RRR Movie: ਆਰਆਰਆਰ ਨੂੰ ਆਸਕਰ ਤੋਂ ਪਹਿਲਾਂ ਤਿੰਨ ਹੋਰ ਅੰਤਰਰਾਸ਼ਟਰੀ ਪੁਰਸਕਾਰ
ਫਿਲਮ ਆਰਆਰਆਰ ਦਾ ਜਾਦੂ ਅੰਤਰਰਾਸ਼ਟਰੀ ਫਿਲਮ ਅਵਾਰਡ ਫੰਕਸ਼ਨਾਂ ਵਿੱਚ ਲਗਾਤਾਰ ਗੂੰਜ ਰਿਹਾ ਹੈ। ਫਿਲਮ ਨੇ ਭਾਰਤ ਸਮੇਤ ਦੁਨੀਆ ਭਰ 'ਚ ਕਈ ਐਵਾਰਡ ਜਿੱਤੇ ਹਨ।
ਫਿਲਮ ਆਰਆਰਆਰ ਦਾ ਜਾਦੂ ਅੰਤਰਰਾਸ਼ਟਰੀ ਫਿਲਮ ਅਵਾਰਡ ਫੰਕਸ਼ਨਾਂ ਵਿੱਚ ਲਗਾਤਾਰ ਗੂੰਜ ਰਿਹਾ ਹੈ। ਫਿਲਮ ਨੇ ਭਾਰਤ ਸਮੇਤ ਦੁਨੀਆ ਭਰ ‘ਚ ਕਈ ਐਵਾਰਡ ਜਿੱਤੇ ਹਨ। ਹੁਣ ਇਸ ਫਿਲਮ ਦਾ ਗੀਤ ਨਾਟੂ ਨਾਟੂ ਆਸਕਰ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਆਸਕਰ ਐਵਾਰਡਸ ਦਾ ਆਯੋਜਨ 12 ਮਾਰਚ ਨੂੰ ਹੋਣਾ ਹੈ ਪਰ ਇਸ ਤੋਂ ਪਹਿਲਾਂ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਸਟਾਰਰ ਫਿਲਮ ਆਰਆਰਆਰ ਨੇ ਇੱਕ ਹੋਰ ਅੰਤਰਰਾਸ਼ਟਰੀ ਐਵਾਰਡ ਜਿੱਤ ਲਿਆ ਹੈ। ਫਿਲਮ ਦੇ ਗੀਤ ਨਾਟੂ ਨਾਟੂ ਨੇ ਪਹਿਲਾਂ ਹੀ ਧਮਾਲ ਮਚਾ ਦਿੱਤਾ ਹੈ। ਹਾਲ ਹੀ ਵਿੱਚ ਆਯੋਜਿਤ ਹਾਲੀਵੁੱਡ ਕ੍ਰਿਟਿਕਸ ਐਸੋਸੀਏਸ਼ਨ ਅਵਾਰਡਸ ਵਿੱਚ ਫਿਲਮ ਆਰਆਰਆਰ ਨੇ ਤਿੰਨ ਸ਼੍ਰੇਣੀਆਂ ਵਿੱਚ ਜਿੱਤ ਪ੍ਰਾਪਤ ਕੀਤੀ। ਐਸਐਸ ਰਾਜਾਮੌਲੀ ਸਮੇਤ ਪੂਰੀ ਟੀਮ ਖੁਸ਼ ਹੈ ਕਿਉਂਕਿ ਫਿਲਮ ਨੇ ਤਿੰਨ ਪੁਰਸਕਾਰ ਜਿੱਤੇ ਹਨ।
ਆਰਆਰਆਰ ਆਜ਼ਾਦੀ ਦੇ ਸੰਘਰਸ਼ ਨੂੰ ਬਿਆਨ ਕਰਦੀ ਫਿਲਮ
ਐਸਐਸ ਰਾਜਾਮੌਲੀ ਦੀ ਫਿਲਮ ਆਰਆਰਆਰ ਆਜ਼ਾਦੀ ਲਈ ਲੜ ਰਹੇ ਭਾਰਤ ਦੇ ਦੋ ਕ੍ਰਾਂਤੀਕਾਰੀ ਨੌਜਵਾਨਾਂ ਦੀ ਕਹਾਣੀ ਹੈ। ਇਹ ਕ੍ਰਾਂਤੀਕਾਰੀ ਸੀਤਾਰਾਮ ਰਾਜੂ ਅਤੇ ਕੋਮਾਰਾਮ ਭੀਮ ਸਨ। ਜਿਨ੍ਹਾਂ ਨੇ 1920 ਦੇ ਆਸ-ਪਾਸ ਦੇਸ਼ ਨੂੰ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦ ਕਰਵਾਉਣ ਲਈ ਕਈ ਕ੍ਰਾਂਤੀਕਾਰੀ ਘਟਨਾਵਾਂ ਨੂੰ ਅੰਜਾਮ ਦਿੱਤਾ। ਇਸ ਫ਼ਿਲਮ ਵਿੱਚ ਵੀ ਇਨ੍ਹਾਂ ਦੋ ਨੌਜਵਾਨ ਕ੍ਰਾਂਤੀਕਾਰੀਆਂ ਦੀ ਆਜ਼ਾਦੀ ਲਈ ਤਾਂਘ ਅਤੇ ਸੰਘਰਸ਼ ਦੀ ਕਹਾਣੀ ਬਿਆਨ ਕੀਤੀ ਗਈ ਹੈ। ਫਿਲਮ ਵਿੱਚ ਇਨ੍ਹਾਂ ਦੋ ਕ੍ਰਾਂਤੀਕਾਰੀਆਂ ਦੀਆਂ ਭੂਮਿਕਾਵਾਂ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਨੇ ਨਿਭਾਈ ਹੈ ।
