ਟੀ20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਦੇ ਹੀਰੋ ਜੋਗਿੰਦਰ ਸ਼ਰਮਾ ਨੇ ਲਈ ਰਿਟਾਇਰਮੈਂਟ
ਜੋਗਿੰਦਰ ਸ਼ਰਮਾ ਨੇ ਸਾਲ 2004 ਤੋਂ ਲੈ ਕੇ 2007 ਦੇ ਦਰਮਿਆਨ 39 ਵਰ੍ਹਿਆਂ ਦੇ ਕ੍ਰਿਕੇਟ ਖਿਡਾਰੀ ਨੇ 4 ਵਨ-ਡੇ ਅਤੇ 4 ਹੀ ਟੀ20 ਮੈਚ ਖੇਡੇ ਹਨ ਮੈਂ ਆਪਣੇ ਸਾਰੇ ਸਾਥੀ ਖਿਡਾਰੀਆਂ, ਕੋਚ, ਮੈਂਟਰ ਅਤੇ ਸਪੋਰਟ ਸਟਾਫ ਦਾ ਬੜਾ ਧੰਨਵਾਦੀ ਹਾਂ। ਤੁਹਾਡੇ ਸਾਰਿਆਂ ਨਾਲ ਖੇਡ ਕੇ ਮੈਨੂੰ ਬੜਾ ਚੰਗਾ ਲੱਗਿਆ ਅਤੇ ਮੇਰੇ ਸੁਪਨੇ ਨੂੰ ਪੂਰਾ ਕਰਨ ਵਿੱਚ ਤੁਹਾਡੀਆਂ ਸਾਰੇਆਂ ਦਾ ਧੰਨਵਾਦੀ ਹਾਂ।

ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਮੀਡੀਅਮ ਪੇਸਰ ਗੇਂਦਬਾਜ਼ ਜੋਗਿੰਦਰ ਸ਼ਰਮਾ, ਜਿਨ੍ਹਾਂ ਨੇ 2007 ਟੀ20 ਕ੍ਰਿਕੇਟ ਵਿਸ਼ਵ ਕੱਪ ਦੇ ਫਾਈਨਲ ‘ਚ ਪਾਕਿਸਤਾਨ ਦੇ ਖ਼ਿਲਾਫ਼ ਖੇਡੇ ਮੈਚ ਵਿੱਚ ਆਖ਼ਰੀ ਓਵਰ ਦੌਰਾਨ ਭਾਰਤੀ ਟੀਮ ਨੂੰ ਚੈਂਪੀਅਨ ਬਣਵਾ ਦਿੱਤਾ ਸੀ, ਨੇ ਕ੍ਰਿਕੇਟ ਦੀਆਂ ਸਾਰੀਆਂ ਫੌਰਮੈਟਾਂ ਤੋਂ ਰਿਟਾਇਰਮੇਂਟ ਦੀ ਘੋਸ਼ਣਾ ਕਰ ਦਿੱਤੀ ਹੈ। ਸਾਲ 2004 ਤੋਂ ਲੈ ਕੇ 2007 ਦੇ ਦਰਮਿਆਨ 39 ਵਰ੍ਹਿਆਂ ਦੇ ਕ੍ਰਿਕੇਟ ਖਿਡਾਰੀ ਨੇ 4 ਵਨ-ਡੇ ਅਤੇ 4 ਹੀ ਟੀ20 ਮੈਚ ਖੇਡੇ ਹਨ। ਜੋਗਿੰਦਰ ਸ਼ਰਮਾ ਆਖਰੀ ਵਾਰ ਪਿਛਲੇ ਸਾਲ ਸਤੰਬਰ ਵਿੱਚ ਖੇਡੇ ਗਏ ਲੀਜੈਂਡਸ ਕ੍ਰਿਕੇਟ ਲੀਗ ਵਿੱਚ ਖੇਡਦੇ ਨਜ਼ਰ ਆਏ ਸਨ।
ਟਵਿੱਟਰ ਤੇ ਆਪਣੀ ਇੱਕ ਪੋਸਟ ਵਿੱਚ ਜੋਗਿੰਦਰ ਸ਼ਰਮਾ ਨੇ ਲਿਖਿਆ, ਸਾਲ 2002 ਤੋਂ ਲੈ ਕੇ 2017 ਤੱਕ ਮੇਰੀ ਜ਼ਿੰਦਗੀ ਦਾ ਸਫ਼ਰ ਬੇਹੱਦ ਸ਼ਾਨਦਾਰ ਰਿਹਾ, ਜਿਸ ਦੌਰਾਨ ਮੈਨੂੰ ਕ੍ਰਿਕੇਟ ਦੇ ਸਭ ਤੋਂ ਉੱਚੇ ਪੱਧਰ ਤੇ ਜਾ ਕੇ ਭਾਰਤ ਵਾਸਤੇ ਖੇਡਣ ਦਾ ਮੌਕਾ ਮਿਲਿਆ ਸੀ। ਮੈਂ ਆਪਣੇ ਸਾਰੇ ਸਾਥੀ ਖਿਡਾਰੀਆਂ, ਕੋਚ, ਮੈਂਟਰ ਅਤੇ ਸਪੋਰਟ ਸਟਾਫ ਦਾ ਬੜਾ ਧੰਨਵਾਦੀ ਹਾਂ। ਤੁਹਾਡੇ ਸਾਰਿਆਂ ਨਾਲ ਖੇਡ ਕੇ ਮੈਨੂੰ ਬੜਾ ਚੰਗਾ ਲੱਗਿਆ ਅਤੇ ਮੇਰੇ ਸੁਪਨੇ ਨੂੰ ਪੂਰਾ ਕਰਨ ਵਿੱਚ ਤੁਹਾਡੀਆਂ ਸਾਰੇਆਂ ਦਾ ਧੰਨਵਾਦੀ ਹਾਂ।