ਭਾਰਤ ਨਾਲ ਮੈਚ ਸਮੇਤ ਪਾਕਿਸਤਾਨ ਦੇ ਹੋਰ ਮੁਕਾਬਲਿਆਂ ਦੀਆਂ ਵੀ ਤਰੀਕਾਂ ਬਦਲੀਆਂ, ਵਿਸ਼ਵ ਕੱਪ ਦੇ ਸ਼ੈਡਿਊਲ ‘ਤੇ ਸਾਹਮਣੇ ਆਈ ਰਿਪੋਰਟ
ਵਨਡੇ ਵਿਸ਼ਵ ਕੱਪ 2023 ਦੇ ਸ਼ੈਡਿਊਲ ਨੂੰ ਲੈ ਕੇ ਜੋ ਰਿਪੋਰਟ ਸਾਹਮਣੇ ਆਈ ਹੈ, ਉਸ 'ਚ ਇਹ ਖੁਲਾਸਾ ਹੋਇਆ ਹੈ ਕਿ ਨਾ ਸਿਰਫ ਭਾਰਤ ਖਿਲਾਫ ਪਾਕਿਸਤਾਨ ਦੇ ਮੈਚ ਦੀ ਤਰੀਕ ਬਦਲੀ ਹੈ, ਸਗੋਂ ਉਸ ਦੇ ਹੋਰ ਮੈਚਾਂ ਦਾ ਸਮਾਂ ਵੀ ਬਦਲਿਆ ਹੈ।
ਵਿਸ਼ਵ ਕੱਪ ਦੇ ਸ਼ੈਡਿਊਲ ‘ਚ ਵੱਡੇ ਬਦਲਾਅ ਦੀ ਖਬਰ ਹੈ। ਅਤੇ ਇਸ ਬਦਲਾਅ ਦਾ ਸਭ ਤੋਂ ਜ਼ਿਆਦਾ ਅਸਰ ਪਾਕਿਸਤਾਨ ਦੇ ਮੈਚਾਂ ‘ਤੇ ਪਿਆ ਹੈ। ਹਾਲਾਂਕਿ, ਇਹ ਖਬਰ ਅਜੇ ਅਧਿਕਾਰਤ ਨਹੀਂ ਹੈ, ਇਹ ਸਿਰਫ ਰਿਪੋਰਟ ਹੈ। ਪਰ, ਮੰਨਿਆ ਜਾ ਰਿਹਾ ਹੈ ਕਿ ਅਜਿਹਾ ਹੋ ਸਕਦਾ ਹੈ। ਪਹਿਲਾਂ ਇਹ ਚਰਚਾ ਸੀ ਕਿ 15 ਅਕਤੂਬਰ ਨੂੰ ਹੋਣ ਵਾਲੇ ਭਾਰਤ-ਪਾਕਿਸਤਾਨ ਮੈਚ (India-Pakistan Match) ਦੀ ਤਰੀਕ ਹੀ ਬਦਲੀ ਜਾਵੇਗੀ। ਪਰ ਹੁਣ ਪਾਕਿਸਤਾਨ ਦੇ ਹੋਰ ਮੈਚ ਵੀ ਇਸ ਵਿੱਚ ਸ਼ਾਮਲ ਹੋਣਗੇ। RevSportz ਦੀ ਰਿਪੋਰਟ ਮੁਤਾਬਕ ਕੁੱਲ 6 ਮੈਚਾਂ ਦੀਆਂ ਤਰੀਕਾਂ ਵਿੱਚ ਬਦਲਾਅ ਕੀਤਾ ਗਿਆ ਹੈ।
ਵਿਸ਼ਵ ਕੱਪ 2023 ਦੇ ਤੈਅ ਪ੍ਰੋਗਰਾਮ ਦੇ ਮੁਤਾਬਕ, ਭਾਰਤ ਅਤੇ ਪਾਕਿਸਤਾਨ ਵਿਚਾਲੇ 15 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ (Narender Modi Stadium) ‘ਚ ਮੁਕਾਬਲਾ ਹੋਣਾ ਸੀ। ਪਰ, ਫਿਰ ਨਵਰਾਤਰੀ ਸਬੰਧੀ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਅਤੇ ਬੀਸੀਸੀਆਈ ਨੂੰ ਇਸ ‘ਤੇ ਵਿਚਾਰ ਕਰਨ ਲਈ ਕਿਹਾ ਗਿਆ। ਹੁਣ ਖ਼ਬਰ ਹੈ ਕਿ ਦੋ ਕੱਟੜ ਵਿਰੋਧੀਆਂ ਵਿਚਾਲੇ ਇਹ ਮਹਾਂਮੁਕਾਬਲਾ ਅਹਿਮਦਾਬਾਦ ਵਿੱਚ 14 ਅਕਤੂਬਰ ਨੂੰ ਹੀ ਖੇਡਿਆ ਜਾ ਸਕਦਾ ਹੈ।


