AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਸਮਾਰਟਫੋਨ, ਲੈਪਟਾਪ ਜਾਂ ਟੈਬਲੇਟ, ਜਾਣੋ ਕੌਣ ਖਾਂਦਾ ਹੈ ਸਭ ਤੋਂ ਵੱਧ ਬਿਜਲੀ?

Smartphone Charging: ਤੁਹਾਡੇ ਸਮਾਰਟਫੋਨ, ਲੈਪਟਾਪ ਅਤੇ ਟੈਬਲੇਟ ਨੂੰ ਚਾਰਜ ਕਰਨ ਵੇਲੇ ਬਿਜਲੀ ਦੀ ਖਪਤ ਵੱਖ-ਵੱਖ ਹੁੰਦੀ ਹੈ। ਮੋਬਾਈਲ ਫੋਨ ਸਭ ਤੋਂ ਘੱਟ ਬਿਜਲੀ ਵਰਤਦੇ ਹਨ, ਜਦੋਂ ਕਿ ਲੈਪਟਾਪ ਸਭ ਤੋਂ ਵੱਧ। ਆਪਣੇ ਚਾਰਜਰ ਨੂੰ ਬੇਲੋੜੇ ਪਲੱਗ ਵਿੱਚ ਰੱਖਣ ਨਾਲ ਵੀ ਬਿਜਲੀ ਬਰਬਾਦ ਹੁੰਦੀ ਹੈ।

ਸਮਾਰਟਫੋਨ, ਲੈਪਟਾਪ ਜਾਂ ਟੈਬਲੇਟ, ਜਾਣੋ ਕੌਣ ਖਾਂਦਾ ਹੈ ਸਭ ਤੋਂ ਵੱਧ ਬਿਜਲੀ?
ਸਭ ਤੋਂ ਵੱਧ ਬਿਜਲੀ ਕੌਣ ਖਾਂਦਾ ਹੈ?
tv9-punjabi
| Updated On: 29 Jun 2026 18:54 PM IST
Share

ਸਮਾਰਟਫੋਨ, ਲੈਪਟਾਪ ਅਤੇ ਟੈਬਲੇਟ ਅੱਜ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕੇ ਹਨ। ਇਨ੍ਹਾਂ ਡਿਵਾਈਸਾਂ ਤੋਂ ਬਿਨਾਂ ਕੰਮ ਕਰਨਾ ਲਗਭਗ ਅਸੰਭਵ ਹੋ ਗਿਆ ਹੈ। ਚਾਹੇ ਦਫ਼ਤਰ ਦਾ ਕੰਮ ਹੋਵੇ, ਆਨਲਾਈਨ ਪੜ੍ਹਾਈ, ਮਨੋਰੰਜਨ ਜਾਂ ਵੀਡੀਓ ਕਾਲਾਂ, ਇਨ੍ਹਾਂ ਨੂੰ ਹਰ ਰੋਜ਼ ਚਾਰਜ ਕਰਨ ਦੀ ਲੋੜ ਪੈਂਦੀ ਹੈ। ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਇਨ੍ਹਾਂ ਡਿਵਾਈਸਾਂ ਨੂੰ ਚਾਰਜ ਕਰਨ ਲਈ ਕਿੰਨੀ ਬਿਜਲੀ ਦੀ ਖਪਤ ਹੁੰਦੀ ਹੈ ਅਤੇ ਕੀ ਇਸ ਨਾਲ ਤੁਹਾਡਾ ਬਿਜਲੀ ਦਾ ਬਿੱਲ ਵਧਦਾ ਹੈ?

