AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕਿਸ ਸੀਨ ‘ਤੇ ਲਾਇਆ Pause, ਕੀ ਕੀਤਾ Skip? OTT ਰੱਖਦਾ ਹੈ ਤੁਹਾਡੀ ਹਰ Activity ਦਾ ਹਿਸਾਬ

OTT Platforms: ਅੱਜ ਦੇ ਦੌਰ ਵਿੱਚ OTT ਪਲੇਟਫਾਰਮ 'ਤੇ ਫਿਲਮਾਂ ਅਤੇ ਵੈੱਬ ਸੀਰੀਜ਼ ਦੇਖਣਾ ਬਹੁਤ ਸਾਰੇ ਲੋਕਾਂ ਦੀ ਆਦਤ ਬਣ ਚੁੱਕੀ ਹੈ। ਪਰ ਤੁਸੀਂ ਵੀ ਗੌਰ ਕੀਤਾ ਹੋਵੇਗਾ ਕਿ ਐਪ ਖੋਲ੍ਹਦੇ ਹੀ ਤੁਹਾਡੀ ਪਸੰਦ ਨਾਲ ਜੁੜਿਆ ਕੰਟੈਂਟ ਸਭ ਤੋਂ ਪਹਿਲਾਂ ਦਿਖਾਈ ਦਿੰਦਾ ਹੈ।

ਕਿਸ ਸੀਨ 'ਤੇ ਲਾਇਆ Pause, ਕੀ ਕੀਤਾ Skip? OTT ਰੱਖਦਾ ਹੈ ਤੁਹਾਡੀ ਹਰ Activity ਦਾ ਹਿਸਾਬ
OTT ‘ਤੇ ਕੀ ਦੇਖਦੇ ਹੋ, ਸਭ ਦਾ ਰੱਖਿਆ ਜਾਂਦਾ ਹੈ ਹਿਸਾਬ
tv9-punjabi
| Updated On: 19 Nov 2026 18:44 PM IST
Share

ਕੀ ਤੁਸੀਂ ਵੀ ਜਦੋਂ ਵੀ ਫ੍ਰੀ ਹੁੰਦੇ ਹੋ ਤਾਂ OTT ਪਲੇਟਫਾਰਮ ‘ਤੇ ਵੈੱਬ ਸੀਰੀਜ਼ ਜਾਂ ਫਿਲਮ ਦੇਖਣ ਲੱਗ ਜਾਂਦੇ ਹੋ? ਜੇਕਰ ਤੁਹਾਡਾ ਜਵਾਬ ਹਾਂ ਹੈ, ਤਾਂ ਤੁਸੀਂ ਦੇਖਿਆ ਹੋਵੇਗਾ ਕਿ OTT ਪਲੇਟਫਾਰਮ ਖੋਲ੍ਹਦੇ ਹੀ ਤੁਹਾਡੀ ਪਸੰਦੀਦਾ ਵੈੱਬ ਸੀਰੀਜ਼ ਜਾਂ ਫਿਲਮ ਸਭ ਤੋਂ ਅੱਗੇ ਦਿਖਾਈ ਦਿੰਦੀ ਹੈ। ਜ਼ਿਆਦਾਤਰ ਲੋਕ ਇਸ ਨੂੰ ਸਿਰਫ਼ ਐਲਗੋਰਿਦਮ ਸਮਝ ਕੇ ਅੱਗੇ ਵਧ ਜਾਂਦੇ ਹਨ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਸੀਂ ਕਿਹੜਾ ਸ਼ੋਅ ਦੇਖਦੇ ਹੋ, ਵੈੱਬ ਸੀਰੀਜ਼ ਦਾ ਕੋਈ ਸੀਨ ਵਾਰ-ਵਾਰ ਚਲਾਉਂਦੇ ਹੋ ਜਾਂ ਵੀਡੀਓ ਕਿੱਥੇ ਵਿਚਾਲੇ ਹੀ ਛੱਡ ਦਿੰਦੇ ਹੋ, ਇਨ੍ਹਾਂ ਸਾਰੀਆਂ ਗੱਲਾਂ ਦਾ ਰਿਕਾਰਡ ਵੀ ਰੱਖਿਆ ਜਾ ਸਕਦਾ ਹੈ?

