ਦੋ ਸਾਲ ਬਾਅਦ ਡੋਨਾਲਡ ਟ੍ਰੰਪ ਦੀ ਫੇਸਬੁੱਕ ‘ਤੇ ਵਾਪਸੀ
ਫੇਸਬੁੱਕ ਅਕਾਊਂਟ ਨੂੰ ਬਹਾਲ ਕੀਤੇ ਜਾਣ ਦੇ ਨਿਰਦੇਸ 6 ਜਨਵਰੀ ਨੂੰ ਜਾਰੀ ਕੀਤੇ ਗਏ ਸਨ। ਫੇਸਬੁੱਕ ਵੱਲੋਂ ਬੁੱਧਵਾਰ ਨੂੰ ਕਿਹਾ ਗਿਆ ਕਿ ਬਹਾਲੀ ਸਬੰਧੀ ਕੁਝ ਸ਼ਰਤਾਂ ਨੂੰ ਵਧਾ ਦਿੱਤਾ ਗਿਆ ਹੈ ਤਾਂ ਜੋ ਕੰਪਨੀ ਵੱਲੋਂ ਤੈਅ ਕੀਤੀਆਂ ਗਈਆਂ ਸ਼ਰਤਾਂ ਦਾ ਉਲੰਘਣ ਕਰਦਿਆਂ ਯੂਜ਼ਰ ਦੋਬਾਰਾ ਉਸ ਤਰ੍ਹਾਂ ਦੀਆਂ ਗਲਤੀਆਂ ਨਾ ਕਰਨ।

ਡੋਨਾਲਡ ਟਰੰਪ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟ੍ਰੰਪ ਦਾ ਦੋ ਸਾਲ ਪਹਿਲਾਂ ਸਸਪੈਂਡ ਕੀਤਾ ਗਿਆ ਫੇਸਬੁੱਕ ਅਕਾਊਂਟ ਹੁਣ ਬਹਾਲ ਕਰ ਦਿੱਤਾ ਗਿਆ ਹੈ। ਫੇਸਬੁੱਕ ਅਕਾਊਂਟ ਨੂੰ ਬਹਾਲ ਕੀਤੇ ਜਾਣ ਦੇ ਨਿਰਦੇਸ 6 ਜਨਵਰੀ ਨੂੰ ਜਾਰੀ ਕੀਤੇ ਗਏ ਸਨ।
ਅਮਰੀਕਾ ਦੇ ਕੈਲੀਫੋਰਨੀਆ ਸਥਿਤ ਮੈਨਲੋ ਪਾਰਕ ਵਿੱਚ ਫੇਸਬੁੱਕ ਪੇਰੇਂਟ ਮੇਟਾ ਵੱਲੋਂ ਦੱਸਿਆ ਗਿਆ, ਜੇਕਰ ਹੁਣ ਮਿਸਟਰ ਟ੍ਰੰਪ ਵੱਲੋਂ ਕੰਪਨੀ ਦੀ ਸ਼ਰਤਾਂ ਦਾ ਉਲੰਘਣ ਕਰਦਿਆਂ ਅਜਿਹੀ ਕੋਈ ਪੋਸਟ ਫੇਸਬੁੱਕ ‘ਤੇ ਅਪਲੋਡ ਕੀਤੀ ਗਈ ਤਾਂ ਓਸ ਕੰਟੈਂਟ ਨੂੰ ਹਟਾ ਦਿੱਤਾ ਜਾਵੇਗਾ, ਅਤੇ ਉਨ੍ਹਾਂ ਦਾ ਫੇਸਬੁੱਕ ਅਕਾਊਂਟ ਇਕ ਵਾਰੀ ਫੇਰ ਇਕ ਮਹੀਨੇ ਤੋਂ ਲੈ ਕੇ ਦੋ ਸਾਲ ਤੱਕ ਸਸਪੈਂਡ ਕਰ ਦਿੱਤਾ ਜਾਵੇਗਾ। ਸਸਪੈਨਸ਼ਨ ਦਾ ਸਮਾਂ ਉਨ੍ਹਾਂ ਵੱਲੋਂ ਉਲੰਘਣਾ ਦੀ ਗੰਭੀਰਤਾ ਤੇ ਨਿਰਭਰ ਕਰੇਗਾ।