ਕਰੀਬ 3 ਤੋਂ 4 ਯੂਨਿਟ ਬਿਜਲੀ ਦੀ ਖਪਤ ਹੁੰਦੀ ਹੈ

ਜੇਕਰ ਸਮਾਰਟਫੋਨ ਦੀ ਗੱਲ ਕਰੀਏ ਤਾਂ ਇਸ ਦੀ ਬਿਜਲੀ ਦੀ ਖਪਤ ਸਭ ਤੋਂ ਘੱਟ ਹੁੰਦੀ ਹੈ। ਇੱਕ ਆਮ ਸਮਾਰਟਫੋਨ ਨੂੰ ਹਰ ਰੋਜ਼ ਚਾਰਜ ਕਰਨ ਨਾਲ ਪੂਰੇ ਸਾਲ ਵਿੱਚ ਲਗਭਗ 3 ਤੋਂ 4 ਯੂਨਿਟ ਬਿਜਲੀ ਦੀ ਖਪਤ ਹੁੰਦੀ ਹੈ। ਭਾਰਤ ਵਿੱਚ ਬਿਜਲੀ ਦੀ ਕੀਮਤ ਹਰ ਰਾਜ ਵਿੱਚ ਵੱਖ-ਵੱਖ ਹੈ, ਪਰ ਔਸਤਨ ਦੇਖਿਆ ਜਾਵੇ ਤਾਂ ਪੂਰੇ ਸਾਲ ਮੋਬਾਈਲ ਚਾਰਜ ਕਰਨ ਦਾ ਖਰਚਾ ਕੁਝ ਦਰਜਨ ਰੁਪਏ ਤੋਂ ਲੈ ਕੇ ਲਗਭਗ 50 ਤੋਂ 60 ਰੁਪਏ ਤੱਕ ਹੀ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਹਰ ਰੋਜ਼ ਫੋਨ ਚਾਰਜ ਕਰਨ ਨਾਲ ਬਿਜਲੀ ਦੇ ਬਿੱਲ ‘ਤੇ ਬਹੁਤ ਘੱਟ ਅਸਰ ਪੈਂਦਾ ਹੈ।

ਵੱਡੀ ਬੈਟਰੀ, ਅਤੇ ਵੱਧ ਬਿਜਲੀ ਦੀ ਲੋੜ

ਜੇਕਰ ਲੈਪਟਾਪ ਦੀ ਗੱਲ ਕਰੀਏ, ਤਾਂ ਇਹ ਸਮਾਰਟਫੋਨ ਦੇ ਮੁਕਾਬਲੇ ਕਾਫ਼ੀ ਵੱਧ ਬਿਜਲੀ ਦੀ ਖਪਤ ਕਰਦਾ ਹੈ। ਇਸ ਦੀ ਵੱਡੀ ਬੈਟਰੀ ਅਤੇ ਵੱਧ ਪਾਵਰ ਦੀ ਲੋੜ ਕਾਰਨ ਇੱਕ ਸਾਲ ਵਿੱਚ ਲਗਭਗ 130 ਤੋਂ 140 ਯੂਨਿਟ ਬਿਜਲੀ ਦੀ ਖਪਤ ਹੋ ਸਕਦੀ ਹੈ। ਬਿਜਲੀ ਦੀਆਂ ਦਰਾਂ ਦੇ ਹਿਸਾਬ ਨਾਲ ਇਸ ਨੂੰ ਚਾਰਜ ਕਰਨ ਦਾ ਸਾਲਾਨਾ ਖਰਚਾ ਕੁਝ 100 ਰੁਪਏ ਤੋਂ ਲੈ ਕੇ 1,500 ਰੁਪਏ ਜਾਂ ਇਸ ਤੋਂ ਵੀ ਵੱਧ ਹੋ ਸਕਦਾ ਹੈ। ਇਸ ਲਈ, ਜੇਕਰ ਘਰ ਵਿੱਚ ਇੱਕ ਤੋਂ ਵੱਧ ਲੈਪਟਾਪ ਹਨ, ਤਾਂ ਬਿਜਲੀ ਦੀ ਕੁੱਲ ਖਪਤ ਵੀ ਉਸੇ ਅਨੁਪਾਤ ਵਿੱਚ ਵੱਧ ਜਾਂਦੀ ਹੈ।

