ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Asia Cup 2023: ਪਾਕਿਸਤਾਨ ਦਾ ਹਾਈਬ੍ਰਿਡ ਮਾਡਲ ਏਸ਼ੀਅਨ ਕ੍ਰਿਕਟ ਕੌਂਸਲ ਦੇ ਦੂਜੇ ਸਾਰੇ ਮੈਂਬਰਾਂ ਨੇ ਕੀਤਾ ਰੱਦ, ਨਹੀਂ ਹੋਵੇਗਾ ਏਸ਼ੀਆ ਕੱਪ!

ਏਸ਼ੀਆ ਕੱਪ ਦੇ ਆਯੋਜਨ ਲਈ ਪਾਕਿਸਤਾਨ ਨੇ ਹਾਈਬ੍ਰਿਡ ਮਾਡਲ ਦਾ ਪ੍ਰਸਤਾਵ ਦਿੱਤਾ ਸੀ, ਜਿਸ ਨੂੰ ਹਰ ਬੋਰਡ ਨੇ ਰੱਦ ਕਰ ਦਿੱਤਾ ਹੈ। ਖ਼ਬਰਾਂ ਮੁਤਾਬਕ ਹੁਣ ਇਸ ਟੂਰਨਾਮੈਂਟ 'ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ।

Asia Cup 2023: ਪਾਕਿਸਤਾਨ ਦਾ ਹਾਈਬ੍ਰਿਡ ਮਾਡਲ ਏਸ਼ੀਅਨ ਕ੍ਰਿਕਟ ਕੌਂਸਲ ਦੇ ਦੂਜੇ ਸਾਰੇ ਮੈਂਬਰਾਂ ਨੇ ਕੀਤਾ ਰੱਦ, ਨਹੀਂ ਹੋਵੇਗਾ ਏਸ਼ੀਆ ਕੱਪ!
Follow Us
tv9-punjabi
| Updated On: 06 Jun 2023 16:16 PM

ਨਵੀਂ ਦਿੱਲੀ। ਏਸ਼ੀਆ ਕੱਪ ‘ਤੇ ਖ਼ਤਰੇ ਦੇ ਬੱਦਲ ਹੋਰ ਗੂੜ੍ਹੇ ਹੋ ਗਏ ਹਨ। ਰਿਪੋਰਟਾਂ ਮੁਤਾਬਕ ਇਸ ਸਾਲ ਸਤੰਬਰ ‘ਚ ਏਸ਼ੀਆ ਕੱਪ ਦਾ ਆਯੋਜਨ ਹੋਣਾ ਹੁਣ ਅਸੰਭਵ ਹੈ ਕਿਉਂਕਿ ਪਾਕਿਸਤਾਨ ਦੇ ਹਾਈਬ੍ਰਿਡ ਮਾਡਲ ਨੂੰ ਰੱਦ ਕਰ ਦਿੱਤਾ ਗਿਆ ਹੈ। ਪਾਕਿਸਤਾਨ ਨੇ ਏਸ਼ੀਆ ਕੱਪ ਦੇ ਆਯੋਜਨ ਲਈ ਹਾਈਬ੍ਰਿਡ ਮਾਡਲ ਦਿੱਤਾ ਸੀ, ਜਿਸ ਨੂੰ ਏਸ਼ੀਅਨ ਕ੍ਰਿਕਟ ਕੌਂਸਲ ਦੇ ਦੂਜੇ ਸਾਰੇ ਮੈਂਬਰਾਂ ਨੇ ਰੱਦ ਕਰ ਦਿੱਤਾ ਹੈ। ਇਸ ਮਾਡਲ ਨੂੰ ਰੱਦ ਕਰਦੇ ਹੀ ਹੁਣ ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਏਸ਼ੀਆ ਕੱਪ ਨਹੀਂ ਖੇਡੇਗਾ।

ਹੁਣ ਸਵਾਲ ਇਹ ਹੈ ਕਿ ਜੇਕਰ ਪਾਕਿਸਤਾਨ ਏਸ਼ੀਆ ਕੱਪ ਨਹੀਂ ਖੇਡਦਾ ਤਾਂ ਇਸ ਦੇ ਕੀ ਨੁਕਸਾਨ ਹੋਣਗੇ? ਏਸ਼ੀਆ ਕੱਪ ‘ਚ ਪਾਕਿਸਤਾਨ ਦੀ ਗੈਰ-ਮੌਜੂਦਗੀ ਨਾਲ ਪ੍ਰਸਾਰਕਾਂ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ। ਸ਼ੀਆ ਕੱਪ ਦਾ ਸਭ ਤੋਂ ਵੱਡਾ ਮੈਚ ਭਾਰਤ-ਪਾਕਿਸਤਾਨ ਵਿਚਾਲੇ ਏਮੰਨਿਆ ਜਾ ਰਿਹਾ ਹੈ। ਦੁਨੀਆ ਦੀਆਂ ਨਜ਼ਰਾਂ ਇਸ ਮੈਚ ‘ਤੇ ਟਿਕੀਆਂ ਹੋਈਆਂ ਹਨ। ਇਸ ਮੈਚ ਵਿੱਚ ਵਿਗਿਆਪਨ ਦੀ ਰਕਮ ਵੀ ਦੁੱਗਣੀ ਹੁੰਦੀ ਹੈ। ਜ਼ਾਹਿਰ ਹੈ ਕਿ ਜਦੋਂ ਭਾਰਤ-ਪਾਕਿਸਤਾਨ ਵਿਚਾਲੇ ਕੋਈ ਟਕਰਾਅ ਨਹੀਂ ਹੋਵੇਗਾ ਤਾਂ ਬ੍ਰਾਡਕਾਸਟਰ ਇਸ ਟੂਰਨਾਮੈਂਟ ਤੋਂ ਹੱਥ ਖਿੱਚ ਸਕਦੇ ਹਨ।

Asia Cup एशिया कप के लिए Pakistan की नई तरकीब! Team India यहां खेलेगी अपने मैच
0 seconds of 3 minutes, 22 secondsVolume 90%
Press shift question mark to access a list of keyboard shortcuts
00:00
03:22
03:22
 

ਕੀ ਸੀ ਪਾਕਿਸਤਾਨ ਦਾ ਹਾਈਬ੍ਰਿਡ ਮਾਡਲ ?

ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਆਖ਼ਰ ਪਾਕਿਸਤਾਨ ਦਾ ਹਾਈਬ੍ਰਿਡ ਮਾਡਲ ਕੀ ਸੀ? ਪੀਸੀਬੀ ਦੇ ਪ੍ਰਸਤਾਵਿਤ ਹਾਈਬ੍ਰਿਡ ਮਾਡਲ ਦੇ ਅਨੁਸਾਰ, ਪਾਕਿਸਤਾਨ ਨੇ ਆਪਣੇ ਦੇਸ਼ ਵਿੱਚ ਏਸ਼ੀਆ ਕੱਪ ਦੇ 3 ਜਾਂ 4 ਮੈਚਾਂ ਦੀ ਮੇਜ਼ਬਾਨੀ ਕਰਨੀ ਸੀ ਅਤੇ ਭਾਰਤ ਆਪਣੇ ਮੈਚ ਪਾਕਿਸਤਾਨ ਦੀ ਬਜਾਏ ਨਿਰਪੱਖ ਖੇਤਰ ਵਿੱਚ ਖੇਡਦਾ। ਪਰ ਬੀਸੀਸੀਆਈ (BCCI) ਇਸ ਲਈ ਤਿਆਰ ਨਹੀਂ ਸੀ ਅਤੇ ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਨੇ ਵੀ ਦੁਨੀਆ ਦੇ ਸਭ ਤੋਂ ਤਾਕਤਵਰ ਬੋਰਡ ਦਾ ਸਮਰਥਨ ਕੀਤਾ ਹੈ। ਪੀਟੀਆਈ ਦੀ ਖ਼ਬਰ ਮੁਤਾਬਕ ਹੁਣ ਇਸ ਟੂਰਨਾਮੈਂਟ ‘ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਵੈਸੇ, ਪਾਕਿਸਤਾਨ ਕੋਲ ਦੋ ਵਿਕਲਪ ਹਨ ਕਿ ਜਾਂ ਤਾਂ ਉਹ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਛੱਡ ਦੇਵੇ ਜਾਂ ਉਹ ਖੁਦ ਟੂਰਨਾਮੈਂਟ ਤੋਂ ਹਟ ਜਾਵੇ।

ਪਾਕਿਸਤਾਨ ਤੋਂ ਬਿਨਾਂ ਦੂਜੀ ਸੀਰੀਜ਼ ਖੇਡੀ ਜਾਵੇਗੀ !

ਇਹ ਵੀ ਖਬਰਾਂ ਹਨ ਕਿ ਏਸ਼ੀਆ ਕੱਪ ਰੱਦ ਹੋਣ ਦੀ ਸਥਿਤੀ ਵਿੱਚ, ਬੀਸੀਸੀਆਈ ਚਾਰ ਦੇਸ਼ਾਂ ਦੀ ਇੱਕ ਰੋਜ਼ਾ ਲੜੀ ਦਾ ਆਯੋਜਨ ਕਰ ਸਕਦਾ ਹੈ। ਇਸ ਸੀਰੀਜ਼ ‘ਚ ਬੰਗਲਾਦੇਸ਼, ਅਫਗਾਨਿਸਤਾਨ, ਸ਼੍ਰੀਲੰਕਾ ਅਤੇ ਭਾਰਤ ਖੇਡਣਗੇ। ਇਹ ਸੀਰੀਜ਼ 50 ਓਵਰਾਂ ਦੀ ਹੋਵੇਗੀ ਅਤੇ ਇਹ ਵਨਡੇ ਵਿਸ਼ਵ ਕੱਪ ਦੀ ਤਿਆਰੀ ਦਾ ਚੰਗਾ ਮੌਕਾ ਹੋਵੇਗਾ।

ਦੂਜੇ ਪਾਸੇ ਪਾਕਿਸਤਾਨ ਕੀ ਕਰਦਾ ਹੈ ਇਹ ਦੇਖਣਾ ਹੋਵੇਗਾ। ਕਿਉਂਕਿ ਜੇਕਰ ਏਸ਼ੀਆ ਕੱਪ ਨਹੀਂ ਹੋਇਆ ਤਾਂ ਪਾਕਿਸਤਾਨ ਦੀ ਟੀਮ ਭਾਰਤ ‘ਚ ਹੋਣ ਵਾਲੇ ਵਿਸ਼ਵ ਕੱਪ ਦਾ ਵੀ ਬਾਈਕਾਟ ਕਰ ਸਕਦੀ ਹੈ। ਪੀਸੀਬੀ ਪਹਿਲਾਂ ਵੀ ਅਜਿਹੀਆਂ ਧਮਕੀਆਂ ਦੇ ਚੁੱਕਾ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