ਦਰਅਸਲ, OTT ਪਲੇਟਫਾਰਮ ਸਿਰਫ਼ ਤੁਹਾਨੂੰ ਮਨੋਰੰਜਨ ਹੀ ਨਹੀਂ ਦਿੰਦੇ, ਸਗੋਂ ਤੁਹਾਡੀਆਂ ਦੇਖਣ ਦੀਆਂ ਆਦਤਾਂ ਨੂੰ ਵੀ ਸਮਝਦੇ ਹਨ। ਫਿਰ ਇਸੇ ਡਾਟਾ ਦੇ ਆਧਾਰ ‘ਤੇ ਤੁਹਾਨੂੰ ਨਵੀਆਂ ਵੈੱਬ ਸੀਰੀਜ਼, ਸ਼ੋਅ ਅਤੇ ਫਿਲਮਾਂ ਦੇ ਸੁਝਾਅ ਦਿੱਤੇ ਜਾਂਦੇ ਹਨ। ਪਰ ਸਵਾਲ ਇਹ ਵੀ ਹੈ ਕਿ ਤੁਹਾਡੀ ਵਾਚ ਹਿਸਟਰੀ ਦੀ ਵਰਤੋਂ ਸਿਰਫ਼ ਤੁਹਾਡੀ ਪਸੰਦ ਦਾ ਕੰਟੈਂਟ ਸਮਝਣ ਲਈ ਹੁੰਦੀ ਹੈ ਜਾਂ ਇਸ ਪਿੱਛੇ ਕੋਈ ਵੱਡਾ ਕਾਰੋਬਾਰੀ ਮਕਸਦ ਵੀ ਹੈ? ਆਓ ਸਮਝਦੇ ਹਾਂ…

ਸਿਰਫ਼ ਦੇਖਣ ਹੀ ਨਹੀਂ, ਤੁਹਾਡੀਆਂ ਹਰਕਤਾਂ ‘ਤੇ ਵੀ ਰਹਿੰਦੀ ਹੈ ਨਜ਼ਰ

ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ OTT ਪਲੇਟਫਾਰਮ ਸਿਰਫ਼ ਉਨ੍ਹਾਂ ਦੀ ਵਾਚ ਹਿਸਟਰੀ ਸੇਵ ਕਰਦੇ ਹਨ। ਪਰ ਅਸਲੀਅਤ ਕੁਝ ਵੱਖਰੀ ਹੈ। ਕਈ ਸਰਵਿਸਾਂ ਇਹ ਵੀ ਸਮਝਣ ਦੀ ਕੋਸ਼ਿਸ਼ ਕਰਦੀਆਂ ਹਨ ਕਿ ਤੁਸੀਂ ਕਿਸ ਸੀਰੀਜ਼ ਨੂੰ ਕਿੰਨੀ ਵਾਰ ਦੇਖਿਆ, ਕਿੰਨੀ ਦੇਰ ਤੱਕ ਦੇਖਿਆ, ਕਿਹੜਾ ਐਪੀਸੋਡ ਵਿਚਾਲੇ ਹੀ ਛੱਡ ਦਿੱਤਾ, ਕਿਸ ਸੀਨ ਨੂੰ ਦੁਬਾਰਾ ਚਲਾਇਆ ਅਤੇ ਵੀਡੀਓ ਕਿੱਥੇ ਰੋਕ ਕੇ ਕੋਈ ਹੋਰ ਕੰਮ ਕਰਨ ਲੱਗ ਪਏ।

ਜਨਵਰੀ 2026 ਦੀ Mint ਦੀ ਇੱਕ ਰਿਪੋਰਟ ਮੁਤਾਬਕ, ਭਾਰਤੀ ਸਟ੍ਰੀਮਿੰਗ ਪਲੇਟਫਾਰਮ ਯੂਜ਼ਰਸ ਦੀ ਪਸੰਦ ਸਮਝਣ ਲਈ ਵੀਡੀਓ ਨੂੰ Pause ਕਰਨ, Rewind ਕਰਨ ਅਤੇ ਕੰਟੈਂਟ ਪੂਰਾ ਦੇਖਣ ਵਰਗੇ ਸੰਕੇਤਾਂ ਦੀ ਵੀ ਵਰਤੋਂ ਕਰ ਰਹੇ ਹਨ।

ਐਲਗੋਰਿਦਮ ਤੁਹਾਡੀ ਪਸੰਦ ਕਿਵੇਂ ਸਮਝਦਾ ਹੈ?

