ਪਾਕਿਸਤਾਨ ਕ੍ਰਿਕੇਟ ਬੋਰਡ ਨੇ ਬਾਬਰ ਆਜ਼ਮ ਦੇ ਲੀਕ ਹੋਏ ਚੈਟ, ਵੀਡੀਓ ਅਤੇ ਆਡੀਓ ਨੂੰ ਝੂਠਾ ਕਰਾਰ ਦਿੱਤਾ
ਬਾਬਰ ਆਜ਼ਮ ਦੀ ਕਪਤਾਨੀ ਵਿੱਚ ਪਾਕਿਸਤਾਨ ਮੌਜੂਦਾ 'ਵਰਲਡ ਟੈਸਟ ਚੈਂਪਿਅਨਸ਼ਿਪ ਸਾਇਕਲ' ਦੌਰਾਨ ਵੀ ਘਰੇਲੂ ਮੈਦਾਨਾਂ 'ਤੇ ਇੱਕ ਟੈਸਟ ਮੈਚ ਤਕ ਨਹੀ ਜਿੱਤ ਸਕਿਆ। ਉਸ ਤੋਂ ਪਹਿਲਾਂ ਪਾਕਿਸਤਾਨ ਟੀਮ ਨੂੰ ਟੀ-20 ਕ੍ਰਿਕੇਟ ਵਿਸ਼ਵ ਕੱਪ ਦੇ ਫ਼ਾਈਨਲ ਤਕ ਲੈ ਜਾਣ ਦੇ ਬਾਵਜੂਦ ਹੁਣ ਬਾਬਰ ਆਜ਼ਮ ਦੀ ਕਪਤਾਨੀ ਦਾ ਭਵਿੱਖ ਸ਼ਕ ਦੇ ਘੇਰੇ ਵਿੱਚ ਨਜ਼ਰ ਆ ਰਿਹਾ ਹੈ

ਪਾਕਿਸਤਾਨ ਕ੍ਰਿਕੇਟ ਬੋਰਡ- ਪੀਸੀਬੀ ਵੱਲੋਂ ਕਪਤਾਨ ਬਾਬਰ ਆਜ਼ਮ ਦੀ ਲੀਕ ਹੋਈਆਂ ਚੈਟਾਂ ਅਤੇ ਆਡਿਓ-ਵੀਡਿਓ ਨੂੰ ਸੋਸ਼ਲ ਮੀਡੀਆ ਉੱਤੇ ਵਾਈਰਲ ਕਿੱਤੇ ਜਾਣ ‘ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਇਨ੍ਹਾਂ ਸਾਰੀਆਂ ਗੱਲਾਂ ‘ਤੇ ਵੱਡਾ ਸਵਾਲਿਆ ਨਿਸ਼ਾਨ ਲਾਉਂਦਿਆਂ ਪੀਸੀਬੀ ਨੇ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਝੂਠਾ ਕਰਾਰ ਦਿੱਤਾ ਹੈ। ਹੋਰ ਤਾਂ ਹੋਰ, ਪੀਸੀਬੀ ਨੇ ਇਸ ਪੂਰੇ ਮਾਮਲੇ ਉੱਤੇ ਬਾਬਰ ਆਜ਼ਮ ਵੱਲੋਂ ਚੁੱਪ ਰਹਿ ਜਾਣ ਦੀ ਸੋਚ ਨੂੰ ਇੱਕ ਬਿਹਤਰ ਫੈਸਲਾ ਦੱਸਿਆ। ਆਸਟ੍ਰੇਲੀਆਈ ਮੀਡੀਆ ਵਿੱਚ ਬਾਬਰ ਆਜ਼ਮ ਨੂੰ ਲੈ ਕੇ ਆ ਰਹੀਆਂ ਖਬਰਾਂ ਤੇ ਵੀ ਪੀਸੀਬੀ ਵੱਲੋਂ ਕਿੱਤੇ ਗਏ ਇੱਕ ਟਵੀਟ ਵਿੱਚ ਕਿਹਾ ਗਿਆ, ਸਾਡੇ ਮੀਡੀਆ ਪਾਰਟਨਰ ਹੋਣ ਦੇ ਨਾਤੇ ਘੱਟੋਂ ਘੱਟ ਤੁਹਾਨੂੰ ਤਾਂ ਅਜਿਹੇ ਝੂਠੇ ਆਰੋਪ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਸੀ ਅਤੇ ਜਿਨ੍ਹਾਂ ਦਾ ਜਵਾਬ ਦੇਣਾ ਖੁਦ ਬਾਬਰ ਆਜ਼ਮ ਨੇ ਵੀ ਸਹੀ ਨਹੀਂ ਸਮਝਿਆ, ਉਸ ਨੇ ਬਿਲਕੁਲ ਠੀਕ ਕੀਤਾ। ਆਸਟ੍ਰੇਲੀਆਈ ਮੀਡੀਆ ਵੱਲੋਂ ਹਾਲਾਂਕਿ ਆਪਣੀ ਉਹ ਰਿਪੋਰਟ ਤੁਰੰਤ ਹਟਾ ਲਈ ਸੀ।