Oscar Junior NTR: ਅਮਰੀਕਾ ਤੋਂ ਵਾਪਸ ਪਰਤੇ ਜੂਨੀਅਰ ਐਨਟੀਆਰ, ਸਵਾਗਤ ਲਈ ਪ੍ਰਸ਼ੰਸਕ ਹੋਏ ਬੇਕਾਬੂ
Junior NTR back: ਜੂਨੀਅਰ ਐਨਟੀਆਰ ਅਮਰੀਕਾ ਵਿੱਚ ਆਸਕਰ ਸਮਾਰੋਹ ਵਿੱਚ ਹਿੱਸਾ ਲੈਣ ਤੋਂ ਬਾਅਦ ਭਾਰਤ ਪਰਤ ਆਏ ਹਨ। ਉਹ ਬੁੱਧਵਾਰ ਤੜਕੇ 3 ਵਜੇ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ, ਜਿੱਥੇ ਉਨ੍ਹਾਂ ਦੇ ਸਵਾਗਤ ਲਈ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ। ਉਨ੍ਹਾਂ ਨੂੰ ਦੇਖ ਪ੍ਰਸ਼ੰਸਕ ਬੇਕਾਬੂ ਹੋ ਗਏ। ਇਸ ਸਭ ਦੇ ਵਿਚਕਾਰ, ਜੂਨੀਅਰ ਐਨਟੀਆਰ ਨੇ ਜਿੱਥੇ ਮੌਕੇ 'ਤੇ ਪਹੁੰਚੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ।

ਅਮਰੀਕਾ ਤੋਂ ਵਾਪਸ ਪਰਤੇ ਜੂਨੀਅਰ ਐਨਟੀਆਰ ਦੇ ਸਵਾਗਤ ਲਈ ਪ੍ਰਸ਼ੰਸਕ ਹੋਏ ਬੇਕਾਬੂ।
Oscar Junior NTR : ਫਿਲਮ ਆਰਆਰਆਰ ਨੇ ਆਸਕਰ ਵਿੱਚ ਆਪਣੀ ਧੂਮ ਮਚਾਈ। ਫਿਲਮ ਦੇ ਗੀਤ ਨਾਟੂ ਨਾਟੂ ਨੇ ਸਰਵੋਤਮ ਮੂਲ ਗੀਤ ਦਾ ਆਸਕਰ (Oscar) ਜਿੱਤਿਆ। ਇਸ ਦੇ ਨਾਲ ਹੀ ਭਾਰਤੀ ਸਿਨੇਮਾ ਪ੍ਰੇਮੀ ਵੀ ਫਿਲਮ ਦੀ ਇਸ ਸਫਲਤਾ ਤੋਂ ਖੁਸ਼ ਹਨ। ਦੂਜੇ ਪਾਸੇ ਜੂਨੀਅਰ ਐਨਟੀਆਰ ਅਮਰੀਕਾ ਵਿੱਚ ਆਸਕਰ ਸਮਾਰੋਹ ਵਿੱਚ ਹਿੱਸਾ ਲੈਣ ਤੋਂ ਬਾਅਦ ਭਾਰਤ ਪਰਤ ਆਏ ਹਨ। ਉਹ ਬੁੱਧਵਾਰ ਤੜਕੇ 3 ਵਜੇ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ, ਜਿੱਥੇ ਉਨ੍ਹਾਂ ਦੇ ਸਵਾਗਤ ਲਈ ਲੋਕਾਂ ਦੀ ਭੀੜ ਦੇਖਣ ਨੂੰ ਮਿਲੀ। ਹਰ ਕੋਈ ਆਪਣੇ ਸੁਪਰਸਟਾਰ ਦੀ ਇਕ ਝਲਕ ਦੇਖਣ ਲਈ ਬੇਤਾਬ ਸੀ। ਜੂਨੀਅਰ ਐਨਟੀਆਰ ਨੂੰ ਦੇਖਣ ਲਈ ਪ੍ਰਸ਼ੰਸਕਾਂ ਵਿੱਚ ਭਗਦੜ ਮੱਚ ਗਈ। ਇਸ ਸਭ ਦੇ ਵਿਚਕਾਰ, ਜੂਨੀਅਰ ਐਨਟੀਆਰ (Junior NTR) ਨੇ ਜਿੱਥੇ ਮੌਕੇ ‘ਤੇ ਪਹੁੰਚੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ, ਉਥੇ ਉਨ੍ਹਾਂ ਨੇ ਇਸ ਪੁਰਸਕਾਰ ਨੂੰ ਹਰ ਭਾਰਤੀ ਦਾ ਪੁਰਸਕਾਰ ਅਤੇ ਭਾਰਤੀ ਸਿਨੇਮਾ ਦੀ ਵੱਡੀ ਜਿੱਤ ਦੱਸਿਆ।