ਇਸ ਪਿੱਛੇ ਕੰਮ ਕਰਨ ਵਾਲਾ Recommendation Algorithm ਵੱਖ-ਵੱਖ ਸੰਕੇਤਾਂ ਨੂੰ ਜੋੜ ਕੇ ਤੁਹਾਡੀ ਪਸੰਦ ਜਾਣਨ ਦੀ ਕੋਸ਼ਿਸ਼ ਕਰਦਾ ਹੈ। ਉਦਾਹਰਨ ਵਜੋਂ, ਜੇਕਰ ਤੁਸੀਂ ਕਿਸੇ OTT ਪਲੇਟਫਾਰਮ ‘ਤੇ ਲਗਾਤਾਰ ਤਿੰਨ ਕ੍ਰਾਈਮ ਥ੍ਰਿਲਰ ਵੈੱਬ ਸੀਰੀਜ਼ ਦੇਖੀਆਂ ਹਨ, ਤਾਂ ਇਸ ਤੋਂ ਬਾਅਦ OTT ਪਲੇਟਫਾਰਮ ਤੁਹਾਨੂੰ ਇਸੇ ਤਰ੍ਹਾਂ ਦੀਆਂ ਹੋਰ ਸੀਰੀਜ਼ ਦਿਖਾਉਣ ਲੱਗ ਸਕਦਾ ਹੈ। ਜੇਕਰ ਤੁਸੀਂ ਰੋਮਾਂਟਿਕ ਡਰਾਮਾ ਜ਼ਿਆਦਾ ਦੇਖਦੇ ਹੋ, ਤਾਂ ਹੋਮ ਸਕ੍ਰੀਨ ‘ਤੇ ਅਜਿਹੇ ਕੰਟੈਂਟ ਦੀ ਗਿਣਤੀ ਵਧਣ ਲੱਗਦੀ ਹੈ।

ਇੱਥੋਂ ਤੱਕ ਤਾਂ ਸਭ ਠੀਕ ਹੈ। ਤੁਹਾਡਾ ਕੁਝ ਦੇਖਣ ਦਾ ਮਨ ਹੋਇਆ, ਤੁਸੀਂ OTT ਪਲੇਟਫਾਰਮ ‘ਤੇ ਗਏ ਅਤੇ ਉੱਥੇ ਸਭ ਤੋਂ ਅੱਗੇ ਤੁਹਾਡੀ ਪਸੰਦ ਦੀਆਂ ਵੈੱਬ ਸੀਰੀਜ਼ ਜਾਂ ਵੀਡੀਓਜ਼ ਮਿਲ ਗਈਆਂ। ਤੁਸੀਂ ਦੇਖਣਾ ਸ਼ੁਰੂ ਕਰ ਦਿੱਤਾ। ਅਸਲ ਸਮੱਸਿਆ ਉਦੋਂ ਸ਼ੁਰੂ ਹੁੰਦੀ ਹੈ, ਜਦੋਂ ਇਹ ਸਹੂਲਤ ਤੁਹਾਡੀ ਪਸੰਦ ਨੂੰ ਹੀ ਸੀਮਤ ਕਰਨ ਲੱਗਦੀ ਹੈ।

ਤੁਸੀਂ ਕੁਝ ਨਵਾਂ ਦੇਖਣਾ ਚਾਹੁੰਦੇ ਹੋ, ਪਰ ਸਕ੍ਰੀਨ ‘ਤੇ ਵਾਰ-ਵਾਰ ਉਸੇ ਤਰ੍ਹਾਂ ਦੀਆਂ ਵੈੱਬ ਸੀਰੀਜ਼ ਜਾਂ ਫਿਲਮਾਂ ਦੇ ਸੁਝਾਅ ਆਉਂਦੇ ਰਹਿੰਦੇ ਹਨ। ਹੌਲੀ-ਹੌਲੀ ਤੁਹਾਡੇ ਸਾਹਮਣੇ ਮੌਜੂਦ ਵਿਕਲਪਾਂ ਦੀ ਦੁਨੀਆ ਛੋਟੀ ਹੁੰਦੀ ਜਾਂਦੀ ਹੈ। ਯਾਨੀ ਜਿਸ ਸਹੂਲਤ ਨੂੰ ਤੁਹਾਡਾ ਸਮਾਂ ਬਚਾਉਣ ਲਈ ਬਣਾਇਆ ਗਿਆ ਸੀ, ਉਹੀ ਤੁਹਾਡੀ ਪਸੰਦ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।

ਤੁਹਾਡੀ ਪਸੰਦ ਤੋਂ ਕਿਸ ਨੂੰ ਹੁੰਦਾ ਹੈ ਫਾਇਦਾ?

ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਤੁਹਾਡੇ ਦੇਖਣ ਦਾ ਡਾਟਾ ਸਿਰਫ਼ ਅਗਲਾ ਸ਼ੋਅ ਸੁਝਾਉਣ ਤੱਕ ਸੀਮਤ ਨਹੀਂ ਰਹਿੰਦਾ। ਪਲੇਟਫਾਰਮ ਇਸ ਦੀ ਵਰਤੋਂ ਯੂਜ਼ਰਸ ਦੀ ਪਸੰਦ ਸਮਝਣ, ਲੋਕਪ੍ਰਿਯ ਕੰਟੈਂਟ ਦੀ ਪਛਾਣ ਕਰਨ, ਇਸ਼ਤਿਹਾਰਾਂ ਅਤੇ ਕਾਰੋਬਾਰੀ ਯੋਜਨਾਵਾਂ ਤਿਆਰ ਕਰਨ ਲਈ ਵੀ ਕਰ ਸਕਦੇ ਹਨ।

ਅਮਰੀਕਾ ਦੀ ਸੰਸਥਾ FTC ਦੀ ਸਾਲ 2024 ਦੀ ਇੱਕ ਰਿਪੋਰਟ ਮੁਤਾਬਕ, ਵੀਡੀਓ ਅਤੇ ਸੋਸ਼ਲ ਮੀਡੀਆ ਕੰਪਨੀਆਂ ਯੂਜ਼ਰਸ ਦੀਆਂ ਗਤੀਵਿਧੀਆਂ ਦੇ ਡਾਟਾ ਦੀ ਵਰਤੋਂ ਕੰਟੈਂਟ ਦੀ ਰੈਂਕਿੰਗ, ਪਰਸਨਲਾਈਜ਼ੇਸ਼ਨ ਅਤੇ ਯੂਜ਼ਰ ਐਂਗੇਜਮੈਂਟ ਵਧਾਉਣ ਲਈ ਵੀ ਕਰਦੀਆਂ ਹਨ।

ਪਰ ਇਸ ਦਾ ਬਿਲਕੁਲ ਇਹ ਮਤਲਬ ਨਹੀਂ ਹੈ ਕਿ ਸਾਰੇ OTT ਪਲੇਟਫਾਰਮ ਤੁਹਾਡੀ ਨਿੱਜੀ ਜਾਣਕਾਰੀ ਕਿਸੇ ਨੂੰ ਵੇਚ ਰਹੇ ਹਨ। ਡਾਟਾ ਦੀ ਵਰਤੋਂ ਕਿਸ ਮਕਸਦ ਲਈ ਕੀਤੀ ਜਾਵੇਗੀ, ਇਹ ਸਬੰਧਤ ਪਲੇਟਫਾਰਮ ਦੀ ਪ੍ਰਾਈਵੇਸੀ ਪਾਲਿਸੀ ‘ਤੇ ਨਿਰਭਰ ਕਰਦਾ ਹੈ।

ਆਪਣੀ ਡਿਜੀਟਲ ਪਸੰਦ ‘ਤੇ ਕੰਟਰੋਲ ਕਿਵੇਂ ਰੱਖੀਏ?

ਹੁਣ ਤੁਹਾਡੇ ਮਨ ਵਿੱਚ ਇਹ ਸਵਾਲ ਜ਼ਰੂਰ ਆ ਰਿਹਾ ਹੋਵੇਗਾ ਕਿ ਆਖ਼ਰ ਆਪਣੀ ਡਿਜੀਟਲ ਪਸੰਦ ‘ਤੇ ਕੰਟਰੋਲ ਕਿਵੇਂ ਰੱਖਿਆ ਜਾਵੇ? ਇਸ ਸਮੱਸਿਆ ਤੋਂ ਬਚਣ ਲਈ ਸਭ ਤੋਂ ਪਹਿਲਾਂ ਕਿਸੇ ਵੀ OTT ਐਪ ਦੀਆਂ ਪ੍ਰਾਈਵੇਸੀ ਸੈਟਿੰਗਾਂ ਅਤੇ ਡਾਟਾ ਪਾਲਿਸੀ ਨੂੰ ਚੰਗੀ ਤਰ੍ਹਾਂ ਪੜ੍ਹੋ।

