ਮਾਪੇ ਹੀ ਬਣ ਜਾਂਦੇ ਹਨ ਬੱਚਿਆਂ ਦੇ ਦੁਸ਼ਮਣ! ਇਹ ਆਦਤਾਂ ਜੋ ਬਣਾਉਂਦੀਆਂ ਹਨ ਉਨ੍ਹਾਂ ਨੂੰ ਡਰਪੋਕ

20-02- 2026

Author: Pritpal Singh

TV9 Punjabi

TV9 Punjabi

ਮਾੜੇ ਪਾਲਣ-ਪੋਸ਼ਣ ਕਾਰਨ ਬੱਚੇ ਅਕਸਰ ਬਾਅਦ ਵਿੱਚ ਪਰੇਸ਼ਾਨ ਰਹਿੰਦੇ ਹਨ। ਕੁਝ ਮਾਮਲਿਆਂ ਵਿੱਚ, ਮਾਪਿਆਂ ਦਾ ਲਾਡ-ਪਿਆਰ ਬੱਚੇ ਨੂੰ ਆਪਣਾ ਦੁਸ਼ਮਣ ਵੀ ਬਣਾ ਦਿੰਦਾ ਹੈ। ਜਾਣੋ ਮਾਪਿਆਂ ਦੀਆਂ ਕਿਹੜੀਆਂ ਆਦਤਾਂ ਹਨ ਜੋ ਬੱਚਿਆਂ ਨੂੰ ਡਰਪੋਕ ਬਣਾ ਦਿੰਦਿਆਂ ਹਨ।

ਮਾਪਿਆਂ ਦੀਆਂ ਗਲਤੀਆਂ

ਆਪਣੇ ਬੱਚੇ ਬਾਰੇ ਚਿੰਤਾ ਕਰਨਾ ਚੰਗੀ ਗੱਲ ਹੈ, ਪਰ ਉਨ੍ਹਾਂ ਦੀ ਜ਼ਿਆਦਾ ਕੇਅਰ ਕਰਨਾ ਨੁਕਸਾਨਦੇਹ ਹੋ ਸਕਦਾ ਹੈ। ਕੁਝ ਮਾਪੇ ਆਪਣੇ ਛੋਟੇ ਬੱਚਿਆਂ ਨੂੰ ਬਾਹਰ ਖੇਡਣ ਤੋਂ ਰੋਕਦੇ ਹਨ, ਪਰ ਇਹ ਉਨ੍ਹਾਂ ਨੂੰ ਡਰਪੋਕ ਬਣਾ ਸਕਦਾ ਹੈ।

ਜ਼ਿਆਦਾ ਕੇਅਰ ਕਰਨ ਵਾਲੇ ਮਾਪੇ

ਉੱਥੇ ਨਾ ਜਾਓ, ਇਹ ਨਾ ਕਰੋ, ਤੁਸੀਂ ਇਹ ਨਹੀਂ ਕਰ ਸਕੋਗੇ... ਇਹ ਸ਼ਬਦ ਬੱਚੇ ਦੇ ਮਨ ਵਿੱਚ ਵੱਸ ਜਾਂਦੇ ਹਨ। ਉਹ ਖੁਦ ਨੂੰ ਦੂਜਿਆਂ ਦੇ ਮੁਕਾਬਲੇ ਕਮਜ਼ੋਰ ਮਹਿਸੂਸ ਕਰਦੇ ਹਨ। ਹਰ ਚੀਜ਼ 'ਤੇ  ਰੋਕ-ਟੋਕ ਉਨ੍ਹਾਂ ਦੇ ਆਤਮਵਿਸ਼ਵਾਸ ਨੂੰ ਕਮਜ਼ੋਰ ਕਰਦੀਆਂ ਹਨ। ਅਤੇ ਉਹ ਨਵੀਆਂ ਚੀਜ਼ਾਂ ਕਰਨ ਤੋਂ ਵੀ ਡਰਦੇ ਹਨ।

ਹਰ ਗੱਲ 'ਤੇ ਰੋਕ-ਟੋਕ

ਹਰ ਬੱਚੇ ਦਾ ਸੁਭਾਅ ਇੱਕੋ ਜਿਹਾ ਨਹੀਂ ਹੁੰਦਾ। ਉਹਨਾਂ ਦੇ ਸਾਹਮਣੇ ਇੱਕ ਹੁਸ਼ਿਆਰ ਬੱਚੇ ਦੀ ਤਾਰੀਫ ਕਰਨ ਨਾਲ ਉਨ੍ਹਾਂ ਦੇ ਸਵੈ-ਮਾਣ ਨੂੰ ਠੇਸ ਪਹੁੰਚਦੀ ਹੈ। ਤੁਲਨਾ ਉਨ੍ਹਾਂ ਨੂੰ ਕਮਜ਼ੋਰ ਮਹਿਸੂਸ ਕਰਾਉਂਦੀ ਹੈ। ਬੱਚਿਆਂ ਨੂੰ ਉਨ੍ਹਾਂ ਦੀਆਂ ਖੂਬੀਆਂ ਦਸੋ ਅਤੇ ਉਨ੍ਹਾਂ ਦੀ ਪ੍ਰਸ਼ੰਸਾ ਕਰੋ।

