ਕੀ ਹੁੰਦਾ ਹੈ Digital Condom? ਪ੍ਰਾਈਵੇਟ ਪਲਾਂ ਦਾ ਹੈ ਇਹ ਡਿਜੀਟਲ ਪਹਿਰੇਦਾਰ, ਇੰਝ ਰੱਖਦਾ ਹੈ ਤੁਹਾਨੂੰ ਸੇਫ
ਕੀ ਤੁਸੀਂ Digital Condom ਬਾਰੇ ਸੁਣਿਆ ਹੈ? ਫਿਜੀਕਲ ਕੰਡੋਮ ਬਾਰੇ ਤਾ ਹਰ ਕੋਈ ਜਾਣਦਾ ਹੀ ਹੋਵੇਗਾ, ਪਰ ਕੰਡੋਮ ਦਾ ਡਿਜੀਟਲ ਵਰਜਨ ਜ਼ਿਆਦਾਤਰ ਲੋਕਾਂ ਨੂੰ ਹੈਰਾਨ ਕਰ ਸਕਦਾ ਹੈ। ਬਹੁਤ ਸਾਰੇ ਲੋਕ ਅਜੇ ਵੀ ਇਸ ਤੋਂ ਅਣਜਾਣ ਹਨ। ਆਓ ਜਾਣਦੇ ਹਾਂ ਕਿ ਡਿਜੀਟਲ ਕੰਡੋਮ ਕੀ ਹੈ, ਇਹ ਕਿਵੇਂ ਕੰਮ ਕਰਦਾ ਹੈ, ਅਤੇ ਇਹ ਇੰਨਾ ਜਰੂਰੀ ਕਿਉਂ ਹੈ।
ਜਦੋਂ ਅਸੀਂ “Condom” ਸ਼ਬਦ ਬਾਰੇ ਸੋਚਦੇ ਹਾਂ ਤਾਂ ਸਭ ਤੋਂ ਪਹਿਲਾਂ ਜੋ ਗੱਲ ਮਨ ਵਿੱਚ ਆਉਂਦੀ ਹੈ ਉਹ ਹੈ ਪ੍ਰਾਈਵੇਟ ਪਲਾਂ ਦੌਰਾਨ ਵਰਤਿਆ ਜਾਣ ਵਾਲਾ ਫਿਜੀਕਲ ਕੰਡੋਮ। ਪਰ ਸਮਾਂ ਬਦਲ ਗਿਆ ਹੈ, ਅਤੇ ਤਕਨਾਲੋਜੀ ਇਸ ਹੱਦ ਤੱਕ ਅੱਗੇ ਵਧ ਗਈ ਹੈ ਕਿ ਕੰਡੋਮ ਦੇ ਡਿਜੀਟਲ ਸੰਸਕਰਣ ਹੁਣ ਲੋਕਾਂ ਲਈ ਵਰਤਣ ਲਈ ਉਪਲਬਧ ਹਨ। ਇਹ ਥੋੜ੍ਹਾ ਹੈਰਾਨੀਜਨਕ ਹੋ ਸਕਦਾ ਹੈ, ਕਿਉਂਕਿ ਹੁਣ ਤੱਕ, ਲੋਕਾਂ ਨੇ ਸਿਰਫ਼ ਫਿਜੀਕਲ ਕੰਡੋਮ ਬਾਰੇ ਹੀ ਸੁਣਿਆ ਸੀ, ਪਰ Digital Condom ਦਾ ਕਾਂਸਪੈਟ ਬਹੁਤ ਸਾਰੇ ਲੋਕਾਂ ਲਈ ਪੂਰੀ ਤਰ੍ਹਾਂ ਨਵਾਂ ਅਤੇ ਹੈਰਾਨੀ ਕਰਨ ਵਾਲਾ ਹੈ। ਜਦੋਂ ਅਸੀਂ Digital Condomਬਾਰੇ ਸੋਚਦੇ ਹਾਂ ਤਾਂ ਸਭ ਤੋਂ ਪਹਿਲਾਂ ਜੋ ਗੱਲ ਮਨ ਵਿੱਚ ਆਉਂਦੀ ਹੈ ਉਹ ਹੈ, ਇਹ ਅਸਲ ਵਿੱਚ ਕੀ ਹੈ ਅਤੇ ਇਹ ਕਿਵੇਂ ਕੰਮ ਕਰਦਾ ਹੈ?
