ਸੰਜੂ ਸੈਮਸਨ ਨੇ ਬਣਾਇਆ ਟੀ-20 ਦਾ ਸ਼ਰਮਨਾਕ ਰਿਕਾਰਡ, ਅਚਾਨਕ ਹੀਰੋ ਤੋਂ ਹੋਏ ਜ਼ੀਰੋ
Sanju Samson: ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਦੱਖਣੀ ਅਫਰੀਕਾ ਖਿਲਾਫ 4 ਮੈਚਾਂ ਦੀ ਟੀ-20 ਸੀਰੀਜ਼ ਦੇ ਤੀਜੇ ਮੈਚ 'ਚ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ। ਉਹ ਪਿਛਲੇ ਮੈਚ 'ਚ ਵੀ 0 'ਤੇ ਆਊਟ ਹੋਇਆ ਸੀ। ਇਸ ਖ਼ਰਾਬ ਪ੍ਰਦਰਸ਼ਨ ਕਾਰਨ ਉਸ ਦੇ ਨਾਂ ਇੱਕ ਸ਼ਰਮਨਾਕ ਰਿਕਾਰਡ ਵੀ ਦਰਜ ਹੋ ਗਿਆ।
India vs South Africa: ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੇ ਦੱਖਣੀ ਅਫਰੀਕਾ ਦੌਰੇ ਦੀ ਧਮਾਕੇਦਾਰ ਸ਼ੁਰੂਆਤ ਕੀਤੀ। ਉਨ੍ਹਾਂ ਨੇ 4 ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ ‘ਚ ਸੈਂਕੜਾ ਲਗਾਇਆ। ਪਰ ਹੁਣ ਉਹ ਅਚਾਨਕ ਆਪਣੀ ਲੈਅ ਗੁਆ ਬੈਠੇ ਹਨ। ਸੀਰੀਜ਼ ਦੇ ਦੂਜੇ ਮੈਚ ‘ਚ ਉਹ ਆਪਣਾ ਖਾਤਾ ਨਹੀਂ ਖੋਲ੍ਹ ਸਕੇ। ਹੁਣ ਸੀਰੀਜ਼ ਦੇ ਤੀਜੇ ਮੈਚ ‘ਚ ਵੀ ਉਨ੍ਹਾਂ ਨਾਲ ਕੁਝ ਅਜਿਹਾ ਹੀ ਹੋਇਆ। ਸੰਜੂ ਸੈਮਸਨ ਇੱਕ ਵਾਰ ਫਿਰ 0 ‘ਤੇ ਆਊਟ ਹੋਏ ਹਨ। ਮਤਲਬ ਕਿ ਉਹ ਬਿਨ੍ਹਾਂ ਖਾਤਾ ਖੋਲ੍ਹੇ ਲਗਾਤਾਰ ਦੂਜੇ ਮੈਚ ‘ਚ ਪੈਵੇਲੀਅਨ ਪਰਤ ਗਏ। ਇਸ ਦੇ ਨਾਲ ਹੀ ਉਨ੍ਹਾਂ ਦੇ ਨਾਂ ਇੱਕ ਸ਼ਰਮਨਾਕ ਰਿਕਾਰਡ ਵੀ ਦਰਜ ਹੋ ਗਿਆ ਹੈ।
ਇਹ ਸ਼ਰਮਨਾਕ ਰਿਕਾਰਡ ਸੰਜੂ ਦੇ ਨਾਂ ਦਰਜ
ਸੰਜੂ ਸੈਮਸਨ ਨੇ ਟੀ-20 ‘ਚ ਟੀਮ ਇੰਡੀਆ ਲਈ ਹੁਣ ਤੱਕ 32 ਪਾਰੀਆਂ ਖੇਡੀਆਂ ਹਨ, ਜਿਸ ਦੌਰਾਨ ਉਹ 6 ਵਾਰ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਚੁੱਕੇ ਹਨ। ਇਸ ਦੇ ਨਾਲ ਹੀ ਇਸ ਸਾਲ ਉਹ 0 ਤੇ 5 ਵਾਰ ਆਊਟ ਹੋਏ। ਤੁਹਾਨੂੰ ਦੱਸ ਦੇਈਏ, ਸੰਜੂ ਸੈਮਸਨ ਟੀ-20 ਦੀਆਂ ਟਾਪ-10 ਟੀਮਾਂ ਵਿੱਚੋਂ ਪਹਿਲੇ ਖਿਡਾਰੀ ਹਨ, ਜੋ ਇੱਕ ਸਾਲ ਵਿੱਚ 5 ਵਾਰ ਖਾਤਾ ਖੋਲ੍ਹੇ ਬਿਨਾਂ ਹੀ ਆਊਟ ਹੋਏ ਹਨ। ਇਸ ਦੇ ਨਾਲ ਹੀ ਇਕ ਸਾਲ ਦੇ ਅੰਦਰ ਟੀ-20 ‘ਚ ਸਭ ਤੋਂ ਜ਼ਿਆਦਾ ਵਾਰ ਆਊਟ ਹੋਣ ਦਾ ਰਿਕਾਰਡ ਰਵਾਡਾ ਦੇ ਆਰਚਿਡ ਟਿਊਸੇਂਜ ਦੇ ਨਾਂ ਹੈ। ਉਹ ਸਾਲ 2023 ‘ਚ ਬਿਨਾਂ ਖਾਤਾ ਖੋਲ੍ਹੇ 7 ਵਾਰ ਪੈਵੇਲੀਅਨ ਪਰਤੇ ਸਨ।
