AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Noise Airwave Max 6: 120 ਘੰਟੇ ਚੱਲਣ ਵਾਲੀ ਬੈਟਰੀ ਨਾਲ Noise ਦੇ ਧਮਾਕੇਦਾਰ ਹੈੱਡਫੋਨ ਲਾਂਚ, ਮਿਲਣਗੇ ਕਮਾਲ ਦੇ ਫੀਚਰਸ

Noise Airwave Max 6: ਭਾਰਤ ਦੇ ਮਸ਼ਹੂਰ ਆਡੀਓ ਬ੍ਰਾਂਡ 'ਨੌਇਸ' (Noise) ਨੇ ਆਪਣੀ ਪ੍ਰੀਮੀਅਮ ਆਡੀਓ ਲਾਈਨਅੱਪ ਦਾ ਵਿਸਥਾਰ ਕਰਦੇ ਹੋਏ ਬਾਜ਼ਾਰ ਵਿੱਚ 'Airwave Max 5' ਦੇ ਅੱਪਗ੍ਰੇਡਿਡ ਵਰਜ਼ਨ Airwave Max 6 ਨੂੰ ਲਾਂਚ ਕਰ ਦਿੱਤਾ ਹੈ। ਇਹ ਹੈੱਡਫੋਨ ਖਾਸ ਤੌਰ 'ਤੇ ਉਨ੍ਹਾਂ ਸੰਗੀਤ ਪ੍ਰੇਮੀਆਂ ਲਈ ਤਿਆਰ ਕੀਤੇ ਗਏ ਹਨ ਜੋ ਬਿਹਤਰੀਨ ਸਾਊਂਡ ਕੁਆਲਿਟੀ ਅਤੇ ਲੰਬੇ ਬੈਟਰੀ ਬੈਕਅੱਪ ਦੀ ਭਾਲ ਵਿੱਚ ਹਨ।

Noise Airwave Max 6: 120 ਘੰਟੇ ਚੱਲਣ ਵਾਲੀ ਬੈਟਰੀ ਨਾਲ Noise ਦੇ ਧਮਾਕੇਦਾਰ ਹੈੱਡਫੋਨ ਲਾਂਚ, ਮਿਲਣਗੇ ਕਮਾਲ ਦੇ ਫੀਚਰਸ
Image Credit source: Noise
tv9-punjabi
| Published: 24 Feb 2026 21:29 PM IST

ਭਾਰਤ ਦੇ ਮਸ਼ਹੂਰ ਆਡੀਓ ਬ੍ਰਾਂਡ ‘ਨੌਇਸ’ (Noise) ਨੇ ਆਪਣੀ ਪ੍ਰੀਮੀਅਮ ਆਡੀਓ ਲਾਈਨਅੱਪ ਦਾ ਵਿਸਥਾਰ ਕਰਦੇ ਹੋਏ ਬਾਜ਼ਾਰ ਵਿੱਚ ‘Airwave Max 5’ ਦੇ ਅੱਪਗ੍ਰੇਡਿਡ ਵਰਜ਼ਨ Airwave Max 6 ਨੂੰ ਲਾਂਚ ਕਰ ਦਿੱਤਾ ਹੈ। ਇਹ ਹੈੱਡਫੋਨ ਖਾਸ ਤੌਰ ‘ਤੇ ਉਨ੍ਹਾਂ ਸੰਗੀਤ ਪ੍ਰੇਮੀਆਂ ਲਈ ਤਿਆਰ ਕੀਤੇ ਗਏ ਹਨ ਜੋ ਬਿਹਤਰੀਨ ਸਾਊਂਡ ਕੁਆਲਿਟੀ ਅਤੇ ਲੰਬੇ ਬੈਟਰੀ ਬੈਕਅੱਪ ਦੀ ਭਾਲ ਵਿੱਚ ਹਨ। ਇਨ੍ਹਾਂ ਹੈੱਡਫੋਨਾਂ ਵਿੱਚ ਡੀਪ ਬੇਸ, ਬੈਲੇਂਸਡ ਹਾਈ, ਮਿਡ ਅਤੇ ਲੋਅ ਲਈ ਕੋਐਕਸ਼ੀਅਲ ਡੁਅਲ ਡ੍ਰਾਈਵਰ ਸਿਸਟਮ ਦਿੱਤਾ ਗਿਆ ਹੈ, ਜੋ ਯੂਜ਼ਰਸ ਨੂੰ ਕ੍ਰਿਸਟਲ ਕਲੀਅਰ ਸਾਊਂਡ ਦਾ ਅਨੁਭਵ ਕਰਵਾਉਂਦਾ ਹੈ।

