ਖੌਫ਼ਨਾਕ ਕਾਰ ਹਾਦਸੇ ਵਿੱਚ ਬਾਲ-ਬਾਲ ਬਚੇ ਰਿਸ਼ਭ ਪੰਤ ਦਾ ਪਹਿਲਾ ਬਿਆਨ, ਕਿਹਾ ਤੇਜ਼ੀ ਨਾਲ ਰਿਕਵਰੀ ਦੀ ਰਾਹ ਤੇ ਹਾਂ ਮੈਂ
ਆਈਪੀਐਲ ਵਿੱਚ ਦਿੱਲੀ ਕੈਪੀਟਲਸ ਦੇ ਕਪਤਾਨ ਰਿਸ਼ਭ ਪੰਤ 30 ਦਸੰਬਰ, 2022 ਨੂੰ ਉੱਤਰਾਖੰਡ ਵਿੱਚ ਰੁੜਕੀ ਦੇ ਨਜ਼ਦੀਕ ਉਹਨਾਂ ਦੀ ਕਾਰ ਡਿਵਾਈਡਰ ਨਾਲ ਟਕਰਾ ਜਾਣ ਮਗਰੋਂ ਅੱਗ ਲਗ ਜਾਣ ਕਰਕੇ ਗੰਭੀਰ ਤੌਰ ਤੇ ਜ਼ਖਮੀ ਹੋ ਗਏ ਸੀ।
ਕੁਝ ਦਿਨਾਂ ਪਹਿਲਾਂ ਇੱਕ ਬੇਹੱਦ ਖੌਫਨਾਕ ਸੜਕ ਹਾਦਸੇ ਵਿੱਚ ਬਾਲ-ਬਾਲ ਬਚੇ ਟੀਮ ਇੰਡੀਆ ਦੇ ਵਿਕਟ ਕੀਪਰ ਰਿਸ਼ਭ ਪੰਤ ਵੱਲੋਂ ਆਪਣੇ ਟਵਿੱਟਰ ਹੈਂਡਲ ਉੱਤੋ ਹਿੱਕ ਬੇਹੱਦ ਭਾਵਨਾਤਮਕ ਸੰਦੇਸ਼ ਜਾਰੀ ਕੀਤਾ ਗਿਆ ਹੈ। ਇਸ ਵਿੱਚ ਇਨ੍ਹਾਂ ਨੇ ਸੜਕ ਹਾਦਸੇ ਮਗਰੋਂ ਤੇਜ਼ੀ ਨਾਲ ਆਪਣੇ ਠੀਕ ਹੋਣ ਦੀ ਜਾਣਕਾਰੀ ਸਾਂਝਾ ਕੀਤਾ।
ਭਾਵੇਂ ਰਿਸ਼ਭ ਪੰਤ ਆਈਪੀਐਲ 2023 ਦੇ ਸੀਜ਼ਨ ਵਿੱਚ ਖੇਡਦੇ ਨਜ਼ਰ ਨਹੀਂ ਆਉਣਗੇ ਪਰ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਉਹ ਤੇਜ਼ੀ ਨਾਲ ਠੀਕ ਹੋ ਰਹੇ ਹਨ। ਦੱਸ ਦਈਏ ਕਿ ਪਿਛਲੇ ਸਾਲ ਦਿਸੰਬਰ ਵਿੱਚ ਇਕ ਕਾਰ ਹਾਦਸੇ ਵਿੱਚ ਬੁਰੀ ਤਰ੍ਹਾਂ ਫੱਟੜ ਹੋ ਗਏ ਸਨ।
ਉਸ ਤੋਂ ਬਾਅਦ ਬੀਸੀਸੀਆਈ ਨੇ ਉਨ੍ਹਾਂ ਦਾ ਇਲਾਜ ਮੁੰਬਈ ਲਿਆ ਕੇ ਉਥੇ ਕਰਾਉਣ ਦੇ ਬੰਦੋਬਸਤ ਕੀਤੇ ਸਨ। ਪਿਛਲੇ ਹਫਤੇ ਹੀ ਉਹਨਾਂ ਦੇ ਘੁਟਣੇ ਦੀ ਸਰਜਰੀ ਹੋਈ ਸੀ। ਪੰਤ ਹੋਰਾਂ ਨੇ ਬੀਸੀਸੀਆਈ ਅਤੇ ਭਾਰਤ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਨ੍ਹਾਂ ਲੋਕਾਂ ਨੇ ਉਨ੍ਹਾਂ ਦੀ ਲਗਾਤਾਰ ਸਹਾਇਤਾ ਕੀਤੀ ਅਤੇ ਉਨ੍ਹਾਂ ਦਾ ਸਮੇਂ ਤੇ ਇਲਾਜ ਸੰਭਵ ਹੋ ਪਾਇਆ। ਆਪਣੇ ਸੰਦੇਸ਼ ਵਿੱਚ ਰਿਸ਼ਭ ਪੰਤ ਲਿਖਦੇ ਹਨ, ਮੈਂ ਇਨ੍ਹਾਂ ਸਾਰਿਆਂ ਪ੍ਰਸ਼ੰਸਕਾਂ ਅਤੇ ਉਨ੍ਹਾਂ ਦੀ ਸ਼ੁਭਕਾਮਨਾਵਾਂ ਵਾਸਤੇ ਦਿਲੋਂ ਸ਼ੁਕਰੀਆ ਅਦਾ ਕਰਦਾ ਹਾਂ। ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਹੈ ਕਿ ਮੇਰੀ ਸਰਜਰੀ ਕਾਮਯਾਬ ਰਹੀ।
