IPL 2023: LSG-RR ਹੋ ਜਾਵੇਗੀ ਬਾਹਰ, ਪਲੇਆਫ ‘ਚ ਥਾਂ ਬਣਾਉਣਗੀਆਂ ਇਹ ਚਾਰ ਟੀਮਾਂ, ਹਰਭਜਨ ਸਿੰਘ ਦਾਅਵਾ
ਇੰਡੀਅਨ ਪ੍ਰੀਮੀਅਰ ਲੀਗ 2023 ਦੀ ਅੰਕ ਸੂਚੀ ਕਾਫੀ ਦਿਲਚਸਪ ਚੱਲ ਰਹੀ ਹੈ। 46 ਮੈਚ ਹੋ ਚੁੱਕੇ ਹਨ ਅਤੇ ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਪਲੇਆਫ ਦੀ ਵੱਡੀ ਦਾਅਵੇਦਾਰ ਕਿਹੜੀ ਟੀਮ ਹੈ। ਇਸ ਦੌਰਾਨ ਹਰਭਜਨ ਸਿੰਘ ਨੇ ਇਸ 'ਤੇ ਵੱਡਾ ਦਾਅਵਾ ਕੀਤਾ ਹੈ।
ਸਾਬਕਾ ਭਾਰਤੀ ਕ੍ਰਿਕੇਟਰ ਹਰਭਜਨ ਸਿੰਘ
ਨਵੀਂ ਦਿੱਲੀ। ਇੰਡੀਅਨ ਪ੍ਰੀਮੀਅਰ ਲੀਗ ਦਾ 16ਵਾਂ ਸੀਜ਼ਨ ਬਹੁਤ ਵਧੀਆ ਚੱਲ ਰਿਹਾ ਹੈ। ਇਸ ਵਾਰ ਅੰਕ ਸੂਚੀ ਵਿਚ ਸਾਰੀਆਂ ਟੀਮਾਂ ਵਿਚਾਲੇ ਕਰੀਬੀ ਮੁਕਾਬਲਾ ਚੱਲ ਰਿਹਾ ਹੈ। ਇਸ ਸੀਜ਼ਨ ‘ਚ 46 ਮੈਚ ਖੇਡੇ ਗਏ ਹਨ ਅਤੇ ਪਲੇਆਫ ਲਈ 7 ਟੀਮਾਂ ਵਿਚਾਲੇ ਅਜੇ ਵੀ ਕਰੀਬੀ ਟੱਕਰ ਹੈ।
ਇਹ ਦੱਸਣਾ ਅਜੇ ਮੁਸ਼ਕਿਲ ਹੈ ਕਿ ਕਿਹੜੀਆਂ ਚਾਰ ਟੀਮਾਂ ਪਲੇਆਫ ਵਿੱਚ ਪਹੁੰਚਣਗੀਆਂ। ਇਸ ਦੌਰਾਨ ਆਈਪੀਐੱਲ (IPL)‘ਚ ਕੁਮੈਂਟਰੀ ਕਰ ਰਹੇ ਹਰਭਜਨ ਸਿੰਘ ਨੇ ਇਸ ਮੁੱਦੇ ‘ਤੇ ਆਪਣੀ ਰਾਏ ਦਿੱਤੀ ਹੈ। ਹਰਭਜਨ ਸਿੰਘ ਦਾ ਦਾਅਵਾ ਹੈ ਕਿ ਲਖਨਊ ਅਤੇ ਰਾਜਸਥਾਨ ਦੀ ਟੀਮ ਪਲੇਆਫ ਤੋਂ ਬਾਹਰ ਹੋ ਜਾਵੇਗੀ।