Noise Airwave Max 6 ਦੇ ਪ੍ਰਮੁੱਖ ਫੀਚਰਸ

ਨੌਇਸ ਦੇ ਇਹ ਨਵੇਂ ਹੈੱਡਫੋਨ ਅਤਿ-ਆਧੁਨਿਕ ਤਕਨੀਕ ਨਾਲ ਲੈਸ ਹਨ। ਮਿਊਜ਼ਿਕ, ਫਿਲਮਾਂ, ਗੇਮਿੰਗ ਅਤੇ ਵਰਚੁਅਲ ਮੀਟਿੰਗਾਂ ਦੌਰਾਨ ਬਿਹਤਰੀਨ ਆਡੀਓ ਅਨੁਭਵ ਲਈ ਇਸ ਵਿੱਚ LDAC ਸਪੋਰਟ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਆਲੇ-ਦੁਆਲੇ ਦੇ ਸ਼ੋਰ ਨੂੰ ਘੱਟ ਕਰਨ ਲਈ ਇਸ ਵਿੱਚ ਸਮਾਰਟ ਅਡੈਪਟਿਵ ਹਾਈਬ੍ਰਿਡ ANC ਦੀ ਸਹੂਲਤ ਮਿਲਦੀ ਹੈ।

ਕਾਲਿੰਗ ਅਨੁਭਵ ਨੂੰ ਬਿਹਤਰ ਬਣਾਉਣ ਲਈ ਇਸ ਵਿੱਚ 5 ਮਾਈਕ੍ਰੋਫੋਨ ਦਿੱਤੇ ਗਏ ਹਨ, ਜੋ ਵਿੰਡ-ਨੌਇਸ ਕੈਂਸਲੇਸ਼ਨ ਤਕਨੀਕ ਨਾਲ ਕੰਮ ਕਰਦੇ ਹਨ। ਵਾਇਰਲੈੱਸ ਕਨੈਕਟੀਵਿਟੀ ਲਈ ਇਸ ਵਿੱਚ ਸਭ ਤੋਂ ਨਵੀਂ ਬਲੂਟੁੱਥ ਵਰਜ਼ਨ 6 ਦੀ ਸਪੋਰਟ ਦਿੱਤੀ ਗਈ ਹੈ, ਜੋ ਤੇਜ਼ ਅਤੇ ਸਥਿਰ ਕਨੈਕਸ਼ਨ ਯਕੀਨੀ ਬਣਾਉਂਦੀ ਹੈ।

ਬੈਟਰੀ ਅਤੇ ਚਾਰਜਿੰਗ ਸਮਰੱਥਾ

ਬੈਟਰੀ ਦੇ ਮਾਮਲੇ ਵਿੱਚ Airwave Max 6 ਕਾਫੀ ਪ੍ਰਭਾਵਸ਼ਾਲੀ ਹੈ। ਨੌਇਸ ਕੰਪਨੀ ਦਾ ਦਾਅਵਾ ਹੈ ਕਿ ਨਾਰਮਲ ਮੋਡ ਵਿੱਚ ਇਹ ਹੈੱਡਫੋਨ 120 ਘੰਟੇ ਤੱਕ ਦਾ ਪਲੇਅਬੈਕ ਦਿੰਦੇ ਹਨ, ਜਦਕਿ ANC ਮੋਡ ਆਨ ਹੋਣ ‘ਤੇ ਵੀ ਇਹ 80 ਘੰਟੇ ਤੱਕ ਚੱਲ ਸਕਦੇ ਹਨ। ਇਸ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਦੀ ‘ਕੁਇੱਕ ਚਾਰਜ’ ਸਹੂਲਤ ਹੈ; ਮਹਿਜ਼ 10 ਮਿੰਟ ਦੀ ਚਾਰਜਿੰਗ ਨਾਲ ਯੂਜ਼ਰਸ 15 ਘੰਟੇ ਤੱਕ ਮਿਊਜ਼ਿਕ ਦਾ ਆਨੰਦ ਲੈ ਸਕਦੇ ਹਨ। ਇਸ ਦਾ ਐਰਗੋਨੋਮਿਕ ਡਿਜ਼ਾਈਨ ਲੰਬੇ ਸਮੇਂ ਤੱਕ ਵਰਤੋਂ ਲਈ ਬਹੁਤ ਆਰਾਮਦਾਇਕ ਹੈ।

