ਬਹੁਤ ਲਾਭਦਾਇਕ ਹੈ ਨਾਰੀਅਲ ਤੇਲ, ਇਹਨਾਂ 5 ਕੰਮਾਂ ਲਈ ਕਰੋ ਵਰਤੋਂ

21-02- 2026

Author: Pritpal Singh

TV9 Punjabi

TV9 Punjabi

Getty Images

ਸਕਿਨ ਅਤੇ ਵਾਲਾਂ 'ਤੇ ਸ਼ੁੱਧ ਨਾਰੀਅਲ ਤੇਲ ਲਗਾਉਣ ਨਾਲ ਸ਼ਾਨਦਾਰ ਨਤੀਜੇ ਮਿਲਦੇ ਹਨ, ਪਰ ਨਾਰੀਅਲ ਤੇਲ ਕਈ ਹੋਰ ਕੰਮਾਂ ਲਈ ਵੀ ਲਾਭਦਾਇਕ ਹੋ ਸਕਦਾ ਹੈ।

ਨਾਰੀਅਲ ਤੇਲ

ਨਾਰੀਅਲ ਦਾ ਤੇਲ ਕਈ ਗੁਣਾਂ ਨਾਲ ਭਰਪੂਰ ਹੁੰਦਾ ਹੈ, ਇਸੇ ਕਰਕੇ ਇਸਨੂੰ ਪ੍ਰਾਚੀਨ ਸਮੇਂ ਤੋਂ ਕਈ ਕੰਮਾਂ ਲਈ ਵਰਤਿਆ ਜਾਂਦਾ ਰਿਹਾ ਹੈ। ਇਸ ਵਿੱਚ ਲੌਰਿਕ ਐਸਿਡ ਹੁੰਦਾ ਹੈ, ਜੋ ਕਿ ਕਈ ਤਰੀਕਿਆਂ ਨਾਲ ਲਾਭਦਾਇਕ ਹੁੰਦਾ ਹੈ। ਆਓ ਜਾਣਦੇ ਹਾਂ ਇਸਦੇ 5 ਫਾਇਦਿਆਂ ਬਾਰੇ...

ਗੁਣਾਂ ਨਾਲ ਭਰਪੂਰ ਤੇਲ

ਤੁਸੀਂ ਕੋਕੋਨਟ ਵਰਜਿਨ ਤੇਲ ਵਿੱਚ ਖਾਣਾ ਬਣਾ ਸਕਦੇ ਹੋ, ਕਿਉਂਕਿ ਇਹ ਥੋੜਾ ਹਲਕਾ ਹੁੰਦਾ ਹੈ ਅਤੇ ਤੰਦਰੁਸਤੀ ਲਈ ਲਾਭਦਾਇਕ ਮੰਨਿਆ ਜਾਂਦਾ ਹੈ। ਇਸ ਵਿੱਚ ਮੌਜੂਦ ਲੌਰਿਕ ਐਸਿਡ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ।

ਖਾਣਾ ਬਣਾਉਣ ਲਈ ਵਰਤੋ

ਨਾਰੀਅਲ ਦਾ ਤੇਲ ਮਸੂੜਿਆਂ ਨੂੰ ਸਿਹਤਮੰਦ ਬਣਾਉਂਦਾ ਹੈ ਅਤੇ ਸਾਹ ਦੀ ਬਦਬੂ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਅਜਿਹਾ ਕਰਨ ਲਈ, ਸਵੇਰੇ ਖਾਲੀ ਪੇਟ 10-15 ਮਿੰਟਾਂ ਲਈ ਆਪਣੇ ਮੂੰਹ ਵਿੱਚ ਇੱਕ ਚਮਚ ਨਾਰੀਅਲ ਤੇਲ ਪਾਓ। ਇਸ ਨਾਲ ਸਾਹ ਦੀ ਬਦਬੂ ਚਲੀ ਜਾਂਦੀ ਹੈ

ਸਾਹ ਦੀ ਬਦਬੂ ਨੂੰ ਘਟਾਉਂਦਾ ਹੈ

ਜੇਕਰ ਤੁਹਾਡੇ ਘਰ ਵਿੱਚ ਧਾਤ ਦੀਆਂ ਚੀਜ਼ਾਂ ਹਨ, ਜਿਵੇਂ ਕਿ ਚਾਕੂ, ਕੈਂਚੀ, ਜਾਂ ਹੋਰ ਔਜ਼ਾਰ ਜੋ ਅਕਸਰ ਨਹੀਂ ਵਰਤੇ ਜਾਂਦੇ, ਤਾਂ ਉਨ੍ਹਾਂ 'ਤੇ ਨਾਰੀਅਲ ਤੇਲ ਦੀ ਹਲਕੀ ਪਰਤ ਲਗਾਉਣ ਨਾਲ ਜੰਗਾਲ ਨੂੰ ਰੋਕਣ ਵਿੱਚ ਮਦਦ ਮਿਲੇਗੀ।

ਧਾਤ ਨੂੰ ਨਹੀਂ ਲਗੇਗੀ ਜੰਗ

ਤੁਸੀ ਲੱਕੜ ਦੇ ਫਰਨੀਚਰ 'ਤੇ ਥੋੜ੍ਹਾ ਜਿਹਾ ਨਾਰੀਅਲ ਤੇਲ ਲਗਾਉਣਾ ਅਤੇ ਇਸਨੂੰ ਸੂਤੀ ਕੱਪੜੇ ਨਾਲ ਪੂੰਝਣਾ ਇਹ ਪਾਲਿਸ਼ ਦਾ ਕੰਮ ਕਰਦਾ ਹੈ। ਸੁੱਕਣ ਤੋਂ ਬਾਅਦ, ਤੁਹਾਡਾ ਫਰਨੀਚਰ ਚਮਕਦਾਰ ਦਿਖਾਈ ਦੇਵੇਗਾ ਅਤੇ ਇਸ ਨਾਲ ਛੋਟੇ-ਮੋਟੇ ਰੇਸ਼ੇਜ ਵੀ ਗਾਇਬ ਹੋ ਜਾਣਗੇ।

ਆਪਣੇ ਫਰਨੀਚਰ ਨੂੰ ਕਰੋ ਪਾਲਿਸ਼

ਕੁੱਤਿਆਂ ਅਤੇ ਬਿੱਲੀਆਂ ਵਰਗੇ ਪਾਲਤੂ ਜਾਨਵਰਾਂ ਨੂੰ ਥੋੜ੍ਹੀ ਮਾਤਰਾ ਵਿੱਚ ਨਾਰੀਅਲ ਤੇਲ ਦੇਣ ਨਾਲ ਉੰਨਾ ਦਾ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ। ਉਨ੍ਹਾਂ ਦੇ ਪੰਜਿਆਂ 'ਤੇ ਨਾਰੀਅਲ ਤੇਲ ਲਗਾਉਣ ਨਾਲ ਖੁਸ਼ਕੀ ਘੱਟ ਹੁੰਦੀ ਹੈ

ਪਾਲਤੂ ਜਾਨਵਰਾਂ ਦੀ ਦੇਖਭਾਲ