Truecaller: ਜੇਕਰ ਤੁਹਾਨੂੰ ਪੁਲਿਸ ਜਾਂ ਕਿਸੇ ਹੋਰ ਅਫ਼ਸਰ ਦੇ ਨਾਮ ਤੇ ਆਉਂਦੀ ਹੈ ਧਮਕੀ ਭਰੀ ਕਾਲ, ਤਾਂ ਇੰਝ ਪਤਾ ਕਰੋਂ ਕਾਲਰ ਅਸਲੀ ਹੈ ਜਾਂ ਨਕਲੀ
ਕਈ ਘੁਟਾਲੇ ਕਰਨ ਵਾਲੇ ਪੁਲਿਸ ਵਾਲਿਆਂ ਦੇ ਨਾਮ 'ਤੇ ਸਮਾਰਟਫ਼ੋਨ 'ਤੇ ਕਾਲ ਕਰ ਰਹੇ ਹਨ। ਜਦੋਂ ਇਨ੍ਹਾਂ ਨੰਬਰਾਂ ਨੂੰ ਟਰੂ ਕਾਲਰ 'ਤੇ ਚੈੱਕ ਕੀਤਾ ਜਾਂਦਾ ਹੈ, ਤਾਂ ਇਹ ਪੁਲਿਸ ਦੇ ਦੱਸੇ ਜਾਂਦੇ ਹਨ। ਜਦੋਂ ਕਿ ਅਸਲ ਵਿੱਚ ਉਹ ਘੁਟਾਲੇਬਾਜ਼ ਹਨ। ਇੱਥੇ ਅਸੀਂ ਤੁਹਾਨੂੰ ਅਸਲ ਪੁਲਿਸ ਅਤੇ ਘੋਟਾਲੇ ਕਰਨ ਵਾਲਿਆਂ ਦੇ ਨੰਬਰਾਂ ਦੀ ਪਛਾਣ ਕਰਨ ਦਾ ਤਰੀਕਾ ਦੱਸ ਰਹੇ ਹਾਂ।
ਜੇਕਰ ਤੁਹਾਨੂੰ ਪੁਲਿਸ ਜਾਂ ਕਿਸੇ ਹੋਰ ਅਫ਼ਸਰ ਦੇ ਨਾਮ ‘ਤੇ ਆਉਂਦੀ ਹੈ ਧਮਕੀ ਭਰੀ ਕਾਲ, ਤਾਂ ਇੰਝ ਪਤਾ ਕਰੋਂ ਕਾਲਰ ਅਸਲੀ ਹੈ ਜਾਂ ਨਕਲੀ (pic credit: AI Image/Mohd Jishan)
Truecaller ਐਪ ਦੀ ਵਰਤੋਂ ਜ਼ਿਆਦਾਤਰ ਐਂਡਰੌਇਡ ਦੀ ਵਰਤੋਂ ਕਰਨ ਵਾਲਿਆਂ ਦੁਆਰਾ ਕੀਤੀ ਜਾਂਦੀ ਹੈ, ਇਸ ਐਪ ਦੀ ਵਰਤੋਂ ਅਕਸਰ ਇਸ ਲਈ ਕੀਤੀ ਜਾਂਦੀ ਹੈ ਤਾਂ ਕਿ ਇਹ ਕਾਲ ਕਰਨ ਵਾਲੇ ਦੇ ਨਾਮ ਬਾਰੇ ਜਾਣਕਾਰੀ ਪ੍ਰਾਪਤ ਕਰ ਸਕੇ। ਪਰ Truecaller ਵਿੱਚ ਨਾਮ ਨੂੰ ਐਡਿਟ ਕਰਨ ਦਾ ਵਿਕਲਪ ਹੈ। ਜਿਸ ਕਾਰਨ ਕਈ ਵਾਰ ਸਾਈਬਰ ਧੋਖਾਧੜੀ ਕਰਨ ਵਾਲੇ ਲੋਕ ਆਪਣਾ ਨਾਮ ਐਡਿਟ ਕਰਕੇ ਖੁਦ ਪੁਲਿਸ ਵਾਲਾ ਦੱਸ ਕੇ ਠੱਗੀ ਮਾਰਨ ਦੀ ਕੋਸ਼ਿਸ਼ ਕਰਦੇ ਹਨ।
ਜੇਕਰ ਤੁਹਾਨੂੰ Truecaller ‘ਤੇ ਪੁਲਿਸ ਜਾਂ ਧਮਕੀ ਭਰੀ ਕਾਲ ਵੀ ਆਉਂਦੀ ਹੈ, ਤਾਂ ਤੁਸੀਂ ਇੱਕ ਪਲ ਵਿੱਚ ਅਸਲੀ ਕਾਲਰ ਦੀ ਪਛਾਣ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਆਪਣੇ ਸਮਾਰਟਫੋਨ ‘ਚ ਕੋਈ ਵੱਖਰਾ ਐਪ ਇੰਸਟਾਲ ਜਾਂ ਡਾਊਨਲੋਡ ਨਹੀਂ ਕਰਨਾ ਪਵੇਗਾ।


