AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

7 ਸਾਲਾਂ ‘ਚ ਕਿੰਨੀ ਬਦਲ ਗਈ ਪਾਕਿਸਤਾਨ ਦੀ ਟੀਮ, ਵਨਡੇ ਵਰਲਡ ਕੱਪ ‘ਚ ਇਸ ਵਾਰ ਕਿਹੜੇ ਖਿਡਾਰੀਆਂ ਨਾਲ ਹੋਵੇਗਾ ਭਾਰਤ ਦਾ ਸਾਹਮਣਾ?

ਸਾਲ 2016 'ਚ ਜਦੋਂ ਪਾਕਿਸਤਾਨੀ ਟੀਮ ਨੇ ਭਾਰਤ ਦਾ ਦੌਰਾ ਕੀਤਾ ਸੀ ਤਾਂ ਉਸ ਨੇ ਇੱਥੇ ਟੀ-20 ਵਿਸ਼ਵ ਕੱਪ ਖੇਡਿਆ ਸੀ। ਪਰ, ਇਸ ਵਾਰ ਜਦੋਂ ਇਹ ਆਵੇਗੀ, ਤਾਂ ਇਹ 50 ਓਵਰਾਂ ਦੇ ਫਾਰਮੈਟ ਵਿੱਚ ਵਿਸ਼ਵ ਕੱਪ ਖੇਡੇਗੀ। ਹਾਲਾਂਕਿ, ਉਸ ਸਮੇਂ ਅਤੇ ਹੁਣ ਵਿੱਚ ਬਦਲਾਅ ਸਿਰਫ ਵਿਸ਼ਵ ਕੱਪ ਦੇ ਫਾਰਮੈਟ ਵਿੱਚ ਹੀ ਨਹੀਂ ਬਲਕਿ ਪਾਕਿਸਤਾਨ ਕ੍ਰਿਕਟ ਟੀਮ ਵਿੱਚ ਵੀ ਹੋਵੇਗਾ।

7 ਸਾਲਾਂ 'ਚ ਕਿੰਨੀ ਬਦਲ ਗਈ ਪਾਕਿਸਤਾਨ ਦੀ ਟੀਮ, ਵਨਡੇ ਵਰਲਡ ਕੱਪ 'ਚ ਇਸ ਵਾਰ ਕਿਹੜੇ ਖਿਡਾਰੀਆਂ ਨਾਲ ਹੋਵੇਗਾ ਭਾਰਤ ਦਾ ਸਾਹਮਣਾ?
tv9-punjabi
| Updated On: 07 Aug 2023 14:17 PM IST
Share

ਹਿੰਦੀ ਫਿਲਮ ਦਾ ਉਹ ਗੀਤ ਹੈ ਨਾ-ਆਖਿਰ ਤੁਮਹੇ ਆਨਾ ਹੈ ਜ਼ਰਾ ਦੇਰ ਲੱਗੇਗੀ। ਇਸ ਸਮੇਂ ਪਾਕਿਸਤਾਨ ਕ੍ਰਿਕੇਟ ਟੀਮ (Pakistan Cricket Team) ‘ਤੇ ਇਹ ਗੀਤ ਬੜਾ ਸੂਟ ਕਰ ਰਿਹਾ ਹੈ। ਕਿਉਂਕਿ, ਉਸ ਨੇ ਵਨਡੇ ਵਿਸ਼ਵ ਕੱਪ ਖੇਡਣ ਲਈ ਭਾਰਤ ਆਉਣਾ ਸੀ, ਬੱਸ ਇਸ ਫੈਸਲੇ ‘ਚ ਕੁਝ ਸਮਾਂ ਲੱਗ ਗਿਆ। ਖੈਰ, ਦੇਰ ਨਾਲ ਹੀ ਸਹੀ, ਸਹੀ ਰਾਹ ਤੇ ਆਖਿਰ ਆ ਹੀ ਗਏ। ਮਤਲਬ ਹੁਣ ਇੱਕ ਗੱਲ ਸਾਫ਼ ਹੋ ਗਈ ਹੈ ਕਿ 7 ਸਾਲ ਬਾਅਦ ਪਾਕਿਸਤਾਨ ਦੀ ਟੀਮ ਫਿਰ ਤੋਂ ਭਾਰਤ ਦੀ ਧਰਤੀ ‘ਤੇ ਹੋਵੇਗੀ।