ਭਾਰਤ ਵਿੱਚ ਕੀਮਤ ਅਤੇ ਉਪਲਬਧਤਾ

Noise Airwave Max 6 ਦੀ ਭਾਰਤੀ ਬਾਜ਼ਾਰ ਵਿੱਚ ਕੀਮਤ 6,999 ਰੁਪਏ ਰੱਖੀ ਗਈ ਹੈ। ਇਹ ਹੈੱਡਫੋਨ ਚਾਰ ਆਕਰਸ਼ਕ ਰੰਗਾਂ ਡਿਊਨ ਵ੍ਹਾਈਟ, ਕੋਬਾਲਟ ਬਲੂ, ਫੋਰੈਸਟ ਗ੍ਰੀਨ ਅਤੇ ਕਾਰਬਨ ਬਲੈਕ ਵਿੱਚ ਉਪਲਬਧ ਹਨ। ਗਾਹਕ ਇਨ੍ਹਾਂ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਇਲਾਵਾ ਐਮਾਜ਼ਾਨ ਅਤੇ ਫਲਿੱਪਕਾਰਟ ਤੋਂ ਖਰੀਦ ਸਕਦੇ ਹਨ। ਇਸ ਕੀਮਤ ਦੇ ਨਾਲ, ਇਹ ਹੈੱਡਫੋਨ ਸਾਊਂਡਕੋਰ, ਫਿਲਿਪਸ, ਸੀ.ਐੱਮ.ਐੱਫ., ਪੈਨਾਸੋਨਿਕ ਅਤੇ ਸੇਨਹਾਈਜ਼ਰ ਵਰਗੇ ਦਿੱਗਜ ਬ੍ਰਾਂਡਾਂ ਨੂੰ ਕਰੜੀ ਟੱਕਰ ਦੇਣ ਲਈ ਤਿਆਰ ਹਨ। ਕੰਪਨੀ ਵੱਲੋਂ ਇਸ ਉਤਪਾਦ ‘ਤੇ ਇਕ ਸਾਲ ਦੀ ਵਾਰੰਟੀ ਵੀ ਦਿੱਤੀ ਜਾ ਰਹੀ ਹੈ।

Follow Us
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ...
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ...
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ...
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ...
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ...
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ...
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ...
ਕਣਕ ਪੱਕਣ ਦੀ ਖੁਸ਼ੀ, ਪਰ ਥੋੜੇ ਮਾਯੂਸ ਵੀ ਨੇ ਕਿਸਾਨ, ਕਿਉਂ? ਜਾਣੋ ਵਜ੍ਹਾ...
ਕਣਕ ਪੱਕਣ ਦੀ ਖੁਸ਼ੀ, ਪਰ ਥੋੜੇ ਮਾਯੂਸ ਵੀ ਨੇ ਕਿਸਾਨ, ਕਿਉਂ? ਜਾਣੋ ਵਜ੍ਹਾ......
ਡੋਨਾਲਡ ਟਰੰਪ ਦੀ ਪੋਸਟ ਨਾਲ ਮੱਚਿਆ ਹੰਗਾਮਾ, ਖੁਦ ਨੂੰ ਯੀਸੂ ਮਸੀਹ ਵਜੋਂ ਦਰਸਾਇਆ
ਡੋਨਾਲਡ ਟਰੰਪ ਦੀ ਪੋਸਟ ਨਾਲ ਮੱਚਿਆ ਹੰਗਾਮਾ, ਖੁਦ ਨੂੰ ਯੀਸੂ ਮਸੀਹ ਵਜੋਂ ਦਰਸਾਇਆ...