AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Satta Sammelan 2026: ਘਰੋਂ ਚੁੱਕ ਕੇ ਵਿਧਾਇਕ ਬਣਾਇਆ ਸੀ, AAP ‘ਚ ਕੋਈ ਕੋਟਾ ਨਹੀਂ ਚੱਲਦਾ… CM ਮਾਨ ਬੋਲੇ- ਟਿਕਟ ਕੱਟਣ ਵਾਲੇ ਛੱਡ ਰਹੇ ਪਾਰਟੀ

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਗਰਮਾ ਗਿਆ ਹੈ। ਸੂਬੇ ਵਿੱਚ ਤੇਜ਼ੀ ਨਾਲ ਬਣਦੀ ਸਿਆਸੀ ਹਲਚਲ ਵਿਚਾਲੇ ਟੀਵੀ9 ਦੇ ਸੱਤਾ ਸੰਮੇਲਨ-ਪੰਜਾਬ ਦੇ ਮੰਚ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਇੱਥੇ ਕਿਸੇ ਤਰ੍ਹਾਂ ਦਾ ਕੋਟਾ ਸਿਸਟਮ ਨਹੀਂ ਹੈ, ਸਗੋਂ ਇੱਥੇ ਜਨਤਾ ਦਾ ਕੋਟਾ ਚੱਲਦਾ ਹੈ।

Satta Sammelan 2026: ਘਰੋਂ ਚੁੱਕ ਕੇ ਵਿਧਾਇਕ ਬਣਾਇਆ ਸੀ, AAP 'ਚ ਕੋਈ ਕੋਟਾ ਨਹੀਂ ਚੱਲਦਾ... CM ਮਾਨ ਬੋਲੇ- ਟਿਕਟ ਕੱਟਣ ਵਾਲੇ ਛੱਡ ਰਹੇ ਪਾਰਟੀ
tv9-punjabi
| Updated On: 19 Nov 2026 17:27 PM IST
Share

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਗਰਮਾ ਗਿਆ ਹੈ। ਸੂਬੇ ਵਿੱਚ ਤੇਜ਼ੀ ਨਾਲ ਬਣਦੀ ਸਿਆਸੀ ਹਲਚਲ ਵਿਚਾਲੇ ਟੀਵੀ9 ਦੇ ਸੱਤਾ ਸੰਮੇਲਨ-ਪੰਜਾਬ ਦੇ ਮੰਚ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਇੱਥੇ ਕਿਸੇ ਤਰ੍ਹਾਂ ਦਾ ਕੋਟਾ ਸਿਸਟਮ ਨਹੀਂ ਹੈ, ਸਗੋਂ ਇੱਥੇ ਜਨਤਾ ਦਾ ਕੋਟਾ ਚੱਲਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਤਾਂ ਕਈ ਲੋਕਾਂ ਨੂੰ ਘਰੋਂ ਚੁੱਕ ਕੇ ਵਿਧਾਇਕ ਬਣਾਇਆ ਸੀ, ਪਰ ਹੁਣ ਟਿਕਟ ਕੱਟਣ ‘ਤੇ ਉਹ ਪਾਰਟੀ ਛੱਡ ਕੇ ਜਾ ਰਹੇ ਹਨ।

ਸੂਬੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (AAP) ਵਿੱਚ ਟਿਕਟਾਂ ਦੀ ਵੰਡ ਅਤੇ ਕਈ ਵਿਧਾਇਕਾਂ ਦੀਆਂ ਟਿਕਟਾਂ ਕੱਟੇ ਜਾਣ ਨਾਲ ਜੁੜੇ ਸਵਾਲ ‘ਤੇ ਸੀਐੱਮ ਮਾਨ ਨੇ ਕਿਹਾ ਕਿ ਸਾਡੀ ਪਾਰਟੀ ਕਿਸੇ ਨੂੰ ਕੋਟਾ ਆਧਾਰਿਤ ਟਿਕਟ ਨਹੀਂ ਦਿੰਦੀ—ਕਿ ਇਹ ਭਗਵੰਤ ਮਾਨ ਦਾ ਕੋਟਾ ਹੈ, ਕੇਜਰੀਵਾਲ ਦਾ ਕੋਟਾ ਹੈ ਜਾਂ ਕਿਸੇ ਹੋਰ ਬੰਦੇ ਦਾ ਕੋਟਾ ਹੈ। ਉਨ੍ਹਾਂ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਵੇਂ ਕਾਂਗਰਸ ਵਿੱਚ ਚੱਲਦਾ ਹੈ, ਉੱਥੇ ਕਿਹਾ ਜਾਂਦਾ ਹੈ ਕਿ ਇਹ ਰਾਹੁਲ ਕੋਟਾ ਹੈ, ਪ੍ਰਿਅੰਕਾ ਕੋਟਾ ਹੈ, ਸੋਨੀਆ ਕੋਟਾ ਹੈ ਜਾਂ ਫਿਰ ਇਹ ਬਾਜਵਾ-ਰੰਧਾਵਾ ਕੋਟਾ ਹੈ।