ਸਾਲ 2016 ‘ਚ ਜਦੋਂ ਪਾਕਿਸਤਾਨੀ ਟੀਮ ਨੇ ਭਾਰਤ ਦਾ ਦੌਰਾ ਕੀਤਾ ਸੀ ਤਾਂ ਉਸ ਨੇ ਇੱਥੇ ਟੀ-20 ਵਿਸ਼ਵ ਕੱਪ ਖੇਡਿਆ ਸੀ। ਪਰ, ਇਸ ਵਾਰ ਜਦੋਂ ਇਹ ਆਵੇਗੀ, ਤਾਂ ਇਹ 50 ਓਵਰਾਂ ਦੇ ਫਾਰਮੈਟ ਵਿੱਚ ਵਿਸ਼ਵ ਕੱਪ ਖੇਡੇਗੀ। ਹਾਲਾਂਕਿ, ਉਸ ਸਮੇਂ ਅਤੇ ਹੁਣ ਦੇ ਵਿਚਕਾਰ ਬਦਲਾਅ ਸਿਰਫ ਵਿਸ਼ਵ ਕੱਪ ਦੇ ਫਾਰਮੈਟ ਵਿੱਚ ਹੀ ਨਹੀਂ ਬਲਕਿ ਪਾਕਿਸਤਾਨ ਕ੍ਰਿਕਟ ਟੀਮ ਵਿੱਚ ਵੀ ਹੋਵੇਗਾ।

ਵੈਸੇ ਵੀ 7 ਸਾਲਾਂ ਵਿੱਚ ਬਹੁਤ ਕੁਝ ਬਦਲ ਜਾਂਦਾ ਹੈ। ਅਤੇ, ਫਿਰ ਇੱਥੇ ਅਸੀਂ ਸਿਰਫ ਟੀਮ ਦੀ ਦਿੱਖ ਬਾਰੇ ਗੱਲ ਕਰ ਰਹੇ ਹਾਂ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਾਲ ਵਨਡੇ ਵਿਸ਼ਵ ਕੱਪ ਲਈ ਭਾਰਤ ਆਉਣ ਵਾਲੇ ਪਾਕਿਸਤਾਨੀ ਖਿਡਾਰੀਆਂ ਦੀ ਦਿੱਖ 2016 ਵਿਚ ਦੌਰੇ ‘ਤੇ ਗਈ ਟੀਮ ਤੋਂ ਬਿਲਕੁਲ ਵੱਖਰੀ ਹੋਵੇਗੀ। ਪਾਕਿਸਤਾਨ ਟੀਮ ‘ਚ ਜੇਕਰ ਕੋਈ ਇਕੱਲਾ ਖਿਡਾਰੀ ਇਨ੍ਹਾਂ ਦੋਵਾਂ ਦੌਰਿਆਂ ਵਿਚਾਲੇ ਕੜੀ ਦਾ ਕੰਮ ਕਰ ਸਕਦਾ ਹੈ ਤਾਂ ਉਹ ਸਰਫਰਾਜ਼ ਅਹਿਮਦ ਹੀ ਹੋ ਸਕਦੇ ਹਨ। ਪਰ, ਇਹ ਵਨਡੇ ਵਿਸ਼ਵ ਕੱਪ (One Day World Cup) ਟੀਮ ਵਿੱਚ ਉਨ੍ਹਾਂ ਦੀ ਚੋਣ ‘ਤੇ ਵੀ ਨਿਰਭਰ ਕਰਦਾ ਹੈ। ਇਨ੍ਹਾਂ ਤੋਂ ਇਲਾਵਾ ਬਾਕੀ ਸਾਰੇ ਚਿਹਰਿਆਂ ‘ਚ ਬਦਲਾਅ ਦੀ ਉਮੀਦ ਕੀਤੀ ਜਾਵੇਗੀ ਕਿਉਂਕਿ ਇਨ੍ਹਾਂ ‘ਚੋਂ ਜ਼ਿਆਦਾਤਰ ਸੰਨਿਆਸ ਲੈ ਚੁੱਕੇ ਹਨ ਜਾਂ ਉਹ ਲੰਬੇ ਸਮੇਂ ਤੋਂ ਕ੍ਰਿਕਟ ਤੋਂ ਦੂਰ ਹਨ।

7 ਸਾਲਾਂ ‘ਚ ਕਿੰਨੀ ਬਦਲੀ ਪਾਕਿਸਤਾਨ ਦੀ ਟੀਮ ?