ਮੈਂ ਤੇਜ਼ੀ ਨਾਲ ਠੀਕ ਹੋ ਰਿਹਾ ਹਾਂ
ਮੈਂ ਹੁਣ ਬੜੀ ਤੇਜ਼ੀ ਨਾਲ ਰਿਕਵਰੀ ਦੇ ਰਸਤੇ ਤੇ ਤੁਰ ਪਿਆ ਹਾਂ ਅਤੇ ਅੱਗੇ ਆਉਣ ਵਾਲੀਆਂ ਚੁਨੌਤੀਆਂ ਵਾਸਤੇ ਤਿਆਰ ਹਾਂ। ਬੀਸੀਸੀਆਈ, ਜੈ ਸ਼ਾਹ ਅਤੇ ਭਾਰਤ ਸਰਕਾਰ ਦਾ ਬੜਾ ਧੰਨਵਾਦੀ ਹਾਂ ਕਿ ਇਨ੍ਹਾਂ ਲੋਕਾਂ ਨੇ ਮੇਰੇ ਇਲਾਜ ਵਾਸਤੇ ਮੇਰੀ ਬੜੀ ਮਦਦ ਕੀਤੀ। ਉਨ੍ਹਾਂ ਅੱਗੇ ਲਿਖਿਆ, ਮੈਂ ਆਪਣੇ ਪ੍ਰਸ਼ੰਸਕਾਂ, ਸਾਥੀ ਖਿਡਾਰੀਆਂ, ਡਾਕਟਰਾਂ ਦਾ ਦਿਲ ਤੋਂ ਸ਼ੁਕਰੀਆ ਅਦਾ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਇਲਾਜ ਦੌਰਾਨ ਭਲੇ ਅਤੇ ਚੰਗੇ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਮੇਰਾ ਹੋਸਲਾ ਵਧਾਇਆ। ਮੈਂ ਜਲਦ ਹੀ ਤੁਹਾਨੂੰ ਸਾਰਿਆਂ ਨੂੰ ਵਿਕਟਾਂ ਦੇ ਪਿੱਛੇ ਅਤੇ ਮੈਦਾਨ ਵਿੱਚ ਚੌਕੇ-ਛਕੇ ਲਗਾਉਦਾ ਨਜ਼ਰ ਆਵਾਂਗਾ।
ਪੰਤ ਨੇ ਪਿਛਲੇ ਹਫਤੇ ਗੋਡੇ ਦੀ ਸਰਜਰੀ ਕਰਵਾਈ ਸੀ
ਆਈਪੀਐਲ ਵਿੱਚ ਦਿੱਲੀ ਕੈਪੀਟਲਸ ਦੇ ਕਪਤਾਨ ਰਿਸ਼ਭ ਪੰਤ 30 ਦਸੰਬਰ, 2022 ਨੂੰ ਉੱਤਰਾਖੰਡ ਵਿੱਚ ਰੁੜਕੀ ਦੇ ਨਜ਼ਦੀਕ ਉਹਨਾਂ ਦੀ ਕਾਰ ਡਿਵਾਈਡਰ ਨਾਲ ਟਕਰਾ ਜਾਣ ਮਗਰੋਂ ਅੱਗ ਲਗ ਜਾਣ ਕਰਕੇ ਗੰਭੀਰ ਤੌਰ ਤੇ ਜ਼ਖਮੀ ਹੋ ਗਏ ਸੀ। ਉਹ ਦਰਅਸਲ ਨਵੇਂ ਸਾਲ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਮਿਲਣ ਲਾਇ ਦਿੱਲੀ ਤੋਂ ਰੁੜਕੀ ਵਾਸਤੇ ਕਾਰ ਵਿੱਚ ਨਿਕਲੇ ਸਨ ਪਰ ਰਸਤੇ ਵਿਚ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਪਹਿਲਾਂ ਉਨ੍ਹਾਂ ਦਾ ਇਲਾਜ ਦੇਹਰਾਦੂਨ ਦੇ ਮੈਕਸ ਅਸਪਤਾਲ ਵਿੱਚ ਕੀਤਾ ਜਾ ਰਿਹਾ ਸੀ ਪਰ ਬਾਅਦ ਵਿੱਚ ਉਹਨਾਂ ਨੂੰ ਏਅਰ ਐਂਬੂਲੈਂਸ ਵਿੱਚ ਪਾ ਕੇ ਮੁੰਬਈ ਲਿਆਂਦਾ ਗਿਆ ਜਿਥੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਅਸਪਤਾਲ ਵਿੱਚ ਉਹਨਾਂ ਦੇ ਘੁਟਣੇ ਦਾ ਆਪ੍ਰੇਸ਼ਨ ਕੀਤਾ ਗਿਆ।