AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਏਸ਼ੀਆ ਕੱਪ ਫਾਈਨਲ ‘ਚ ਪਾਕਿਸਤਾਨ ਦੇ ਮੂੰਹ ‘ਤੇ ਪਿਆ 42 ਲੱਖ ਰੁਪਏ ਦਾ ਥੱਪੜ, ਜੈ ਸ਼ਾਹ ਨੇ ਸਾਰਿਆਂ ਸਾਹਮਣੇ ਦਿੱਤਾ ਜਵਾਬ

ਹਾਲਾਂਕਿ ਪਾਕਿਸਤਾਨ ਇਸ ਏਸ਼ੀਆ ਕੱਪ ਦਾ ਮੇਜ਼ਬਾਨ ਸੀ ਪਰ ਬੀਸੀਸੀਆਈ ਨੇ ਸਾਫ਼ ਕਿਹਾ ਸੀ ਕਿ ਉਹ ਇਸ ਟੂਰਨਾਮੈਂਟ ਲਈ ਆਪਣੀ ਟੀਮ ਪਾਕਿਸਤਾਨ ਨਹੀਂ ਭੇਜੇਗਾ। ਇਸ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ ਨੇ ਭਾਰਤ ਦੇ ਮੈਚ ਯੂ.ਏ.ਈ ਅਤੇ ਬਾਕੀ ਮੈਚ ਪਾਕਿਸਤਾਨ 'ਚ ਕਰਵਾਉਣ ਦਾ ਸੁਝਾਅ ਦਿੱਤਾ ਪਰ ਏਸੀਸੀ ਨੇ ਫੈਸਲਾ ਕੀਤਾ ਕਿ ਸਿਰਫ ਚਾਰ ਮੈਚ ਪਾਕਿਸਤਾਨ 'ਚ ਅਤੇ ਬਾਕੀ ਦੇ ਨੌਂ ਮੈਚ ਸ਼੍ਰੀਲੰਕਾ 'ਚ ਖੇਡੇ ਜਾਣਗੇ।

ਏਸ਼ੀਆ ਕੱਪ ਫਾਈਨਲ 'ਚ ਪਾਕਿਸਤਾਨ ਦੇ ਮੂੰਹ 'ਤੇ ਪਿਆ 42 ਲੱਖ ਰੁਪਏ ਦਾ ਥੱਪੜ, ਜੈ ਸ਼ਾਹ ਨੇ ਸਾਰਿਆਂ ਸਾਹਮਣੇ ਦਿੱਤਾ ਜਵਾਬ
tv9-punjabi
| Published: 17 Sep 2023 23:32 PM IST
Share

ਸਪਰੋਟਸ ਨਿਊਜ। ਏਸ਼ੀਆ ਕੱਪ-2023 ਖਤਮ ਹੋ ਗਿਆ ਹੈ। ਭਾਰਤੀ ਕ੍ਰਿਕਟ ਟੀਮ (Indian cricket team) ਨੇ ਐਤਵਾਰ ਨੂੰ ਫਾਈਨਲ ‘ਚ ਮੇਜ਼ਬਾਨ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਕੇ ਖਿਤਾਬ ਜਿੱਤ ਲਿਆ। ਇਹ ਏਸ਼ੀਆ ਕੱਪ ਸ਼ੁਰੂ ਤੋਂ ਹੀ ਸਮੱਸਿਆਵਾਂ ਅਤੇ ਵਿਵਾਦਾਂ ਨਾਲ ਘਿਰਿਆ ਰਿਹਾ। ਪਹਿਲਾਂ ਮੇਜ਼ਬਾਨੀ ਨੂੰ ਲੈ ਕੇ ਵਿਵਾਦ ਕਾਫੀ ਦੇਰ ਤੱਕ ਚੱਲਿਆ ਅਤੇ ਫਿਰ ਸ਼੍ਰੀਲੰਕਾ ‘ਚ ਬਾਰਸ਼ ਕਾਰਨ ਮੁਸ਼ਕਲਾਂ ਘੱਟ ਨਹੀਂ ਹੋਈਆਂ। ,ਪਰ ਸ਼੍ਰੀਲੰਕਾ ਦੇ ਗਰਾਊਂਡ ਸਟਾਫ ਨੇ ਮੁਸ਼ਕਲਾਂ ਨਾਲ ਜੂਝਦੇ ਹੋਏ ਅਤੇ ਬਾਰਿਸ਼ ਦੀ ਸਮੱਸਿਆ ਨਾਲ ਨਜਿੱਠਦੇ ਹੋਏ ਮੈਦਾਨ ਨੂੰ ਤਿਆਰ ਕੀਤਾ। ਇਸ ਦਾ ਉਸ ਨੂੰ ਇਨਾਮ ਵੀ ਮਿਲਿਆ ਹੈ।

ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਧਾਨ ਅਤੇ ਬੀਸੀਸੀਆਈ (BCCI) ਸਕੱਤਰ ਜੈ ਸ਼ਾਹ ਨੇ ਸ਼੍ਰੀਲੰਕਾ ਦੇ ਗਰਾਊਂਡ ਸਟਾਫ ਨੂੰ 50,000 ਅਮਰੀਕੀ ਡਾਲਰ ਦਾ ਇਨਾਮ ਦਿੱਤਾ ਹੈ। ਹਾਲਾਂਕਿ ਪਾਕਿਸਤਾਨ ਇਸ ਏਸ਼ੀਆ ਕੱਪ ਦਾ ਮੇਜ਼ਬਾਨ ਸੀ ਪਰ ਬੀਸੀਸੀਆਈ ਨੇ ਸਾਫ਼ ਕਿਹਾ ਸੀ ਕਿ ਉਹ ਇਸ ਟੂਰਨਾਮੈਂਟ ਲਈ ਆਪਣੀ ਟੀਮ ਪਾਕਿਸਤਾਨ ਨਹੀਂ ਭੇਜੇਗਾ। ਇਸ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ ਨੇ ਭਾਰਤ ਦੇ ਮੈਚ ਯੂ.ਏ.ਈ ਅਤੇ ਬਾਕੀ ਮੈਚ ਪਾਕਿਸਤਾਨ ‘ਚ ਕਰਵਾਉਣ ਦਾ ਸੁਝਾਅ ਦਿੱਤਾ ਪਰ ਏਸੀਸੀ ਨੇ ਫੈਸਲਾ ਕੀਤਾ ਕਿ ਸਿਰਫ ਚਾਰ ਮੈਚ ਪਾਕਿਸਤਾਨ ‘ਚ ਅਤੇ ਬਾਕੀ ਦੇ ਨੌਂ ਮੈਚ ਸ਼੍ਰੀਲੰਕਾ ‘ਚ ਖੇਡੇ ਜਾਣਗੇ।

ਪਾਕਿਸਤਾਨ ਨੂੰ ਹੋ ਸਕਦਾ ਸੀ ਨੁਕਸਾਨ

ਪਾਕਿਸਤਾਨ ਨੇ ਇਸ ਦਾ ਵਿਰੋਧ ਕੀਤਾ ਸੀ। ਪੀਸੀਬੀ ਦੇ ਸਾਬਕਾ ਚੇਅਰਮੈਨ ਨਜਮ ਸੇਠੀ ਨੇ ਸ਼੍ਰੀਲੰਕਾ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਏਸੀਸੀ ਅਤੇ ਸ਼੍ਰੀਲੰਕਾ (Sri Lanka) ਦੀ ਆਲੋਚਨਾ ਕੀਤੀ ਸੀ। ਅਜਿਹੇ ‘ਚ ਏਸ਼ੀਆ ਕੱਪ ਦਾ ਸਫਲ ਆਯੋਜਨ ਪਾਕਿਸਤਾਨ ਨੂੰ ਨੁਕਸਾਨ ਪਹੁੰਚਾ ਸਕਦਾ ਸੀ ਅਤੇ ਇਸ ਦੇ ਨਾਲ ਹੀ ਜੈ ਸ਼ਾਹ ਦੇ ਗਰਾਊਂਡ ਸਟਾਫ ਨੂੰ ਮਿਲਣ ਵਾਲੇ ਇਨਾਮ ਨੂੰ ਵੀ ਠੇਸ ਪਹੁੰਚਦੀ ਸੀ।