ਪਾਕਿਸਤਾਨ ਨੇ ਜਦੋਂ ਸਾਲ 2016 ਵਿੱਚ ਭਾਰਤ ਦਾ ਦੌਰਾ ਕੀਤਾ ਸੀ ਤਾਂ ਉਸ ਦੇ ਕਪਤਾਨ ਸ਼ਾਹਿਦ ਅਫਰੀਦੀ ਸਨ। ਪਰ, ਇਸ ਵਾਰ ਬਾਬਰ ਆਜ਼ਮ ਵਾਗਡੋਰ ਸੰਭਾਲਦੇ ਨਜ਼ਰ ਆਉਣਗੇ, ਜੋ ਪਾਕਿਸਤਾਨ ਦੇ ਮੌਜੂਦਾ ਕਪਤਾਨ ਹਨ। ਦੱਸ ਦੇਈਏ ਕਿ ਬਾਬਰ ਆਜ਼ਮ ਨੇ ਵੀ 2016 ਦੇ ਦੌਰੇ ‘ਤੇ ਭਾਰਤ ਆਉਣਾ ਸੀ ਪਰ ਉਨ੍ਹਾਂ ਨੇ ਆਪਣਾ ਨਾਂ ਵਾਪਸ ਲੈ ਲਿਆ ਸੀ। 2023 ‘ਚ ਭਾਰਤ ਆਉਣ ਵਾਲੀ ਪਾਕਿਸਤਾਨੀ ਟੀਮ ‘ਚ ਭਾਵੇਂ ਹੀ ਸ਼ਾਹਿਦ ਅਫਰੀਦੀ ਨਹੀਂ ਹੋਣਗੇ ਪਰ ਉਨ੍ਹਾਂ ਦੇ ਜਵਾਈ ਸ਼ਾਹੀਨ ਸ਼ਾਹ ਅਫਰੀਦੀ (Shaheen Shah Afridi) ਜ਼ਰੂਰ ਹੋਣਗੇ, ਜੋ ਪਾਕਿਸਤਾਨੀ ਟੀਮ ਦੇ ਪੇਸ ਅਟੈਕ ਨੂੰ ਸੰਭਾਲਦੇ ਹੋਏ ਨਜ਼ਰ ਆਉਣਗੇ।

ਭਾਰਤ ‘ਚ ਡੈਬਿਊ ਕਰਨਗੇ ਪਾਕਿਸਤਾਨੀ ਖਿਡਾਰੀ!

2016 ਦੇ ਮੁਕਾਬਲੇ 2023 ‘ਚ ਭਾਰਤ ਆਉਣ ਵਾਲੀ ਪਾਕਿਸਤਾਨੀ ਟੀਮ ਦਾ ਬਿਲਕੁਲ ਨਵਾਂ ਅਵਤਾਰ ਦੇਖਣ ਨੂੰ ਮਿਲੇਗਾ। ਇੰਨਾ ਨਵਾਂ ਹੈ ਕਿ ਇਹ ਲਗਭਗ ਸਾਰੇ ਖਿਡਾਰੀ ਭਾਰਤੀ ਧਰਤੀ ‘ਤੇ ਡੈਬਿਊ ਕਰਦੇ ਨਜ਼ਰ ਆਉਣਗੇ। ਮਤਲਬ ਇਹ ਸਾਰੇ ਭਾਰਤ ‘ਚ ਪਹਿਲੀ ਵਾਰ ਖੇਡਣਗੇ ਜਾਂ ਫਿਰ ਪਹਿਲਾ ਮੈਚ ਖੇਡਣਗੇ। ਕਹਿਣ ਦਾ ਮਤਲਬ ਇਹ ਹੈ ਕਿ ਪਾਕਿਸਤਾਨੀ ਖਿਡਾਰੀਆਂ ਕੋਲ ਅੰਤਰਰਾਸ਼ਟਰੀ ਤਜਰਬਾ ਹੋਵੇਗਾ, ਉਨ੍ਹਾਂ ਕੋਲ ਆਈਸੀਸੀ ਵਿਸ਼ਵ ਕੱਪ ਖੇਡਣ ਦਾ ਤਜਰਬਾ ਵੀ ਹੋਵੇਗਾ, ਪਰ ਭਾਰਤ ਵਿੱਚ ਖੇਡਣ ਦਾ ਨਹੀਂ। ਅਤੇ, ਟੀਮ ਇੰਡੀਆ (Team India) ਅਹਿਮਦਾਬਾਦ ਵਿੱਚ ਹੋਣ ਵਾਲੇ ਮੁਕਾਬਲੇ ਵਿੱਚ ਇਸ ਚੀਜ਼ ਦਾ ਫਾਇਦਾ ਉਠਾ ਸਕਦੀ ਹੈ।