ਇਸ ਸੂਚੀ ਵਿੱਚ ਅੱਗੇ
ਸੰਜੂ ਸੈਮਸਨ ਹੁਣ ਉਨ੍ਹਾਂ ਭਾਰਤੀ ਬੱਲੇਬਾਜ਼ਾਂ ਦੀ ਸੂਚੀ ਵਿੱਚ ਤੀਜੇ ਨੰਬਰ ‘ਤੇ ਆ ਗਏ ਹਨ ਜੋ ਟੀ-20 ਵਿੱਚ ਸਭ ਤੋਂ ਵੱਧ ਵਾਰ 0 ਦੇ ਸਕੋਰ ‘ਤੇ ਆਊਟ ਹੋਏ ਹਨ। ਇਸ ਦੇ ਨਾਲ ਹੀ ਰੋਹਿਤ ਸ਼ਰਮਾ 12 ਵਾਰ 0 ਦੇ ਸਕੋਰ ‘ਤੇ ਆਊਟ ਹੋ ਕੇ ਪਹਿਲੇ ਨੰਬਰ ‘ਤੇ ਹੈ ਤੇ ਵਿਰਾਟ ਕੋਹਲੀ ਨਾਲ 7 ਵਾਰ ਅਜਿਹਾ ਹੋਏ ਹਨ, ਜਿਸ ਕਾਰਨ ਉਹ ਦੂਜੇ ਨੰਬਰ ‘ਤੇ ਹਨ। ਦੂਜੇ ਪਾਸੇ ਜੇਕਰ ਭਾਰਤੀ ਵਿਕਟਕੀਪਰਾਂ ਦੀ ਗੱਲ ਕਰੀਏ ਤਾਂ ਸੰਜੂ ਸੈਮਸਨ ਇਸ ਲਿਸਟ ਵਿੱਚ ਅੱਗੇ ਨਿਕਲ ਗਏ ਹਨ। ਇੱਕ ਵਿਕਟਕੀਪਰ ਦੇ ਤੌਰ ‘ਤੇ, ਉਹ ਟੀ-20 ਵਿੱਚ 0 ਤੇ 5 ਵਾਰ ਆਊਟ ਹੋਏ ਹਨ। ਉਨ੍ਹਾਂ ਤੋਂ ਇਲਾਵਾ ਰਿਸ਼ਭ ਪੰਤ 4 ਵਾਰ ਇਸ ਸੂਚੀ ‘ਚ ਦੂਜੇ ਸਥਾਨ ‘ਤੇ ਹਨ। ਇਨ੍ਹਾਂ ਦੋਵਾਂ ਖਿਡਾਰੀਆਂ ਤੋਂ ਇਲਾਵਾ ਕੋਈ ਵੀ ਭਾਰਤੀ ਵਿਕਟਕੀਪਰ ਟੀ-20 ‘ਚ ਇਕ ਤੋਂ ਵੱਧ ਵਾਰ 0 ‘ਤੇ ਆਊਟ ਨਹੀਂ ਹੋਏ ਹੈ।
ਲਗਾਤਾਰ ਦੋ ਸੈਂਕੜਿਆਂ ਤੋਂ ਬਾਅਦ ਦੋ ਡੱਕ
ਇਸ ਸੀਰੀਜ਼ ਦੇ ਪਹਿਲੇ ਮੈਚ ‘ਚ ਸੰਜੂ ਸੈਮਸਨ ਨੇ ਡਰਬਨ ਦੇ ਕਿੰਗਸਮੀਡ ਕ੍ਰਿਕਟ ਸਟੇਡੀਅਮ ‘ਚ 50 ਗੇਂਦਾਂ ‘ਚ 107 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ ‘ਚ ਸੰਜੂ ਦੇ ਬੱਲੇ ਤੋਂ 7 ਚੌਕੇ ਅਤੇ 10 ਛੱਕੇ ਲੱਗੇ। ਸੰਜੂ ਸੈਮਸਨ ਨੇ ਪਿਛਲੇ ਟੀ-20 ਮੈਚ ‘ਚ ਵੀ ਬੰਗਲਾਦੇਸ਼ ਖਿਲਾਫ ਸੈਂਕੜਾ ਲਗਾਇਆ ਸੀ। ਅਜਿਹੇ ‘ਚ ਉਹ ਲਗਾਤਾਰ ਦੋ ਟੀ-20 ਮੈਚਾਂ ‘ਚ ਸੈਂਕੜੇ ਲਗਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਪਰ ਹੁਣ ਉਹ ਲਗਾਤਾਰ 2 ਮੈਚਾਂ ‘ਚ ਵੀ ਆਊਟ ਹੋ ਗਿਆ ਹੈ।