ਇੱਥੇ ਪਬਲਿਕ ਦਾ ਕੋਟਾ ਚੱਲਦਾ ਹੈ: CM ਮਾਨ

ਮੁੱਖ ਮੰਤਰੀ ਮਾਨ ਨੇ ਅੱਗੇ ਕਿਹਾ, “ਕੋਟਾ ਸਿਸਟਮ ਸਾਡੇ ਇੱਥੇ ਨਹੀਂ ਚੱਲਦਾ, ਸਾਡੇ ਇੱਥੇ ਪਬਲਿਕ ਦਾ ਕੋਟਾ ਚੱਲਦਾ ਹੈ। ਅਸੀਂ ਪਹਿਲਾਂ ਸਰਵੇ ਕਰਵਾਉਂਦੇ ਹਾਂ। ਇੱਕ ਸਰਵੇ ਹੀ ਨਹੀਂ ਕਰਵਾਉਂਦੇ, ਸਗੋਂ ਹਰ ਮਹੀਨੇ ਸਰਵੇ ਕਰਵਾਉਂਦੇ ਹਾਂ ਅਤੇ ਪਿਛਲੇ ਇੱਕ ਸਾਲ ਤੋਂ ਸਰਵੇ ਚੱਲ ਰਹੇ ਹਨ। ਹੁਣ ਸਰਵੇ ਵਿੱਚ ਕਿਸੇ ਨੂੰ ਲੈ ਕੇ ਕੋਈ ਨੈਗੇਟਿਵਿਟੀ ਆਈ ਤਾਂ ਉਨ੍ਹਾਂ ਨੂੰ ਦੱਸਿਆ ਵੀ ਗਿਆ ਕਿ ਤੁਸੀਂ ਇਸ ਵਿੱਚ ਸੁਧਾਰ ਕਰ ਲਓ ਅਤੇ ਉਨ੍ਹਾਂ ਨੂੰ ਮਦਦ ਦੇਣ ਦੀ ਗੱਲ ਵੀ ਕਹੀ ਗਈ। ਉਨ੍ਹਾਂ ਨੂੰ ਸਾਫ਼ ਕਿਹਾ ਗਿਆ ਸੀ ਕਿ ਜੇਕਰ ਅਗਲੇ ਸਰਵੇ ਵਿੱਚ ਤੁਹਾਡੀ ਰਿਪੋਰਟ ਸਹੀ ਆਈ ਤਾਂ ਠੀਕ ਹੈ, ਨਹੀਂ ਤਾਂ ਅਸੀਂ ਟਿਕਟ ਕੱਟ ਦੇਵਾਂਗੇ। ਹੁਣ ਜਦੋਂ ਪਬਲਿਕ ਹੀ ਪਸੰਦ ਨਹੀਂ ਕਰ ਰਹੀ, ਤਾਂ ਅਸੀਂ ਟਿਕਟ ਕੱਟ ਦਿੰਦੇ ਹਾਂ।”

ਘਰ-ਘਰ ਜਾ ਕੇ ਟਿਕਟ ਦੇਣ ਦੀ ਗੱਲ ਕਰਦਿਆਂ ਸੀਐੱਮ ਮਾਨ ਨੇ ਕਿਹਾ, “ਸਾਡੇ ਐੱਮ.ਐੱਲ.ਏ. ਨੂੰ ਘਰ-ਘਰ ਜਾ ਕੇ ਟਿਕਟ ਦਿੱਤੀ ਜਾਂਦੀ ਹੈ। ਹੁਣ ਜੋ ਉਮੀਦਵਾਰਾਂ ਦੀ ਨਵੀਂ ਲਿਸਟ ਆਈ ਹੈ, ਉਸ ਵਿੱਚ 31 ਵਿੱਚੋਂ 25 ਨਵੇਂ ਲੋਕਾਂ ਨੂੰ ਟਿਕਟ ਦਿੱਤੀ ਗਈ ਹੈ, ਜੋ ਪਹਿਲੀ ਵਾਰ ਚੋਣ ਲੜ ਰਹੇ ਹਨ। ਉਨ੍ਹਾਂ ਨੂੰ ਤਾਂ ਅਖ਼ਬਾਰਾਂ ਅਤੇ ਮੀਡੀਆ ਰਾਹੀਂ ਜਾਣਕਾਰੀ ਮਿਲੀ ਹੋਵੇਗੀ ਕਿ ਉਨ੍ਹਾਂ ਨੂੰ ਟਿਕਟ ਮਿਲ ਗਈ ਹੈ।” ਉਨ੍ਹਾਂ ਅੱਗੇ ਕਿਹਾ ਕਿ ਸਾਡੇ ਇੱਥੇ ਨਾ ਕੋਈ ਲੌਬਿੰਗ ਹੁੰਦੀ ਹੈ ਅਤੇ ਨਾ ਹੀ ਕੋਈ ਸਿਫ਼ਾਰਸ਼ ਚੱਲਦੀ ਹੈ।