ਭਾਰਤ ਨਾਲ ਖੇਡਣ ਦਾ ਤਜਰਬਾ ਭਾਰਤ ਦੀ ਧਰਤੀ ‘ਤੇ ਨਹੀਂ

ਵੈਸੇ ਤਾਂ ਪਾਕਿਸਤਾਨ ਦੇ ਖਿਡਾਰੀ ਪਹਿਲੀ ਵਾਰ ਭਾਰਤ ‘ਚ ਖੇਡਣਗੇ, ਇਸ ਦਾ ਮਤਲਬ ਇਹ ਨਹੀਂ ਕਿ ਉਹ ਭਾਰਤੀ ਟੀਮ ਦੇ ਖਿਲਾਫ ਖੇਡਣ ਅਤੇ ਉਸ ਦੇ ਖਿਡਾਰੀਆਂ ਦੀ ਤਾਕਤ ਅਤੇ ਕਮਜ਼ੋਰੀ ਤੋਂ ਜਾਣੂ ਨਹੀਂ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਵਿਸ਼ਵ ਕੱਪ ਤੋਂ ਪਹਿਲਾਂ ਉਹ ਏਸ਼ੀਆ ਕੱਪ ‘ਚ ਟੀਮ ਇੰਡੀਆ ਦਾ ਸਾਹਮਣਾ ਕਰਨ ਤੋਂ ਬਾਅਦ ਭਾਰਤ ਆਉਣਗੇ। ਅਤੇ ਦੂਸਰੀ ਗੱਲ ਇਹ ਹੈ ਕਿ ਪਾਕਿਸਤਾਨੀ ਟੀਮ ਦੇ ਜ਼ਿਆਦਾਤਰ ਖਿਡਾਰੀਆਂ ਨੂੰ ਇਸ ਤੋਂ ਪਹਿਲਾਂ ਖੇਡੇ ਗਏ ਆਈਸੀਸੀ ਈਵੈਂਟ ‘ਚ ਭਾਰਤ ਖਿਲਾਫ ਖੇਡਣ ਅਤੇ ਉਨ੍ਹਾਂ ਖਿਲਾਫ ਮੁਕਾਬਲਾ ਜਿੱਤਣ ਦਾ ਅਨੁਭਵ ਹੋਵੇਗਾ।

ਜ਼ਮੀਨ ਸਾਡੀ ਹੋਵੇਗੀ ਪਰ ਭਾਰਤ ਨੂੰ ਵੀ ਚੰਗੀ ਖੇਡ ਵੀ ਦਿਖਾਉਣੀ ਹੋਵੇਗੀ

ਕਪਤਾਨ ਬਾਬਰ ਆਜ਼ਮ ਤੋਂ ਇਲਾਵਾ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ, ਸ਼ਾਹੀਨ ਸ਼ਾਹ ਅਫਰੀਦੀ, ਨਸੀਮ ਸ਼ਾਹ, ਹੈਰਿਸ ਰਾਊਫ ਅਜਿਹੇ ਖਿਡਾਰੀ ਰਹੇ ਹਨ ਜਿਨ੍ਹਾਂ ਨੇ ਭਾਰਤ ਨੂੰ ਪਰੇਸ਼ਾਨ ਕੀਤਾ ਹੈ। ਅਤੇ, ਇਸ ਦਾ ਸਬੂਤ ਭਾਰਤ ਖਿਲਾਫ ਇਨ੍ਹਾਂ ਖਿਡਾਰੀਆਂ ਦੇ ਅੰਕੜੇ ਹਨ। ਭਾਵ ਸਿਰਫ ਆਪਣੀ ਜ਼ਮੀਨ ਹੋਣ ਕਾਰਨ ਹੀ ਭਾਰਤ ਵਨਡੇ ਵਿਸ਼ਵ ਕੱਪ ‘ਚ ਪਾਕਿਸਤਾਨ ਨੂੰ ਗੋਡੇ ਨਹੀਂ ਟਿਕਾ ਸਕਦਾ, ਇਸ ਲਈ ਉਸ ਨੂੰ ਚੰਗਾ ਵੀ ਖੇਡਣਾ ਹੋਵੇਗਾ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...