ਆਸਕਰ ਵਿੱਚ ਭਾਗ ਲੈਣ ਲਈ ਅਮਰੀਕਾ ਰਵਾਨਾ ਹੋਏ ਰਾਮ ਚਰਨ
ਪਿੱਛਲੇ ਦਿਨੀਂ ਐਕਟਰ ਰਾਮਚਰਨ ਆਸਕਰ ਐਵਾਰਡ ਵਿੱਚ ਭਾਗ ਲੈਣ ਲਈ ਅਮਰੀਕਾ ਰਵਾਨਾ ਹੋਏ। ਇਸ ਦੌਰਾਨ ਜਦੋਂ ਉਨ੍ਹਾਂ ਦੇ ਫੈਂਸ ਨੇ ਉਨ੍ਹਾਂ ਨੂੰ ਦੇਖਿਆ ਤਾਂ ਹਰ ਕੋਈ ਹੈਰਾਨ ਰਹਿ ਗਿਆ। ਰਾਮਚਰਨ ਪੈਰਾਂ ਤੋਂ ਨੰਗੇ ਸੀ, ਉਨ੍ਹਾਂ ਨੇ ਕਾਲੇ ਕੱਪੜੇ ਪਾਏ ਹੋਏ ਸੀ ਅਤੇ ਮੱਥੇ ਤੇ ਭਿਭੂਤੀ ਲਾਇ ਹੋਇ ਸੀ। ਜਦੋਂ ਪ੍ਰਸ਼ੰਸਕਾਂ ਨੇ ਰਾਮਚਰਨ ਨੂੰ ਇਸ ਲੁੱਕ ‘ਚ ਦੇਖਿਆ ਤਾਂ ਹਰ ਕੋਈ ਇਹ ਜਾਣਨ ਲਈ ਉਤਸੁਕ ਸੀ ਕਿ ਰਾਮਚਰਨ ਬਿਨਾਂ ਚੱਪਲਾਂ ਦੇ ਕਿਉਂ ਹਨ। ਹਾਲਾਂਕਿ, ਉਹਨਾਂ ਦੇ ਦੱਖਣ ਭਾਰਤੀ ਪ੍ਰਸ਼ੰਸਕ ਇਸ ਲੁੱਕ ਦੇ ਪਿੱਛੇ ਦੀ ਵਜ੍ਹਾ ਤੋਂ ਚੰਗੀ ਤਰ੍ਹਾਂ ਜਾਣੂ ਹਨ।
ਆਰਆਰਆਰ ਨੂੰ ਤਿੰਨ ਹੋਰ ਅੰਤਰਰਾਸ਼ਟਰੀ ਪੁਰਸਕਾਰ
ਪਰ ਤੁਹਾਨੂੰ ਦੱਸ ਦਈਏ ਕਿ ਰਾਮ ਚਰਨ ਨੇ ਅਯੱਪਾ ਤੋਂ ਦੀਖਿਆ ਲਈ ਹੈ ਅਤੇ ਉਨ੍ਹਾਂ ਨੇ 41 ਦਿਨਾਂ ਤੱਕ ਬ੍ਰਹਮਚਾਰੀ ਪਾਲਣ ਦਾ ਪ੍ਰਣ ਲਿਆ ਹੈ। ਇਹ ਦੱਖਣੀ ਭਾਰਤ ਦੀ ਪਰੰਪਰਾ ਹੈ। ਇਹ ਪਰੰਪਰਾ 41 ਦਿਨਾਂ ਤੱਕ ਚਲਦੀ ਹੈ। ਇਨ੍ਹਾਂ 41 ਦਿਨਾਂ ਤੱਕ ਅਯੱਪਾ ਦੇ ਸ਼ਰਧਾਲੂ ਕਾਲੇ ਕੱਪੜੇ ਪਹਿਨ ਕੇ ਨੰਗੇ ਪੈਰੀਂ ਤੁਰਦੇ ਹਨ। ਇਸ ਵਿੱਚ ਨਾ ਤਾਂ ਚੱਪਲਾਂ ਪਹਿਨੀਆਂ ਜਾਂਦੀਆਂ ਹਨ ਅਤੇ ਨਾ ਹੀ ਨਾਨ-ਵੈਜ ਖਾਧਾ ਜਾਂਦਾ ਹੈ। ਬੱਸ ਇੰਨਾ ਹੀ ਨਹੀਂ ਇਸ ਦਾ ਪਾਲਣ ਕਰਦੇ ਹੋਏ ਜ਼ਮੀਨ ‘ਤੇ ਸੌਣਾ ਪੈਂਦਾ ਹੈ। ਅਭਿਨੇਤਾ ਪਹਿਲਾਂ ਹੀ ਸਵਾਮੀ ਅਯੱਪਾ ਦੀ ਦੀਖਿਆ ਲੈਂਦੇ ਹੋਏ ਇਹਨਾਂ ਨਿਯਮਾਂ ਦਾ ਪਾਲਣ ਕਰ ਚੁੱਕੇ ਹਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