ਪਹਿਲੀ ਵਾਰ ਵਾਲਿਆਂ ਨੂੰ ਤਾਂ ਕੋਈ ਮੌਕਾ ਦੇਵੇਗਾ: CM ਮਾਨ

ਟੀਵੀ9 ਦੇ ਸੱਤਾ ਸੰਮੇਲਨ-ਪੰਜਾਬ ਵਿੱਚ ਟਿਕਟ ਕੱਟਣ ਨਾਲ ਜੁੜੇ ਸਵਾਲ ‘ਤੇ ਸੀਐੱਮ ਭਗਵੰਤ ਮਾਨ ਨੇ ਕਿਹਾ, “ਜਨਤਾ ਪਾਰਟੀ ਨੂੰ ਵੋਟ ਦੇਣਾ ਚਾਹੁੰਦੀ ਹੈ, ਪਰ ਉਸ ਨੂੰ ਵਿਧਾਇਕ ਪਸੰਦ ਨਹੀਂ ਆਇਆ। ਜਨਤਾ ਖ਼ੁਦ ਕਹਿ ਰਹੀ ਹੈ ਕਿ ਇਸ ਬੰਦੇ ਨੂੰ ਬਦਲ ਦਿਓ। ਆਮ ਆਦਮੀ ਪਾਰਟੀ ਵਿੱਚ ਪਿਛਲੀ ਵਾਰ ਜੋ 92 ਵਿਧਾਇਕ ਸਨ, ਉਨ੍ਹਾਂ ਵਿੱਚੋਂ 82 ਪਹਿਲੀ ਵਾਰ ਵਿਧਾਇਕ ਬਣੇ ਸਨ। ਮੈਂ ਵੀ ਪਹਿਲੀ ਵਾਰ ਵਿਧਾਇਕ ਬਣਿਆ ਅਤੇ ਪਹਿਲੀ ਵਾਰ ਮੁੱਖ ਮੰਤਰੀ ਬਣਿਆ। ਇਸ ਲਈ ਪਹਿਲੀ ਵਾਰ ਚੋਣ ਲੜਨ ਵਾਲਿਆਂ ਨੂੰ ਕੋਈ ਨਾ ਕੋਈ ਤਾਂ ਮੌਕਾ ਦੇਵੇਗਾ ਹੀ। ਹੁਣ ਕਾਂਗਰਸ ਵਾਂਗ ਥੋੜ੍ਹੀ ਨਾ ਹੈ ਕਿ ਆਗੂਆਂ ਦੇ ਪੁੱਤਰਾਂ, ਭਾਣਜਿਆਂ ਜਾਂ ਕਿਸੇ ਕਰੀਬੀ ਨੂੰ ਹੀ ਟਿਕਟ ਦਿੱਤੀ ਜਾਂਦੀ ਹੈ।”

