ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਭਾਰਤ ਨੇ ਸੈਂਚੁਰੀਅਨ ‘ਚ ਰਚਿਆ ਇਤਿਹਾਸ, ਤੀਜੇ ਟੀ-20 ਮੈਚ ‘ਚ ਦੱਖਣੀ ਅਫਰੀਕਾ ਨੂੰ 11 ਦੌੜਾਂ ਨਾਲ ਹਰਾਇਆ

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਸੀਰੀਜ਼ ਦਾ ਤੀਜਾ ਮੈਚ ਸੈਂਚੁਰੀਅਨ ਦੇ ਸੁਪਰਸਪੋਰਟ ਪਾਰਕ 'ਚ ਖੇਡਿਆ ਗਿਆ। ਇਸ ਮੈਚ 'ਚ ਟੀਮ ਇੰਡੀਆ ਨੇ 11 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਭਾਰਤੀ ਟੀਮ ਦੀ ਜਿੱਤ ਦੇ ਹੀਰੋ ਰਹੇ ਤਿਲਕ ਵਰਮਾ, ਉਨ੍ਹਾਂ ਨੇ ਅਜੇਤੂ ਸੈਂਕੜਾ ਲਗਾਇਆ। ਉਨ੍ਹਾਂ ਤੋਂ ਇਲਾਵਾ ਅਭਿਸ਼ੇਕ ਸ਼ਰਮਾ ਵੀ ਅਰਧ ਸੈਂਕੜੇ ਦੀ ਪਾਰੀ ਖੇਡਣ 'ਚ ਕਾਮਯਾਬ ਰਹੇ।

ਭਾਰਤ ਨੇ ਸੈਂਚੁਰੀਅਨ ‘ਚ ਰਚਿਆ ਇਤਿਹਾਸ, ਤੀਜੇ ਟੀ-20 ਮੈਚ ‘ਚ ਦੱਖਣੀ ਅਫਰੀਕਾ ਨੂੰ 11 ਦੌੜਾਂ ਨਾਲ ਹਰਾਇਆ
ਭਾਰਤ ਨੇ ਸੈਂਚੁਰੀਅਨ ‘ਚ ਰਚਿਆ ਇਤਿਹਾਸ, ਤੀਜੇ ਟੀ-20 ਮੈਚ ‘ਚ ਦੱਖਣੀ ਅਫਰੀਕਾ ਨੂੰ 11 ਦੌੜਾਂ ਨਾਲ ਹਰਾਇਆ (Pic Credit: PTI)
Follow Us
tv9-punjabi
| Published: 14 Nov 2024 07:13 AM

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 4 ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਮੈਚ ਸੈਂਚੁਰੀਅਨ ਦੇ ਸੁਪਰਸਪੋਰਟ ਪਾਰਕ ‘ਚ ਖੇਡਿਆ ਗਿਆ। ਟੀਮ ਇੰਡੀਆ ਨੇ ਇਹ ਮੈਚ ਜਿੱਤ ਕੇ ਸੀਰੀਜ਼ ‘ਚ 2-1 ਦੀ ਬੜ੍ਹਤ ਬਣਾ ਲਈ ਹੈ। ਇਹ ਮੈਚ ਟੀਮ ਇੰਡੀਆ ਲਈ ਬਹੁਤ ਮਹੱਤਵਪੂਰਨ ਸੀ ਕਿਉਂਕਿ ਇਸ ਮੈਚ ਨੂੰ ਜਿੱਤ ਕੇ ਟੀਮ ਇੰਡੀਆ ਨੇ ਸੀਰੀਜ਼ ਹਾਰਨ ਦਾ ਖ਼ਤਰਾ ਟਲ ਗਿਆ ਸੀ।

ਇਸ ਮੈਚ ‘ਚ ਟਾਸ ਹਾਰਨ ਤੋਂ ਬਾਅਦ ਭਾਰਤੀ ਟੀਮ ਨੇ ਪਹਿਲਾਂ ਜ਼ੋਰਦਾਰ ਬੱਲੇਬਾਜ਼ੀ ਕੀਤੀ ਅਤੇ ਫਿਰ ਗੇਂਦਬਾਜ਼ਾਂ ਨੇ ਉਸ ਨੂੰ ਜਿੱਤ ਵੱਲ ਤੋਰਿਆ। ਇਸ ਮੈਚ ‘ਚ ਟੀਮ ਇੰਡੀਆ ਦੀ ਜਿੱਤ ਦੇ ਹੀਰੋ ਰਹੇ ਨੌਜਵਾਨ ਬੱਲੇਬਾਜ਼ ਤਿਲਕ ਵਰਮਾ। ਉਹਨਾਂ ਦੇ ਬੱਲੇ ਤੋਂ ਸ਼ਾਨਦਾਰ ਸੈਂਕੜਾ ਦੇਖਣ ਨੂੰ ਮਿਲਿਆ।