ਦੂਜਿਆਂ ਨਾਲ ਤੁਲਨਾ ਕਰਨਾ

ਕੁਝ ਮਾਪੇ ਅਜਿਹੇ ਹੁੰਦੇ ਹਨ ਜੋ ਆਪਣੇ ਬੱਚੇ ਦੀਆਂ ਆਦਤਾਂ ਨੂੰ ਵਿਗਾੜਦੇ ਹਨ ਅਤੇ ਉਹਨਾਂ ਦਾ ਸਾਰਾ ਕੰਮ ਆਪ ਕਰਦੇ ਹਨ। ਬੱਚਿਆਂ 'ਚ ਆਤਮਵਿਸ਼ਵਾਸ ਉਹਦੋਂ ਆਉਂਦਾ ਹੈ ਜਦੋ ਉਹ ਆਪਣਾ ਕੰਮ ਆਪ ਕਰਦੇ ਹਨ। ਉਨ੍ਹਾਂ ਨੂੰ ਜ਼ਿੰਮੇਵਾਰੀਆਂ ਦਿਓ ਤਾਂ ਜੋ ਉਹ ਜ਼ਰੂਰੀ ਪ੍ਰਕਿਰਿਆਵਾਂ ਨੂੰ ਸਮਝ ਸਕਣ।

ਸਭ ਕੁਝ ਖੁਦ ਕਰਨਾ

ਇਹ ਕਿਹਾ ਜਾਂਦਾ ਹੈ ਕਿ ਗਲਤੀਆਂ ਸਾਨੂੰ ਸਿੱਖਣ ਦਾ ਮੌਕਾ ਪ੍ਰਦਾਨ ਕਰਦੀਆਂ ਹਨ। ਜੇਕਰ ਤੁਹਾਡਾ ਬੱਚਾ ਗਲਤੀ ਕਰਦਾ ਹੈ, ਤਾਂ ਉਸਨੂੰ ਸਜ਼ਾ ਦੇਣ ਜਾਂ ਝਿੜਕਣ ਦੀ ਬਜਾਏ, ਉਸਨੂੰ ਸਮਝਾਓ। ਉਹਨਾਂ ਦਾ ਵਿਸ਼ਵਾਸ ਜਿੱਤੋ ਤਾਂ ਜੋ ਉਹ ਤੁਹਾਡੀ ਹਰ ਗੱਲ ਨੂੰ ਚੰਗੀ ਤਰਾਂ ਸਮਝ ਸਕਣ।

ਗਲਤੀਆਂ ਤੇ ਸਜ਼ਾ ਦੇਣਾ

ਅੱਜਕੱਲ੍ਹ ਬੱਚੇ ਬਾਹਰ ਘੱਟ ਅਤੇ ਘਰ ਦੇ ਅੰਦਰ ਮੋਬਾਈਲ ਫੋਨਾਂ 'ਤੇ ਜ਼ਿਆਦਾ ਸਮਾਂ ਬਿਤਾਉਂਦੇ ਹਨ। ਮਾਪੇ, ਬੱਚਿਆਂ ਬਾਰੇ ਚਿੰਤਤ ਹੋ ਕੇ, ਉਨ੍ਹਾਂ ਨੂੰ ਟੈਬ ਜਾਂ ਫ਼ੋਨ ਦੇ ਦਿੰਦੇ ਹਨ। ਜੇ ਉਹ ਬਾਹਰ ਨਹੀਂ ਨਿਕਲਣਗੇ, ਤਾਂ ਉਹ ਦੁਨੀਆ ਨੂੰ ਕਿਵੇਂ ਸਮਝਣਗੇ। ਨਤੀਜੇ ਵਜੋਂ, ਉਨ੍ਹਾਂ ਦਾ ਡਰਪੋਕ ਬਣਨਾ ਵੀ ਲਾਜ਼ਮੀ ਹੈ।

ਸਕ੍ਰੀਨ ਟਾਈਮ ਦੀ ਲਿਮਿਟ