ਸਾਲ ਭਰ ਵਿੱਚ ਲਗਭਗ 15 ਤੋਂ 20 ਯੂਨਿਟ ਬਿਜਲੀ ਦੀ ਖਪਤ

ਬਿਜਲੀ ਦੀ ਖਪਤ ਦੇ ਮਾਮਲੇ ਵਿੱਚ ਟੈਬਲੇਟ ਸਮਾਰਟਫੋਨ ਅਤੇ ਲੈਪਟਾਪ ਦੇ ਵਿਚਕਾਰ ਆਉਂਦਾ ਹੈ। ਜੇਕਰ ਇਸ ਨੂੰ ਨਿਯਮਿਤ ਤੌਰ ‘ਤੇ ਚਾਰਜ ਕੀਤਾ ਜਾਵੇ, ਤਾਂ ਪੂਰੇ ਸਾਲ ਵਿੱਚ ਲਗਭਗ 15 ਤੋਂ 20 ਯੂਨਿਟ ਬਿਜਲੀ ਦੀ ਖਪਤ ਹੁੰਦੀ ਹੈ। ਇਸ ਦਾ ਕੁੱਲ ਖਰਚਾ ਵੀ ਬਹੁਤ ਜ਼ਿਆਦਾ ਨਹੀਂ ਹੁੰਦਾ, ਪਰ ਲਗਾਤਾਰ ਵਰਤੋਂ ਕਰਨ ਨਾਲ ਇਸ ਦਾ ਅਸਰ ਬਿਜਲੀ ਦੇ ਬਿੱਲ ਵਿੱਚ ਜ਼ਰੂਰ ਨਜ਼ਰ ਆਉਂਦਾ ਹੈ। ਇੱਕ ਹੋਰ ਗੱਲ ਜਿਸ ਵੱਲ ਅਕਸਰ ਲੋਕ ਧਿਆਨ ਨਹੀਂ ਦਿੰਦੇ, ਉਹ ਹੈ ਚਾਰਜਰ ਨੂੰ ਪਲੱਗ ਵਿੱਚ ਲੱਗਾ ਛੱਡ ਦੇਣਾ। ਕਈ ਵਾਰ ਡਿਵਾਈਸ ਹਟਾਉਣ ਤੋਂ ਬਾਅਦ ਵੀ ਚਾਰਜਰ ਦਾ ਸਵਿੱਚ ਆਨ ਰਹਿੰਦਾ ਹੈ। ਅਜਿਹੀ ਸਥਿਤੀ ਵਿੱਚ ਵੀ ਥੋੜ੍ਹੀ-ਬਹੁਤ ਬਿਜਲੀ ਲਗਾਤਾਰ ਖਰਚ ਹੁੰਦੀ ਰਹਿੰਦੀ ਹੈ, ਜਿਸ ਨੂੰ ਫੈਂਟਮ ਪਾਵਰ ਜਾਂ ਸਟੈਂਡਬਾਈ ਪਾਵਰ ਕਿਹਾ ਜਾਂਦਾ ਹੈ। ਭਾਵੇਂ ਇਸ ਦੀ ਖਪਤ ਘੱਟ ਹੁੰਦੀ ਹੈ, ਪਰ ਲੰਬੇ ਸਮੇਂ ਤੱਕ ਅਜਿਹਾ ਕਰਨ ਨਾਲ ਬੇਲੋੜੀ ਬਿਜਲੀ ਦੀ ਬਰਬਾਦੀ ਹੁੰਦੀ ਹੈ। ਜੇਕਰ ਤੁਸੀਂ ਬਿਜਲੀ ਦੀ ਬਚਤ ਕਰਨਾ ਚਾਹੁੰਦੇ ਹੋ, ਤਾਂ ਡਿਵਾਈਸ ਪੂਰੀ ਤਰ੍ਹਾਂ ਚਾਰਜ ਹੋਣ ਤੋਂ ਬਾਅਦ ਚਾਰਜਰ ਦਾ ਸਵਿੱਚ ਬੰਦ ਕਰ ਦਿਓ। ਇਸ ਦੇ ਨਾਲ ਹੀ ਲੋੜ ਮੁਤਾਬਕ ਹੀ ਡਿਵਾਈਸ ਚਾਰਜ ਕਰੋ। ਇਹ ਛੋਟੀਆਂ-ਛੋਟੀਆਂ ਆਦਤਾਂ ਨਾ ਸਿਰਫ਼ ਬਿਜਲੀ ਦੀ ਬਚਤ ਕਰਨ ਵਿੱਚ ਮਦਦ ਕਰਨਗੀਆਂ, ਸਗੋਂ ਤੁਹਾਡੇ ਚਾਰਜਰ ਅਤੇ ਡਿਵਾਈਸ ਦੀ ਉਮਰ ਵੀ ਲੰਬੀ ਬਣਾਈ ਰੱਖਣਗੀਆਂ।