ਟੀਮ ਇੰਡੀਆ ਨੇ ਲਗਾ ਦਿੱਤਾ ਬੋਰਡ ‘ਤੇ ਪਹਾੜ ਵਾਂਗ ਸਕੋਰ

ਇਸ ਮੈਚ ‘ਚ ਦੱਖਣੀ ਅਫਰੀਕਾ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਪਰ ਇਹ ਫੈਸਲਾ ਗਲਤ ਸਾਬਤ ਹੋਇਆ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 219 ਦੌੜਾਂ ਬਣਾਈਆਂ। ਇਸ ਦੌਰਾਨ ਤਿਲਕ ਵਰਮਾ ਨੇ 56 ਗੇਂਦਾਂ ‘ਤੇ ਸਭ ਤੋਂ ਵੱਧ ਨਾਬਾਦ 107 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 8 ਚੌਕੇ ਅਤੇ 7 ਛੱਕੇ ਲਗਾਏ। ਇਹ ਉਸ ਦੇ ਅੰਤਰਰਾਸ਼ਟਰੀ ਕਰੀਅਰ ਦਾ ਪਹਿਲਾ ਸੈਂਕੜਾ ਵੀ ਸੀ। ਤਿਲਕ ਵਰਮਾ ਤੋਂ ਇਲਾਵਾ ਅਭਿਸ਼ੇਕ ਸ਼ਰਮਾ ਨੇ ਵੀ ਦਮਦਾਰ ਪ੍ਰਦਰਸ਼ਨ ਦਿਖਾਇਆ। ਉਸਨੇ 200 ਦੇ ਸਟ੍ਰਾਈਕ ਰੇਟ ਨਾਲ 25 ਗੇਂਦਾਂ ਵਿੱਚ 50 ਦੌੜਾਂ ਬਣਾਈਆਂ, ਜਿਸ ਵਿੱਚ 3 ਚੌਕੇ ਅਤੇ 5 ਛੱਕੇ ਸ਼ਾਮਲ ਸਨ।

ਦੂਜੇ ਪਾਸੇ ਹਾਰਦਿਕ ਪੰਡਯਾ ਨੇ 18 ਦੌੜਾਂ ਅਤੇ ਰਮਨਦੀਪ ਸਿੰਘ ਨੇ 15 ਦੌੜਾਂ ਦਾ ਯੋਗਦਾਨ ਪਾਇਆ। ਦੱਖਣੀ ਅਫਰੀਕਾ ਵੱਲੋਂ ਕੇਸ਼ਵ ਮਹਾਰਾਜ ਅਤੇ ਐਂਡੀਲੇ ਸਿਮਲੇਨ ਮੈਚ ਦੇ ਸਭ ਤੋਂ ਸਫਲ ਗੇਂਦਬਾਜ਼ ਰਹੇ। ਦੋਵਾਂ ਗੇਂਦਬਾਜ਼ਾਂ ਨੇ 2-2 ਵਿਕਟਾਂ ਲਈਆਂ। ਮਾਰਕੋ ਜੈਨਸਨ ਵੀ ਇੱਕ ਵਿਕਟ ਆਪਣੇ ਨਾਮ ਕਰਨ ਵਿੱਚ ਕਾਮਯਾਬ ਰਹੇ।

