GT vs MI Qualifier 2 IPL 2023: ਰੋਹਿਤ ਸ਼ਰਮਾ ਨੇ ਫਿਰ ਦਿੱਤਾ ਧੋਖਾ, 16 ਸਾਲਾਂ ਤੋਂ ਖਰਾਬ ਹਾਲਤ, ਕਦੋਂ ਕਰਨਗੇ ਟੀਮ ਦੀ ਮਦਦ?
ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਐਲੀਮੀਨੇਟਰ ਮੈਚ 'ਚ ਲਖਨਊ ਖਿਲਾਫ ਕੁਝ ਖਾਸ ਨਹੀਂ ਕਰ ਸਕੇ ਅਤੇ ਸਿਰਫ 11 ਦੌੜਾਂ ਬਣਾ ਕੇ ਆਊਟ ਹੋ ਗਏ।
Image Credit source: BCCI
Rohit Sharma Playoff Record: ਮੁੰਬਈ ਇੰਡੀਅਨਜ਼ 26 ਮਈ ਦੇ ਦਿਨ 10 ਸਾਲ ਪਹਿਲਾਂ 2013 ਵਿੱਚ ਆਪਣਾ ਪਹਿਲਾ ਖਿਤਾਬ ਜਿੱਤਿਆ ਸੀ। ਰੋਹਿਤ ਸ਼ਰਮਾ ਨੇ ਇਸੇ ਸੀਜ਼ਨ ‘ਚ ਟੀਮ ਦੀ ਕਪਤਾਨੀ ਸੰਭਾਲੀ ਅਤੇ ਪੰਜ ਸਾਲ ਦੀ ਅਸਫਲਤਾ ਤੋਂ ਬਾਅਦ ਪਹਿਲੀ ਵਾਰ ਮੁੰਬਈ ਨੂੰ ਚੈਂਪੀਅਨ ਬਣਾਇਆ। ਸ਼ੁੱਕਰਵਾਰ ਨੂੰ ਇਸ ਜਿੱਤ ਦੀ 10ਵੀਂ ਵਰ੍ਹੇਗੰਢ ਸੀ ਅਤੇ ਮੁੰਬਈ ਕੋਲ ਇੱਕ ਹੋਰ ਜਿੱਤ ਦਰਜ ਕਰਨ ਦਾ ਮੌਕਾ ਸੀ। ਅਜਿਹਾ ਨਹੀਂ ਹੋ ਸਕਿਆ ਅਤੇ ਇਸ ਦਾ ਵੱਡਾ ਕਾਰਨ ਖੁਦ ਕਪਤਾਨ ਰੋਹਿਤ ਸੀ, ਜੋ ਪੂਰੇ IPL 2023 ਵਾਂਗ ਫਿਰ ਤੋਂ ਅਸਫਲ ਰਿਹਾ।
ਕਪਤਾਨ ਵਜੋਂ ਰੋਹਿਤ ਸ਼ਰਮਾ ਲਈ ਇਹ ਚੰਗੀ ਰਾਤ ਨਹੀਂ ਰਹੀ ਕਿਉਂਕਿ ਟੀਮ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਗੁਜਰਾਤ ਟਾਈਟਨਜ਼ (Gujarat titans) ਦੇ ਖਿਲਾਫ ਕੁਆਲੀਫਾਇਰ 2 ਵਿੱਚ 62 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਨਾਲ ਟੀਮ ਦਾ ਛੇਵੀਂ ਵਾਰ ਖਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ। ਇਸ ਦੇ ਨਾਲ ਹੀ ਇਕ ਬੱਲੇਬਾਜ਼ ਦੇ ਤੌਰ ‘ਤੇ ਰੋਹਿਤ ਆਪਣੀ ਟੀਮ ਲਈ ਦੁਬਾਰਾ ਯੋਗਦਾਨ ਨਹੀਂ ਦੇ ਸਕੇ, ਜੋ ਇਸ ਪੂਰੇ ਸੀਜ਼ਨ ਦੀ ਕਹਾਣੀ ਰਹੀ।
