Team India Strength: ਟੀਮ ਇੰਡੀਆ ਨੂੰ ਮਿਲੀਆਂ 5 ਗੁੱਡ ਨਿਊਜ਼, ਵਿਸ਼ਵ ਕੱਪ ‘ਚ ਵਧਣ ਜਾ ਰਹੀ ਤਾਕਤ
ਜਸਪ੍ਰੀਤ ਬੁਮਰਾਹ ਅਤੇ ਪ੍ਰਸਿੱਧ ਕ੍ਰਿਸ਼ਨਾ ਆਪਣੇ ਰੀਹੈਬ ਦੇ ਆਖਰੀ ਪੜਾਅ 'ਤੇ ਹਨ। ਬੀਸੀਸੀਆਈ ਨੇ ਕੇਐਲ ਰਾਹੁਲ, ਰਿਸ਼ਭ ਪੰਤ ਅਤੇ ਸ਼੍ਰੇਅਸ ਅਈਅਰ ਦਾ ਵੀ ਮੈਡੀਕਲ ਅਪਡੇਟ ਦਿੱਤਾ ਹੈ।
ਬੀਸੀਸੀਆਈ ਨੇ ਜਸਪ੍ਰੀਤ ਬੁਮਰਾਹ (Jaspreet Bumrah), ਕੇਐਲ ਰਾਹੁਲ (KL Rahul), ਰਿਸ਼ਭ ਪੰਤ (Rishabh Pant) ਸਮੇਤ 5 ਖਿਡਾਰੀਆਂ ਦਾ ਮੈਡੀਕਲ ਅਪਡੇਟ ਦਿੱਤਾ ਹੈ। 5 ਖਿਡਾਰੀ ਬੈਂਗਲੁਰੂ ਦੀ ਨੈਸ਼ਨਲ ਕ੍ਰਿਕਟ ਅਕੈਡਮੀ ‘ਚ ਰੀਹੈਬ ‘ਤੇ ਹਨ। ਮੈਚ ਲਈ ਪੰਜ ਖਿਡਾਰੀ ਕਿੰਨੇ ਫਿੱਟ ਹਨ ਅਤੇ ਉਹ ਕਦੋਂ ਮੈਦਾਨ ‘ਤੇ ਉਤਰ ਸਕਦੇ ਹਨ। ਬੀਸੀਸੀਆਈ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
2 ਭਾਰਤੀ ਤੇਜ਼ ਗੇਂਦਬਾਜ਼ ਬੁਮਰਾਹ ਅਤੇ ਪ੍ਰਸਿੱਧ ਕ੍ਰਿਸ਼ਨਾ ਆਪਣੇ ਰਿਹੈਬ ਦੇ ਆਖਰੀ ਪੜਾਅ ‘ਤੇ ਹਨ ਅਤੇ ਦੋਵੇਂ ਨੈੱਟ ‘ਤੇ ਪੂਰੇ ਜ਼ੋਰ ਨਾਲ ਗੇਂਦਬਾਜ਼ੀ ਕਰ ਰਹੇ ਹਨ। ਦੋਵੇਂ ਕੁਝ ਅਭਿਆਸ ਮੈਚ ਵੀ ਖੇਡਣਗੇ, ਜਿਨ੍ਹਾਂ ਦਾ ਸੰਚਾਲਨ ਐੱਨਸੀਏ ਕਰਵਾਏਗਾ। ਅਭਿਆਸ ਮੈਚ ਤੋਂ ਬਾਅਦ ਮੈਡੀਕਲ ਟੀਮ ਬੁਮਰਾਹ ਅਤੇ ਕ੍ਰਿਸ਼ਨਾ ‘ਤੇ ਅੰਤਿਮ ਫੈਸਲਾ ਲਵੇਗੀ।