ਸੈਂਚੁਰੀਅਨ ਵਿੱਚ ਭਾਰਤ ਦੀ ਪਹਿਲੀ ਜਿੱਤ

220 ਦੌੜਾਂ ਦੇ ਟੀਚੇ ਦੇ ਜਵਾਬ ‘ਚ ਦੱਖਣੀ ਅਫਰੀਕਾ ਦੀ ਟੀਮ 20 ਓਵਰਾਂ ‘ਚ 208 ਦੌੜਾਂ ਹੀ ਬਣਾ ਸਕੀ ਅਤੇ ਟੀਮ ਇੰਡੀਆ ਨੇ ਇਹ ਮੈਚ 11 ਦੌੜਾਂ ਨਾਲ ਜਿੱਤ ਲਿਆ। ਹੇਨਰਿਕ ਕਲਾਸੇਨ ਅਤੇ ਮਾਰਕੋ ਜੈਨਸਨ ਤੋਂ ਇਲਾਵਾ ਦੱਖਣੀ ਅਫਰੀਕਾ ਦਾ ਕੋਈ ਹੋਰ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕਿਆ। ਮਾਰਕੋ ਜੈਨਸਨ ਨੇ 17 ਗੇਂਦਾਂ ਵਿੱਚ 54 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ਵਿੱਚ 4 ਚੌਕੇ ਅਤੇ 5 ਛੱਕੇ ਸ਼ਾਮਲ ਸਨ। ਹੇਨਰਿਕ ਕਲਾਸੇਨ ਨੇ ਵੀ 22 ਗੇਂਦਾਂ ‘ਚ 1 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ 41 ਦੌੜਾਂ ਬਣਾਈਆਂ। ਕਪਤਾਨ ਏਡਨ ਮਾਰਕਰਮ ਨੇ ਵੀ ਸਿਰਫ 29 ਦੌੜਾਂ ਦਾ ਯੋਗਦਾਨ ਦਿੱਤਾ ਅਤੇ ਰੀਜ਼ਾ ਹੈਂਡਰਿਕਸ 21 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।

ਦੂਜੇ ਪਾਸੇ ਭਾਰਤ ਵੱਲੋਂ ਅਰਸ਼ਦੀਪ ਸਿੰਘ, ਹਾਰਦਿਕ ਪੰਡਯਾ, ਅਕਸ਼ਰ ਪਟੇਲ ਅਤੇ ਵਰੁਣ ਚੱਕਰਵਰਤੀ ਨੇ ਵਿਕਟਾਂ ਲਈਆਂ। ਅਰਸ਼ਦੀਪ ਸਿੰਘ ਸਭ ਤੋਂ ਸਫਲ ਗੇਂਦਬਾਜ਼ ਰਿਹਾ। ਉਸ ਨੇ ਤਿੰਨ ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ। ਇਸ ਦੇ ਨਾਲ ਹੀ ਵਰੁਣ ਚੱਕਰਵਰਤੀ ਨੇ ਵੀ 2 ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ। ਇਸ ਤੋਂ ਇਲਾਵਾ ਹਾਰਦਿਕ ਪੰਡਯਾ ਅਤੇ ਅਕਸ਼ਰ ਪਟੇਲ 1-1 ਵਿਕਟ ਲੈਣ ‘ਚ ਕਾਮਯਾਬ ਰਹੇ। ਇਸ ਨਾਲ ਭਾਰਤੀ ਟੀਮ ਸੈਂਚੁਰੀਅਨ ਦੇ ਸੁਪਰਸਪੋਰਟ ਪਾਰਕ ‘ਚ ਪਹਿਲਾ ਟੀ-20 ਮੈਚ ਜਿੱਤਣ ‘ਚ ਸਫਲ ਰਹੀ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਇਸ ਮੈਦਾਨ ‘ਤੇ 1 ਟੀ-20 ਮੈਚ ਖੇਡਿਆ ਸੀ, ਉਸ ਮੈਚ ‘ਚ ਟੀਮ ਇੰਡੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਪਰਾਲੀ ਦੇ ਮੁੱਦੇ ਨੂੰ ਲੈ ਕੇ ਭੜਕੇ CM ਮਾਨ, ਕਿਹਾ- ਇਸ ਮੁੱਦੇ ਤੇ ਕੋਈ ਬਲੇਮ ਗੇਮ ਨਹੀਂ ਹੋਣੀ ਚਾਹੀਦੀ
ਪਰਾਲੀ ਦੇ ਮੁੱਦੇ ਨੂੰ ਲੈ ਕੇ ਭੜਕੇ CM ਮਾਨ, ਕਿਹਾ- ਇਸ ਮੁੱਦੇ ਤੇ ਕੋਈ ਬਲੇਮ ਗੇਮ ਨਹੀਂ ਹੋਣੀ ਚਾਹੀਦੀ...
ਕਾਨੂੰਨੀ ਪ੍ਰਕਿਰਿਆ ਤੋਂ ਬਿਨਾ ਕਿਸੇ ਦਾ ਘਰ ਨਹੀਂ ਡੇਗ ਸਕਦੇ,ਬੁਲਡੋਜ਼ਰ ਐਕਸ਼ਨ ਤੇ SC ਨੇ ਲਗਾਈ ਰੋਕ
ਕਾਨੂੰਨੀ ਪ੍ਰਕਿਰਿਆ ਤੋਂ ਬਿਨਾ ਕਿਸੇ ਦਾ ਘਰ ਨਹੀਂ ਡੇਗ ਸਕਦੇ,ਬੁਲਡੋਜ਼ਰ ਐਕਸ਼ਨ ਤੇ SC ਨੇ ਲਗਾਈ ਰੋਕ...
ਪਾਕਿਸਤਾਨ ਨੇ ਭਗਤ ਸਿੰਘ ਬਾਰੇ ਕੀਤੀਆਂ ਅਜਿਹੀਆਂ ਟਿੱਪਣੀਆਂ, ਲਾਹੌਰ 'ਚ ਬੁੱਤ ਲਗਾਉਣ 'ਤੇ ਪਾਬੰਦੀ
ਪਾਕਿਸਤਾਨ ਨੇ ਭਗਤ ਸਿੰਘ ਬਾਰੇ ਕੀਤੀਆਂ ਅਜਿਹੀਆਂ ਟਿੱਪਣੀਆਂ, ਲਾਹੌਰ 'ਚ ਬੁੱਤ ਲਗਾਉਣ 'ਤੇ ਪਾਬੰਦੀ...
ਮੋਸਟ ਵਾਂਟੇਡ ਅਰਸ਼ ਡੱਲਾ ਗ੍ਰਿਫ਼ਤਾਰ , ਕਿਵੇਂ ਹੈ ਲਾਰੇਂਸ ਬਿਸ਼ਨੋਈ ਤੋਂ ਵੀ ਜਿਆਦਾ ਖਤਰਨਾਕ ?
ਮੋਸਟ ਵਾਂਟੇਡ ਅਰਸ਼ ਡੱਲਾ ਗ੍ਰਿਫ਼ਤਾਰ , ਕਿਵੇਂ ਹੈ ਲਾਰੇਂਸ ਬਿਸ਼ਨੋਈ ਤੋਂ ਵੀ ਜਿਆਦਾ ਖਤਰਨਾਕ ?...
ਨਵਜੋਤ ਸਿੰਘ ਸਿੱਧੂ ਦੀ ਵਾਪਸੀ ਨੇ ਮਚਾਈ ਹਲਚਲ, ਕੁਰਸੀ ਖੁੱਸਣ ਦੇ ਡਰੋਂ ਕੌਣ ਪ੍ਰੇਸ਼ਾਨ?
ਨਵਜੋਤ ਸਿੰਘ ਸਿੱਧੂ ਦੀ ਵਾਪਸੀ ਨੇ ਮਚਾਈ ਹਲਚਲ, ਕੁਰਸੀ ਖੁੱਸਣ ਦੇ ਡਰੋਂ ਕੌਣ ਪ੍ਰੇਸ਼ਾਨ?...
Ravneet Singh Bittu: ਰਵਨੀਤ ਸਿੰਘ ਦੇ ਕਿਹੜੇ ਬਿਆਨ ਨੇ ਮਚਾਈ ਸਿਆਸੀ ਹਲਚਲ?