ਜਰਮਨ ਸੈਕਸੁਅਲ ਵੈਲਨੈੱਸ ਬ੍ਰਾਂਡ Billy Boy ਨੇ Digital Condom, ਲਾਂਚ ਕੀਤਾ ਸੀ। ਜੋ ਕਿ ਇੱਕ ਮੋਬਾਈਲ ਐਪ ਹੈ। ਇਸ ਮੋਬਈਲ ਐਪ ਦਾ ਨਾਮ Camdom ਹੈ, ਇਹ ਬਲੂਟੁੱਥ ਦੀ ਵਰਤੋਂ ਕਰਕੇ ਪ੍ਰਾਈਵੇਟ ਮੂਮੈਂਟ ਨੂੰ ਸੇਫ ਰੱਖਣ ਦਾ ਕੰਮ ਕਰਦਾ ਹੈ। ਇੰਟੀਮੈਸੀ ਦੌਰਾਨ ਕਪਲਸ ਦੀ ਪ੍ਰਾਈਵੈਸੀ ਨੂੰ ਮਜਬੂਤ ਕਰਨ ਲਈ ਇਸ ਐਪ ਨੂੰ ਬਣਾਇਆ ਗਿਆ ਸੀ।
(ਫੋਟੋ ਕ੍ਰੈਡਿਟ: billy-boy.de)
Camdom App ਤੁਹਾਨੂੰ ਡਿਜੀਟਲ ਪ੍ਰੋਟੇਕਸ਼ਨ ਦਿੰਦਾ ਹੈ, ਇਸੇ ਕਰਕੇ ਇਸਨੂੰ Digital Condom ਵੀ ਕਿਹਾ ਜਾਂਦਾ ਹੈ। ਕੰਪਨੀ ਦੀ ਵੈੱਬਸਾਈਟ ਦੇ ਅਨੁਸਾਰ, ਇਹ ਐਪ ਉਨ੍ਹਾਂ ਲੋਕਾਂ ਲਈ ਹੈ ਜੋ ਅਣਚਾਹੇ ਮੋਬਾਈਲ ਰਿਕਾਰਡਿੰਗ ਤੋਂ ਪ੍ਰਾਈਵੈਸੀ ਪ੍ਰੋਟੇਕਸ਼ਨ ਚਾਹੁੰਦੇ ਹਨ। ਇਹ ਐਪ ਪਾਰਟਨਰਸ ਵਿਚਕਾਰ ਪ੍ਰਾਈਵੈਸੀ ਅਤੇ ਭਰੋਸੇ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ। ਅਕਸਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿੱਥੇ ਇੱਕ ਸਾਥੀ ਦੂਜੇ ਦੀ ਸਹਿਮਤੀ ਤੋਂ ਬਿਨਾਂ ਨਿੱਜੀ ਪਲਾਂ ਨੂੰ ਰਿਕਾਰਡ ਕਰ ਲੈਂਦਾ ਹੈ, ਜਿਸ ਨਾਲ ਵੀਡੀਓ ਲੀਕ ਹੋਣ ਦਾ ਖ਼ਤਰਾ ਰਹਿੰਦਾ ਹੈ। ਅਜਿਹੀਆਂ ਗੰਭੀਰ ਸਥਿਤੀਆਂ ਅਤੇ ਬਲੈਕਮੇਲ ਤੋਂ ਬਚਣ ਲਈ, ਇਹ ਐਪ ਇੱਕ ਸੁਰੱਖਿਆ ਢਾਲ ਵਜੋਂ ਕੰਮ ਕਰਦੀ ਹੈ, ਬਿਲਕੁਲ ਇੱਕ ਕੰਡੋਮ ਵਾਂਗ, ਪਰ ਡਿਜੀਟਲ ਤੌਰ ‘ਤੇ।
(ਫੋਟੋ ਕ੍ਰੈਡਿਟ: billy-boy.de)
ਇਹ ਵੀ ਪੜ੍ਹੋ
