ਹੁਣ ਇੱਕ ਫੋਨ ‘ਤੇ ਚਲਾਓ 2 WhatsaApp, ਨਵੇਂ ਲਾਂਚ ਫੀਚਰ ਦੀ ਕਿਵੇਂ ਕਰੀਏ ਸੈਟਿੰਗ…ਜਾਣੋ
Whatsapp ਫੀਚਰ: ਜੇਕਰ ਤੁਸੀਂ ਵੀ ਦੋ ਵਟਸਐਪ ਅਕਾਊਂਟ ਚਲਾਉਣ ਲਈ ਦੋ ਫੋਨ ਰੱਖਦੇ ਹੋ, ਤਾਂ ਤੁਹਾਡੇ ਲਈ ਜਲਦ ਹੀ ਨਵਾਂ ਫੀਚਰ ਆਉਣ ਵਾਲਾ ਹੈ। ਇਸ ਨਵੇਂ ਫੀਚਰ ਦੀ ਮਦਦ ਨਾਲ ਤੁਸੀਂ ਇੱਕੋ ਡਿਵਾਈਸ 'ਤੇ ਆਸਾਨੀ ਨਾਲ ਇੱਕ ਅਕਾਉਂਟ ਤੋਂ ਦੂਜੇ ਅਕਾਊਂਟ 'ਚ ਸਵਿਚ ਕਰ ਸਕੋਗੇ, ਪਰ ਦੂਜੇ ਅਕਾਊਂਟ ਨੂੰ ਸੈੱਟਅੱਪ ਕਰਨ ਲਈ ਤੁਹਾਨੂੰ ਬੱਸ ਕੁਝ ਸਟੈਪ ਫਾਲੋ ਕਰਨੇ ਹੋਣਗੇ। ਆਓ ਜਾਣਦੇ ਹਾਂ ਉਹ ਕਿਹੜੇ ਸਟੈਪ ਹਨ ਜੋ ਤੁਹਾਡੀ ਫੋਨ 'ਚ ਦੋ ਵਟਸਐਪ ਅਕਾਊਂਟ ਚਲਾਉਣ 'ਚ ਮਦਦ ਕਰਣਗੇ।

ਵਟਸਐਪ (Whatsapp) ਨੇ ਯੂਜ਼ਰਸ ਦੀ ਸਮੱਸਿਆ ਨੂੰ ਹੱਲ ਕਰਨ ਦਾ ਤਰੀਕਾ ਲੱਭ ਲਿਆ ਹੈ। ਹੁਣ ਤੱਕ ਯੂਜ਼ਰਸ ਨੂੰ ਦੋ ਵਟਸਐਪ ਅਕਾਊਂਟ ਚਲਾਉਣ ਲਈ ਦੋ ਸਮਾਰਟਫ਼ੋਨਾਂ ਦੀ ਲੋੜ ਸੀ, ਪਰ ਜਲਦੀ ਹੀ ਇੱਕ ਨਵਾਂ ਫੀਚਰ ਆ ਰਿਹਾ ਹੈ ਜੋ ਤੁਹਾਡੀ ਇਸ ਸਮੱਸਿਆ ਦਾ ਹੱਲ ਕਰ ਦੇਵੇਗਾ। WhatsApp ਦੇ ਆਉਣ ਵਾਲੇ ਨਵੇਂ ਫੀਚਰ ਦੀ ਮਦਦ ਨਾਲ ਤੁਸੀਂ ਇੱਕੋ ਡਿਵਾਈਸ ‘ਤੇ ਦੋ ਅਕਾਊਂਟ ਚਲਾ ਸਕੋਗੇ।
ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਕੁਝ ਘੰਟੇ ਪਹਿਲਾਂ ਫੇਸਬੁੱਕ (Facebook) ‘ਤੇ ਇੱਕ ਪੋਸਟ ਰਾਹੀਂ ਇਸ ਨਵੇਂ ਫੀਚਰ ਦੀ ਜਾਣਕਾਰੀ ਦਿੱਤੀ ਸੀ। ਇਸ ਨਵੇਂ ਫੀਚਰ ਦੇ ਆਉਣ ਨਾਲ ਤੁਹਾਨੂੰ ਦੋ ਅਕਾਊਂਟ ਚਲਾਉਣ ਲਈ ਦੋ ਸਮਾਰਟਫੋਨ ਰੱਖਣ ਦੀ ਚਿੰਤਾ ਨਹੀਂ ਕਰਨੀ ਪਵੇਗੀ। ਤੁਸੀਂ ਇੱਕ ਅਕਾਊਂਟ ਤੋਂ ਦੂਸਰੇ ਅਕਾਉਂਟ ‘ਤੇ ਬੜੀ ਆਸਾਨੀ ਨਾਲ ਸਵਿਚ ਕਰ ਸਕੋਗੇ।
