ICC ODI World Cup 2023: ਪਾਕਿਸਤਾਨ ਨੂੰ ਵਨਡੇ ਵਰਲਡ ਕੱਪ ਤੋਂ ਪਹਿਲਾਂ ਝਟਕਾ, ਭਾਰਤ ਨੇ ਵੈਨਯੂ ਬਦਲਣ ਦੀ ਮੰਗ ਠੁਕਰਾਈ
BCCI reject PCB's request: BCCI ਇਸ ਦੇ ਡਰਾਫਟ ਸ਼ਡਿਊਲ ਨੂੰ ਬਦਲਣ ਦਾ ਕੋਈ ਇਰਾਦਾ ਨਹੀਂ ਹੈ। ਭਾਰਤੀ ਕ੍ਰਿਕਟ ਬੋਰਡ ਮੁਤਾਬਕ ਵਿਸ਼ਵ ਕੱਪ ਮੈਚਾਂ ਦੀ ਥਾਂ ਬਦਲਣ ਦਾ ਕੋਈ ਠੋਸ ਕਾਰਨ ਹੋਣਾ ਚਾਹੀਦਾ ਹੈ।
ਨਵੀਂ ਦਿੱਲੀ। ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਖ਼ਬਰ ਹੈ ਕਿ ਬੀਸੀਸੀਆਈ ਨੇ ਉਨ੍ਹਾਂ ਦੀ ਮੰਗ ਨੂੰ ਠੁਕਰਾ ਦਿੱਤਾ ਹੈ। ਪਾਕਿਸਤਾਨ ਕ੍ਰਿਕਟ ਬੋਰਡ (Pakistan Cricket Board) ਦੀ ਇਹ ਮੰਗ ਵਿਸ਼ਵ ਕੱਪ ਮੈਚਾਂ ਦੇ ਸਥਾਨ ‘ਚ ਬਦਲਾਅ ਨੂੰ ਲੈ ਕੇ ਸੀ, ਜਿਸ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। ਕ੍ਰਿਕਟ ਪਾਕਿਸਤਾਨ ਨੇ ਪੀਟੀਆਈ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।
ਰਿਪੋਰਟ ਮੁਤਾਬਕ ਬੀਸੀਸੀਆਈ (BCCI) ਦਾ ਆਪਣੇ ਡਰਾਫਟ ਸ਼ਡਿਊਲ ਨੂੰ ਬਦਲਣ ਦਾ ਕੋਈ ਇਰਾਦਾ ਨਹੀਂ ਹੈ। ਭਾਰਤੀ ਕ੍ਰਿਕਟ ਬੋਰਡ ਮੁਤਾਬਕ ਵਿਸ਼ਵ ਕੱਪ ਮੈਚਾਂ ਦੀ ਥਾਂ ਬਦਲਣ ਦਾ ਕੋਈ ਠੋਸ ਕਾਰਨ ਹੋਣਾ ਚਾਹੀਦਾ ਹੈ। ਦੱਸ ਦੇਈਏ ਕਿ ਪਾਕਿਸਤਾਨ ਨੇ ਅਫਗਾਨਿਸਤਾਨ ਅਤੇ ਆਸਟ੍ਰੇਲੀਆ ਖਿਲਾਫ ਹੋਣ ਵਾਲੇ ਮੈਚਾਂ ਦੇ ਸਥਾਨ ਨੂੰ ਬਦਲਣ ਦੀ ਮੰਗ ਆਈ.ਸੀ.ਸੀ. ਦੇ ਸਾਹਮਣੇ ਰੱਖੀ ਸੀ।