ਘਰ ਦੇ ਦੂਜੇ ਲੋਕਾਂ ਨਾਲ ਇੱਕੋ ਪ੍ਰੋਫਾਈਲ ਦੀ ਵਰਤੋਂ ਕਰਨ ਤੋਂ ਬਚੋ, ਨਹੀਂ ਤਾਂ ਉਨ੍ਹਾਂ ਦੀ ਵਾਚ ਹਿਸਟਰੀ ਵੀ ਤੁਹਾਡੇ ਲਈ ਆਉਣ ਵਾਲੇ ਸੁਝਾਵਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਜਿੱਥੇ ਇਹ ਸਹੂਲਤ ਉਪਲਬਧ ਹੋਵੇ, ਉੱਥੇ ਵਾਚ ਹਿਸਟਰੀ ਡਿਲੀਟ ਕਰਨ, ਦੇਖਣ ਦੀ ਗਤੀਵਿਧੀ ਰੋਕਣ ਅਤੇ ਪਰਸਨਲਾਈਜ਼ਡ ਇਸ਼ਤਿਹਾਰਾਂ ਨੂੰ ਸੀਮਤ ਕਰਨ ਵਰਗੇ ਵਿਕਲਪਾਂ ਦੀ ਵਰਤੋਂ ਕਰੋ।

ਮਨੋਰੰਜਨ ਲਈ ਖੋਲ੍ਹਿਆ ਗਿਆ ਐਪ ਤੁਹਾਡੀ ਪਸੰਦ ਦਾ ਅੰਦਾਜ਼ਾ ਤਾਂ ਲਗਾ ਸਕਦਾ ਹੈ, ਪਰ ਤੁਸੀਂ ਕੀ ਦੇਖਣਾ ਚਾਹੁੰਦੇ ਹੋ, ਇਹ ਫੈਸਲਾ ਤੁਹਾਡਾ ਹੋਣਾ ਚਾਹੀਦਾ ਹੈ। ਹਰ ਸੁਝਾਅ ਨੂੰ ਆਪਣੀ ਪਸੰਦ ਮੰਨ ਲੈਣਾ ਜ਼ਰੂਰੀ ਨਹੀਂ ਹੈ।