ਦੋਵੇਂ ਡਿਵਾਈਸਾਂ ਪੇਅਰ ਹੋ ਜਾਣ ਤੋਂ ਬਾਅਦ ਡਿਜੀਟਲ ਪ੍ਰੋਟੇਕਸ਼ਨ ਲਈ ਐਪ ਵਿੱਚ ਦਿਖ ਰਹੇ ਸਵਾਈਪ ਡਾਊਨ ਆਪਸ਼ਨ ‘ਤੇ ਕਲਿੱਕ ਕਰਨਾ ਹੋਵੇਗਾ। ਅਜਿਹਾ ਦੋਵਾਂ ਸਮਾਰਟਫੋਨਾਂ ‘ਤੇ ਕਰਨਾ ਹੋਵੇਗਾ। ਇਸ ਤੋਂ ਬਾਅਦ, ਦੋਵੇਂ ਡਿਵਾਈਸਾਂ ਇੱਕ ਦੂਜੇ ਨਾਲ ਕੁਨੈਕਟ ਹੋ ਜਾਣਗੀਆਂ। ਇਹ ਧਿਆਨ ਦੇਣ ਯੋਗ ਹੈ ਕਿ ਇਹ ਐਪ ਇੱਕੋ ਸਮੇਂ ਕਈ ਡਿਵਾਈਸਾਂ ‘ਤੇ ਕੰਮ ਕਰ ਸਕਦੀ ਹੈ। ਇਸਦਾ ਮਤਲਬ ਹੈ ਕਿ ਜੇਕਰ ਤੁਹਾਡੇ ਜਾਂ ਤੁਹਾਡੇ ਸਾਥੀ ਕੋਲ ਦੋ ਫੋਨ ਹਨ, ਤਾਂ ਤੁਸੀਂ ਦੋਵਾਂ ਫੋਨਾਂ ‘ਤੇ ਇੱਕੋ ਨਾਲ ਐਪ ਦੀ ਵਰਤੋਂ ਕਰ ਸਕਦੇ ਹੋ।
Digital Condom: ਕਿਵੇਂ ਕੰਮ ਕਰਦੀ ਹੈ Camdom ਐਪ
ਪਹਿਲਾਂ, ਦੋਵਾਂ ਪਾਰਟਨਰਸ ਨੂੰ ਆਪਣੇ ਫ਼ੋਨਾਂ ‘ਚ ਐਪ ਡਾਊਨਲੋਡ ਅਤੇ ਇੰਸਟਾਲ ਕਰਨੀ ਹੋਵੇਗੀ। ਇੱਕ ਵਾਰ ਜਦੋਂ ਦੋਵੇਂ ਪਾਰਟਨਰ ਐਪ ਇੰਸਟਾਲ ਕਰ ਲੈਂਦੇ ਹਨ, ਤਾਂ ਉਨ੍ਹਾਂ ਨੂੰ ਪ੍ਰਾਈਵੈਸ ਪ੍ਰੋਟੈਕਸ਼ਨ ਲਈ ਇਸ ਐਪ ਦੀ ਵਰਤੋਂ ਕਰਕੇ ਡਿਵਾਈਸ ਨੂੰ ਪੇਅਰ ਕਰਨਾ ਹੋਵੇਗਾ।
(ਫੋਟੋ ਕ੍ਰੈਡਿਟ: billy-boy.de)
ਕੰਪਨੀ ਦੇ ਅਨੁਸਾਰ, ਜੇਕਰ ਕੋਈ ਵੀ ਸਾਥੀ ਡਿਵਾਈਸ ਨੂੰ ਪੇਅਰ ਹੋਣ ਤੋਂ ਬਾਅਦ ਐਗਜਿਟ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਇੱਕ ਸਾਊਂਡ ਅਲਾਰਮ ਵੱਜਣ ਲੱਗੇਗਾ, ਜੋ ਦੂਜੇ ਸਾਥੀ ਨੂੰ ਸੁਚੇਤ ਕਰ ਦੇਵੇਗਾ। ਦੋਵਾਂ ਡਿਵਾਈਸਾਂ ਨੂੰ ਡਿਸਕਨੈਕਟ ਕਰਨ ਲਈ Unlock ਬਟਨ ਨੂੰ 3 ਸਕਿੰਟਾਂ ਲਈ ਹੋਲਡ ਰੱਖੋ।


