱਟੂ ਨੇ ਜਵਾਬ ‘ਚ ਕਾਂਗਰਸੀ ਨੇਤਾ ਨੂੰ ਦੇਸ਼ ਦਾ ਦੁਸ਼ਮਣ ਕਿਹਾ। ਇਹ ਘਟਨਾ ਸੰਸਦ ਦੇ ਗੇਟ ਨੇੜੇ ਵਾਪਰੀ।

ਸਾਬਕਾ ਕਾਂਗਰਸੀ ਨੇਤਾ ਬਿੱਟੂ ਸੰਸਦ ‘ਚ ਦਾਖਲ ਹੋ ਰਹੇ ਸਨ ਤੇ ਉਹ ਟਿੱਪਣੀ ਕਰਦੇ ਸੁਣੇ ਗਈ ਕਿ ਇਹ (ਵਿਰੋਧ ਕਰ ਰਹੇ ਸੰਸਦ ਮੈਂਬਰ) ਜੰਗ ਜਿੱਤ ਕੇ ਆਏ ਹਨ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਜਵਾਬ ਦਿੱਤਾ, “ਦੇਖੋ, ਇੱਕ ਗੱਦਾਰ ਇੱਥੇ ਆ ਰਿਹਾ ਹੈ… ਮੇਰੇ ਗੱਦਾਰ ਦੋਸਤ, ਚਿੰਤਾ ਨਾ ਕਰੋ, ਤੁਸੀਂ ਵੀ ਵਾਪਸ ਆ ਜਾਓਗੇ।” ਬਿੱਟੂ ਨੇ ਜਵਾਬ ਦਿੱਤਾ, “ਇਹ ਦੇਸ਼ ਦੇ ਦੁਸ਼ਮਣ ਹਨ।” ਰਾਹੁਲ ਗਾਂਧੀ ਨੇ ਕੇਂਦਰੀ ਰੇਲ ਰਾਜ ਮੰਤਰੀ ਬਿੱਟੂ ਨਾਲ ਹੱਥ ਮਿਲਾਉਣ ਦੀ ਕੋਸ਼ਿਸ਼ ਕੀਤੀ, ਪਰ ਭਾਜਪਾ ਨੇਤਾ ਨੇ ਇਨਕਾਰ ਕਰ ਦਿੱਤਾ ਤੇ ਸਿੱਧਾ ਸੰਸਦ ਦੇ ਅੰਦਰ ਚਲੇ ਗਏ।

Follow Us