ਉਨ੍ਹਾਂ ਅੱਗੇ ਕਿਹਾ, “ਹੁਣ ਜਿਨ੍ਹਾਂ ਦੀ ਟਿਕਟ ਕੱਟੀ ਗਈ ਹੈ, ਉਹ ਪਾਰਟੀ ਛੱਡ ਕੇ ਜਾਣਗੇ। ਹੋ ਸਕਦਾ ਹੈ ਕਿ ਅਜੇ 2-4 ਹੋਰ ਵੀ ਜਾਣ। ਇਨ੍ਹਾਂ ਵਿੱਚੋਂ ਕਈ ਲੋਕਾਂ ਨੂੰ ਇਹ ਪਤਾ ਹੋਵੇਗਾ ਕਿ ਜਦੋਂ ਉਨ੍ਹਾਂ ਨੂੰ ਪਹਿਲੀ ਵਾਰ ਟਿਕਟ ਦਿੱਤੀ ਗਈ ਸੀ, ਤਾਂ ਘਰ ਜਾ ਕੇ ਦਿੱਤੀ ਗਈ ਸੀ। ਇਹ ਕੋਈ ਨੰਬਰਦਾਰੀ ਨਹੀਂ ਹੈ ਕਿ ਹਮੇਸ਼ਾ ਇੱਕੋ ਜਿਹਾ ਹੀ ਰਹੇਗਾ। ਅਸੀਂ ਕਈ ਵਿਧਾਇਕਾਂ ਨੂੰ ਰਿਪੀਟ ਵੀ ਕੀਤਾ ਹੈ। ਜੋ ਚੰਗਾ ਕੰਮ ਕਰੇਗਾ, ਪਬਲਿਕ ਉਸ ਨੂੰ ਟਿਕਟ ਅਤੇ ਵੋਟ ਦੇਵੇਗੀ। ਟਿਕਟ ਕੱਟਣ ‘ਤੇ ਜੋ ਲੋਕ ਪਾਰਟੀ ਛੱਡ ਰਹੇ ਹਨ, ਉਹ ਤਾਂ ਆਪਣਾ ਰੀਐਕਸ਼ਨ ਦੇਣਗੇ ਹੀ।”