ਮੀਂਹ ਨੇ ਮੁਸ਼ਕਲਾਂ ਕੀਤੀਆਂ ਖੜ੍ਹੀਆਂ

ਸ਼੍ਰੀਲੰਕਾ ਵਿੱਚ ਇਸ ਸਮੇਂ ਭਾਰੀ ਮੀਂਹ ਪੈ ਰਿਹਾ ਹੈ। ਇਸ ਕਾਰਨ 2 ਸਤੰਬਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ ਮੈਚ ਧੋਤਾ ਗਿਆ ਸੀ। ਬਾਕੀ ਮੈਚਾਂ ‘ਚ ਵੀ ਮੀਂਹ ਨੇ ਮੁਸ਼ਕਲਾਂ ਖੜ੍ਹੀਆਂ ਕੀਤੀਆਂ। ਅਜਿਹੇ ‘ਚ ਗਰਾਊਂਡ ਸਟਾਫ ਲਗਾਤਾਰ ਗਰਾਊਂਡ ਨੂੰ ਤਿਆਰ ਕਰਨ ‘ਚ ਰੁੱਝਿਆ ਹੋਇਆ ਸੀ ਅਤੇ ਇਸ ‘ਚ ਸਫਲ ਰਿਹਾ। ਜੈ ਸ਼ਾਹ ਨੇ ਟਵੀਟ ਕੀਤਾ ਕਿ ਏਸੀਸੀ ਅਤੇ ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਸਾਂਝੇ ਤੌਰ ‘ਤੇ ਫੈਸਲਾ ਕੀਤਾ ਹੈ ਕਿ ਉਹ ਕੋਲੰਬੋ ਅਤੇ ਕੈਂਡੀ ਦੇ ਗਰਾਊਂਡ ਸਟਾਫ ਦਾ ਸਨਮਾਨ ਕਰਨਗੇ। ਜੈ ਸ਼ਾਹ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਥਾਵਾਂ ਦੇ ਗਰਾਊਂਡ ਸਟਾਫ ਨੂੰ 50,000 ਅਮਰੀਕੀ ਡਾਲਰ ਯਾਨੀ ਲਗਭਗ 42 ਲੱਖ ਰੁਪਏ ਦਿੱਤੇ ਜਾਣਗੇ। ਜੈ ਸ਼ਾਹ ਨੇ ਗਰਾਊਂਡ ਸਟਾਫ ਦੀ ਕਾਫੀ ਤਾਰੀਫ ਕੀਤੀ ਹੈ।

ਮੀਂਹ ਪੈਣ ਨਾਲ ਟਾਸ ‘ਚ ਹੋਈ ਸੀ ਦੇਰੀ

ਫਾਈਨਲ ‘ਚ ਵੀ ਮੀਂਹ ਦਾ ਖਤਰਾ ਸੀ ਅਤੇ ਇਸ ਲਈ ਰਿਜ਼ਰਵ ਡੇਅ ਵੀ ਰੱਖਿਆ ਗਿਆ ਸੀ ਪਰ ਇਸ ਦੀ ਜ਼ਰੂਰਤ ਨਹੀਂ ਸੀ। ਹਾਲਾਂਕਿ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਮੀਂਹ ਪੈ ਗਿਆ ਅਤੇ ਇਸ ਕਾਰਨ ਟਾਸ ‘ਚ ਦੇਰੀ ਹੋਈ ਪਰ ਗਰਾਊਂਡ ਸਟਾਫ ਨੇ ਮੈਚ ‘ਤੇ ਇਸ ਦਾ ਅਸਰ ਨਹੀਂ ਹੋਣ ਦਿੱਤਾ। ਮੈਚ ਵਿੱਚ ਓਵਰਾਂ ਦੀ ਗਿਣਤੀ ਵੀ ਘੱਟ ਨਹੀਂ ਹੋਈ। ਹਾਲਾਂਕਿ ਇਹ ਮੈਚ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਿਆ। ਭਾਰਤ ਨੇ ਸ਼੍ਰੀਲੰਕਾ ਨੂੰ 15.2 ਓਵਰਾਂ ‘ਚ ਸਿਰਫ 50 ਦੌੜਾਂ ‘ਤੇ ਆਊਟ ਕਰ ਦਿੱਤਾ ਅਤੇ ਫਿਰ 6.1 ਓਵਰਾਂ ‘ਚ ਟੀਚਾ ਹਾਸਲ ਕਰ ਕੇ ਅੱਠਵੀਂ ਵਾਰ ਖਿਤਾਬ ਜਿੱਤ ਲਿਆ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...