IPL 2025: ਪੰਜਾਬ ਨੂੰ ਮਿਲੀ ਘਰ ‘ਚ ਪਹਿਲੀ ਜਿੱਤ, ਪ੍ਰਿਆਂਸ਼ ਨੇ ਲਗਾਇਆ ਸ਼ਾਨਦਾਰ ਸੈਂਕੜਾ
ਮੈਚ ਵਿੱਚ ਦੋਵਾਂ ਟੀਮਾਂ ਨੇ ਆਪਣੀ ਮਾੜੀ ਫੀਲਡਿੰਗ ਦੇ ਕਾਰਨ ਇੱਕ ਦੂਜੇ ਨੂੰ ਕਾਫ਼ੀ ਮੌਕੇ ਦਿੱਤੇ। ਫ਼ਰਕ ਸਿਰਫ਼ ਇੰਨਾ ਸੀ ਕਿ ਕਿਹੜੀ ਟੀਮ ਨੇ ਉਨ੍ਹਾਂ ਮੌਕਿਆਂ ਦਾ ਫਾਇਦਾ ਉਠਾਇਆ? ਪੰਜਾਬ ਇਸ ਮਾਮਲੇ ਵਿੱਚ ਅੱਗੇ ਸੀ ਅਤੇ ਉਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਨੌਜਵਾਨ ਓਪਨਰ ਪ੍ਰਿਯਾਂਸ਼ ਸੀ, ਜਿਸਨੇ ਮੈਚ ਦੀ ਪਹਿਲੀ ਗੇਂਦ 'ਤੇ ਛੱਕਾ ਲਗਾਇਆ ਅਤੇ ਅਗਲੀ ਹੀ ਗੇਂਦ 'ਤੇ ਉਸਨੂੰ ਜੀਵਨਦਾਨ ਮਿਲੀ।

Punjab Kings vs Chennai Super Kings: ਪੰਜਾਬ ਕਿੰਗਜ਼ ਨੇ ਆਈਪੀਐਲ 2025 ਵਿੱਚ ਘਰੇਲੂ ਮੈਦਾਨ ‘ਤੇ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ। ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਪੰਜਾਬ ਕਿੰਗਜ਼ ਨੇ ਪਿਛਲੇ ਮੈਚ ਵਿੱਚ ਹਾਰ ਤੋਂ ਬਾਅਦ ਜ਼ਬਰਦਸਤ ਵਾਪਸੀ ਕੀਤੀ ਅਤੇ ਚੇਨਈ ਸੁਪਰ ਕਿੰਗਜ਼ ਨੂੰ 18 ਦੌੜਾਂ ਨਾਲ ਹਰਾਇਆ। ਮੁੱਲਾਂਪੁਰ ਵਿੱਚ ਐਤਵਾਰ, 8 ਅਪ੍ਰੈਲ ਨੂੰ ਖੇਡੇ ਗਏ ਇਸ ਮੈਚ ਵਿੱਚ, 24 ਸਾਲਾ ਨੌਜਵਾਨ ਬੱਲੇਬਾਜ਼ ਪ੍ਰਿਯਾਂਸ਼ ਆਰੀਆ ਨੇ ਧਮਾਕੇਦਾਰ ਸੈਂਕੜਾ ਲਗਾ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।
ਪੰਜਾਬ ਦੀ ਟੀਮ ਪ੍ਰਿਆਂਸ਼ ਨੂੰ 219 ਦੌੜਾਂ ਦੇ ਵੱਡੇ ਸਕੋਰ ਤੱਕ ਪਹੁੰਚਾਇਆ। ਇਹ ਸਕੋਰ ਚੇਨਈ ਲਈ ਬਹੁਤ ਵੱਡਾ ਸਾਬਤ ਹੋਇਆ ਅਤੇ ਟੀਮ ਸਿਰਫ਼ 201 ਦੌੜਾਂ ਹੀ ਬਣਾ ਸਕੀ। ਇਸ ਦੇ ਨਾਲ, ਚੇਨਈ ਨੂੰ ਲਗਾਤਾਰ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਪੰਜਾਬ ਅਤੇ ਚੇਨਈ ਵਿਚਾਲੇ ਇਹ ਮੈਚ ਦੋਵਾਂ ਟੀਮਾਂ ਲਈ ਜਿੱਤ ਦੇ ਰਾਹ ‘ਤੇ ਵਾਪਸ ਆਉਣ ਦਾ ਮੌਕਾ ਸੀ। ਹਾਲਾਂਕਿ, ਇਸ ਮੈਚ ਵਿੱਚ ਦੋਵਾਂ ਟੀਮਾਂ ਨੇ ਆਪਣੀ ਮਾੜੀ ਫੀਲਡਿੰਗ ਦੇ ਕਾਰਨ ਇੱਕ ਦੂਜੇ ਨੂੰ ਕਾਫ਼ੀ ਮੌਕੇ ਦਿੱਤੇ। ਫ਼ਰਕ ਸਿਰਫ਼ ਇੰਨਾ ਸੀ ਕਿ ਕਿਹੜੀ ਟੀਮ ਨੇ ਉਨ੍ਹਾਂ ਮੌਕਿਆਂ ਦਾ ਫਾਇਦਾ ਉਠਾਇਆ? ਪੰਜਾਬ ਇਸ ਮਾਮਲੇ ਵਿੱਚ ਅੱਗੇ ਸੀ ਅਤੇ ਉਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਨੌਜਵਾਨ ਓਪਨਰ ਪ੍ਰਿਯਾਂਸ਼ ਸੀ, ਜਿਸਨੇ ਮੈਚ ਦੀ ਪਹਿਲੀ ਗੇਂਦ ‘ਤੇ ਛੱਕਾ ਲਗਾਇਆ ਅਤੇ ਅਗਲੀ ਹੀ ਗੇਂਦ ‘ਤੇ ਉਸ ਨੂੰ ਜੀਵਨਦਾਨ ਮਿਲੀ।
ਇਸ ਤੋਂ ਬਾਅਦ ਵੀ, ਉਸ ਦੇ ਦੋ ਕੈਚ ਛੁੱਟ ਗਏ ਅਤੇ ਉਸ ਨੇ ਸੈਂਕੜਾ ਲਗਾਇਆ। ਚੇਨਈ ਨੇ ਕੁੱਲ 4 ਕੈਚ ਛੱਡੇ, ਜਦੋਂ ਕਿ ਪੰਜਾਬ ਨੇ ਵੀ ਇੰਨੇ ਹੀ ਕੈਚ ਛੱਡੇ ਹਨ। ਪਰ ਚੇਨਈ ਦੇ ਬੱਲੇਬਾਜ਼ ਇਸ ਦਾ ਫਾਇਦਾ ਨਹੀਂ ਚੁੱਕ ਸਕੇ।
ਪੰਜਾਬ ਦਾ ਸਭ ਤੋਂ ਵੱਡਾ ਸਕੋਰ
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਪੰਜਾਬ ਨੇ ਇਸ ਮੈਦਾਨ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਬਣਾਇਆ, ਪਰ ਟੀਮ ਨੂੰ ਇੱਥੇ ਪਹੁੰਚਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪ੍ਰਿਯਾਂਸ਼ ਨੇ ਪਹਿਲੇ ਓਵਰ ਵਿੱਚ ਦੋ ਛੱਕੇ ਲਗਾ ਕੇ ਆਪਣੇ ਇਰਾਦੇ ਦਿਖਾ ਦਿੱਤੇ ਸਨ ਪਰ ਦੂਜੇ ਪਾਸੇ, ਦੂਜੇ ਬੱਲੇਬਾਜ਼ ਲਗਾਤਾਰ ਆਊਟ ਹੋ ਰਹੇ ਸਨ। ਪਾਵਰਪਲੇ ਵਿੱਚ ਹੀ 3 ਵਿਕਟਾਂ ਡਿੱਗੀਆਂ ਅਤੇ 8ਵੇਂ ਓਵਰ ਵਿੱਚ 5 ਵਿਕਟਾਂ ਡਿੱਗੀਆਂ, ਜਦੋਂ ਕਿ ਸਕੋਰ ਸਿਰਫ਼ 85 ਦੌੜਾਂ ਸੀ। ਇਸ ਵਿੱਚ ਆਊਟ ਹੋਏ ਬੱਲੇਬਾਜ਼ਾਂ ਦਾ ਯੋਗਦਾਨ ਸਿਰਫ਼ 23 ਦੌੜਾਂ ਦਾ ਸੀ।
ਇਹ ਵੀ ਪੜ੍ਹੋ
ਹਾਲਾਂਕਿ, ਪ੍ਰਿਯਾਂਸ਼ ਨੇ ਪਹਿਲਾਂ 19 ਗੇਂਦਾਂ ਵਿੱਚ ਇੱਕ ਤੂਫਾਨੀ ਅਰਧ ਸੈਂਕੜਾ ਬਣਾਇਆ ਅਤੇ ਫਿਰ 13ਵੇਂ ਓਵਰ ਵਿੱਚ, ਉਸ ਨੇ ਮਥੀਸ਼ਾ ਪਥੀਰਾਨਾ ਨੂੰ ਲਗਾਤਾਰ 3 ਛੱਕੇ ਅਤੇ ਇੱਕ ਚੌਕਾ ਮਾਰ ਕੇ ਸਿਰਫ਼ 39 ਗੇਂਦਾਂ ਵਿੱਚ ਸੈਂਕੜਾ ਪੂਰਾ ਕੀਤਾ। ਉਨ੍ਹਾਂ ਤੋਂ ਬਾਅਦ, ਸ਼ਸ਼ਾਂਕ ਸਿੰਘ ਤੇ ਮਾਰਕੋ ਜੈਨਸਨ ਨੇ 65 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਨਾਲ ਟੀਮ ਨੂੰ ਇਸ ਸਕੋਰ ਤੱਕ ਪਹੁੰਚਾਇਆ।