Source: TV9Hindi.com

Follow Us
ਨਸ਼ੇ ਖ਼ਿਲਾਫ਼ ਸਰਕਾਰ ਨਾਲ ਮਿਲ ਕੇ ਜੰਗ ਲੜਣ ਲੋਕ, ਅਮਨ ਅਰੋੜਾ ਨੇ ਦੱਸਿਆ ਫਾਰਮੂਲਾ
ਨਸ਼ੇ ਖ਼ਿਲਾਫ਼ ਸਰਕਾਰ ਨਾਲ ਮਿਲ ਕੇ ਜੰਗ ਲੜਣ ਲੋਕ, ਅਮਨ ਅਰੋੜਾ ਨੇ ਦੱਸਿਆ ਫਾਰਮੂਲਾ...
ਪੰਜਾਬ 'ਚ BJP ਆਪਣੇ ਦੱਮ 'ਤੇ ਬਣਾਵੇ ਸਰਕਾਰ, ਕਿਸੇ ਦਾ ਬੈਗੇਜ ਲੈਣਾ ਠੀਕ ਨਹੀਂ: ਬਿੱਟੂ
ਪੰਜਾਬ 'ਚ BJP ਆਪਣੇ ਦੱਮ 'ਤੇ ਬਣਾਵੇ ਸਰਕਾਰ, ਕਿਸੇ ਦਾ ਬੈਗੇਜ ਲੈਣਾ ਠੀਕ ਨਹੀਂ: ਬਿੱਟੂ...
ਪੰਜਾਬ ਚੋਣਾਂ 2027: ਕੀ 50% ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਰਹੀ ਹੈ AAP ? CM ਮਾਨ ਨੇ ਦਿੱਤਾ ਜਵਾਬ
ਪੰਜਾਬ ਚੋਣਾਂ 2027: ਕੀ  50% ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਰਹੀ ਹੈ AAP ? CM ਮਾਨ ਨੇ ਦਿੱਤਾ ਜਵਾਬ...
ਦਿੱਲੀ ਦੇ ਪ੍ਰਦੂਸ਼ਣ 'ਚ ਨਹੀਂ ਹੈ ਪੰਜਾਬ ਦਾ ਹੱਥ, ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼: CM ਮਾਨ
ਦਿੱਲੀ ਦੇ ਪ੍ਰਦੂਸ਼ਣ 'ਚ ਨਹੀਂ ਹੈ ਪੰਜਾਬ ਦਾ ਹੱਥ, ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼: CM ਮਾਨ...
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗਠਜੋੜ 'ਤੇ ਸਚਿਨ ਪਾਇਲਟ ਦਾ ਤੰਜ, ਬੋਲੇ- ਆਪ ਨਾਲ ਹੋਵੇਗਾ ਸਿੱਧਾ ਮੁਕਾਬਲਾ
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗਠਜੋੜ 'ਤੇ ਸਚਿਨ ਪਾਇਲਟ ਦਾ ਤੰਜ, ਬੋਲੇ- ਆਪ ਨਾਲ ਹੋਵੇਗਾ ਸਿੱਧਾ ਮੁਕਾਬਲਾ...
ਚੰਨੀ ਦੀ ਸਾਈਕਲ ਯਾਤਰਾ 'ਚ ਵੜਿੰਗ ਨਹੀਂ...ਵੜਿੰਗ ਦੇ 'ਇਨਸਾਫ ਮਾਰਚ' 'ਚੋਂ ਚੰਨੀ ਗਾਇਬ...? ਟੀਵੀ9 ਦੇ ਸਵਾਲ ਦਾ ਪਾਇਲਟ ਨੇ ਕੀ ਦਿੱਤਾ ਜਵਾਬ
ਚੰਨੀ ਦੀ ਸਾਈਕਲ ਯਾਤਰਾ 'ਚ ਵੜਿੰਗ ਨਹੀਂ...ਵੜਿੰਗ ਦੇ 'ਇਨਸਾਫ ਮਾਰਚ' 'ਚੋਂ ਚੰਨੀ ਗਾਇਬ...? ਟੀਵੀ9 ਦੇ ਸਵਾਲ ਦਾ ਪਾਇਲਟ ਨੇ ਕੀ ਦਿੱਤਾ ਜਵਾਬ...
BJP-SAD ਦਾ ਗਠਜੋੜ ਹੋਵਗਾ ਜਾਂ ਨਹੀਂ... ਕੀ ਬੋਲੇ ਭਾਜਪਾ ਦੇ ਸੀਨੀਅਰ ਆਗੂ ਵਿਜੇ ਸਾਂਪਲਾ?
BJP-SAD ਦਾ ਗਠਜੋੜ ਹੋਵਗਾ ਜਾਂ ਨਹੀਂ... ਕੀ ਬੋਲੇ ਭਾਜਪਾ ਦੇ ਸੀਨੀਅਰ ਆਗੂ ਵਿਜੇ ਸਾਂਪਲਾ?...
ਸਚਿਨ ਪਾਇਲਟ ਨੇ ਕਿਉਂ ਕੀਤੀ ਪਰਗਟ ਸਿੰਘ ਦੀ ਤਾਰੀਫ਼, ਰਾਜਾ ਵੜਿੰਗ ਨੂੰ ਲੈ ਕੇ ਕੀ ਬੋਲੇ ਪੰਜਾਬ ਕਾਂਗਰਸ ਦੇ ਇੰਚਾਰਜ? ਵੇਖੋ
ਸਚਿਨ ਪਾਇਲਟ ਨੇ ਕਿਉਂ ਕੀਤੀ ਪਰਗਟ ਸਿੰਘ ਦੀ ਤਾਰੀਫ਼, ਰਾਜਾ ਵੜਿੰਗ ਨੂੰ ਲੈ ਕੇ ਕੀ ਬੋਲੇ ਪੰਜਾਬ ਕਾਂਗਰਸ ਦੇ ਇੰਚਾਰਜ? ਵੇਖੋ...
ਕਾਂਗਰਸ ਨੂੰ ਗਾਲੀ-ਗਲੌਚ ਦੀ ਸਿਆਸਤ 'ਚ ਆਉਂਦਾ ਹੈ ਮਜਾ... ਰਾਹੁਲ ਗਾਂਧੀ ਦੇ CM ਮਾਨ 'ਤੇ ਨਿੱਜੀ ਅਟੈਕ 'ਤੇ ਭੜਕੇ ਸਿਸੋਦੀਆ
ਕਾਂਗਰਸ ਨੂੰ ਗਾਲੀ-ਗਲੌਚ ਦੀ ਸਿਆਸਤ 'ਚ ਆਉਂਦਾ ਹੈ ਮਜਾ... ਰਾਹੁਲ ਗਾਂਧੀ ਦੇ CM ਮਾਨ 'ਤੇ ਨਿੱਜੀ ਅਟੈਕ 'ਤੇ ਭੜਕੇ ਸਿਸੋਦੀਆ...