IPL 2023 ਦਾ ਧਮਾਕੇਦਾਰ ਆਗਾਜ਼, ਓਪਨਿੰਗ ਸੇਰੇਮਨੀ ‘ਚ ਨਾਟੂ-ਨਾਟੂ ਦਾ ਰਿਹਾ ਜਲਵਾ
IPL Opening Ceremony: ਆਪੀਐੱਲ ਦੇ 16ਵੇਂ ਸੀਜਨ ਦਾ ਆਗਾਜ਼ ਸ਼ਾਨਦਾਰ ਰਿਹਾ। ਚੇਨੰਈ ਅਤੇ ਗੁਜਰਾਤ ਵਿਚਾਲੇ ਮੈਚ ਤੋਂ ਪਹਿਲਾਂ ਦਰਸ਼ਕਾਂ ਦਾ ਖੂਬ ਮਨੋਰੰਜਨ ਹੋਇਆ।

IPL Opening Ceremony: ਆਪੀਐੱਲ ਦੇ 16ਵੇਂ ਸੀਜਨ ਦਾ ਆਗਾਜ਼ ਸ਼ਾਨਦਾਰ ਰਿਹਾ।
ਅਹਿਮਦਾਬਾਦ: IPL-2023 ਸ਼ੁਰੂ ਹੋ ਗਿਆ ਹੈ। ਬਾਲੀਵੁੱਡ ਦੇ ਦਿੱਗਜ ਸਿਤਾਰਿਆਂ ਨੇ ਨਰਿੰਦਰ ਮੋਦੀ (Narendra Modi) ਸਟੇਡੀਅਮ ‘ਚ ਪ੍ਰਦਰਸ਼ਨ ਕੀਤਾ ਅਤੇ ਇਸ ਦੇ ਨਾਲ ਹੀ IPL ਦੇ 16ਵੇਂ ਸੀਜ਼ਨ ਦੀ ਸ਼ੁਰੂਆਤ ਹੋਈ। ਇਸ ਦੌਰਾਨ ਪੂਰਾ ਸਟੇਡੀਅਮ ਖਚਾਖਚ ਭਰਿਆ ਹੋਇਆ ਸੀ ਅਤੇ ਮੈਚ ਤੋਂ ਪਹਿਲਾਂ ਦਰਸ਼ਕਾਂ ਨੇ ਇਸ ਉਦਘਾਟਨੀ ਸਮਾਰੋਹ ਦਾ ਖੂਬ ਆਨੰਦ ਮਾਣਿਆ। ਇਸ ਦੌਰਾਨ ਬੀਸੀਸੀਆਈ ਦੇ ਅਧਿਕਾਰੀ, ਪ੍ਰਧਾਨ ਰੋਜਰ ਬਿੰਨੀ, ਸਕੱਤਰ ਜੈ ਸ਼ਾਹ ਮੌਜੂਦ ਸਨ। ਇਸ ਦੌਰਾਨ ਇਕ ਵਾਰ ਫਿਰ ਮੰਦਿਰਾ ਬੇਦੀ ਮਾਈਕ ਫੜੀ ਨਜ਼ਰ ਆਈ। ਇਸ ਤੋਂ ਪਹਿਲਾਂ ਉਸ ਨੂੰ ਮਹਿਲਾ ਪ੍ਰੀਮੀਅਰ ਲੀਗ ‘ਚ ਵੀ ਦੇਖਿਆ ਗਿਆ ਸੀ। ਮੰਦਿਰਾ ਨੂੰ ਕਾਫੀ ਸਮਾਂ ਪਹਿਲਾਂ IPL ‘ਚ ਐਂਕਰ ਦੇ ਰੂਪ ‘ਚ ਦੇਖਿਆ ਗਿਆ ਸੀ।
ਉਦਘਾਟਨੀ ਸਮਾਰੋਹ ਵਿੱਚ ਪਹਿਲੀ ਪੇਸ਼ਕਾਰੀ ਅਰਿਜੀਤ ਸਿੰਘ ਨੇ ਕੀਤੀ।ਅਰਿਜੀਤ ਨੇ ਵੰਦੇ ਮਾਤਰਮ, ਕੇਸਰੀਆ ਗੀਤ ਗਾ ਕੇ ਉਦਘਾਟਨੀ ਸਮਾਰੋਹ ਦਾ ਮੰਚ ਸੰਚਾਲਨ ਕੀਤਾ।ਅਰਿਜੀਤ ਨੇ ਕਰੀਬ 20-25 ਮਿੰਟ ਦੀ ਸਟੇਜ ਪਰਫਾਰਮੈਂਸ ਦੇ ਕੇ ਸਰੋਤਿਆਂ ਨੂੰ ਆਪਣੇ ਗੀਤਾਂ ਉੱਤੇ ਨੱਚਣ ਲਈ ਮਜਬੂਰ ਕਰ ਦਿੱਤਾ। ਸਟੇਜ ‘ਤੇ ਪ੍ਰਦਰਸ਼ਨ ਕਰਨ ਤੋਂ ਬਾਅਦ, ਉਹ ਕਾਰ ਵਿਚ ਪੂਰੇ ਸਟੇਡੀਅਮ ਵਿਚ ਘੁੰਮਿਆ ਅਤੇ ਗਾਇਆ।