Ravneet Singh Bittu: ਰਵਨੀਤ ਸਿੰਘ ਦੇ ਕਿਹੜੇ ਬਿਆਨ ਨੇ ਮਚਾਈ ਸਿਆਸੀ ਹਲਚਲ?...
Punjab News : 'ਆਪ' ਉਮੀਦਵਾਰ ਇਸ਼ਾਂਕ ਚੱਬੇਵਾਲ ਬਾਰੇ ਹੁਸ਼ਿਆਰਪੁਰ ਦੇ ਲੋਕਾਂ ਨੇ ਕੀ ਕਿਹਾ?
Punjab News : 'ਆਪ' ਉਮੀਦਵਾਰ ਇਸ਼ਾਂਕ ਚੱਬੇਵਾਲ ਬਾਰੇ ਹੁਸ਼ਿਆਰਪੁਰ ਦੇ ਲੋਕਾਂ ਨੇ ਕੀ ਕਿਹਾ?...
Himachal News: ਸਮੋਸੇ ਨੂੰ ਲੈ ਕੇ ਛਿੜਿਆ ਵਿਵਾਦ, CID ਨੇ ਸ਼ੁਰੂ ਕੀਤੀ ਜਾਂਚ!
Himachal News: ਸਮੋਸੇ ਨੂੰ ਲੈ ਕੇ ਛਿੜਿਆ ਵਿਵਾਦ, CID ਨੇ ਸ਼ੁਰੂ ਕੀਤੀ ਜਾਂਚ!...
ਪੰਜਾਬ 'ਚ CM ਮਾਨ ਨੇ ਸਰਪੰਚਾਂ ਨੂੰ ਚੁਕਾਈ ਸਹੁੰ, ਅਜਿਹਾ ਪ੍ਰੋਗਰਾਮ ਪਹਿਲਾਂ ਨਹੀਂ ਦੇਖਿਆ ਹੋਵੇਗਾ, ਦੇਖੋ ਕੀ ਸੀ ਖਾਸ?
ਪੰਜਾਬ 'ਚ CM ਮਾਨ ਨੇ ਸਰਪੰਚਾਂ ਨੂੰ ਚੁਕਾਈ ਸਹੁੰ, ਅਜਿਹਾ ਪ੍ਰੋਗਰਾਮ ਪਹਿਲਾਂ ਨਹੀਂ ਦੇਖਿਆ ਹੋਵੇਗਾ, ਦੇਖੋ ਕੀ ਸੀ ਖਾਸ?...
2024 ਸਭ ਤੋਂ ਗਰਮ ਸਾਲ ਰਹੇਗਾ, Climate ਏਜੰਸੀ ਨੇ ਪੂਰੀ ਦੁਨੀਆ ਨੂੰ ਸੁਚੇਤ ਕਰਦਿਆਂ ਰਿਪੋਰਟ ਕੀਤੀ ਜਾਰੀ
2024 ਸਭ ਤੋਂ ਗਰਮ ਸਾਲ ਰਹੇਗਾ, Climate ਏਜੰਸੀ ਨੇ ਪੂਰੀ ਦੁਨੀਆ ਨੂੰ ਸੁਚੇਤ ਕਰਦਿਆਂ ਰਿਪੋਰਟ ਕੀਤੀ ਜਾਰੀ...
ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਕੀ ਹੈ ਰਾਏਪੁਰ ਕਨੈਕਸ਼ਨ?
ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਕੀ ਹੈ ਰਾਏਪੁਰ ਕਨੈਕਸ਼ਨ?...
Punjab By Election: Giddarbaha ਗਿੱਦੜਬਾਹਾ ਸੀਟ 'ਤੇ ਪ੍ਰਚਾਰ ਕਰਨ ਪਹੁੰਚੇ ਰਵਨੀਤ ਬਿੱਟੂ, ਅਗਲਾ ਸੀਐਮ ਬਣਨ ਦਾ ਠੋਕਿਆ ਦਾਅਵਾ!
Punjab By Election: Giddarbaha ਗਿੱਦੜਬਾਹਾ ਸੀਟ 'ਤੇ ਪ੍ਰਚਾਰ ਕਰਨ ਪਹੁੰਚੇ ਰਵਨੀਤ ਬਿੱਟੂ, ਅਗਲਾ ਸੀਐਮ ਬਣਨ ਦਾ ਠੋਕਿਆ ਦਾਅਵਾ!...
Jammu & Kashmir: ਕਸ਼ਮੀਰ ਦੀ ਹਸੀਨਾ ਨੇ ਪੰਜਾਬ 'ਚ ਮਚਾਇਆ ਗਦਰ, ਕਰਦੀ ਸੀ ਅਜਿਹਾ ਕਾਂਡ, ਪਹੁੰਚ ਗਈ ਜੇਲ੍ਹ
Jammu & Kashmir: ਕਸ਼ਮੀਰ ਦੀ ਹਸੀਨਾ ਨੇ ਪੰਜਾਬ 'ਚ ਮਚਾਇਆ ਗਦਰ, ਕਰਦੀ ਸੀ ਅਜਿਹਾ ਕਾਂਡ, ਪਹੁੰਚ ਗਈ ਜੇਲ੍ਹ...
ਖਰਾਬ ਫਾਰਮ ਨਾਲ ਆਸਟ੍ਰੇਲੀਆ ਜਾ ਰਹੇ ਕੋਹਲੀ ਦੇ ਨਾਂ ਇੱਕ ਫੈਨ ਦਾ Open Letter
ਖਰਾਬ ਫਾਰਮ ਨਾਲ ਆਸਟ੍ਰੇਲੀਆ ਜਾ ਰਹੇ ਕੋਹਲੀ ਦੇ ਨਾਂ ਇੱਕ ਫੈਨ ਦਾ Open Letter...