ਜੇਕਰ ਤੁਸੀਂ ਬਿਜਲੀ ਦੀ ਬਚਤ ਕਰਨਾ ਚਾਹੁੰਦੇ ਹੋ, ਤਾਂ ਡਿਵਾਈਸ ਪੂਰੀ ਤਰ੍ਹਾਂ ਚਾਰਜ ਹੋਣ ਤੋਂ ਬਾਅਦ ਚਾਰਜਰ ਨੂੰ ਸਵਿੱਚ ਤੋਂ ਬੰਦ ਕਰ ਦਿਓ। ਨਾਲ ਹੀ, ਲੋੜ ਅਨੁਸਾਰ ਹੀ ਡਿਵਾਈਸ ਚਾਰਜ ਕਰੋ। ਇਹ ਛੋਟੀਆਂ-ਛੋਟੀਆਂ ਆਦਤਾਂ ਨਾ ਸਿਰਫ਼ ਬਿਜਲੀ ਦੀ ਬਚਤ ਕਰਨ ਵਿੱਚ ਮਦਦ ਕਰਨਗੀਆਂ, ਸਗੋਂ ਤੁਹਾਡੇ ਚਾਰਜਰ ਅਤੇ ਡਿਵਾਈਸ ਦੀ ਉਮਰ ਵੀ ਲੰਬੀ ਬਣਾਈ ਰੱਖਣਗੀਆਂ।

Source: TV9Hindi.com

Follow Us
NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਬਣੇ Joint Toppers, ਮਾਪਿਆਂ ਤੇ ਪੰਜਾਬ ਦਾ ਵਧਾਇਆ ਮਾਣ
NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਬਣੇ Joint Toppers, ਮਾਪਿਆਂ ਤੇ ਪੰਜਾਬ ਦਾ ਵਧਾਇਆ ਮਾਣ...
Hydrogen Train: ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ, ਟੀਵੀ9 ਪੰਜਾਬੀ ਨਾਲ ਕਰੋ ਪਹਿਲਾ ਸਫ਼ਰ
Hydrogen Train: ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ, ਟੀਵੀ9 ਪੰਜਾਬੀ ਨਾਲ ਕਰੋ ਪਹਿਲਾ ਸਫ਼ਰ...
Satluj: ਭਾਰਤ ਧਰਮ ਨਿਰਪੱਖ ਦੇਸ਼... ਰਵਨੀਤ ਬਿੱਟੂ ਭਾਈਚਾਰਕ ਸਾਂਝ ਖਰਾਬ ਨਾ ਕਰਨ ... SGPC ਦੇ ਤਲਖ ਤੇਵਰ
Satluj: ਭਾਰਤ ਧਰਮ ਨਿਰਪੱਖ ਦੇਸ਼... ਰਵਨੀਤ ਬਿੱਟੂ ਭਾਈਚਾਰਕ ਸਾਂਝ ਖਰਾਬ ਨਾ ਕਰਨ ... SGPC ਦੇ ਤਲਖ ਤੇਵਰ...
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ...
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ...
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ...
E20 Fuel Controversy: E20 ਫਿਊਲ ਵਿਵਾਦ, ਕੀ ਇਥੇਨੌਲ ਬਲੈਂਡੇਡ ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਹੇ ਗੱਡੀਆਂ ਦੇ ਇੰਜਨ?
E20 Fuel Controversy: E20 ਫਿਊਲ ਵਿਵਾਦ, ਕੀ ਇਥੇਨੌਲ ਬਲੈਂਡੇਡ ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਹੇ ਗੱਡੀਆਂ ਦੇ ਇੰਜਨ?...
ਅਮਰੀਕਾ 'ਚ ਭਾਰਤੀ ਗੈਂਗਸਟਰਾਂ 'ਤੇ ਵੱਡਾ ਐਕਸ਼ਨ, FBI ਦੀ ਲਿਸਟ ਵਿੱਚ ਨਿਤੀਸ਼ ਕੌਸ਼ਲ ਮੋਸਟ ਵਾਂਟੇਡ
ਅਮਰੀਕਾ 'ਚ ਭਾਰਤੀ ਗੈਂਗਸਟਰਾਂ 'ਤੇ ਵੱਡਾ ਐਕਸ਼ਨ, FBI ਦੀ ਲਿਸਟ ਵਿੱਚ ਨਿਤੀਸ਼ ਕੌਸ਼ਲ ਮੋਸਟ ਵਾਂਟੇਡ...
ਪੀਐਮ ਮੋਦੀ ਦਾ ਚੰਡੀਗੜ੍ਹ ਅਤੇ ਪੰਜਾਬ ਦੌਰਾ, PGI ਨੂੰ ਮਿਲੇਗੀ ਕਿਹੜੀ ਸੌਗਾਤ? ਵੇਖੋ...
ਪੀਐਮ ਮੋਦੀ ਦਾ ਚੰਡੀਗੜ੍ਹ ਅਤੇ ਪੰਜਾਬ ਦੌਰਾ, PGI ਨੂੰ ਮਿਲੇਗੀ ਕਿਹੜੀ ਸੌਗਾਤ? ਵੇਖੋ......