ਡਿਊਲ-ਸਿਮ ਸਪੋਰਟ ਵਾਲੇ ਫੋਨ ਦੀ ਲੋੜ
ਜੇਕਰ ਤੁਸੀਂ ਵੀ ਇੱਕੋ ਫੋਨ ‘ਚ ਦੋ ਵਟਸਐਪ ਅਕਾਊਂਟ ਚਲਾਉਣਾ ਚਾਹੁੰਦੇ ਹੋ, ਤਾਂ ਇਸ ਦੇ ਲਈ ਤੁਹਾਨੂੰ ਡਿਊਲ-ਸਿਮ ਸਪੋਰਟ ਵਾਲੇ ਫੋਨ ਦੀ ਲੋੜ ਹੋਵੇਗੀ। ਕੋਈ ਹੋਰ ਅਕਾਉਂਟ ਸੈੱਟਅੱਪ ਕਰਨ ਲਈ ਤੁਹਾਡੇ ਫ਼ੋਨ ਦੇ ਦੂਜੇ ਸਲਾਟ ਵਿੱਚ ਇੱਕ ਹੋਰ ਸਿਮ ਕਾਰਡ ਹੋਣਾ ਚਾਹੀਦਾ ਹੈ ਜਿਸ ‘ਤੇ ਤੁਹਾਨੂੰ OTP ਮਿਲੇਗਾ।
ਇੰਝ ਕਰੋ ਦੋ ਅਕਾਉਂਟ ਸੈੱਟਅੱਪ
ਸਭ ਤੋਂ ਪਹਿਲਾਂ ਤੁਹਾਨੂੰ ਵਟਸਐਪ ਅਕਾਊਂਟ ਖੋਲ੍ਹਣਾ ਹੋਵੇਗਾ ਅਤੇ ਫਿਰ ਸੈਟਿੰਗ ‘ਚ ਜਾਣਾ ਹੋਵੇਗਾ। ਸੈਟਿੰਗ ‘ਤੇ ਜਾਣ ਤੋਂ ਬਾਅਦ, ਆਪਣੇ ਨਾਂਅ ਦੇ ਅੱਗੇ ਦਿਖਾਈ ਦੇਣ ਵਾਲੇ ਤੀਰ ‘ਤੇ ਟੈਪ ਕਰੋ ਅਤੇ ਐਡ ਅਕਾਉਂਟ ਤੇ ਕੱਲਿਕ ਕਰੋ।
ਇਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਫ਼ੋਨ ਨੰਬਰ ਟਾਈਪ ਕਰਨਾ ਹੋਵੇਗਾ ਅਤੇ ਤੁਹਾਨੂੰ SMS ਜਾਂ ਕਾਲ ਰਾਹੀਂ ਵੈਰੀਫਿਕੇਸ਼ਨ ਲਈ ਕੋਡ ਮਿਲੇਗਾ। ਅਕਾਊਂਟ ਸੈਟਅਪ ਹੋਣ ਤੋਂ ਬਾਅਦ, ਤੁਸੀਂ ਆਪਣੇ ਨਾਂਅ ਦੇ ਅੱਗੇ ਦਿਖਾਈ ਦੇਣ ਵਾਲੇ ਐਰੋ ਆਈਕਨ ‘ਤੇ ਕਲਿੱਕ ਕਰਕੇ ਆਸਾਨੀ ਨਾਲ ਇੱਕ ਅਕਾਊਂਟ ਤੋਂ ਦੂਜੇ ਅਕਾਊਂਟ ‘ਚ ਸਵਿਚ ਕਰ ਸਕੋਗੇ। ਮਾਰਕ ਜ਼ੁਕਰਬਰਗ ਦੀ ਫੇਸਬੁੱਕ ਪੋਸਟ ਦੇ ਮੁਤਾਬਕ, ਜਲਦੀ ਹੀ ਤੁਸੀਂ ਇਸ ਫੀਚਰ ਦੀ ਵਰਤੋਂ ਕਰ ਸਕੋਗੇ।
ਇਹ ਵੀ ਪੜ੍ਹੋ
ਧਿਆਨ ਰੱਖੋ
ਜੇਕਰ ਤੁਸੀਂ ਇੱਕੋ ਫ਼ੋਨ ਵਿੱਚ ਦੋ ਅਕਾਊਂਟ ਚਲਾਉਣ ਲਈ ਅਧਿਕਾਰਤ ਐਪ ਦੀ ਬਜਾਏ ਕਿਸੇ ਥਰਡ ਪਾਰਟੀ ਐਪ ਦੀ ਵਰਤੋਂ ਕਰ ਰਹੇ ਹੋ, ਤਾਂ ਹੁਣੇ ਇਸਨੂੰ ਬੰਦ ਕਰ ਦਿਓ, ਅਜਿਹੇ ਐਪਸ ਤੁਹਾਡੇ ਡੇਟਾ ਅਤੇ ਸੁਰੱਖਿਆ ਦੋਵਾਂ ਲਈ ਖ਼ਤਰਨਾਕ ਸਾਬਤ ਹੋ ਸਕਦੇ ਹਨ।