ਪਲੇਆਫ ਵਿੱਚ 16 ਸਾਲਾਂ ਤੋਂ ਖਰਾਬ ਹਾਲਤ
ਮੁੰਬਈ ਨੂੰ ਗੁਜਰਾਤ ਵਿਰੁੱਧ ਜਿੱਤ ਲਈ 234 ਦੌੜਾਂ ਦਾ ਟੀਚਾ ਚਾਹੀਦਾ ਸੀ, ਜੋ ਪਹਿਲਾਂ ਹੀ ਅਸੰਭਵ ਦਿਖਾਈ ਦੇ ਰਿਹਾ ਸੀ। ਫਿਰ ਵੀ ਸੂਰਿਆਕੁਮਾਰ ਯਾਦਵ, ਤਿਲਕ ਵਰਮਾ ਅਤੇ ਕੈਮਰਨ ਗ੍ਰੀਨ ਨੇ ਤੇਜ਼ ਬੱਲੇਬਾਜ਼ੀ ਕਰਕੇ ਕੁਝ ਕੋਸ਼ਿਸ਼ ਕੀਤੀ ਅਤੇ ਉਮੀਦਾਂ ਜਗਾਈਆਂ। ਇਸ ਤੋਂ ਪਹਿਲਾਂ ਜੇਕਰ ਕਪਤਾਨ ਰੋਹਿਤ ਨੇ ਵੀ ਆਪਣੇ ਬੱਲੇ ਨਾਲ ਕੁਝ ਯੋਗਦਾਨ ਪਾਇਆ ਹੁੰਦਾ ਤਾਂ ਮੁੰਬਈ ਸਿਰਫ 171 ਦੌੜਾਂ ‘ਤੇ ਆਊਟ ਹੋਣ ਦੀ ਬਜਾਏ ਟੀਚੇ ਦੇ ਨੇੜੇ ਪਹੁੰਚ ਸਕਦੀ ਸੀ। ਰੋਹਿਤ ਇਸ ਵਾਰ ਵੀ ਕੋਈ ਖਾਸ ਯੋਗਦਾਨ ਨਹੀਂ ਦੇ ਸਕੇ ਅਤੇ ਤੀਜੇ ਓਵਰ ਵਿੱਚ 7 ਗੇਂਦਾਂ ਵਿੱਚ ਸਿਰਫ਼ 8 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਸ ਤੋਂ ਪਹਿਲਾਂ ਐਲੀਮੀਨੇਟਰ ਵਿੱਚ ਰੋਹਿਤ ਦੇ ਬੱਲੇ ਤੋਂ ਸਿਰਫ਼ 11 ਦੌੜਾਂ ਹੀ ਨਿਕਲੀਆਂ ਸਨ।ਇਸ ਤਰ੍ਹਾਂ ਆਈਪੀਐਲ ਦੇ ਪਲੇਆਫ (Playoff) ਮੈਚਾਂ (ਫਾਇਨਲ ਨੂੰ ਛੱਡ ਕੇ) ਰੋਹਿਤ ਦਾ ਖਰਾਬ ਪ੍ਰਦਰਸ਼ਨ ਇੱਥੇ ਵੀ ਜਾਰੀ ਰਿਹਾ। ਮੁੰਬਈ ਦੇ ਕਪਤਾਨ ਨੇ ਕੁੱਲ 15 ਪਲੇਆਫ ਮੈਚ ਖੇਡੇ ਹਨ, ਜਿਸ ਵਿੱਚ ਉਨ੍ਹਾਂ ਦੇ ਬੱਲੇ ਤੋਂ ਸਿਰਫ 133 ਦੌੜਾਂ ਹੀ ਨਿਕਲੀਆਂ ਹਨ। ਔਸਤ 9.50 ਅਤੇ ਸਟ੍ਰਾਈਕ ਰੇਟ 89.26 ਰਿਹਾ ਹੈ। ਕੋਈ ਅਰਧ ਸ਼ਤਕ ਨਹੀਂ।Mohammed Shami’s 𝘱𝘶𝘳𝘱𝘭𝘦 patch in #IPL2023 continues…🔥#IPLonJioCinema #TATAIPL #Qualifier2 #GTvMI pic.twitter.com/6GDrFb9ccx
— JioCinema (@JioCinema) May 26, 2023ਇਹ ਵੀ ਪੜ੍ਹੋ