Follow Us
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗਠਜੋੜ 'ਤੇ ਸਚਿਨ ਪਾਇਲਟ ਦਾ ਤੰਜ, ਬੋਲੇ- ਆਪ ਨਾਲ ਹੋਵੇਗਾ ਸਿੱਧਾ ਮੁਕਾਬਲਾ
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗਠਜੋੜ 'ਤੇ ਸਚਿਨ ਪਾਇਲਟ ਦਾ ਤੰਜ, ਬੋਲੇ- ਆਪ ਨਾਲ ਹੋਵੇਗਾ ਸਿੱਧਾ ਮੁਕਾਬਲਾ...
ਚੰਨੀ ਦੀ ਸਾਈਕਲ ਯਾਤਰਾ 'ਚ ਵੜਿੰਗ ਨਹੀਂ...ਵੜਿੰਗ ਦੇ 'ਇਨਸਾਫ ਮਾਰਚ' 'ਚੋਂ ਚੰਨੀ ਗਾਇਬ...? ਟੀਵੀ9 ਦੇ ਸਵਾਲ ਦਾ ਪਾਇਲਟ ਨੇ ਕੀ ਦਿੱਤਾ ਜਵਾਬ
ਚੰਨੀ ਦੀ ਸਾਈਕਲ ਯਾਤਰਾ 'ਚ ਵੜਿੰਗ ਨਹੀਂ...ਵੜਿੰਗ ਦੇ 'ਇਨਸਾਫ ਮਾਰਚ' 'ਚੋਂ ਚੰਨੀ ਗਾਇਬ...? ਟੀਵੀ9 ਦੇ ਸਵਾਲ ਦਾ ਪਾਇਲਟ ਨੇ ਕੀ ਦਿੱਤਾ ਜਵਾਬ...
BJP-SAD ਦਾ ਗਠਜੋੜ ਹੋਵਗਾ ਜਾਂ ਨਹੀਂ... ਕੀ ਬੋਲੇ ਭਾਜਪਾ ਦੇ ਸੀਨੀਅਰ ਆਗੂ ਵਿਜੇ ਸਾਂਪਲਾ?
BJP-SAD ਦਾ ਗਠਜੋੜ ਹੋਵਗਾ ਜਾਂ ਨਹੀਂ... ਕੀ ਬੋਲੇ ਭਾਜਪਾ ਦੇ ਸੀਨੀਅਰ ਆਗੂ ਵਿਜੇ ਸਾਂਪਲਾ?...
ਸਚਿਨ ਪਾਇਲਟ ਨੇ ਕਿਉਂ ਕੀਤੀ ਪਰਗਟ ਸਿੰਘ ਦੀ ਤਾਰੀਫ਼, ਰਾਜਾ ਵੜਿੰਗ ਨੂੰ ਲੈ ਕੇ ਕੀ ਬੋਲੇ ਪੰਜਾਬ ਕਾਂਗਰਸ ਦੇ ਇੰਚਾਰਜ? ਵੇਖੋ
ਸਚਿਨ ਪਾਇਲਟ ਨੇ ਕਿਉਂ ਕੀਤੀ ਪਰਗਟ ਸਿੰਘ ਦੀ ਤਾਰੀਫ਼, ਰਾਜਾ ਵੜਿੰਗ ਨੂੰ ਲੈ ਕੇ ਕੀ ਬੋਲੇ ਪੰਜਾਬ ਕਾਂਗਰਸ ਦੇ ਇੰਚਾਰਜ? ਵੇਖੋ...
ਕਾਂਗਰਸ ਨੂੰ ਗਾਲੀ-ਗਲੌਚ ਦੀ ਸਿਆਸਤ 'ਚ ਆਉਂਦਾ ਹੈ ਮਜਾ... ਰਾਹੁਲ ਗਾਂਧੀ ਦੇ CM ਮਾਨ 'ਤੇ ਨਿੱਜੀ ਅਟੈਕ 'ਤੇ ਭੜਕੇ ਸਿਸੋਦੀਆ
ਕਾਂਗਰਸ ਨੂੰ ਗਾਲੀ-ਗਲੌਚ ਦੀ ਸਿਆਸਤ 'ਚ ਆਉਂਦਾ ਹੈ ਮਜਾ... ਰਾਹੁਲ ਗਾਂਧੀ ਦੇ CM ਮਾਨ 'ਤੇ ਨਿੱਜੀ ਅਟੈਕ 'ਤੇ ਭੜਕੇ ਸਿਸੋਦੀਆ...
ਭਾਖੜਾ ਨਹਿਰ 'ਤੇ ਬਣਿਆ ਪੁਲ ਟੁੱਟਿਆ, ਨਹਿਰ 'ਚ ਲਟਕੇ ਟਰੱਕ; ਭਾਰੀ ਨੁਕਸਾਨ ਦਾ ਖ਼ਦਸ਼ਾ
ਭਾਖੜਾ ਨਹਿਰ 'ਤੇ ਬਣਿਆ ਪੁਲ ਟੁੱਟਿਆ, ਨਹਿਰ 'ਚ ਲਟਕੇ ਟਰੱਕ; ਭਾਰੀ ਨੁਕਸਾਨ ਦਾ ਖ਼ਦਸ਼ਾ...
ਮੈਂ ਸੰਗਠਨ ਦੀ ਮਜਬੂਤੀ ਲਈ ਕਰਦਾ ਹਾਂ ਕੰਮ....Super CM ਦੇ ਸਵਾਲ ਤੇ ਮਨੀਸ਼ ਸਿਸੋਦੀਆ ਦਾ ਜਵਾਬ
ਮੈਂ ਸੰਗਠਨ ਦੀ ਮਜਬੂਤੀ ਲਈ ਕਰਦਾ ਹਾਂ ਕੰਮ....Super CM  ਦੇ ਸਵਾਲ ਤੇ  ਮਨੀਸ਼ ਸਿਸੋਦੀਆ ਦਾ ਜਵਾਬ...
ਬਾਹਰ ਜਾ ਕੇ ਦੇਸ਼ ਦੀ ਸਾਖ ਖਰਾਬ ਨਾ ਕਰਨ ਰਾਹੁਲ ਗਾਂਧੀ , ਚੰਨੀ 'ਤੇ ਵੀ ਹਮਲਾ, ਹੋਰ ਕੀ-ਕੀ ਬੋਲੇ ਪ੍ਰਨੀਤ ਕੌਰ?
ਬਾਹਰ ਜਾ ਕੇ ਦੇਸ਼ ਦੀ ਸਾਖ ਖਰਾਬ ਨਾ ਕਰਨ ਰਾਹੁਲ ਗਾਂਧੀ , ਚੰਨੀ 'ਤੇ ਵੀ ਹਮਲਾ, ਹੋਰ ਕੀ-ਕੀ ਬੋਲੇ ਪ੍ਰਨੀਤ ਕੌਰ?...
ਕੈਪਟਨ ਦਾ ਚੈਪਟਰ ਖ਼ਤਮ...ਸਾਬਕਾ CM ਦੀ ਕਾਂਗਰਸ 'ਚ ਵਾਪਸੀ ਦੀਆਂ ਖਬਰਾਂ 'ਤੇ AAP ਦਾ ਤਿੱਖਾ ਹਮਲਾ
ਕੈਪਟਨ ਦਾ ਚੈਪਟਰ ਖ਼ਤਮ...ਸਾਬਕਾ CM ਦੀ ਕਾਂਗਰਸ 'ਚ ਵਾਪਸੀ ਦੀਆਂ ਖਬਰਾਂ 'ਤੇ AAP ਦਾ ਤਿੱਖਾ ਹਮਲਾ...